ਬਰਨਾਲਾ:ਦੱਸ ਦੇਈਏ ਕਿ 20 ਨਵੰਬਰ ਨੂੰ ਪੰਜਾਬ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਦੀਆਂ 4 ਸੀਟਾਂ 'ਤੇ ਵੋਟਾਂ ਪਈਆਂ ਸਨ, ਜਿਸ ਦੇ ਅੱਜ ਨਤੀਜੇ ਸਾਹਮਣੇ ਆਏ ਹਨ। ਅੱਜ ਪੰਜਾਬ ਦੀ ਸਿਆਸਤ ਵਿੱਚ ਵੱਡੇ ਫੇਰ ਬਦਲ ਹੋਏ ਹਨ। ਨਵੇਂ ਚਿਹਰਿਆਂ ਨੂੰ ਸਿਆਸਤ ਵਿੱਚ ਨਵੀਂ ਜਗ੍ਹਾ ਮਿਲੀ ਹੈ। ਬਰਨਾਲਾ ਵਿਧਾਨ ਸਭਾ ਤੋਂ ਕਾਂਗਰਸ ਪਾਰਟੀ ਦੀ ਜਿੱਤ ਨੇ ਆਮ ਆਦਮੀ ਪਾਰਟੀ ਦਾ ਲੰਬੇ ਸਮੇਂ ਤੋਂ ਬਣਿਆ ਕਿਲ੍ਹਾ ਢਾਹ ਦਿੱਤਾ ਹੈ। ਇਸ ਜਿੱਤ ਨੂੰ ਕਾਂਗਰਸ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਇੱਕ ਟਰਨਿੰਗ ਪੁਆਇੰਟ ਵਜੋਂ ਦੇਖ ਰਹੀ ਹੈ। ਇਸ ਸਬੰਧੀ ਜੇਤੂ ਰਹੇ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਅਤੇ ਇਸ ਚੋਣ ਦੇ ਇੰਚਾਰਜ ਸਾਬਕਾ ਕੈਬਨਿਟ ਵਿਜੈਇੰਦਰ ਸਿੰਗਲਾ ਨੇ ਵੱਡੇ ਦਾਅਵੇ ਕੀਤੇ ਹਨ।
ਕਾਂਗਰਸ ਦੀ ਜਿੱਤ 2027 ਦੀ ਚੋਣ ਦਾ ਟਰਨਿੰਗ ਪੁਆਇੰਟ (ETV Bharat (ਬਰਨਾਲਾ, ਪੱਤਰਕਾਰ)) ਕਾਲਾ ਢਿੱਲੋਂ ਬਨਣਗੇ ਲੋਕਾਂ ਦੀ ਆਵਾਜ਼
ਇਸ ਮੌਕੇ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਉਹ ਬਰਨਾਲਾ ਹਲਕੇ ਦੇ ਲੋਕਾਂ ਦਾ ਧੰਨਵਾਦੇ ਕਰਦੇ ਹਨ। ਜਿਨ੍ਹਾਂ ਦੇ ਸਹਿਯੋਗ ਨਾਲ ਇਹ ਵੱਡੀ ਕਾਂਗਰਸ ਦੀ ਜਿੱਤ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਇਸ ਚੋਣ ਲਈ ਆਪਣੇ ਕੰਮ ਕਾਰ ਛੱਡ ਕੇ ਵੱਡੀ ਪੱਧਰ 'ਤੇ ਚੋਣ ਪ੍ਰਚਾਰ ਕੀਤਾ, ਜਿਸ ਕਰਕੇ ਪਾਰਟੀ ਦੇ ਇੱਕ ਵਰਕਰ ਕਾਲਾ ਢਿੱਲੋਂ ਦੀ ਜਿੱਤ ਹੋਈ ਹੈ। ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਕਾਲਾ ਢਿੱਲੋਂ ਹੁਣ ਪੰਜਾਬ ਦੀ ਵਿਧਾਨ ਸਭਾ ਵਿੱਚ ਬਰਨਾਲਾ ਦੇ ਹਰ ਮੁੱਦੇ ਨੂੰ ਚੁੱਕਣਗੇ ਅਤੇ ਲੋਕਾਂ ਦੀ ਆਵਾਜ਼ ਬਨਣਗੇ। ਉਨ੍ਹਾਂ ਨੇ ਕਿਹਾ ਕਿ ਬਰਨਾਲਾ ਵਿੱਚ ਆਮ ਆਦਮੀ ਪਾਰਟੀ ਦੀ ਜੜ੍ਹ ਲੱਗੀ ਸੀ। ਅੱਜ ਲੋਕਾਂ ਨੇ ਇਸ ਜੜ੍ਹ ਨੂੰ ਪੁੱਟਿਆ ਹੈ। ਇਹ ਪੰਜਾਬ ਲਈ ਇੱਕ ਟਰਨਿੰਗ ਪੁਆਇੰਟ ਹੈ, ਇਸ ਤੋਂ ਬਾਅਦ ਕਾਂਗਰਸ ਪਾਰਟੀ 2027 ਵਿੱਚ ਮੁੜ ਪੰਜਾਬ ਸਰ ਕਰੇਗੀ।
ਕਾਂਗਰਸ ਪਾਰਟੀ ਨੇ ਜਿੱਤ ਕੇ 2027 ਲਈ ਸਰਕਾਰ ਦਾ ਮੁੱਢ ਬੰਨ੍ਹਿਆਂ
ਉੱਥੇ ਇਸ ਮੌਕੇ ਕਾਂਗਰਸ ਦੇ ਜੇਤੂ ਉਮੀਦਵਾਰ ਕਾਲਾ ਢਿੱਲੋਂ ਨੇ ਕਿਹਾ ਕਿ ਬਰਨਾਲਾ ਚੋਣ ਦੀ ਜਿੱਤ ਨੂੰ 2027 ਵਿਧਾਨ ਸਭਾ ਚੋਣ ਦਾ ਮੁੱਢ ਬੰਨ੍ਹਿਆ ਦੱਸਿਆ ਜਾਂਦਾ ਸੀ। ਆਮ ਆਦਮੀ ਪਾਰਟੀ ਬਰਨਾਲਾ ਨੂੰ ਆਪਣੀ ਰਾਜਧਾਨੀ ਦੱਸਦੀ ਰਹੀ ਹੈ, ਜਿੱਥੋਂ ਕਾਂਗਰਸ ਪਾਰਟੀ ਨੇ ਜਿੱਤ ਕੇ 2027 ਲਈ ਸਰਕਾਰ ਦਾ ਮੁੱਢ ਬੰਨ੍ਹ ਦਿੱਤਾ ਹੈ। ਕਾਲਾ ਢਿੱਲੋਂ ਨੇ ਕਿਹਾ ਕਿ ਜਦੋਂ ਰਾਜਸੀ ਤੌਰ 'ਤੇ ਲੋਕਾਂ ਦਾ ਕਿਲ੍ਹਾ ਅਤੇ ਰਾਜਧਾਨੀ ਲੋਕ ਹੀ ਬਣਾਉਂਦੇ ਹਨ। ਇਸ ਉਪਰੰਤ ਜਦੋਂ ਹੰਕਾਰ ਕੇ ਰਾਜਸੀ ਲੋਕ ਆਪਣੇ ਵਾਅਦੇ ਭੁੱਲ ਜਾਂਦੇ ਹਨ ਤਾਂ ਰਾਜਧਾਨੀ ਵਿੱਚੋਂ ਵੀ ਹਾਰ ਹੋ ਜਾਂਦੀ ਹੈ।