ਚੰਡੀਗੜ੍ਹ:ਮੀਡੀਆ ਰਿਪੋਰਟਾਂ ਮੁਤਾਬਿਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੈਰਿਸ ਓਲੰਪਿਕ ਵਿੱਚ ਜਾਣ ਦੀ ਇਜਾਜ਼ਤ ਨਹੀਂ ਮਿਲੀ। ਸੀਐੱਮ ਭਗਵੰਤ ਮਾਨ ਭਾਰਤੀ ਹਾਕੀ ਟੀਮ ਦਾ ਸਮਰਥਨ ਕਰਨ ਲਈ ਪੈਰਿਸ ਓਲੰਪਿਕ ਵਿੱਚ ਜਾਣਾ ਚਾਹੁੰਦੇ ਸਨ। ਭਾਰਤੀ ਹਾਕੀ ਟੀਮ ਨੇ 4 ਅਗਸਤ ਨੂੰ ਆਪਣਾ ਕੁਆਰਟਰ ਫਾਈਨਲ ਮੈਚ ਖੇਡਣਾ ਹੈ ਅਤੇ ਇਹ ਮੈਚ ਵੇਖਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੈਰਿਸ ਜਾਣਾ ਚਾਹੁੰਦੇ ਸਨ।
ਸੀਐੱਮ ਮਾਨ ਨੂੰ ਪੈਰਿਸ ਓਲੰਪਿਕ 'ਚ ਜਾਣ ਦੀ ਨਹੀਂ ਮਿਲੀ ਇਜਾਜ਼ਤ, ਕੇਂਦਰ ਨੇ ਸਪੀਕਰ ਸੰਧਵਾਂ ਨੂੰ ਵੀ ਅਮਰੀਕਾ ਜਾਣ ਤੋਂ ਰੋਕਿਆ - CM Mann Not Allowed to Go Paris - CM MANN NOT ALLOWED TO GO PARIS
CM Bhagwant Mann : ਪੈਰਿਸ ਓਲੰਪਿਕ 2024 ਦੌਰਾਨ ਭਾਰਤ ਦੀ ਹਾਕੀ ਟੀਮ ਨੇ ਇਤਿਹਾਸ ਰਚਦਿਆਂ ਅਸਟ੍ਰੇਲੀਆ ਨੂੰ ਹਰਾਇਆ ਹੈ ਅਤੇ ਹੁਣ ਕੁਆਟਰ ਫਾਈਨਲ ਮੈਚ ਦੀ ਬਾਰੀ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਇਸ ਮੈਚ ਨੂੰ ਵੇਖਣ ਅਤੇ ਟੀਮ ਇੰਡੀਆ ਦਾ ਉਤਸ਼ਾਹ ਵਧਾਉਣ ਲਈ ਮੁੱਖ ਮੰਤਰੀ ਪੰਜਾਬ ਪੈਰਿਸ ਜਾਣਾ ਚਾਹੁੰਦੇ ਨੇ ਪਰ ਉਨ੍ਹਾਂ ਨੂੰ ਇਜਾਜ਼ਤ ਨਹੀਂ ਮਿਲੀ।
Published : Aug 3, 2024, 11:52 AM IST
|Updated : Aug 3, 2024, 1:22 PM IST
ਸੁਰੱਖਿਆ ਕਾਰਣਾਂ ਕਰਕੇ ਨਹੀਂ ਮਿਲੀ ਮਨਜ਼ੂਰੀ:ਦੱਸ ਦਈਏ ਭਾਰਤੀ ਹਾਕੀ ਟੀਮ ਵਿੱਚ ਜ਼ਿਆਦਾਤਰ ਖਿਡਾਰੀ ਪੰਜਾਬ ਦੇ ਹਨ ਅਤੇ ਸੂਤਰਾਂ ਦੀ ਮੰਨੀਏ ਤਾਂ ਗ੍ਰਹਿ ਮੰਤਰਾਲੇ ਨੇ ਸੁਰੱਖਿਆ ਕਾਰਣਾਂ ਦਾ ਹਵਾਲਾ ਦਿੰਦੇ ਹੋਏ ਮਨਜ਼ੂਰੀ ਨਹੀਂ ਦਿੱਤੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸੀਐਮ ਭਗਵੰਤ ਮਾਨ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਵੀ ਅਮਰੀਕਾ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਦਰਅਸਲ ਕੁਲਤਾਰ ਸਿੰਘ ਸੰਧਾਵਾ ਅਮਰੀਕਾ ਵਿੱਚ 4 ਅਗਸਤ ਤੋਂ 7 ਅਗਸਤ ਤੱਕ ਹੋਣ ਵਾਲੀ ਵਿਧਾਇਕਾਂ ਦੀ ਕਾਨਫਰੰਸ ਵਿੱਚ ਹਿੱਸਾ ਲੈਣਾ ਚਾਹੁੰਦੇ ਹਨ, ਪਰ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਵਿਦੇਸ਼ ਜਾਣ ਦੀ ਇਜਾਜ਼ਤ ਨਹੀਂ ਦਿੱਤੀ।
- 'ਡੈਡੀ ਆਸਟ੍ਰੇਲੀਆ ਨੂੰ ਹਰਾਉਣਾ ...', ਸੁਪਨਾ ਪੂਰਾ ਕਰਨ 'ਤੇ ਭਾਰਤੀ ਹਾਕੀ ਕਪਤਾਨ ਦੇ ਮਾਪੇ ਹੋਏ ਬਾਗੋ ਬਾਗ, ਭਰਾ ਨੇ ਹਰਮਨਪ੍ਰੀਤ ਬਾਰੇ ਕਹੀ ਇਹ ਗੱਲ - Paris Olympics 2024
- 'ਡੈਡੀ ਆਸਟ੍ਰੇਲੀਆ ਨੂੰ ਹਰਾਉਣਾ ...', ਸੁਪਨਾ ਪੂਰਾ ਕਰਨ 'ਤੇ ਭਾਰਤੀ ਹਾਕੀ ਕਪਤਾਨ ਦੇ ਮਾਪੇ ਹੋਏ ਬਾਗੋ ਬਾਗ, ਭਰਾ ਨੇ ਹਰਮਨਪ੍ਰੀਤ ਬਾਰੇ ਕਹੀ ਇਹ ਗੱਲ - Paris Olympics 2024
- ਸ਼ਾਟਪੁੱਟ ਐਥਲੀਟ ਤਜਿੰਦਰਪਾਲ ਸਿੰਘ ਦੀ ਮੁਹਿੰਮ ਖਤਮ, ਪਾਰੁਲ ਚੌਧਰੀ ਅਤੇ ਅੰਕਿਤਾ ਟਰੈਕ ਈਵੈਂਟ ਤੋਂ ਬਾਹਰ - PARIS OLYMPICS 2024
ਇਸ ਤੋਂ ਪਹਿਲਾਂ, ਬੀਤੇ ਦਿਨ ਭਾਰਤ ਅਤੇ ਅਸਟਰੇਲੀਆ ਦੀਆਂ ਹਾਕੀ ਟੀਮਾਂ ਵਿਚਾਲੇ ਮੈਚ ਖੇਡਿਆ ਗਿਆ। ਇਸ ਮੈਚ ਵਿੱਚ ਭਾਰਤ ਨੇ ਅਸਟਰੇਲੀਆ ਨੂੰ 3-2 ਨਾਲ ਹਰਾਇਆ। ਭਾਰਤੀ ਟੀਮ ਨੇ 52 ਸਾਲ ਬਾਅਦ ਓਲੰਪਿਕ ਵਿੱਚ ਅਸਟਰੇਲੀਆ ਨੂੰ ਹਰਾਇਆ ਹੈ। ਭਾਰਤ ਨੇ 1972 ਵਿੱਚ ਅਸਟਰੇਲੀਆ ਨੂੰ ਹਰਾਇਆ ਸੀ। ਇਸ ਨਾਲ ਭਾਰਤ ਨੇ ਓਲੰਪਿਕ 'ਚ ਪਹਿਲੀ ਵਾਰ ਆਸਟ੍ਰੇਲੀਆ ਨੂੰ ਮੈਦਾਨ 'ਤੇ ਹਰਾਇਆ ਹੈ। ਇਸ ਮੈਚ 'ਚ ਭਾਰਤ ਲਈ ਅਭਿਸ਼ੇਕ ਅਤੇ ਹਰਮਨਪ੍ਰੀਤ ਸਿੰਘ ਨੇ ਅਸਟ੍ਰੇਲੀਆ ਨੂੰ ਸ਼ੁਰੂਆਤ 'ਚ ਹੀ ਬੈਕਫੁੱਟ 'ਤੇ ਧੱਕ ਦਿੱਤਾ। ਭਾਰਤ ਨੇ ਗਰੁੱਪ ਗੇੜ ਵਿੱਚ ਕੁੱਲ 5 ਮੈਚ ਖੇਡੇ, ਜਿਨ੍ਹਾਂ ਵਿੱਚੋਂ ਉਸ ਨੇ 3 ਮੈਚ ਜਿੱਤੇ, 1 ਮੈਚ ਡਰਾਅ ਰਿਹਾ ਅਤੇ 1 ਮੈਚ ਹਾਰਿਆ। ਹੁਣ ਟੀਮ ਕੁਆਰਟਰ ਫਾਈਨਲ ਵਿੱਚ ਧਮਾਲ ਮਚਾਉਂਦੀ ਨਜ਼ਰ ਆਵੇਗੀ।