ਅੰਮ੍ਰਿਤਸਰ:ਲੋਕ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਇਹ ਫੇਰੀ ਅਹਿਮ ਮੰਨੀ ਜਾ ਰਹੀ ਹੈ। ਭਾਵੇਂ ਕਿ ਡੇਰਾ ਬਿਆਸ ਵੱਲੋਂ ਸਿੱਧੇ ਜਾਂ ਸਿੱਧੇ ਤੌਰ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਸਿਆਸੀ ਬਿਆਨ ਜਾਂ ਫਿਰ ਸਿਆਸੀ ਸਮਰਥਨ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਨਹੀਂ ਦਿੱਤਾ ਜਾਂਦਾ। ਪਰ ਫਿਰ ਵੀ ਵੱਖ-ਵੱਖ ਸਿਆਸੀ ਆਗੂ ਅਕਸਰ ਡੇਰਾ ਬਿਆਸ ਵਿਖੇ ਪੁੱਜ ਕੇ ਡੇਰਾ ਪ੍ਰਮੁੱਖ ਨਾਲ ਮੁਲਾਕਾਤ ਕਰ ਆਸ਼ੀਰਵਾਦ ਪ੍ਰਾਪਤ ਕਰਦੇ ਹਨ। ਸਿਆਸੀ ਪਾਰਟੀਆਂ ਦੀਆਂ ਉਕਤ ਮਿਲਣੀਆਂ ਦੀਆਂ ਤਸਵੀਰਾਂ ਅਕਸਰ ਸੋਸ਼ਲ ਮੀਡੀਆ ਦੇ ਉੱਤੇ ਦੇਖੀਆਂ ਜਾਂਦੀਆਂ ਹਨ।
ਡੇਰਾ ਪ੍ਰਮੁੱਖਾਂ ਦੇ ਨਾਲ ਰਾਬਤਾ ਕਾਇਮ ਕਰਦੇ ਨਜ਼ਰ ਆ ਰਹੇ ਸਿਆਸੀ ਲੀਡਰ: ਰਾਜਨੀਤੀ ਸੂਬੇ ਦੀ ਹੋਵੇ ਜਾਂ ਫਿਰ ਦੇਸ਼ ਦੀ ਤਾਂ ਇਸ ਦੇ ਵਿੱਚ ਜਿੱਥੇ ਹਰ ਇੱਕ ਆਮ ਅਤੇ ਖਾਸ ਵਰਗ ਦੇ ਨਾਲ ਜੁੜੇ ਲੋਕ ਵੋਟ ਦੇ ਮਤ ਰਾਹੀਂ ਵੱਡਾ ਰੋਲ ਅਦਾ ਕਰਦੇ ਹਨ। ਉੱਥੇ ਹੀ ਇਸ ਦੌਰਾਨ ਪੰਜਾਬ ਭਰ ਦੇ ਵਿੱਚ ਧਾਰਮਿਕ ਡੇਰਿਆਂ ਦਾ ਵੀ ਅਹਿਮ ਰੋਲ ਮੰਨਿਆ ਜਾਂਦਾ ਹੈ। ਗੱਲ ਜੇਕਰ ਲੋਕ ਸਭਾ ਚੋਣਾਂ 2024 ਦੀ ਕੀਤੀ ਜਾਵੇ ਤਾਂ ਇਨ੍ਹਾਂ ਚੋਣਾਂ ਦੇ ਚਲਦਿਆਂ ਅਕਸਰ ਸਿਆਸੀ ਲੀਡਰ ਡੇਰਿਆਂ ਦੇ ਵਿੱਚ ਪੁੱਜ ਡੇਰਾ ਪ੍ਰਮੁੱਖਾਂ ਦੇ ਨਾਲ ਰਾਬਤਾ ਕਾਇਮ ਕਰਦੇ ਹੋਏ ਨਜ਼ਰ ਆ ਰਹੇ ਹਨ।