ਅੰਮ੍ਰਿਤਸਰ: ਪੰਜਾਬ ਵਿੱਚ ਕਾਨੂੰਨ ਵਿਵਸਥਾ ਇੱਕ ਵਾਰ ਫਿਰ ਤੋਂ ਡਗਮਗਾਉਂਦੀ ਹੋਈ ਨਜ਼ਰ ਆ ਰਹੀ ਹੈ, ਆਏ ਦਿਨ ਹੀ ਲੁੱਟਾਂ ਖੋਹਾਂ ਤੇ ਗੋਲੀਆਂ ਚੱਲਣ ਦੇ ਮਾਮਲੇ ਫਿਰ ਤੋਂ ਵੱਧਣੇ ਸ਼ੁਰੂ ਹੋ ਗਏ ਹਨ। ਲੋਕਾਂ ਦੇ ਮਨਾਂ ਵਿੱਚ ਕਾਨੂੰਨ ਪ੍ਰਤੀ ਡਰਖੋਫ ਦਿਖਾਏ ਨਹੀਂ ਦੇ ਰਿਹਾ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਦਿਹਾਤੀ ਥਾਣਾ ਘਰਿੰਡਾ ਅਧੀਨ ਆਉਂਦੇ ਪਿੰਡ ਨੱਥੂਪੁਰ ਦਾ ਹੈ। ਜਿੱਥੇ ਕਿ ਪੰਚਾਇਤੀ ਜਮੀਨ ਦੇ ਝਗੜੇ ਨੂੰ ਲੈ ਕੇ ਗੋਲੀਆਂ ਤੱਕ ਚੱਲ ਗਈਆਂ। ਜਾਣਕਾਰੀ ਅਨੁਸਾਰ ਪੰਚਾਇਤੀ ਜ਼ਮੀਨ ਵਿੱਚ ਰੂੜੀ ਸੁੱਟਣ ਨੂੰ ਲੈ ਕੇ ਇਹ ਝਗੜਾ ਹੋਇਆ। ਜਿਸ ਤੋਂ ਬਾਅਦ ਤਕਰੀਬਨ ਚਾਰ ਤੋਂ ਪੰਜ ਫਾਇਰ ਕੀਤੇ ਗਏ, ਜਿਸ ਦੌਰਾਨ ਦੋ ਗੋਲੀਆਂ ਇੱਕ ਨੌਜਵਾਨ ਦੇ ਲੱਗੀਆਂ। ਜ਼ਖਮੀ ਹਾਲਤ ਵਿੱਚ ਨੌਜਵਾਨ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਪੀੜਿਤ ਪਰਿਵਾਰ ਨੇ ਥਾਣੇ ਦਾ ਘਿਰਾਓ ਕੀਤਾ: ਇਸ ਮੌਕੇ ਥਾਣਾ ਘਰਿੰਡਾ ਦੀ ਪੁਲਿਸ ਵੱਲੋਂ ਗੋਲੀ ਚਲਾਉਣ ਵਾਲੇ ਨੌਜਵਾਨ 'ਤੇ ਮਾਮਲਾ ਵੀ ਦਰਜ ਕਰ ਲਿਆ ਗਿਆ। ਜ਼ਖਮੀ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਥਾਣਾ ਘਰਿੰਡਾ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਪਰਿਵਾਰਿਕ ਮੈਂਬਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿੰਡ ਦੀ ਪੰਚਾਇਤੀ ਜ਼ਮੀਨ ਦੇ ਵਿੱਚ ਰੂੜੀ ਸੁੱਟਣ ਨੂੰ ਲੈ ਕੇ ਇਹ ਸਾਰਾ ਝਗੜਾ ਹੋਇਆ ਹੈ।