ਅਮ੍ਰਿਤਸਰ :ਬੀਤੀ ਦੇਰ ਰਾਤ ਜੰਡਿਆਲਾ ਗੁਰੂ ਦੇ ਪਿੰਡ ਧਰੜ ਵਿਖੇ ਇੱਕ ਘਰ ਵਿੱਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਕਿ ਪਿੰਡ ਟੀਮੋਵਾਲ ਦੇ ਹੀ ਗਾਂਧੀ ਨਾਮ ਦੇ ਨੌਜਵਾਨ ਨੇ ਆਪਣੇ ਸਾਥੀਆਂ ਦੇ ਨਾਲ ਇੱਕ ਘਰ ਵਿੱਚ ਵੜ ਕੇ ਗੋਲੀਆਂ ਚਲਾਈਆਂ। ਇਨਾਂ ਹੀ ਨਹੀਂ ਘਰ ਵਿੱਚ ਵੜ ਕੇ ਤੋੜ ਭੰਨ ਵੀ ਕੀਤੀ ਗਈ ਹੈ। ਪੀੜਿਤ ਪਰਿਵਾਰ ਨੇ ਮੀਡਿਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਕੱਲ ਸ਼ਾਮ ਪਿੰਡ ਧਰਡ ਦੇ ਪੈਟਰੋਲ ਪੰਪ ਦੇ ਕੋਲ ਮੈਂ ਤੇ ਮੇਰਾ ਸਾਲਾ ਮੋਟਰਸਾਈਕਲ 'ਤੇ ਆ ਰਹੇ ਸੀ ਤੇ ਗਾਂਧੀ ਨਾਂ ਦੇ ਨੌਜਵਾਨ ਤੇ ਆਪਣੇ ਸਾਥੀਆਂ ਦੇ ਨਾਲ ਸਾਡਾ ਮੋਟਰਸਾਈਕਲ ਖੋਹਣ ਦੀ ਕੋਸ਼ਿਸ਼ ਕੀਤੀ। ਜਿਸ ਕਾਰਨ ਦੋਵਾਂ ਦਾ ਆਪਸ ਵਿੱਚ ਝਗੜਾ ਵੀ ਹੋਇਆ। ਇਸ ਤੋਂ ਬਾਅਦ ਉਹ ਆਪਣੇ ਘਰ ਆ ਗਿਆ। ਪਰ ਦੇਰ ਰਾਤ ਪਿੰਡ ਗਾਂਧੀ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਸਾਡੇ ਘਰ 'ਤੇ ਆ ਕੇ ਹਮਲਾ ਕਰ ਗਿਆ।
ਜੰਡਿਆਲਾ ਗੁਰੂ 'ਚ ਸ਼ਰ੍ਹੇਆਮ ਚੱਲੀਆਂ ਗੋਲੀਆਂ, ਘਰ 'ਚ ਵੜ ਕੇ ਕੀਤੀ ਫਾਇਰਿੰਗ ਅਤੇ ਭੰਨ ਤੋੜ - jandiala firing case - JANDIALA FIRING CASE
JANDIALA FIRING CASE : ਅੰਮ੍ਰਿਤਸਰ ਦੇ ਜੰਡਿਆਲਾ ਗੁਰੂ 'ਚ ਦੇਰ ਰਾਤ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਨੇ ਦੱਸਿਆ ਕਿ ਮੋਟਰਸਾਈਕਲ ਨੂੰ ਲੈ ਕੇ ਝਗੜਾ ਹੋਇਆ ਸੀ, ਜਿਸ ਕਾਰਨ ਮੁਲਜ਼ਮਾਂ ਨੇ ਇਹ ਵਾਰਦਾਤ ਕੀਤੀ।
Published : Sep 2, 2024, 2:20 PM IST
ਪੁਲਿਸ ਤੋਂ ਇਨਸਾਫ ਦੀ ਗੁਹਾਰ : ਇੱਥੇ ਇਹ ਵੀ ਦੱਸਣਯੋਗ ਹੈ ਕਿ ਪੂਰੇ ਘਰ ਵਿੱਚ ਗੋਲੀਆਂ ਦੇ ਖੋਲ ਪਏ ਹੋਏ ਸਨ। ਪੂਰੇ ਘਰ ਵਿੱਚ ਕੱਚ ਵੀ ਖਿਲਰਿਆ ਪਿਆ ਸੀ। ਉਹਨਾਂ ਕਿਹਾ ਕਿ ਅਸੀਂ ਬੜੀ ਮੁਸ਼ਕਿਲ ਨਾਲ ਪਰਿਵਾਰਿਕ ਮੈਂਬਰਾਂ ਨੇ ਆਪਣੀ ਜਾਨ ਬਚਾਈ। ਜਿਸ ਦੀ ਅਸੀਂ ਸ਼ਿਕਾਇਤ ਹੁਣ ਥਾਣਾ ਜੰਡਿਆਲਾ ਪੁਲਿਸ ਅਧਿਕਾਰੀ ਨੂੰ ਦੇਣ ਦੇ ਲਈ ਪੁੱਜੇ ਹਾਂ ਉਥੇ ਅਸੀਂ ਪੀੜਿਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਗੁਹਾਰ ਲਗਾਈ ਹੈ। ਜਦੋਂ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕੋਈ ਅਧਿਕਾਰੀ ਬੋਲਣ ਦੇ ਲਈ ਤਿਆਰ ਨਹੀਂ ਸਨ।
- ਮਾਹੌਲ ਖ਼ਰਾਬ ਕਰਨ ਵਾਲੇ ਹੋ ਜਾਣ ਸਾਵਧਾਨ ! ਇੱਥੇ ਮਿਲਣਗੇ ਰੂਪਨਗਰ ਪੁਲਿਸ ਦੇ ਸਰਪ੍ਰਾਈਜ਼ ਨਾਕੇ - RUPNAGAR POLICE
- ਬਠਿੰਡਾ ਦੇ ਗੁਰਦੁਆਰਾ ਸਾਹਿਬ ਦੀ ਭੰਨ-ਤੋੜ ਦਾ ਮਾਮਲਾ, ਪੁਲਿਸ ਨੇ ਕੁਝ ਹੀ ਘੰਟਿਆਂ 'ਚ ਕੀਤਾ ਮੁਲਜ਼ਮ ਗਿਰਫ਼ਤਾਰ - GURUDWARA SAHIB BATHINDA
- ਜੰਮੂ-ਕਸ਼ਮੀਰ: ਸੁੰਜਵਾਂ ਆਰਮੀ ਕੈਂਪ ਦੇ ਬਾਹਰ ਅੱਤਵਾਦੀ ਹਮਲਾ, ਇੱਕ ਜਵਾਨ ਜ਼ਖਮੀ - Militants attack
ਦੱਸਣਯੋਗ ਗੱਲ ਹੈ ਵੀ ਹੈ ਕਿ ਆਏ ਦਿਨ ਪੰਜਾਬ ਦੇ ਵਿੱਚ ਗੋਲੀਆਂ ਚੱਲਣ ਤੇ ਕਤਲ ਤੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਆਖਿਰ ਇੰਨਾਂ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਹਥਿਆਰ ਕੌਣ ਸਪਲਾਈ ਕਰਦਾ ਹੈ ਤੇ ਕੌਣ ਇਹਨਾਂ ਨੂੰ ਇਹ ਹਥਿਆਰ ਵੇਚਦਾ ਹੈ, ਇਹ ਸੋਚਣ ਵਾਲੀ ਗੱਲ ਹੈ। ਜੇਕਰ ਗੱਲ ਕੀਤੀ ਜਾਵੇ ਪੁਲਿਸ ਦੀ ਤਾਂ ਇੱਥੇ ਨਕਾਮੀ ਸਾਬਿਤ ਆਉਂਦੀ ਹੈ ਕਿ ਇਹ ਹਥਿਆਰ ਕਿੱਥੋਂ ਆ ਰਹੇ ਹਨ। ਉਸ ਦੀਆਂ ਏਜੰਸੀਆਂ ਵੀ ਇਹਨਾਂ ਨੂੰ ਰੋਕਣ ਵਿੱਚ ਕਾਮਯਾਬ ਨਹੀਂ ਹੋ ਸਕੀਆਂ। ਛੋਟੀ ਉਮਰ ਦੇ ਨੌਜਵਾਨ ਹਥਿਆਰ ਹੱਥ ਵਿੱਚ ਫੜੀ ਬੈਠੇ ਹਨ, ਤੇ ਚੰਦ ਪੈਸੈ ਲੁੱਟਣ ਦੇ ਬਦਲੇ ਕਤੱਲ ਤਕ ਕਰ ਦਿੰਦੇ ਹਨ, ਸਰਕਾਰਾਂ ਨੂੰ ਇਨ੍ਹਾਂ ਨੂੰ ਰੋਕਣ ਲਈ ਕੋਈ ਠੋਸ ਕਦਮ ਚੁੱਕਣ ਦੀ ਜਰੂਰਤ ਹੈ।