ਪੰਜਾਬ

punjab

ETV Bharat / state

ਦੋ ਸਕੂਲੀ ਬੱਚਿਆਂ 'ਚ ਹੋਈ ਖੂਨੀ ਝੜਪ, ਪਾਣੀ ਪੀਣ ਦੌਰਾਨ ਪਏ ਛਿੱਟਿਆਂ ਕਰਕੇ ਆਪਸ ਵਿੱਚ ਭਿੜੇ - School children fight - SCHOOL CHILDREN FIGHT

Fight Between Two School Children: ਲੁਧਿਆਣਾ ਦੇ ਜਲੰਧਰ ਬਾਈਪਾਸ ਨਜ਼ਦੀਕ ਗ੍ਰੀਨਲੈਂਡ ਸਕੂਲ ਦੇ ਕੋਲ ਦੋ ਸਕੂਲੀ ਬੱਚੇ ਪ੍ਰਾਰਥਨਾ ਤੋਂ ਬਾਅਦ ਬਾਹਰ ਆਉਣ ਸਮੇਂ ਆਪਸ ਵਿੱਚ ਭਿੜ ਗਏ, ਜਿਨ੍ਹਾਂ ਦੀ ਸੀਸੀਟੀਵੀ ਵੀ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।

ਸਕੂਲੀ ਬੱਚਿਆ 'ਚ ਹੋਈ ਲੜਾਈ
ਸਕੂਲੀ ਬੱਚਿਆ 'ਚ ਹੋਈ ਲੜਾਈ (ETV Bharat)

By ETV Bharat Punjabi Team

Published : Sep 19, 2024, 1:32 PM IST

Updated : Sep 19, 2024, 5:32 PM IST

ਲੁਧਿਆਣਾ: ਸ਼ਹਿਰ ਵਿੱਚ ਖਾਸ ਕਰਕੇ ਲੜਾਈ ਝਗੜੇ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੈ। ਹਾਲੇ ਕੱਲ ਵੀ ਦੋ ਧਿਰਾਂ ਦੇ ਵਿਚਕਾਰ ਖੂਨੀ ਝੜਪ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ ਅਤੇ ਅੱਜ ਨਾਬਾਲਿਗ ਸਕੂਲੀ ਵਿਦਿਆਰਥੀਆਂ ਦੀ ਇਹ ਖੂਨੀ ਝੜਪ ਹੋਈ ਹੈ।

ਪਾਣੀ ਪੀਣ ਦੌਰਾਨ ਪਏ ਛਿੱਟਿਆਂ ਕਰਕੇ ਆਪਸ 'ਚ ਭਿੜੇ

ਮਾਮਲਾ ਲੁਧਿਆਣਾ ਦੇ ਜਲੰਧਰ ਬਾਈਪਾਸ ਨਜ਼ਦੀਕ ਗ੍ਰੀਨਲੈਂਡ ਸਕੂਲ ਦੇ ਕੋਲ ਦੋ ਸਕੂਲੀ ਬੱਚੇ ਪ੍ਰੇਅਰ ਤੋਂ ਬਾਅਦ ਬਾਹਰ ਆਉਣ ਸਮੇਂ ਆਪਸ ਵਿੱਚ ਭਿੜ ਗਏ। ਉਧਰ ਜ਼ਖਮੀ ਹਾਲਤ 'ਚ ਸਿਵਲ ਹਸਪਤਾਲ ਪਹੁੰਚੇ ਨੌਜਵਾਨ ਨੇ ਕਿਹਾ ਕਿ ਪਾਣੀ ਪੀਣ ਸਮੇਂ ਉਸ ਦੇ ਹੀ ਦੋਸਤ ਦੇ ਉੱਤੇ ਪਾਣੀ ਦੇ ਛਿੱਟੇ ਪੈ ਗਏ ਸਨ ਅਤੇ ਇਸੇ ਵਿਚਾਲੇ ਉਸ ਨੇ ਉਸ ਨੂੰ ਬਾਹਰ ਲੜਾਈ ਕਰਨ ਦੀ ਗੱਲ ਕਹੀ ਸੀ। ਜਦੋਂ ਉਹ ਛੁੱਟੀ ਤੋਂ ਬਾਅਦ ਸਕੂਲ ਦੇ ਬਾਹਰ ਆਇਆ, ਤਾਂ ਦੋਵਾਂ ਵਿਚਾਲੇ ਆਪਸੀ ਤਕਰਾਰ ਹੋ ਗਿਆ। ਤਕਰਾਰ ਇੰਨਾ ਵਧ ਗਿਆ ਕਿ ਦੋਵਾਂ ਨੇ ਇੱਕ ਦੂਸਰੇ ਉੱਪਰ ਹਮਲਾ ਕਰ ਦਿੱਤਾ, ਜਿਸ ਵਿੱਚ ਇੱਕ ਵਿਦਿਆਰਥੀ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ। ਉਧਰ ਪੁਲਿਸ ਅਧਿਕਾਰੀਆਂ ਨੇ ਮਾਮਲੇ ਸੰਬੰਧੀ ਜਾਂਚ ਦੀ ਗੱਲ ਕਹੀ ਹੈ।

ਸੀਸੀਟੀਵੀ ਹੋ ਰਹੀ ਵਾਇਰਲ

ਇਸ ਲੜਾਈ ਝਗੜੇ ਦੀਆਂ ਸੀਸੀਟੀਵੀ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਕੁਝ ਸਕੂਲ ਦੇ ਵਿਦਿਆਰਥੀ ਆਪਸ ਦੇ ਵਿੱਚ ਲੜਾਈ ਝਗੜਾ ਕਰ ਰਹੇ ਹਨ। ਹਾਲਾਂਕਿ ਦੋਵਾਂ ਹੀ ਧਿਰਾਂ ਦੇ ਵਿਦਿਆਰਥੀਆਂ ਵੱਲੋਂ ਇੱਕ ਦੂਜੇ 'ਤੇ ਇਲਜ਼ਾਮ ਲਗਾਏ ਗਏ ਹਨ, ਪਰ ਇਸ ਮਾਮਲੇ ਨੂੰ ਹੁਣ ਪੁਲਿਸ ਤੱਕ ਪਹੁੰਚਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਵਿਦਿਆਰਥੀਆਂ ਦੀ ਹਾਲਤ ਠੀਕ ਹੈ।

Last Updated : Sep 19, 2024, 5:32 PM IST

ABOUT THE AUTHOR

...view details