ਚੰਡੀਗੜ੍ਹ/ਮੋਗਾ:ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਵੱਲੋਂ ਲਗਾਤਾਰ ਗੈਂਗਸਟਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ । ਇਸ ਹੀ ਤਹਿਤ ਅੱਜ ਇਕ ਵਾਰ ਫਿਰ ਤੋਂ ਪੁਲਿਸ ਨੂੰ ਕਾਮਯਾਬੀ ਹਾਸਿਲ ਹੋਈ ਹੈ । ਦਰਅਸਲ ਪੰਜਾਬ ਪੁਲਿਸ ਨੇ ਮੋਗਾ ਵਿਖੇ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਜੁੜੇ ਜੱਗਾ ਧੂਰਕੋਟ ਗੈਂਗ ਦੇ ਸੱਤ ਮੈਂਬਰਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਡੀਜੀਪੀ ਗੌਰਵ ਯਾਦਵ ਮੁਾਤਿਬਕ ਇਸ ਨੂੰ ਵਿਦੇਸ਼ੀ ਮੂਲ ਦੇ ਹੈਂਡਲਰ ਜੱਗਾ ਧੂਰਕੋਟ ਵੱਲੋਂ ਚਲਾਇਆ ਜਾ ਰਿਹਾ ਸੀ। ਮੁਲਜ਼ਮਾਂ ਕੋਲੋਂ 32 ਬੋਰ ਦੇ ਪੰਜ ਪਿਸਤੌਲ ਅਤੇ ਅੱਠ ਕਾਰਤੂਸ ਅਤੇ ਮੈਗਜ਼ੀਨ ਬਰਾਮਦ ਹੋਏ ਹਨ।
ਲੋਕਾਂ ਤੋਂ ਪੈਸੇ ਵਸੂਲਣ ਦਾ ਧੰਦਾ ਕਰਦਾ ਹੈ ਗਿਰੋਹ
ਇਸ ਸੰਬੰਧੀ ਜਾਣਕਾਰੀ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਪੋਸਟ ਕਰਕੇ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੋਗਾ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੰਜਾਬ ਪੁਲਿਸ ਅਨੁਸਾਰ ਇਹ ਗਰੋਹ ਸੂਬੇ ਵਿਚ ਲੁੱਟਾਂ-ਖੋਹਾਂ ਦੀ ਯੋਜਨਾ ਬਣਾ ਕੇ ਲੋਕਾਂ ਤੋਂ ਪੈਸੇ ਵਸੂਲਦਾ ਸੀ। ਇਸ ਦੇ ਨਾਲ ਹੀ ਪੁਲਿਸ ਹੁਣ ਇਸ ਗਰੋਹ ਵਿਚ ਸ਼ਾਮਿਲ ਹੋਰ ਮੈਂਬਰਾਂ ਦੀ ਵੀ ਜਾਂਚ ਵਿਚ ਜੁਟੀ ਹੋਈ ਹੈ। ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਗਰੋਹ ਦੇ ਮੈਂਬਰਾਂ ਵਲੋਂ ਹੁਣ ਤੱਕ ਕਿੰਨੇ ਲੋਕਾਂ ਨੂੰ ਹਥਿਆਰ ਮੁਹੱਈਆ ਕਰਵਾਏ ਗਏ ਹਨ। ਇਸ ਤੋਂ ਪਹਿਲਾਂ ਮੁਹਾਲੀ, ਖੰਨਾ, ਰੋਪੜ ਅਤੇ ਲੁਧਿਆਣਾ ਪੁਲਿਸ ਵਲੋਂ ਵੀ ਅਜਿਹੇ ਗਰੋਹ ਫੜੇ ਜਾ ਚੁੱਕੇ ਹਨ। ਪੰਜਾਬ ਪੁਲਿਸ ਅਨੁਸਾਰ ਇਹ ਗਿਰੋਹ ਸੂਬੇ ਵਿੱਚ ਲੁੱਟਾਂ-ਖੋਹਾਂ ਦੀ ਯੋਜਨਾ ਬਣਾ ਕੇ ਲੋਕਾਂ ਤੋਂ ਪੈਸੇ ਵਸੂਲਣ ਵਿੱਚ ਸ਼ਾਮਲ ਸੀ।
ਲਾਰੈਂਸ ਦੇ ਗੁਰਗੇ ਹਨ ਮੁਲਜ਼ਮ
ਜੱਗਾ ਧੂਰਕੋਟ ਗੈਂਗ ਦੇ ਸੱਤ ਮੈਂਬਰ ਕੀਤੇ ਕਾਬੂ ((ਈਟੀਵੀ ਭਾਰਤ)) ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰੈਸ ਵਾਰਤਾ ਕਰਦੇ ਹੋਏ ਐਸਐਸਪੀ ਮੋਗਾ ਅਜੇ ਗਾਂਧੀ ਨੇ ਕਿਹਾ ਕਿ ਡੀਜੀਪੀ ਪੰਜਾਬ ਦੇ ਨਿਰਦੇਸ਼ਾਂ ਦੇ ਤਹਿਤ ਮਾੜੇ ਅੰਸਰਾਂ ਉੱਪਰ ਨੱਥ ਪਾਉਣ ਲਈ ਚਲਾਈ ਗਈ ਮੁਹਿੰਮ ਦੇ ਤਹਿਤ ਅੱਜ ਬੱਸ ਸਟੈਂਡ ਮਹਿਣਾ ਕੋਲੋਂ ਗੁਪਤ ਸੂਚਨਾ ਦੇ ਅਧਾਰ 'ਤੇ ਇਹ ਮੁਲਜ਼ਮ ਕਾਬੂ ਕੀਤੇ ਹਨ। ਪੁਲਿਸ ਮੁਤਾਬਿਕ ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਸੱਤ ਵਿਅਕਤੀਆਂ ਨੂੰ ਪੰਜ ਪਿਸਟਲ ਦੇਸੀ 32 ਬੋਰ ਸੱਤ ਮੈਗਜੀਨ ਅਤੇ ਛੇ ਜਿੰਦਾ ਕਾਰਤੂਸ ਨਾਲ ਗ੍ਰਿਫਤਾਰ ਕੀਤਾ ਗਿਆ ਹੈ। ਇਹ ਸੱਤੇ ਵਿਅਕਤੀ ਵੱਖ ਵੱਖ ਘਟਨਾਵਾਂ ਨੂੰ ਅੰਜਾਮ ਦਿੰਦੇ ਸਨ, ਜਿਸ ਵਿੱਚ ਫਰੋਤੀ ਦੀ ਮੰਗ ਵੀ ਕੀਤੀ ਜਾਂਦੀ ਸੀ। ਜਿਸ ਦੇ ਸਬੰਧ ਜਗਦੀਪ ਸਿੰਘ ਜੱਗਾ ਧੂੜਕੋਟ ਜੋ ਕਿ ਵਿਦੇਸ਼ ਵਿੱਚ ਰਹਿੰਦਾ ਹੈ ਉਸ ਦੇ ਗੋਲਡੀ ਅਤੇ ਲਾਰੈਂਸ ਬਿਸ਼ਨੋਈ ਨਾਲ ਸਬੰਧ ਹਨ ਉਹ ਇਹਨਾਂ ਨੂੰ ਅੱਗੇ ਗਾਈਡ ਕਰਦਾ ਸੀ ।
ਮੁਲਜ਼ਮਾਂ ਦੀ ਪਹਿਚਾਣ
ਇਹਨਾਂ ਦੀ ਪਹਿਚਾਣ ਕਮਲਦੀਪ ਸਿੰਘ ਬਧਨੀ ਜ਼ਿਲਾ ਮੋਗਾ ਜਿਸ ਉੱਪਰ ਇੱਕ ਮਾਮਲਾ ਦਰਜ ਹੈ। ਤਜਿੰਦਰ ਸਿੰਘ ਤੇਜੂ ਰਾਊਕੇ ਕਲਾ ਜਿਸ ਉੱਪਰ ਤਿੰਨ ਮਾਮਲੇ ਦਰਜ ਹਨ ਦਿਲਪ੍ਰੀਤ ਸਿੰਘ ਨਿਹਾਲ ਸਿੰਘ ਵਾਲਾ ਜਿਸ ਉੱਪਰ ਇੱਕ ਮਾਮਲਾ ਦਰਜ ਹੈ ਗੁਰਦੀਪ ਸਿੰਘ ਬਧਨੀ ਕਲਾ ਜਿਸ ਉਪਰ ਇੱਕ ਮਾਮਲਾ ਦਰਜ ਹੈ। ਦਿਲਰਾਜ ਸਿੰਘ ਲੋਪੋ ਗੋਬਿੰਦ ਸਿੰਘ ਪਟਿਆਲਾ ਲਵਪ੍ਰੀਤ ਸਿੰਘ ਨਿਹਾਲ ਸਿੰਘ ਵਾਲਾ ਇਹਨਾਂ ਤਿੰਨਾਂ ਦੇ ਉੱਪਰ ਕੋਈ ਵੀ ਮਾਮਲਾ ਦਰਜ ਨਹੀਂ ਹੈ। ਇਹਨਾਂ ਦੇ ਤਿੰਨ ਸਾਥੀ ਜਗਦੀਪ ਸਿੰਘ ਉਰਫ ਜੱਗਾ ਧੂੜਕੋਟ ਜੋ ਕਿ ਵਿਦੇਸ਼ ਵਿੱਚ ਰਹਿੰਦਾ ਹੈ। ਇਸ ਉੱਪਰ ਨੋ ਮਾਮਲੇ ਦਰਜ ਹਨ ਸੁਖਦੀਪ ਸਿੰਘ ਧੂੜਕੋਟ ਇਸ ਉੱਪਰ ਦੋ ਮਾਮਲੇ ਦਰਜ ਹਨ। ਹਰਜੋਤ ਸਿੰਘ ਬਧਨੀ ਕਲਾ ਇਸ ਉੱਪਰ ਨੌ ਮਾਮਲੇ ਦਰਜ ਹਨ ਇਹਨਾਂ ਤਿੰਨਾਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ।