ਪੰਜਾਬ

punjab

ETV Bharat / state

ਸਿੱਖਿਆ ਵਿਭਾਗ ਦਾ ਵੱਡਾ ਐੈਕਸ਼ਨ, ਬਰਨਾਲਾ ਜ਼ਿਲ੍ਹੇ 'ਚ 26 ਸਕੂਲਾਂ ਦੀ ਮਾਨਤਾ ਕੀਤੀ ਰੱਦ - schools recognition canceled - SCHOOLS RECOGNITION CANCELED

ਸਿੱਖਿਆ ਨੂੰ ਲੈਕੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਸਰਗਰਮ ਹੈ ਤੇ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾ ਰਹੀ। ਇਸ ਦੇ ਸਿੱਖਿਆ ਵਿਭਾਗ ਵਲੋਂ ਐਕਸ਼ਨ ਲੈਂਦਿਆਂ ਬਰਨਾਲਾ ਜ਼ਿਲ੍ਹੇ ਦੇ 26 ਸਕੂਲਾਂ ਦੀ ਮਾਨਤਾ ਰੱਦ ਕੀਤੀ ਗਈ ਹੈ।

ਸਿੱਖਿਆ ਵਿਭਾਗ ਦਾ ਐਕਸ਼ਨ
ਸਿੱਖਿਆ ਵਿਭਾਗ ਦਾ ਐਕਸ਼ਨ

By ETV Bharat Punjabi Team

Published : Mar 21, 2024, 7:45 PM IST

ਸਿੱਖਿਆ ਵਿਭਾਗ ਦਾ ਐਕਸ਼ਨ

ਬਰਨਾਲਾ:ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.) ਬਰਨਾਲਾ ਵੱਲੋਂ ਜਾਰੀ ਕੀਤੇ ਹੁਕਮਾਂ ’ਤੇ ਜ਼ਿਲ੍ਹਾ ਬਰਨਾਲਾ ਅੰਦਰ 26 ਸਕੂਲਾਂ ਦੀ ਮਾਨਤਾ ਰੱਦ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.) ਬਰਨਾਲਾ ਵੱਲੋਂ ਜਾਰੀ ਕੀਤੇ ਗਏ ਪੱਤਰ ਅਨੁਸਾਰ ਸਾਲ 2023-24 ਦੇ ਬਿਲਡਿੰਗ ਸੇਫ਼ਟੀ, ਫਾਇਰ ਸੇਫ਼ਟੀ ਤੇ ਪਾਣੀ ਦੀ ਰਿਪੋਰਟ ਪ੍ਰਾਪਤ ਨਾ ਹੋਣ ਕਾਰਨ ਸਕੂਲਾਂ ਦੀ ਮਾਨਤਾ ਨੂੰ ਰੱਦ ਕਰਨ ਦੇ ਹੁਕਮ ਕੀਤੇ ਹਨ। ਦਫ਼ਤਰ ਜ਼ਿਲ੍ਹਾ ਸਿੱਖਿਅ ਅਫ਼ਸਰ (ਐ.ਸਿ.) ਬਰਨਾਲਾ ਵੱਲੋਂ ਜਾਰੀ ਕੀਤੇ ਹੁਕਮਾਂ ’ਤੇ ਜ਼ਿਲ੍ਹਾ ਬਰਨਾਲਾ ਅੰਦਰ 26 ਸਕੂਲਾਂ ਦੀ ਮਾਨਤਾ ਰੱਦ ਕੀਤੀ ਗਈ ਹੈ।

ਸਿੱਖਿਆ ਵਿਭਾਗ ਦਾ ਐਕਸ਼ਨ

ਇਨ੍ਹਾਂ ਕਾਰਨਾਂ ਦੇ ਚੱਲਦੇ ਕੀਤੀ ਕਾਰਵਾਈ: ਇਸ ਸਬੰਧੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.) ਬਰਨਾਲਾ ਵੱਲੋਂ ਜਾਰੀ ਕੀਤੇ ਗਏ ਪੱਤਰ ਅਨੁਸਾਰ ਸਾਲ 2023-24 ਦੇ ਬਿਲਡਿੰਗ ਸੇਫ਼ਟੀ, ਫਾਇਰ ਸੇਫ਼ਟੀ ਤੇ ਪਾਣੀ ਦੀ ਰਿਪੋਰਟ ਪ੍ਰਾਪਤ ਨਾ ਹੋਣ ਕਾਰਨ ਸਕੂਲਾਂ ਦੀ ਮਾਨਤਾ ਨੂੰ ਰੱਦ ਕਰਨ ਦੇ ਹੁਕਮ ਕੀਤੇ ਹਨ। ਇਹ ਸਰਟੀਫਿਕੇਟ 24 ਫ਼ਰਵਰੀ ਤੱਕ ਜਮ੍ਹਾਂ ਕਰਵਾਉਣ ਦੀ ਹਦਾਇਤ ਗਈ ਸੀ, ਪਰ ਸਕੂਲਾਂ ਵੱਲੋਂ ਇਹ ਸਰਟੀਫਿਕੇਟ ਜਮ੍ਹਾਂ ਨਹੀਂ ਕਰਵਾਏ ਗਏ ਤੇ ਆਰਟੀਈ ਐਕਟ 2009 ਦੇ ਸੈਕਸ਼ਨ 18 (3) ਅਨੁਸਾਰ ਇਨ੍ਹਾਂ ਸਕੂਲਾਂ ਦੀ ਮਾਨਤਾ ਨੂੰ ਰੱਦ ਕਰਨ ਦਾ ਹੁਕਮ ਸੁਣਾਇਆ ਗਿਆ ਹੈ। ਡੀਸੀ ਬਰਨਾਲਾ ਨੇ ਕਿਹਾ ਕਿ ਸਕੂਲਾਂ ਵਲੋਂ ਸਿੱਖਿਆ ਵਿਭਾਗ ਦੇ ਹੁਕਮਾਂ ਨੂੰ ਨਜ਼ਰਅੰਦਾਜ਼ ਕਰਨ ਕਰਕੇ ਉਹਨਾਂ ਦੀ ਮਾਨਤਾ ਰੱਦ ਕੀਤੀ ਗਈ। ਹੁਣ ਇਹਨਾਂ ਸਕੂਲਾਂ ਨੂੰ 31 ਮਾਰਚ ਤੱਕ ਬਿਲਡਿੰਗ ਸੇਫ਼ਟੀ ਦੇ ਸਰਟੀਫੀਕੇਟ ਜਮਾਂ ਕਰਵਾਉਣ ਦਾ ਮੌਕਾ ਦਿੱਤਾ ਹੈ, ਜੇਕਰ ਇਸਤੋਂ ਬਾਅਦ ਵ ਮੌਕਾ ਨਾ ਦਿੱਤਾ ਤਾਂ ਸਕੂਲਾਂ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਸਿੱਖਿਆ ਵਿਭਾਗ ਦਾ ਐਕਸ਼ਨ

ਸਿੱਖਿਆ ਵਿਭਾਗ ਦੇ ਹੁਕਮ ਕੀਤੇ ਨਜ਼ਰਅੰਦਾਜ਼:ਇਸ ਮੌਕੇ ਗੱਲਬਾਤ ਕਰਦੇ ਹੋਏ ਡੀਸੀ ਬਰਨਾਲਾ ਪੂਨਮਦੀਪ ਕੌਰ ਨੇ ਕਿਹਾ ਕਿ ਜ਼ਿਲ੍ਹਾ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਨੂੰ ਨੋਟਿਸ ਜਾਰੀ ਕਰਕੇ ਹੁਕਮਾਂ ਦੀ ਪਾਲਣਾ ਕਰਨ ਸਬੰਧੀ ਆਦੇਸ਼ ਦਿੱਤੇ ਸਨ। ਪਰੰਤੂ ਬਰਨਾਲਾ ਜ਼ਿਲ੍ਹੇ ਦੇ ਕੁਝ ਸਕੂਲਾਂ ਨੇ ਸਿੱਖਿਆ ਵਿਭਾਗ ਦੇ ਹੁਕਮਾਂ ਨੂੰ ਨਜ਼ਰਅੰਦਾਜ਼ ਕੀਤਾ। ਜਿਸ ਤੋਂ ਬਾਅਦ ਜ਼ਿਲ੍ਹਾ ਸਿੱਖਿਆ ਅਧਿਕਾਰੀ ਵੱਲੋਂ ਇਹਨਾਂ ਸਕੂਲਾਂ ਦੀ ਮਾਨਤਾ ਰੱਦ ਕਰ ਦਿੱਤੀ ਗਈ। ਉਹਨਾਂ ਕਿਹਾ ਕਿ ਜ਼ਿਲ੍ਹਾ ਸਿੱਖਿਆ ਵਿਭਾਗ ਨਾਲ ਗੱਲਬਾਤ ਕੀਤੀ ਹੈ ਅਤੇ ਉਕਤ ਸਕੂਲਾਂ ਨੂੰ 31 ਮਾਰਚ ਤੱਕ ਦਾ ਮੌਕਾ ਦਿੱਤਾ ਗਿਆ ਹੈ। 31 ਮਾਰਚ ਤੱਕ ਇਹ ਸਕੂਲ ਸਿੱਖਿਆ ਵਿਭਾਗ ਵੱਲੋਂ ਜਾਰੀ ਹਦਾਇਤਾਂ ਦਾ ਪਾਲਣ ਕਰਨ ਅਤੇ ਜੇਕਰ 31 ਮਾਰਚ ਤੱਕ ਬਿਲਡਿੰਗ ਸੇਫਟੀ ਸਰਟੀਫਿਕੇਟ ਸਿੱਖਿਆ ਵਿਭਾਗ ਕੋਲ ਜਮਾ ਨਹੀਂ ਕਰਵਾਏ ਜਾਂਦੇ ਤਾਂ ਉਹਨਾਂ ਵਿਰੁੱਧ ਬਣ ਦੀ ਕਾਰਵਾਈ ਕੀਤੀ ਜਾਵੇਗੀ।

ਸਿੱਖਿਆ ਵਿਭਾਗ ਦਾ ਐਕਸ਼ਨ

ਇਹਨਾਂ ਸਕੂਲਾਂ ਦੀ ਰੱਦ ਕੀਤੀ ਗਈ ਮਾਨਤਾ : ਦਇਆਨੰਦ ਕੇਂਦਰੀ ਵਿੱਦਿਆ ਮੰਦਿਰ ਸਕੂਲ ਬਰਨਾਲਾ, ਜੀਟੀਬੀ ਸੀਨੀਅਰ ਸੈਕੰਡਰੀ ਸਕੂਲ ਜੀ ਹੰਡਿਆੲਆ, ਗੁਰੂ ਨਾਨਕ ਮਿਡਲ ਸਕੂਲ ਕਾਲੇਕੇ, ਗੁਰੂ ਰਾਮਸਰ ਪਬਲਿਕ ਸਕੂਲ ਧਨੌਲਾ, ਗੁਰੂ ਤੇਗ ਬਹਾਦਰ ਪਬਲਿਕ ਸਕੂਲ ਪੰਧੇਰ, ਕਿੰਗ ਕੇਰੀਅਰ ਪਬਲਿਕ ਸਕੂਲ ਬਰਨਾਲਾ, ਮਾਸਕੋਟ ਪਬਲਿਕ ਸਕੂਲ ਬਡਬਰ, ਨਵਜੋਤ ਪਬਲਿਕ ਸਕੂਲ ਬਡਬਰ, ਐਸਐਸ ਇੰਟਰਨੈਸ਼ਨਲ ਪਬਲਿਕ ਸਕੂਲ ਖੁੱਡੀ ਕਲਾਂ, ਸੈਕਰਡ ਹਾਰਟ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ ਰੋਡ ਬਰਨਾਲਾ, ਐਸਐਚ ਦਸਮੇਸ਼ ਪਬਲਿਕ ਸਕੂਲ ਧਨੌਲਾ, ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਭੈਣੀ ਮਹਿਰਾਜ, ਸੰਤ ਬਾਬਾ ਫ਼ਰੀਦ ਪਬਲਿਕ ਸਕੂਲ, ਟੈਗੋਰ ਸੀਨੀਅਰ ਸੈਕੰਡਰੀ ਸਕੂਲ ਧਨੌਲਾ, ਉੱਤਰ ਜੈਨ ਸੇਵਾ ਸਦਨ ਵਿੱਦਿਆ ਮੰਦਰ ਸਕੂਲ, ਅਕਾਲ ਅਕੈਡਮੀ ਮਹਿਲ ਕਲਾਂ, ਬੀਐਮਐਸਐਮ ਪੁਬਲਿਕ ਸਕੂਲ ਕਾਲਾ ਮਾਲਾ ਛਾਪਾ, ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਮਹਿਲ ਕਲਾਂ, ਦਸਮੇਸ਼ ਮਾਡਲ ਸਕੂਲ ਭੋਤਨਾ, ਗੁਰੂ ਨਾਨਕ ਪੁਲਿਸ ਸਕੂਲ ਕਰਮਗੜ੍ਹ, ਹਰਗੋਬਿੰਦ ਪਬਲਿਕ ਸਕੂਲ ਛੰਨਣਵਾਲ, ਰਾਈਜ਼ਿੰਗ ਸਨ ਪਬਲਿਕ ਸਕੂਲ ਮਨਾਲ, ਸਟੈਨਫੋਰਡ ਇੰਟਰਨੈਸ਼ਨਲ ਸਕੂਲ ਛੰਨਵਾਲ, ਅਕਾਲ ਅਕੈਡਮੀ, ਦਸਮੇਸ਼ ਪਬਲਿਕ ਸਕੂਲ ਢਿੱਲਵਾਂ ਤੇ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਜੈਮਲ ਸਿੰਘ ਵਾਲਾ।

ABOUT THE AUTHOR

...view details