ਪੰਜਾਬ

punjab

ETV Bharat / state

ਕਿਲਾ ਰਾਏਪੁਰ ਖੇਡਾਂ 'ਚ ਪੁੱਜਿਆ ਨਾਭੇ ਦਾ ਭੀਮ ਸਿੰਘ, ਸਾਂਭੀ ਬੈਠਾ ਸਦੀਆਂ ਪੁਰਾਣੇ ਗਾਣਿਆਂ ਦੇ ਰਿਕਾਰਡ, ਗੀਤਾਂ ਦੇ ਭੰਡਾਰ 'ਚ ਇਹ ਕੁਝ ਹੈ ਖਾਸੀਅਤ

ਲੁਧਿਆਣਾ ਦੀ ਮਿੰਨੀ ਓਲੰਪਿਕ ਕਿਲਾ ਰਾਏਪੁਰ ਦੀਆਂ ਖੇਡਾਂ 'ਚ ਜਿਥੇ ਖੇਡਾਂ ਦਾ ਜੌਹਰ ਦਿਖਾਇਆ ਜਾਂਦਾ ਹੈ ਤਾਂ ਉਥੇ ਹੀ ਸਭਿਆਚਾਰ ਅਤੇ ਵਿਰਾਸਤ ਦੀ ਝਲਕ ਵੀ ਦੇਖਣ ਨੂੰ ਮਿਲਦੀ ਹੈ। ਅਜਿਹੀ ਝਲਕ ਭੀਮ ਸਿੰਘ ਨੇ ਦਿਖਾਈ, ਜਿਸ ਨੇ ਸਦੀਆਂ ਪੁਰਾਣੀ ਵਿਰਾਸਤ ਸਾਂਭੀ ਹੋਈ ਹੈ। (Vintage Mono Record )

ਸਦੀਆਂ ਪੁਰਾਣੀ ਵਿਰਾਸਤ
ਸਦੀਆਂ ਪੁਰਾਣੀ ਵਿਰਾਸਤ

By ETV Bharat Punjabi Team

Published : Feb 14, 2024, 11:59 AM IST

ਸਦੀਆਂ ਪੁਰਾਣੇ ਗਾਣਿਆਂ ਦੇ ਰਿਕਾਰਡ ਸਾਂਭੀ ਬੈਠਾ ਭੀਮ ਸਿੰਘ

ਲੁਧਿਆਣਾ:ਪੰਜਾਬ ਦਾ ਸੱਭਿਆਚਾਰ ਪੁਰਾਣਾ ਅਤੇ ਬਹੁਤ ਹੀ ਵਿਸ਼ਾਲ ਹੈ। ਪੰਜਾਬ ਦੇ ਵਿੱਚ ਲੋਕ ਗੀਤਾਂ ਦੀ ਵੀ ਅਹਿਮ ਥਾਂ ਹੈ ਖਾਸ ਕਰਕੇ ਬੱਚੇ ਦੇ ਜੰਮਣ ਤੋਂ ਲੈ ਕੇ ਮਰਨ ਤੱਕ ਦੇ ਵੀ ਲੋਕ ਗੀਤ ਹਨ ਜੋ ਲੋਕਾਂ ਦੀ ਜੁਬਾਨੀ ਚੜੇ ਹੋਏ ਹਨ ਪਰ ਅਜੋਕੇ ਸਮੇਂ ਦੇ ਵਿੱਚ ਇਹਨਾਂ ਗਾਣਿਆਂ ਨੂੰ ਨਵੀਂ ਪੀੜੀ ਭੁੱਲਦੀ ਜਾ ਰਹੀ ਹੈ ਕਿਉਂਕਿ ਵਿਆਹਾਂ ਅਤੇ ਹੋਰਨਾਂ ਖੁਸ਼ੀ ਦੇ ਮੌਕੇ 'ਤੇ ਅੱਜ ਕੱਲ ਘੋੜੀਆਂ-ਸਿੱਠਣੀਆਂ ਸ਼ਗਨਾਂ ਦੇ ਗੀਤ ਗਾਉਣ ਦੀ ਥਾਂ ਅਜੋਕੇ ਡੀਜੇ ਨੇ ਲੈ ਲਈ ਹੈ। ਪਰ ਅੱਜ ਦੇ ਯੁੱਗ ਦੇ ਵਿੱਚ ਵੀ ਨਾਭੇ ਦੇ ਰਹਿਣ ਵਾਲੇ ਭੀਮ ਸਿੰਘ ਕੋਲ ਪੁਰਾਣੇ ਤੋਂ ਪੁਰਾਣੇ ਲੋਕ ਗੀਤ ਹੋਰ ਗਾਣਿਆਂ ਦੇ ਰਿਕਾਰਡ ਹਿੰਦੀ, ਪੰਜਾਬੀ ਹਜ਼ਾਰਾਂ ਹੀ ਗਾਣਿਆਂ ਦੇ ਰਿਕਾਰਡ ਹਨ, ਜੋ ਉਹ ਹੁਣ ਸੱਭਿਆਚਾਰਕ ਮੇਲਿਆਂ ਦੇ ਵਿੱਚ ਖੇਡ ਮੇਲਿਆਂ ਦੇ ਵਿੱਚ ਆਪਣਾ ਵੱਖਰਾ ਸਟਾਲ ਲਗਾ ਕੇ ਚਲਾਉਂਦਾ ਹੈ। ਜਿਸ ਨੂੰ ਵੇਖ ਕੇ ਲੋਕ ਨਾ ਸਿਰਫ ਪ੍ਰਭਾਵਿਤ ਹੁੰਦੇ ਹਨ ਸਗੋਂ ਉਸਨੂੰ ਪਸੰਦ ਵੀ ਕਰਦੇ ਹਨ। ਖਾਸ ਕਰਕੇ ਪੁਰਾਣੇ ਬਜ਼ੁਰਗ ਆਪਣੇ ਸਮੇਂ ਦੇ ਗੀਤਾਂ ਨੂੰ ਸੁਣ ਕੇ ਮੰਤਰ ਮੁਕਤ ਹੋ ਜਾਂਦੇ ਹਨ। (Vintage Mono Record )

ਸਦੀਆਂ ਪੁਰਾਣੀ ਵਿਰਾਸਤ

120 ਸਾਲ ਪੁਰਾਣੇ ਰਿਕਾਰਡ: ਭੀਮ ਸਿੰਘ ਨੇ ਦੱਸਿਆ ਕਿ ਉਸ ਦੇ ਕੋਲ 120 ਸਾਲ ਤੋਂ ਪੁਰਾਣੇ ਤਵੇ ਮੌਜੂਦ ਹਨ। ਗਾਣਿਆਂ ਦੀ ਹਰ ਤਰ੍ਹਾਂ ਦੀ ਕਲੈਕਸ਼ਨ ਉਸ ਦੇ ਕੋਲ ਹੈ, ਜੰਮਣ ਤੋਂ ਪਹਿਲਾਂ ਤੋਂ ਲੈ ਕੇ ਮਰਨ ਦੇ ਬਾਅਦ ਤੱਕ ਦੇ ਹਰ ਮੌਕੇ ਦੇ ਸਮੇਂ ਦੇ ਗੀਤ ਉਸ ਕੋਲ ਹਨ, ਭਾਵੇਂ ਉਹ ਸਰਕਾਰਾਂ ਦੇ ਹੱਕ ਚ ਗੀਤ ਹੋਵੇ ਭਾਵੇਂ ਸਰਕਾਰਾਂ ਦੇ ਖਿਲਾਫ ਹੋਵੇ, ਭਾਵੇਂ ਢਾਬਿਆਂ 'ਤੇ ਢੁਕਵੇ ਗੀਤ ਹੋਣ, ਭਾਵੇਂ ਮੁਟਿਆਰਾਂ ਦੇ ਜਾਂ ਨੌਜਵਾਨਾਂ ਦੇ ਗੀਤ ਹੋਣ। ਉਹਨਾਂ ਕਿਹਾ ਕਿ ਮੇਰੇ ਕੋਲ ਲਾਹੌਰ ਦੀਆਂ ਮਹਿਲਾਵਾਂ ਦੀਆਂ ਬੋਲੀਆਂ ਦੇ ਰਿਕਾਰਡ ਵੀ ਮੌਜੂਦ ਹਨ। ਭੀਮ ਸਿੰਘ ਨੇ ਇਹ ਕਲੈਕਸ਼ਨ ਕਈ ਸਾਲਾਂ ਤੋਂ ਕੀਤੀ ਹੈ ਅਤੇ ਅੱਜ ਉਸ ਕੋਲ ਇਹਨਾਂ ਗਾਣਿਆਂ ਦਾ ਇੰਨਾ ਵੱਡਾ ਭੰਡਾਰ ਹੈ ਕਿ ਉਹ ਹਰ ਸਮੇਂ ਹਰ ਮੌਕੇ 'ਤੇ ਢੁਕਵਾਂ ਗੀਤ ਲਾ ਸਕਦਾ ਹੈ। ਇਸ ਨੂੰ ਲੋਕ ਹੁਣ ਕਾਫੀ ਪਸੰਦ ਵੀ ਕਰ ਰਹੇ ਹਨ। ਭੀਮ ਸਿੰਘ ਨੇ ਕਿਹਾ ਕਿ ਉਹ ਇਹਨਾਂ ਰਿਕਾਰਡ ਦੀ ਵਿਸ਼ੇਸ਼ ਸਾਂਭ ਸੰਭਾਲ ਰੱਖਦਾ ਹੈ ਅਤੇ ਇਸ ਨੂੰ ਚਲਾਉਣ ਵਾਲੇ ਰਿਕਾਰਡ ਵੀ ਉਸ ਵੱਲੋਂ ਖੁਦ ਰਿਪੇਅਰ ਕਰਕੇ ਤਿਆਰ ਕੀਤੇ ਹਨ।

ਸਦੀਆਂ ਪੁਰਾਣੀ ਵਿਰਾਸਤ

ਆਧੁਨਿਕ ਡੀਜੇ ਦਾ ਬਦਲ: ਭੀਮ ਸਿੰਘ ਨੇ ਦੱਸਿਆ ਕਿ ਡੀਜੇ ਤੇ ਜੋ ਗਾਣੇ ਅੱਜ ਕੱਲ ਚਲਾਏ ਜਾਂਦੇ ਹਨ, ਉਹਨਾਂ ਦਾ ਕੋਈ ਨਾ ਹੀ ਮਤਲਬ ਨਿਕਲਦਾ ਹੈ ਤੇ ਨਾ ਹੀ ਕੋਈ ਮਕਸਦ ਹੁੰਦਾ ਹੈ। ਉਹਨਾਂ ਕਿਹਾ ਕਿ ਲੋਕ ਸਿਰਫ ਮਿਊਜਿਕ ਸੁਣਦੇ ਹਨ ਅਤੇ ਨੱਚਦੇ ਟੱਪਦੇ ਹਨ। ਜਦੋਂ ਕਿ ਪੁਰਾਣੇ ਸਮਿਆਂ ਦੇ ਵਿੱਚ ਸਾਡੇ ਸੱਭਿਆਚਾਰ ਨਾਲ ਜੁੜੇ ਹੋਏ ਪੁਰਾਣੇ ਗੀਤਾਂ ਦੀ ਪੁਰਾਣੇ ਸਮਾਜ ਦੇ ਹਾਲਾਤਾਂ ਦੀ ਝਲਕ ਦੇਖਣ ਨੂੰ ਮਿਲਦੀ ਹੈ। ਖੇਤੀ ਬਾਰੇ ਜਾਣਕਾਰੀ ਮਿਲਦੀ ਹੈ, ਪਸ਼ੂਆਂ ਬਾਰੇ, ਸਾਡੀ ਆਪਸੀ ਸਾਂਝ ਬਾਰੇ ਇਹਨਾਂ ਗੀਤਾਂ ਦੇ ਵਿੱਚ ਝਲਕ ਵੇਖਣ ਨੂੰ ਮਿਲਦੀ ਹੈ। ਉਹਨਾਂ ਕਿਹਾ ਡੀਜੇ ਲੋਕਾਂ ਨੂੰ ਲੜਾਉਣ ਦਾ ਕੰਮ ਕਰਦਾ ਹੈ ਜਦੋਂ ਕਿ ਸਾਡੇ ਪੁਰਾਣੇ ਪੰਜਾਬੀ ਗੀਤ ਲੋਕਾਂ ਨੂੰ ਜੋੜਨ ਦਾ ਕੰਮ ਕਰਦੇ ਹਨ। ਭੀਮ ਸਿੰਘ ਨੇ ਦੱਸਿਆ ਕਿ ਜਦੋਂ ਤੋਂ ਉਸ ਨੇ ਇਸ ਦੀ ਸ਼ੁਰੂਆਤ ਕੀਤੀ ਹੈ ਉਦੋਂ ਤੋਂ ਉਸ ਨੂੰ ਵੀ ਲੋਕ ਬੁਕਿੰਗ ਕਰਵਾਉਣ ਲੱਗ ਗਏ ਹਨ। ਉਸ ਨੂੰ ਲੁਧਿਆਣਾ ਦੇ ਵਿੱਚ ਇੱਕ ਲੜਕੀ ਦੇ ਵਿਆਹ ਦੇ ਲਈ ਚਾਰ ਦਿਨ ਤੱਕ ਬੁੱਕ ਕਰਕੇ ਰੱਖਿਆ ਗਿਆ। ਇਸ ਤੋਂ ਇਲਾਵਾ ਨਕੋਦਰ ਦੇ ਵਿੱਚ ਵੀ ਉਸਨੇ ਇੱਕ ਪ੍ਰੋਗਰਾਮ ਲਗਾਇਆ ਹੈ। ਉਹਨਾਂ ਕਿਹਾ ਕਿ ਦੂਰ ਦੂਰ ਵੀ ਲੋਕ ਉਸਨੂੰ ਪ੍ਰੋਗਰਾਮਾਂ 'ਤੇ ਹੁਣ ਬੁਲਾਉਂਦੇ ਹਨ। ਦੋ ਮੰਜੇ ਜੋੜ ਕੇ ਘਰ ਦੇ ਵਿੱਚ ਜਦੋਂ ਸਪੀਕਰ ਲਗਾਏ ਜਾਂਦੇ ਹਨ ਤਾਂ ਪਿੰਡ ਦੇ ਲੋਕ ਜ਼ਰੂਰ ਇੱਕ ਵਾਰ ਵੇਖਦੇ ਵੀ ਹਨ ਅਤੇ ਆਪਣੇ ਪੁਰਾਣੇ ਵਿਰਸੇ ਅਤੇ ਸੱਭਿਆਚਾਰ ਦੀ ਝਲਕ ਨੂੰ ਮਹਿਸੂਸ ਕਰਦੇ ਹਨ।

ਸਦੀਆਂ ਪੁਰਾਣੀ ਵਿਰਾਸਤ

ਨੌਜਵਾਨ ਪੀੜੀ ਹੋ ਗਈ ਦੂਰ:ਪੰਜਾਬੀ ਦੇ ਲੋਕ ਗੀਤ ਹਰ ਸਮੇਂ ਦੇ ਹਰ ਮੌਕੇ 'ਤੇ ਢੁਕਵੇਂ ਹਨ। ਇਸੇ ਕਰਕੇ ਜਿਹੜੇ ਗੀਤ ਲੋਕਾਂ ਦੀ ਜਵਾਨੀ ਚੜ ਜਾਂਦੇ ਹਨ ਉਹਨਾਂ ਨੂੰ ਲੋਕ ਗੀਤ ਕਿਹਾ ਜਾਂਦਾ ਹੈ। ਇਹਨਾਂ ਲੋਕ ਗੀਤਾਂ ਦੀ ਹੀ ਕੁਲੈਕਸ਼ਨ ਭੀਮ ਸਿੰਘ ਦੇ ਕੋਲ ਹੈ। ਉਹਨਾਂ ਦੱਸਿਆ ਕਿ ਉਹ ਇਹਨਾਂ ਦੀ ਬਹੁਤ ਸਾਂਭ ਸੰਭਾਲ ਰੱਖਦਾ ਹੈ, ਉਹਨਾਂ ਕਿਹਾ ਕਿ ਲੋਕ ਹੁਣ ਇਸ ਵੱਲ ਜੁੜਨ ਲੱਗੇ ਹਨ। ਉਥੇ ਹੀ ਭੀਮ ਸਿੰਘ ਦੇ ਗੀਤਾਂ ਨੂੰ ਸੁਣ ਕੇ ਉਸਦੇ ਕੋਲ ਵੱਡਾ ਲੋਕਾਂ ਦਾ ਜਮਾਵੜਾ ਲੱਗ ਗਿਆ। ਜਦੋਂ ਸਾਡੀ ਟੀਮ ਨੇ ਆਮ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਬਜ਼ੁਰਗਾਂ ਨੇ ਦੱਸਿਆ ਕਿ ਸਾਨੂੰ ਇਹ ਸਭ ਵੇਖ ਕੇ ਪੁਰਾਣਾ ਸਮਾਂ ਯਾਦ ਆ ਗਿਆ। ਉਹਨਾਂ ਨੇ ਕਿਹਾ ਕਿ ਇਹਨਾਂ ਕੋਲ ਸਾਰੇ ਪੁਰਾਣੇ ਗੀਤ ਹਨ, ਉੱਥੇ ਹੀ ਲੋਕਾਂ ਨੇ ਇਹ ਵੀ ਕਿਹਾ ਕਿ ਸਾਡੀ ਨੌਜਵਾਨ ਪੀੜੀ ਇਹਨਾਂ ਪੰਜਾਬੀ ਗੀਤਾਂ ਨੂੰ ਹੁਣ ਭੁੱਲਦੀ ਜਾ ਰਹੀ ਹੈ। ਅਜੋਕੇ ਸਮੇਂ ਦੇ ਵਿੱਚ ਵਿਆਹ ਜਾਂ ਫਿਰ ਹੋਰ ਜਸ਼ਨਾਂ ਦੇ ਮੌਕੇ 'ਤੇ ਡੀਜੇ ਆਦਿ ਚਲਾਏ ਜਾਂਦੇ ਹਨ, ਜਦੋਂ ਕਿ ਇਹ ਗੀਤ ਸਾਡੇ ਵਿਰਸੇ, ਸਾਡੇ ਸੱਭਿਆਚਾਰ, ਸਾਡੇ ਸਮਾਜ, ਸਾਡੀ ਖੇਤੀਬਾੜੀ, ਆਰਥਿਕਤਾ, ਸਾਡੀ ਭਾਈਚਾਰਕ ਸਾਂਝ, ਸਾਡੇ ਖਿੱਤੇ ਸਾਡੇ ਕਿੱਤੇ, ਸਾਡੇ ਰਿਸ਼ਤੇਦਾਰ, ਸਾਡੇ ਖਾਣ ਪੀਣ ਆਦਿ ਦੀ ਝਲਕ ਪੇਸ਼ ਕਰਦੇ ਹਨ।

ਸਦੀਆਂ ਪੁਰਾਣੀ ਵਿਰਾਸਤ

ABOUT THE AUTHOR

...view details