ਮੋਗਾ: ਪਿਛਲੇ ਦਿਨੀਂ ਸਭ ਡਵੀਜ਼ਨ ਬਾਘਾਪੁਰਾਣਾ ਦੇ ਕੋਟਕਪੂਰਾ ਰੋਡ ਤੇ ਸਥਿਤ ਇੱਕ ਮਨੀ ਐਕਸਚੇਂਜ ਪਾਲ ਮਰਚੈਟ ਦੀ ਦੁਕਾਨ 'ਤੇ ਨੂੰ ਤਿੰਨ ਨੌਜਵਾਨ ਕਾਰ 'ਤੇ ਆਏ ਅਤੇ ਪਿਸਤੌਲ ਦੀ ਨੋਕ 'ਤੇ ਦੁਕਾਨ ਤੋਂ 2 ਲੱਖ 23 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ। ਇਸ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਖਿਡੌਣਾ ਪਿਸਟਲ ਅਤੇ 30 ਹਜ਼ਾਰ ਨਕਦੀ ਸਮੇਤ ਕਾਬੂ ਕੀਤਾ ਹੈ।
ਮੋਗਾ ਪੁਲਿਸ ਨੇ ਸੁਲਝਾਇਆ ਲੁੱਟ ਦਾ ਮਾਮਲਾ, ਗੱਡੀ ਦੀ ਕਿਸ਼ਤ ਲਈ ਨਕਲੀ ਪਿਸਟਲ ਦਾ ਸਹਾਰਾ ਲੈਕੇ ਲੁੱਟ ਕਰਨ ਵਾਲੇ ਕਾਬੂ - police arrested two accused
ਬਾਘਾਪੁਰਾਣਾ ਪੁਲਿਸ ਨੇ ਮੋਗਾ ਦੇ ਪਾਲ ਮਰਚੈਂਟ ਮਨੀਚੇਂਜਰ ਤੋਂ ਲੁੱਟ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਖਿਡੌਣਾ ਪਿਸਟਲ ਅਤੇ 30 ਹਜ਼ਾਰ ਨਕਦੀ ਸਮੇਤ ਕਾਬੂ ਕੀਤਾ ਹੈ। ਪੁਲਿਸ ਮੁਤਾਬਿਕ ਗੱਡੀ ਦੀ ਕਿਸ਼ਤ ਚੁਕਾਉਣ ਲਈ ਇਹਨਾਂ ਨੇ ਚੋਰੀ ਕੀਤੀ ਸੀ।
Published : Aug 23, 2024, 6:02 PM IST
ਕਾਰ ਦੀ ਕਿਸ਼ਤ ਭਰਨ ਲਈ ਕੀਤੀ ਲੁੱਟ: ਪੱਤਰਕਾਰਾ ਨੂੰ ਜਾਣਕਾਰੀ ਦਿੰਦਿਆਂ ਉਪ ਪੁਲਿਸ ਕਪਤਾਨ ਦਲਵੀਰ ਸਿੰਘ ਸਿੱਧੂ ਅਤੇ ਇੰਸਪੈਕਟਰ ਜਸਵਰਿੰਦਰ ਸਿੰਘ ਨੇ ਦੱਸਿਆ ਕਿ ਤਿੰਨ ਨੌਜਵਾਨਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਅਤੇ ਤਿੰਨਾਂ ਵਿੱਚੋਂ ਦੋ ਨੋਜਵਾਨ ਗ੍ਰਿਫਤਾਰ ਕਰ ਲਏ ਹਨ। ਉਹਨਾਂ ਕਿਹਾ ਕਿ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਮੁਕਦਮਾ ਉਕਤ ਦੇ ਦੋਸ਼ੀਆਂ ਨੂੰ ਟਰੇਸ ਕਰਨ ਲਈ ਆਸ ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਵਾਚਿਆ ਗਿਆ । ਉਹਨਾਂ ਕਿਹਾ ਕਿ ਖਿਡੌਣਾ ਪਿਸਟਲ ਨਾਲ ਧਮਕਾ ਕੇ ਲੁੱਟ ਖੋਹ ਨੂੰ ਅੰਜਾਮ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਕੋਲੋਂ ਇਕ ਵਰਨਾ ਕਾਰ, ਖਿਡੋਣਾ ਪਿਸਟਲ ਅਤੇ 30000 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ।
- ਚਰਨ ਸਿੰਘ ਸਪਰਾ ਕੇਂਦਰ ਸਰਕਾਰ ਤੇ ਸਾਧੇ ਨਿਸ਼ਾਨੇ ਕਿਹਾ ਦੇਸ਼ ਦੀ ਅਰਥ ਵਿਵਸਥਾ ਦਾ ਹੋ ਰਿਹਾ ਹੈ ਅਡਾਨੀਕਰਨ - Charan Singh Sapra
- ਨਾਭਾ ਜੇਲ੍ਹ ਬ੍ਰੇਕ ਕਾਂਡ ਦਾ ਮਾਸਟਰ ਮਾਈਂਡ ਭਾਰਤ ਆਵੇਗਾ: ਹਾਂਗਕਾਂਗ ਤੋਂ ਮਿਲੀ ਹਵਾਲਗੀ ਦੀ ਮਨਜ਼ੂਰੀ, ਪੰਜਾਬ ਪੁਲਿਸ ਅੱਜ ਸ਼ਾਮ ਦਿੱਲੀ ਪਹੁੰਚੇਗੀ - ਨਾਭਾ ਜੇਲ੍ਹ ਬਰੇਕ ਕਾਂਡ
- ਪੰਜਾਬ ਸਰਕਾਰ ਨੇ ਟੈਕਸ 'ਚ ਕੀਤਾ ਵਾਧਾ, ਟੂ ਵੀਹਲਰ ਤੇ ਫੋਰ ਵੀਹਲਰ ਹੋਏ ਮਹਿੰਗੇ, ਲੋਕਾਂ ਨੇ ਕੀਤੀ ਨਿਖੇਧੀ - Punjab government increased tax
ਚੋਰੀ ਲਈ ਵਰਤਿਆ ਗੱਡੀ ਦਾ ਜਾਅਲੀ ਨੰਬਰ:ਪੁਲਿਸ ਮੁਤਾਬਿਕ ਕਫਤੀਸ਼ ਦੌਰਾਨ ਵਾਰਦਾਤ ਵਿੱਚ ਵਰਤੀ ਗਈ ਸਿਲਵਰ ਰੰਗ ਦੀ ਵੇਰਨਾ PB10 Ak 0222 ਜਾਲੀ ਨੰਬਰ ਲਗਾਇਆ ਸੀ, ਜਿਸ ਦਾ ਅਸਲ ਨੰਬਰ UP 11CK 0188 ਪਾਇਆ ਗਿਆ । ਇਸ ਗੱਡੀ ਦਾ ਮਾਲਕ ਗੁਰਪਿੰਦਰ ਪੁੱਤਰ ਬਲਵਿੰਦਰ ਸਿੰਘ ਵਾਸੀ ਫਿਰੋਜਪੁਰ ਦੇ ਨਾਮ ਰਜਿਸਟਰ ਹੈ । ਇਸ ਵਾਰਦਾਤ ਨੂੰ ਅੰਜਾਮ ਗੁਰਪਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਫਿਰੋਜ਼ਪੁਰ, ਅਜੇ ਪੁੱਤਰ ਬੋਹੜ ਸਿੰਘ ਵਾਸੀ ਲੱਖੋ ਤੇ ਬਹਿਰਾਮ ਜ਼ਿਲ੍ਹਾ ਫਿਰੋਜ਼ਪੁਰ ਅਤੇ ਹੈਪੀ ਪੁੱਤਰ ਦਰਬਾਰਾ ਸਿੰਘ ਵਾਸੀ ਸੋਢੀ ਕਲਾਂ ਜਿਲਾ ਫਿਰੋਜਪੁਰ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਉਹਨਾਂ ਕਿਹਾ ਕਿ ਇਸ ਵਾਰਦਾਤ ਨੂੰ ਇਸੇ ਲਈ ਇਹਨਾਂ ਇਲਜਾਮ ਦਿੱਤਾ ਹੈ ਕਿ ਗੁਰਪਿੰਦਰ ਸਿੰਘ ਨੇ ਆਪਣੀ ਕਾਰ ਦੀ ਕਿਸ਼ਤ ਭਰਨੀ ਸੀ। ਉਨਾਂ ਕਿਹਾ ਕਿ ਇਨਾ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਤੀਜੇ ਮੁਲਜ਼ਮ ਦੀ ਵੀ ਜਲਦ ਹੀ ਗ੍ਰਿਫਤਾਰੀ ਹੋ ਜਾਵੇਗੀ।