ਪੰਜਾਬ

punjab

ਸੰਗਰੂਰ ਦੇ ਸਰਕਾਰੀ ਹਸਪਤਾਲ 'ਚ ਗੁੰਡਾਗਰਦੀ ਦਾ ਨੰਗਾ ਨਾਚ, ਐਮਰਜੈਂਸੀ ਵਾਰਡ ਚ ਨੌਜਵਾਨ 'ਤੇ ਚੱਲੀਆਂ ਕਿਰਪਾਨਾਂ, ਵੀਡੀਓ ਦੇਖ ਕੇ ਉੱਡ ਜਾਣਗੇ ਹੋਸ਼ - Attack on patient in hospital

By ETV Bharat Punjabi Team

Published : Sep 11, 2024, 5:59 PM IST

Updated : Sep 11, 2024, 6:14 PM IST

Attack on Patient In civil hospital Sangrur: ਬੀਤੀ ਰਾਤ ਸੰਗਰੂਰ ਦੇ ਸਰਕਾਰੀ ਹਸਪਤਾਲ 'ਚ ਇਲਾਜ ਲਈ ਦਾਖਲ ਹੋਏ ਮਰੀਜ਼ਾਂ ‘ਤੇ 5 ਤੋਂ 6 ਅਣਪਛਾਤੇ ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

PATIENT ATTACKED IN HOSPITAL
PATIENT ATTACKED IN HOSPITAL (ETV Bharat (ਪੱਤਰਕਾਰ, ਸੰਗਰੂਰ))

ਐਮਰਜੈਂਸੀ ਵਾਰਡ ਚ ਨੌਜਵਾਨ 'ਤੇ ਚੱਲੀਆਂ ਕਿਰਪਾਨਾਂ (ETV Bharat (ਪੱਤਰਕਾਰ, ਸੰਗਰੂਰ))

ਸੰਗਰੂਰ:ਸੰਗਰੂਰ ਦੇ ਸਰਕਾਰੀ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਇਲਾਜ ਅਧੀਨ ਕੱਲ੍ਹ ਰਾਤ 11.20 ਉੱਤੇ ਇਲਾਜ ਕਰਵਾ ਰਹੇ ਮਰੀਜ਼ਾਂ ‘ਤੇ 5 ਤੋਂ 6 ਅਣਪਛਾਤੇ ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

ਲੜਕੀ ਦੇ ਫਰਜ਼ੀ ਸੋਸ਼ਲ ਮੀਡੀਆ ਅਕਾਊਂਟ ਤੋਂ ਮਿਲਣ ਦਾ ਮੈਸੇਜ ਆਇਆ

ਪੀੜਿਤ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਸੰਗਰੂਰ ਨੇੜੇ ਪਿੰਡ ਮੀਮਸਾ ਦਾ ਰਹਿਣ ਵਾਲਾ ਹੈ, ਉਸ ਨੇ ਦੱਸਿਆ ਕਿ ਬੀਤੀ ਰਾਤ ਮੈਨੂੰ ਕਿਸੇ ਲੜਕੀ ਦੇ ਫਰਜ਼ੀ ਸੋਸ਼ਲ ਮੀਡੀਆ ਅਕਾਊਂਟ ਤੋਂ ਮੈਸੇਜ ਆਇਆ ਅਤੇ ਉਸ ਨੇ ਮੈਨੂੰ ਸੰਗਰੂਰ ਵਿਖੇ ਮਿਲਣ ਲਈ ਬੁਲਾਇਆ। ਉਹਨਾਂ ਦੱਸਿਆ ਕਿ ਜਦੋਂ ਮੈਂ ਦੱਸੀ ਮੀਟਿੰਗ ਵਾਲੀ ਥਾਂ ‘ਤੇ ਪਹੁੰਚਿਆ ਤਾਂ 5-6 ਅਣਪਛਾਤੇ ਨੌਜਵਾਨਾਂ ਨੇ ਮੇਰੇ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਮੈਨੂੰ ਗੰਭੀਰ ਸੱਟਾਂ ਲੱਗੀਆਂ।

ਡਾਕਟਰਾਂ ਦੀ ਮਦਦ ਨਾਲ ਸਾਡੀ ਜਾਨ ਬਚ ਗਈ

ਜਖਮੀ ਹੋਣ ਤੋਂ ਬਾਅਦ ਮੈਂ ਆਪਣੇ ਦੋਸਤਾਂ ਨੂੰ ਬੁਲਾਇਆਅ ਤੇ ਉਹ ਮੈਨੂੰ ਇਲਾਜ਼ ਲਈ ਸਰਕਾਰੀ ਹਸਪਤਾਲ ਹਸਪਤਾਲ ਦਾਖਲ ਕਰਵਾਉਣ ਲਈ ਲੈ ਕੇ ਆਇਆ। ਉਸ ਤੋਂ ਬਦਮਾਸ਼ ਸਰਕਾਰੀ ਹਸਪਤਾਲ ਦੇ ਐਮਰਜੈਂਸੀ ਵਾਰਡ ‘ਚ ਆਏ ਉਨ੍ਹਾਂ ਨੇ ਫਿਰ ਮੇਰੇ ‘ਤੇ ਅਤੇ ਮੇਰੇ ਦੋਸਤਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਹਨਾਂ ਦੱਸਿਆ ਕਿ ਸਰਕਾਰੀ ਹਸਪਤਾਲ ਦੇ ਵਿੱਚ ਉਹ ਸਾਨੂੰ ਜਾਨੋ ਮਾਰਨ ਆ ਗਏ, ਪਰ ਡਾਕਟਰਾਂ ਦੀ ਮਦਦ ਦੇ ਨਾਲ ਸਾਡੀ ਜਾਨ ਬਚ ਗਈ। ਪੀੜਿਤਾਂ ਨੇ ਇਨਸਾਫ਼ ਦੀ ਮੰਗ ਕੀਤੀ ਹੈ।

ਡਾਕਟਰਾਂ ਨੇ ਸਰਕਾਰ ਤੋਂ ਸਿਕਿਊਰਟੀ ਦੀ ਕੀਤੀ ਮੰਗ

ਇਸ ਮੌਕੇ ਮੌਜੂਦ ਸਰਕਾਰੀ ਹਸਪਤਾਲ ‘ਚ ਡਿਊਟੀ ‘ਤੇ ਮੌਜੂਦ ਡਾਕਟਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਬੀਤੀ ਰਾਤ ਕਰੀਬ 11 ਵਜੇ ਅਣਪਛਾਤੇ ਬਦਮਾਸ਼ਾਂ ਨੇ ਹਸਪਤਾਲ ਦੇ ਐਮਰਜੈਂਸੀ ਕਮਰੇ ‘ਚ ਦਾਖਲ ਹੋ ਕੇ ਮਰੀਜ਼ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਕਈਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਉਹਨਾਂ ਰੋਸ ਜਤਾਇਆ ਕਿ ਕੱਲ੍ਹ ਰਾਤ ਜੋ ਹਾਦਸਾ ਹੋਇਆ ਹੈ, ਉਹ ਬਹੁਤ ਹੀ ਬੁਰਾ ਹੋਇਆ ਹੈ। ਡਾਕਟਰ ਸਾਹਿਬ ਨੇ ਪੰਜਾਬ ਸਰਕਾਰ ਤੋਂ ਇਹ ਮੰਗ ਕੀਤੀ ਹੈ ਕਿ ਸੰਗਰੂਰ ਦੇ ਸਰਕਾਰੀ ਹਸਪਤਾਲ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣ ਤਾਂ ਜੋ ਉਥੇ ਡਾਕਟਰ ਸਾਹਿਬਾਨਾਂ ਅਤੇ ਮਰੀਜ਼ਾਂ ਦੀ ਜਾਨ ਮਾਲ ਦੀ ਰਾਖੀ ਹੋ ਸਕੇ।

Last Updated : Sep 11, 2024, 6:14 PM IST

ABOUT THE AUTHOR

...view details