Argument between SWAT officer and gunman (Etv Bharat) ਅੰਮ੍ਰਿਤਸਰ: ਅੰਮ੍ਰਿਤਸਰ 'ਚ ਦੋ ਪੁਲਿਸ ਅਧਿਕਾਰੀਆਂ ਵਿਚਾਲੇ ਹੋਈ ਬਹਿਸ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਇੱਕ ਸਪੈਸ਼ਲ ਵੈਪਨਜ਼ ਐਂਡ ਟੈਕਟਿਕਸ (SWAT) ਅਧਿਕਾਰੀ ਅਤੇ ਇੱਕ ਡੀਐੱਸਪੀ ਦਾ ਗੰਨਮੈਨ ਬਹਿਸ ਕਰ ਰਹੇ ਹਨ। ਡੀਐਸਪੀ ਦਾ ਗੰਨਮੈਨ ਆਪਣੇ ਆਪ ਨੂੰ ਸਹੀ ਦੱਸ ਰਿਹਾ ਸੀ, ਜਦੋਂ ਕਿ ਸਵੈਟ ਅਧਿਕਾਰੀ ਉਸ ਨੂੰ ਬਦਤਮੀਜ ਕਹਿ ਰਿਹਾ ਹੈ।
ਪੁਲਿਸ ਦਾ ਅਕਸ ਵੀ ਖਰਾਬ : ਇਸ ਬਹਿਸ ਨੂੰ ਲੈ ਕੇ ਸੋਸ਼ਲ ਮੀਡੀਆ ਯੂਜ਼ਰਸ ਵੀ ਦੋ ਧੜਿਆਂ ਵਿੱਚ ਵੰਡੇ ਹੋਏ ਹਨ। ਇਸ ਦੇ ਨਾਲ ਹੀ ਇਸ ਨਾਲ ਪੁਲਿਸ ਦਾ ਅਕਸ ਵੀ ਖਰਾਬ ਹੋ ਰਿਹਾ ਹੈ। ਇਸ ਮਾਮਲੇ ਵਿੱਚ ਕਾਂਸਟੇਬਲ ਸ਼ੁਭਕਰਮਨ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਪਰ ਵੀਡੀਓ ਵਾਇਰਲ ਕਰਨ ਵਾਲੇ ਅਧਿਕਾਰੀ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ।
ਨੌਜਵਾਨ ਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ:ਬੀਤੇ ਕੱਲ੍ਹ ਦੋ ਪੁਲਿਸ ਮੁਲਾਜ਼ਮਾਂ ਵਿਚਾਲੇ ਹੋਈ ਬਹਿਸ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਜਦੋਂ ਚੈਕਿੰਗ ਦੌਰਾਨ ਕਾਲੇ ਰੰਗ ਦੀ ਥਾਰ ਗੱਡੀ ਨੂੰ ਰੋਕਿਆ ਗਿਆ ਤਾਂ ਅੰਦਰ ਬੈਠੇ ਨੌਜਵਾਨ ਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਨੌਜਵਾਨ ਦੀ ਕਾਰ 'ਤੇ ਕਾਲੀਆਂ ਜਾਲੀਆਂ ਲੱਗੀਆਂ ਹੋਈਆਂ ਸਨ ਜੋ ਕਾਨੂੰਨੀ ਨਹੀਂ ਹੈ। ਸਪੈਸ਼ਲ ਵੈਪਨ ਐਂਡ ਟੈਕਟਿਕਸ ਦੀ ਟੀਮ ਵੱਲੋਂ ਕਿਹਾ ਗਿਆ ਕਿ ਕਾਲੀਆਂ ਜਾਲੀਆਂ (ਬਲੈਕ ਫਿਲਮ) ਲਗਾਉਣ ਦੀ ਮਨਾਹੀ ਹੈ, ਤੁਸੀਂ ਗੱਡੀ ਨੂੰ ਸਾਈਡ 'ਤੇ ਲੈ ਆਓ। ਜਿਸ ਤੋਂ ਬਾਅਦ ਨੌਜਵਾਨ ਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਉਹ ਡੀਐਸਪੀ ਗੁਰਿੰਦਰਪਾਲ ਸਿੰਘ ਨਾਗਰਾ ਦਾ ਗੰਨਮੈਨ ਹੈ। ਉਸ ਦੀ ਕਾਰ ਵਿਚ ਸਰਕਾਰੀ ਹਥਿਆਰ ਪਿਆ ਹੈ। ਇਸ ਨੇ ਕਿਹਾ ਕਿ ਉਹ ਵੀ ਮੁਲਾਜ਼ਮ ਹੈ ਮੇਰੀ ਗੱਡੀਆਂ 'ਤੇ ਲੱਗੀਆਂ ਕਾਲੀਆਂ ਫਿਲਮਾਂ ਉਤਾਰ ਕੇ ਵਿਖਾਓ।
ਨਸ਼ਿਆਂ ਬਾਰੇ ਬਹਿਸ: ਇਸ ਤੋਂ ਬਾਅਦ ਉਹ ਨਸ਼ੇ ਨੂੰ ਲੈ ਕੇ ਬਹਿਸ ਕਰਨ ਲੱਗੇ। ਉਨ੍ਹਾਂ ਕਿਹਾ ਕਿ ਉਹ ਵੀ ਮੁਲਾਜ਼ਮ ਹੈ ਅਤੇ ਤੁਸੀਂ ਵੀ ਮੁਲਾਜ਼ਮ ਹੋ। ਫਿਰ ਉਸਨੇ ਕਿਹਾ ਕਿ ਅੱਜ SWAT ਟੀਮ ਨੇ ਕਿੰਨਾ ਨਸ਼ਾ ਫੜਿਆ ਹੈ, ਅਤੇ ਪੁਲਿਸ ਵਾਲੇ ਤੋਂ ਜਬਾਵ ਮੰਗਿਆ ਕਿ ਤੁਸੀਂ ਕਿੰਨਾਂ ਨਸ਼ਾ ਫੜਿਆ ਹੈ?
ਬਲੈਕ ਫਿਲਮਾਂ ਨੂੰ ਹਟਾਉਣਾ ਹੋਵੇਗਾ: ਫਿਰ ਉਸ ਨੇ ਸਵੈਟ ਟੀਮ ਦੇ ਮੈਂਬਰ ਵੱਲੋਂ ਬਣਾਈ ਜਾ ਰਹੀ ਵੀਡੀਓ 'ਤੇ ਵੀ ਇਤਰਾਜ਼ ਜਤਾਇਆ ਅਤੇ ਉਸ ਨਾਲ ਦੁਰਵਿਵਹਾਰ ਵੀ ਕੀਤਾ। ਸਵੈਟ ਟੀਮ ਦੇ ਜਵਾਨਾਂ ਨੇ ਕਿਹਾ ਕਿ ਉਹ ਵੀ ਆਪਣੀ ਡਿਊਟੀ ਕਰ ਰਹੇ ਹਨ ਅਤੇ ਕਾਲੀਆਂ ਜਾਲੀਆਂ ਨੂੰ ਹਟਾਉਣਾ ਹੋਵੇਗਾ। ਫਿਰ ਮੁਲਾਜ਼ਮ ਨੇ ਕਿਹਾ ਕਿ ਉਹ ਡੀਐਸਪੀ ਨਾਲ ਗੱਲ ਕਰਵਾ ਦੇਣਗੇ, ਜਿਸ ਤੋਂ ਬਾਅਦ ਚੈਕਿੰਗ ਟੀਮ ਦੇ ਮੈਂਬਰ ਨੇ ਡੀਐਸਪੀ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ।