ਨਵੀਂ ਦਿੱਲੀ: ਹਰ ਇੱਕ ਨੂੰ ਜਿਸ ਦਿਨ ਦਾ ਇੰਤਜ਼ਾਰ ਹੀ ਅਤੇ ਤਾਰੀਕ ਦੀ ਉਡੀਕ ਕੀਤੀ ਜਾ ਰਹੀ ਸੀ ਉਹ ਇੰਤਜ਼ਾਰ ਹੁਣ ਖ਼ਤਮ ਹੋ ਗਿਆ ਹੈ। ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਕਰ ਦਿੱਤਾ ਗਿਆ ਹੈ। ਚੋਣ ਕਮਿਸ਼ਨ ਨੇ ਪੈ੍ਰਸ ਕਾਨਫਰੰਸ ਕਰਦੇ ਹੋਏ ਆਖਿਆ ਕਿ ਇਸ ਵਾਰ 7 ਗੇੜ 'ਚ ਵੋਟਾਂ ਹੋਣਗੀਆਂ। ਪੰਜਾਬ 'ਚ 7ਵੇਂ ਗੇੜ 'ਚ ਵੋਟਾਂ ਪੈਣਗੀਆਂ। ਇਸ ਦੇ ਨਾਲ ਹੀ ਹਰਿਆਣਾ 'ਚ ਵੀ 7ਵੇਂ ਫੇਸ ਦੌਰਾਨ ਹੀ ਚੋਣਾਂ ਹੋਣਗੀਆਂ।
1 ਜੂਨ ਨੂੰ ਵੋਟਾਂ:ਜੇਕਰ ਪੰਜਾਬ 'ਚ ਵੋਟਾਂ ਦੀ ਤਾਰੀਕ ਦੀ ਗੱਲ ਕਰੀਏ ਤਾਂ 1 ਜੂਨ ਨੂੰ ਪੰਜਾਬ 7ਵੇਂ ਗੇੜ ਦੌਰਾਨ ਵੋਟਾਂ ਪੈਣਗੀਆਂ। ਇਸ ਦੇ ਨਾਲ ਹੀ 4 ਜੂਨ ਨੂੰ ਨਤੀਜੇ ਵੀ ਐਲਾਨ ਜਾਣਗੇ। ਹਰ ਕੋਈ ਇਸ ਗੱਲ ਦੀ ਉਡੀਕ ਕਰ ਰਿਹਾ ਸੀ ਕਦੋਂ ਪੰਜਾਬ 'ਚ ਵੋਟਾਂ ਪੈਣਗੀਆਂ। ਇਸ ਐਲਾਨ ਦੇ ਨਾਲ ਸਭ ਦਾ ਇੰਤਜ਼ਾਰ ਖ਼ਤਮ ਹੋ ਗਿਆ ਹੈ।
lok sabha elections 2024 date announcement ਕਿੰਨੀ ਵੋਟ ਜ਼ਰੂਰੀ: ਇਸ ਦੌਰਾਨ ਪ੍ਰੈਸ ਕਾਨਫਰੰਸ ਨੇ ਵੱਡਾ ਐਲਾਨ ਕਰਦੇ ਆਖਿਆ ਕਿ ਇਸ ਵਾਰ ਚੋਣ ਕਮਿਸ਼ਨ ਵੱਲੋਂ ਇੱਕ-ਇੱਕ ਵੋਟਰ ਦੀ ਵੋਟ ਲੈਣ ਲਈ ਘਰ-ਘਰ ਪਹੁੰਚ ਕੀਤੀ ਜਾਵੇਗੀ। ਇਸ ਦਾ ਫੈਸਲ ਬਿਮਾਰ ਵੋਟਰਾਂ ਨੂੰ ਦੇਖਦੇ ਹੋਏ ਲਿਆ ਗਿਆ ਹੈ। ਇਹ ਇਤਿਹਾਸ 'ਚ ਪਹਿਲੀ ਵਾਰ ਹੋਵੇਗਾ ਜਦੋਂ ਵਟੋਰਾਂ ਤੋਂ ਘਰ 'ਚ ਜਾਕੇ ਵੋਟ ਪਵਾਈ ਜਾਵੇਗੀ।
'ਕਰੀਮੀਨਲ ਉਮਦੀਵਾਰ ਦਾ ਵੋਟਰਾਂ ਨੂੰ ਲੱਗੇਗਾ ਪਤਾ': ਇਸ ਵਾਰ ਲੋਕ ਸਭਾ ਚੋਣਾਂ 2024 ਬਹੁਤ ਹੀ ਖਾਸ ਹੋਣ ਜਾ ਰਹੀਆਂ ਹਨ। ਚੋਣ ਕਮਿਸ਼ਨ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਇਸ ਬਾਰੇ ਹਰ ਇੱਕ ਉਸ ਉਮੀਦਵਾਰ ਨੂੰ ਕੇਵਾਈਸੀ ਕਰਨੀ ਹੋਵੇਗੀ। ਇਸ ਨਾਲ ਵੋਟਰਾਂ ਨੂੰ ਪਤਾ ਲੱਗ ਸਕੇਗਾ ਕਿ ਇਸ ਉਮੀਦਵਾਰ 'ਤੇ ਕੋਈ ਕੇਸ ਚੱਲ ਰਿਹਾ, ਕਿਸ ਅਪਰਾਧ ਕਾਰਨ ਕੇਸ ਦਰਜ ਹੋਇਆ ਹੈ। ਉੱਥੇ ਹੀ ਜਿਸ ਪਾਰਟੀ ਵੱਲੋਂ ਕਿਸੇ ਵੀ ਅਜਿਹੇ ਉਮੀਦਵਾਰ ਨੂੰ ਟਿਕਟ ਦਿੱਤੀ ਜਾਂਦੀ ਹੈ ਤਾਂ ਪਾਰਟੀ ਨੂੰ ਵੀ ਇਹ ਦੱਸਣਾ ਹੋਵੇਗਾ ਕਿਉਂ ਕਰੀਮੀਨਲ ਉਮੀਦਵਾਰ ਨੂੰ ਟਿਕਟ ਦਿੱਤੀ ਗਈ ਹੈ। ਕੀ ਉਨ੍ਹਾਂ ਨੂੰ ਕੋਈ ਹੋਰ ਉਮੀਦਵਾਰ ਨਹੀਂ ਮਿਲਿਆ। ਇਸ ਦੇ ਨਾਲ ਹੀ ਜੋ ਵੀ ਕਰੀਮੀਨਲ ਉਮਦੀਵਾਰ ਹੋਵੇਗਾ ਉਸ ਨੂੰ ਆਪਣੇ ਬਾਰੇ ਜਾਣਕਾਰੀ 3 ਮਾਧਿਅਮਾਂ ਨਾਲ ਦੇਣੀ ਹੋਵੇਗੀ, ਜਿਸ 'ਚ ਟੀਵੀ, ਅਖਬਾਰ ਅਤੇ ਰੇਡੀਓ ਸ਼ਾਮਿਲ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ਰਾਹੀਂ ਵੀ ਆਪਣੇ ਬਾਰੇ ਸਾਰੀ ਜਾਣਕਾਰੀ ਦੇਣੀ ਹੋਵੇਗੀ।
lok sabha elections 2024 date announcement 'ਗਲਤ ਜਾਣਕਾਰੀ ਨਾ ਕਰੋ ਸ਼ੇਅਰ':ਚੋਣ ਕਮਿਸ਼ਨ ਨੇ ਆਖਿਆ ਕਿ ਸੋਸ਼ਲ ਮੀਡੀਆ 'ਤੇ ਸਾਡੀ ਨਜ਼ਰ ਰਹੇਗੀ। ਕੋਈ ਵੀ ਅੱਗੇ ਤੋਂ ਅੱਗੇ ਗਲਤ ਜਾਣਕਾਰੀ ਨਾ ਸ਼ੇਅਰ ਕਰੇ। ਕੋਈ ਵੀ ਜਾਣਕਾਰੀ ਸ਼ੇਅਰ ਕਰਨ ਤੋਂ ਪਹਿਲਾਂ ਉਸ ਦੀ ਜਾਂਚ ਕਰਨਾ ਬੇਹੱਦ ਜ਼ਰੂਰੀ ਹੈ।ਮੀਡੀਆ ਨੂੰ ਸਖ਼ਤੀ ਨਾਲ ਬੋਲਦੇ ਉਨਾਂ੍ਹ ਆਖਿਆ ਕਿ ਜੇਕਰ ਤੁਸੀਂ ਕਿਸੇ ਵੀ ਪਾਰਟੀ ਦਾ ਇਸ਼ਤਿਹਾਰ ਦੇ ਰਹੇ ਹੋ ਤਾਂ ਉਸ ਨੂੰ ਇਸ਼ਤਿਹਾਰ ਹੀ ਲਿਿਖਆ ਜਾਵੇ।
ਨਿੱਜੀ ਤੰਜ ਨਾ ਕੱਸੇ ਜਾਣ: ਉਨ੍ਹਾਂ ਆਖਿਆ ਕਿ ਅਸੀਂ ਸਾਰੀ ਪਾਰਟੀਆਂ ਨੂੰ ਅਪੀਲ ਕਰਦੇ ਹਾਂ ਉਹ ਕਿਸੇ ਵੀ ਪਾਰਟੀ ਦੇ ਉਮੀਦਵਾਰ 'ਤੇ ਨਿੱਜੀ ਹਮਲੇ ਨਾ ਕਰਨ। ਕਿਉਂਕਿ ਦੋਸਤ ਤੋਂ ਦੁਸ਼ਮਣ ਅਤੇ ਦੁਸ਼ਮਣ ਤੋਂ ਦੋਸਤ ਬਣਦੇ ਦੇਰ ਨਹੀਂ ਲੱਗਦੀ।
2019 ਦੀਆਂ ਲੋਕ ਸਭਾ ਚੋਣਾਂ: ਪੰਜਾਬ ਵਿੱਚ 2019 ਦੀਆਂ ਲੋਕ ਸਭਾ ਚੋਣਾਂ ਸੱਤਵੇਂ ਪੜਾਅ ਵਿੱਚ 12 ਮਈ 2019 ਨੂੰ ਹੋਈਆਂ ਸਨ। ਜਦੋਂ ਕਿ ਵੋਟਾਂ ਦੀ ਗਿਣਤੀ 23 ਮਈ ਨੂੰ ਮੁਕੰਮਲ ਹੋ ਗਈ ਸੀ। ਇਸ ਦੌਰਾਨ ਚੋਣ ਕਮਿਸ਼ਨ ਵੱਲੋਂ 16 ਅਪ੍ਰੈਲ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਇਸ ਦੇ ਨਾਲ ਹੀ ਨਾਮਜ਼ਦਗੀ ਦੀ ਆਖਰੀ ਮਿਤੀ 23 ਅਪ੍ਰੈਲ ਸੀ। 24 ਅਪ੍ਰੈਲ ਨੂੰ ਨਾਮਜ਼ਦਗੀਆਂ ਦੀ ਜਾਂਚ ਕੀਤੀ ਗਈ ਸੀ ਅਤੇ ਨਾਮਜ਼ਦਗੀਆਂ ਵਾਪਸ ਲੈਣ ਲਈ 26 ਅਪ੍ਰੈਲ ਨੂੰ ਆਖਰੀ ਦਿਨ ਚੁਣਿਆ ਗਿਆ ਸੀ। ਇਸ ਤੋਂ ਬਾਅਦ 12 ਮਈ 2019 ਨੂੰ ਚੋਣਾਂ ਮੁਕੰਮਲ ਹੋਈਆਂ ਅਤੇ 23 ਮਈ ਨੂੰ ਵੋਟਾਂ ਦੀ ਗਿਣਤੀ ਮੁਕੰਮਲ ਹੋਈ ਸੀ।
2014 ਵਿੱਚ ਲੋਕ ਸਭਾ ਚੋਣਾਂ:2014 ਵਿੱਚ ਹੋਈਆਂ ਲੋਕ ਸਭਾ ਚੋਣਾਂ ਵੀ ਚੋਣ ਕਮਿਸ਼ਨ ਵੱਲੋਂ ਪੰਜਾਬ ਵਿੱਚ 7ਵੇਂ ਪੜਾਅ ਵਿੱਚ ਕਰਵਾਈਆਂ ਗਈਆਂ ਸਨ। ਇਹ ਚੋਣਾਂ ਪੰਜਾਬ ਦੀਆਂ 13 ਸੀਟਾਂ 'ਤੇ ਇੱਕੋ ਦਿਨ 'ਚ ਕਰਵਾਈਆਂ ਗਈਆਂ। 2014 ਵਿੱਚ ਇਹ ਚੋਣਾਂ 30 ਅਪ੍ਰੈਲ ਨੂੰ ਹੋਈਆਂ ਸਨ। ਇਸ ਦੌਰਾਨ 16 ਮਈ 2014 ਨੂੰ ਵੋਟਾਂ ਦੀ ਗਿਣਤੀ ਮੁਕੰਮਲ ਹੋਈ ਸੀ।
2009 ਵਿੱਚ ਲੋਕ ਸਭਾ ਚੋਣਾਂ:ਪੰਜਾਬ ਵਿੱਚ 2009 ਦੀਆਂ ਲੋਕ ਸਭਾ ਚੋਣਾਂ ਦੋ ਪੜਾਵਾਂ ਵਿੱਚ 7 ਅਤੇ 13 ਮਈ ਨੂੰ ਹੋਈਆਂ ਸਨ। ਪੰਜਾਬ ਦੀਆਂ 4 ਸੀਟਾਂ 'ਤੇ 7 ਮਈ ਨੂੰ ਚੋਣਾਂ ਹੋਈਆਂ ਸਨ, ਜਦਕਿ 9 ਸੀਟਾਂ 'ਤੇ 13 ਮਈ ਨੂੰ ਚੋਣਾਂ ਮੁਕੰਮਲ ਹੋਈਆਂ ਸਨ। ਜਿਸ ਤੋਂ ਬਾਅਦ 16 ਮਈ ਨੂੰ ਪੂਰੇ ਭਾਰਤ ਵਿੱਚ ਵੋਟਾਂ ਦੀ ਗਿਣਤੀ ਕੀਤੀ ਗਈ।