ਡੀਐਸਪੀ ਦਫ਼ਤਰ ਸਾਹਮਣੇ ਡਿਊਟੀ 'ਤੇ ਤੈਨਾਤ ਮੁਲਾਜ਼ਮ 'ਤੇ ਹਮਲਾ (Etv Bharat (ਪੱਤਰਕਾਰ, ਬਰਨਾਲਾ)) ਬਰਨਾਲਾ:ਬਰਨਾਲਾ ਵਿੱਚ ਅਮਨ ਕਾਨੂੰਨ ਦੀ ਸਥਿਤੀ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ। ਬਰਨਾਲਾ ਵਿਖੇ ਡਿਊਟੀ ਦੌਰਾਨ ਮੁਲਾਜ਼ਮ ਉਪਰ ਹਮਲਾ ਕਰਕੇ ਦਿੱਤਾ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ। ਇਹ ਘਟਨਾ ਡੀਐਸਪੀ ਦਫ਼ਤਰ ਦੇ ਬਿਲਕੁਲ ਸਾਹਮਣੇ ਵਾਪਰੀ ਹੈ। ਸ਼ਹਿਰ ਦੇ ਦੁਸਹਿਰਾ ਗਰਾਊਂਡ ਵਿੱਚ ਟਿਊਬਵੈੱਲ ਨੰਬਰ ਪੰਜ ਉਪਰ ਘਟਨਾ ਵਾਪਰੀ, ਜਿੱਥੇ ਮੁਲਾਜ਼ਮ ਜਗਜੀਵਨ ਕੁਮਾਰ ਰਾਤ ਦੀ ਡਿਊਟੀ ਦੇ ਰਿਹਾ ਸੀ।
ਜ਼ਖ਼ਮੀ ਹਾਲਤ ਵਿੱਚ ਮੁਲਾਜ਼ਮ
ਰਾਤ ਕਰੀਬ 12 ਵਜੇ ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਮੁਲਾਜ਼ਮ ਉਪਰ ਹਮਲਾ ਕੀਤਾ। ਹਮਲਾਵਰਾਂ ਨੇ ਮੁਲਾਜ਼ਮ ਦਾ ਕੰਨ ਵੱਢਣ ਤੋਂ ਇਲਾਵਾ ਮੂੰਹ ਜੁਬਾੜਾ ਅਤੇ ਬਾਂਹ ਤੋੜ ਦਿੱਤੀ। ਹਮਲਾਵਰ ਪੀੜਤ ਮੁਲਾਜ਼ਮ ਦਾ ਮੋਬਾਇਲ, ਪਰਸ ਅਤੇ ਸਕੂਟਰੀ ਚੋਰੀ ਕਰਕੇ ਲੈ ਗਏ। ਜ਼ਖ਼ਮੀ ਹਾਲਤ ਵਿੱਚ ਮੁਲਾਜ਼ਮ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿਸ ਉਸਦੀ ਹਾਲਤ ਸੀਰੀਅਸ ਬਣੀ ਹੋਈ ਹੈ। ਪੀੜਤ ਮੁਲਾਜ਼ਮ ਦੇ ਪਰਿਵਾਰ ਮੁਲਾਜ਼ਮ ਯੂਨੀਅਨ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਉਠਾਏ ਹਨ।
ਅੱਜ ਦੀ ਘੜੀ ਕੋਈ ਵੀ ਵਿਅਕਤੀ ਸੁਰੱਖਿਆ ਨਹੀਂ
ਇਸ ਮੌਕੇ ਪੀੜਤ ਮੁਲਾਜ਼ਮ ਦੀ ਪਤਨੀ ਅਨਾਮਿਕਾ ਜੈਨ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਜੀਵਨ ਕੁਮਾਰ ਸ਼ਹਿਰ ਵਿੱਚ 5 ਨੰਬਰ ਟਿਊਬਵੈੱਲ ਉਪਰ ਬੀਤੀ ਰਾਤ ਡਿਊਟੀ ਉਪਰ ਸਨ। ਰਾਤ ਸਮੇਂ ਕਰੀਬ 2 ਵਜੇ ਉਨ੍ਹਾਂ ਨੂੰ ਫ਼ੋਨ ਆਇਆ ਸੀ ਕਿ ਇਨ੍ਹਾਂ 'ਤੇ ਹਮਲਾ ਹੋਇਆ ਹੈ। ਇਸ ਹਮਲੇ ਨਾਲ ਇਨ੍ਹਾਂ ਉਪਰ ਕੰਨ, ਬਾਂਹ ਅਤੇ ਸਿਰ ਉਪਰ ਸੱਟਾਂ ਲੱਗੀਆਂ ਹਨ। ਹਮਲਾਵਾਰ ਲੋਕ ਇਨ੍ਹਾਂ ਦੇ ਮੋਬਾਇਲ, ਪਰਸ ਅਤੇ ਸਕੂਟਰੀ ਲੈ ਕੇ ਫ਼ਰਾਰ ਹੋ ਗਏ। ਉਨ੍ਹਾਂ ਕਿਹਾ ਕਿ ਅੱਜ ਦੀ ਘੜੀ ਕੋਈ ਵੀ ਵਿਅਕਤੀ ਸੁਰੱਖਿਆ ਨਹੀਂ ਹੈ। ਜੇਕਰ ਡੀਐਸਪੀ ਦਫ਼ਤਰ ਨੇੜੇ ਹੋਈ ਇਹ ਘਟਨਾ ਇਸਦੀ ਵੱਡੀ ਮਿਸ਼ਾਲ ਹੈ। ਉਨ੍ਹਾਂ ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ
ਉੱਥੇ ਇਸ ਮੌਕੇ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਦਰਸ਼ਨ ਚੀਮਾ ਅਤੇ ਤਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਮੁਲਾਜ਼ਮ ਸਾਥੀ ਜਗਜੀਵਨ ਕੁਮਾਰ ਪਿਛਲੇ 10 ਸਾਲਾਂ ਤੋਂ ਸੀਵਰੇਜ ਤੇ ਸੈਨੀਟੇਸ਼ਨ ਵਿਭਾਗ ਵਿੱਚ ਨੌਕਰੀ ਕਰ ਰਿਹਾ ਹੈ। ਇਸ ਮੁਲਾਜ਼ਮ ਸਾਥੀ ਦੀ ਡਿਊਟੀ ਦੁਸ਼ਹਿਰਾ ਗਰਾਊਂਡ ਦੇ ਟਿਊਬਵੈੱਲ ਨੰਬਰ ਪੰਜ ਵਿਖੇ ਰਾਤ ਦੀ ਡਿਊਟੀ ਹੁੰਦੀ ਹੈ। ਬੀਤੀ ਰਾਤ ਡਿਊਟੀ ਦੌਰਾਨ ਇਸ ਮੁਲਾਜ਼ਮ ਸਾਥੀ ਉੱਪਰ ਕੁਝ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਸ ਹਮਲੇ ਦੌਰਾਨ ਪੀੜਤ ਦਾ ਕੰਨ ਵੱਢ ਦਿੱਤਾ, ਹੋਰ ਦਿੱਤਾ ਮੂੰਹ ਦਾ ਜਵਾੜਾ ਤੋੜ ਦਿੱਤਾ ਅਤੇ ਬਾਂਹ ਤੋੜ ਦਿੱਤੀ। ਇਸ ਤੋਂ ਇਲਾਵਾ ਇਨ੍ਹਾਂ ਦੇ ਮੋਬਾਈਲ, ਪਰਸ ਅਤੇ ਸਕੂਟਰੀ ਚੋਰੀ ਕਰਕੇ ਲੈ ਗਏ।
ਹਮਲਾ ਕਰਨ ਵਾਲੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ
ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਜੇਕਰ ਡੀਐਸਪੀ ਦਫ਼ਤਰ ਦੀ ਕੰਧ ਨਾਲ ਏਨੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਤਾਂ ਆਮ ਲੋਕ ਹੋਰ ਕਿਸ ਜਗ੍ਹਾ ਆਪਣੇ ਆਪ ਨੂੰ ਸੁਰੱਖਿਤ ਸਮਝਣਗੇ। ਕਿਹਾ ਕਿ ਇਸ ਘਟਨਾ ਵਾਪਰੀ ਨੂੰ ਕਰੀਬ 10 ਤੋਂ 12 ਘੰਟੇ ਦਾ ਸਮਾਂ ਬੀਤ ਗਿਆ ਹੈ, ਪ੍ਰੰਤੂ ਅਜੇ ਤੱਕ ਵਿਭਾਗ ਦੇ ਕਿਸੇ ਵੀ ਅਫਸਰ ਜਾਂ ਜਿਸ ਕੰਪਨੀ ਵਿੱਚ ਮੁਲਾਜ਼ਮ ਸਾਥੀ ਕੰਮ ਕਰਦਾ ਹੈ, ਉਸ ਦੇ ਕਿਸੇ ਅਧਿਕਾਰੀ ਨੇ ਸਾਰ ਤੱਕ ਨਹੀਂ ਲਈ। ਸਿਰਫ ਜਥੇਬੰਦੀ ਦੇ ਮੁਲਾਜ਼ਮ ਸਾਥੀਆਂ ਨੇ ਹੀ ਪਹੁੰਚ ਕੇ ਇਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਅਤੇ ਇਸ ਦਾ ਇਲਾਜ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੁਲਾਜ਼ਮ ਸਾਥੀ ਉੱਪਰ ਹਮਲਾ ਕਰਨ ਵਾਲੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
ਵਿਅਕਤੀਆਂ ਵਿਰੁੱਧ ਆਪਣਾ ਬਿਆਨ ਦਰਜ਼
ਇਸ ਮੌਕੇ ਜਾਂਚ ਪੁਲਿਸ ਅਧਿਕਾਰੀ ਅਵਤਾਰ ਸਿੰਘ ਨੇ ਕਿਹਾ ਕਿ ਬੀਤੀ ਰਾਤ ਇੱਕ ਮੁਲਾਜ਼ਮ ਜਗਜੀਵਨ ਸਿੰਘ ਨਾਲ ਡਿਊਟੀ ਦੌਰਾਨ ਕੁੱਟਮਾਰ ਦੀ ਘਟਨਾ ਵਾਪਰੀ ਹੈ, ਜੋ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਹੈ। ਜਖ਼ਮੀ ਮੁਲਾਜ਼ਮ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਆਪਣਾ ਬਿਆਨ ਦਰਜ਼ ਕਰਵਾਇਆ ਹੈ। ਜਿਸ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਖ਼ਮੀ ਦੇ ਬਿਆਨ ਅਨੁਸਾਰ ਉਸਦਾ ਮੋਬਾਇਲ, ਪਰਸ ਅਤੇ ਸਕੂਟਰੀ ਚੋਰੀ ਹੋਈ ਹੈ।