ਕੈਲੀਗ੍ਰਾਫੀ ਵਿੱਚ ਕਮਾਇਆ ਆਪਣਾ ਨਾਮ (Etv Bharat Amritsar) ਅੰਮ੍ਰਿਤਸਰ: ਪੋਲੀਓ ਦੇ ਹਾਦਸੇ ਨਾਲ ਨਹੀਂ ਟੁੱਟਿਆ ਸੁਰਿੰਦਰਪਾਲ ਸਿੰਘ, ਪੜ੍ਹ ਲਿੱਖ ਕੇ ਕੈਲੀਗ੍ਰਾਫੀ ਵਿੱਚ ਨਾਮ ਕਮਾ ਰਿਹਾ ਹੈ। ਉਨ੍ਹਾਂ ਸਕਾਰਾਤਮਕ ਸੋਚ ਨਾਲ ਸਰੀਰਕ ਅਪਾਹਜਤਾ ਨੂੰ ਮਾਤ ਦੇ ਕੇ 1000 ਤੋਂ ਵੱਧ ਕੈਲੀਗ੍ਰਾਫੀ ਕੀਤੀ। ਸੁਰਿੰਦਰਪਾਲ ਸਿੰਘ ਪੇਸ਼ੇ ਨਾਲ ਸਰਕਾਰੀ ਅਧਿਆਪਕ ਹਨ, ਤੁਹਾਨੂੰ ਦੱਸ ਦੇਈਏ ਕਿ ਉਹ ਯੂਪੀ ਅਤੇ ਬਿਹਾਰ ਦੇ ਪ੍ਰਵਾਸੀਆਂ ਦੇ ਬੱਚਿਆਂ ਨੂੰ ਕੈਲੀਗ੍ਰਾਫੀ ਸਿਖਾ ਰਹੇ ਹਨ ਅਤੇ ਪੰਜਾਬੀ ਮਾਂ ਬੋਲੀ ਨੂੰ ਲਗਾਤਾਰ ਸੰਭਾਲ ਰਹੇ ਹਨ। ਪੰਜਾਬੀ ਸਾਹਿਤ ਅਕਾਦਮੀ ਵਿੱਚ ਬਹੁਤ ਮਾਣ-ਸਨਮਾਨ ਮਿਲਿਆ ਹੈ।
ਵਿਰਸਾ ਅਲੋਪ ਹੋ ਗਿਆ ਹੈ: ਆਓ ਤੁਹਾਨੂੰ ਦੱਸਦੇ ਹਾਂ ਕਿ ਸੁਰਿੰਦਰਪਾਲ ਸਿੰਘ ਇਸ ਅਹੁਦੇ ਤੱਕ ਕਿਵੇਂ ਪਹੁੰਚੇ। ਇਸ ਮੌਕੇ ਸੁਰਿੰਦਰਪਾਲ ਸਿੰਘ ਜੀਨੇ ਮੀਡਿਆ ਨਾਲ਼ ਗੱਲਬਾਤ ਕਰਦੇ ਹੋਏ ਦੱਸਿਆ ਕਿ ਦੇਖੋ ਪੁਰਾਣੇ ਸਮੇਂ ਦੇ ਵਿੱਚ ਹੱਥ ਨਾਲ ਲਿਖਤਾਂ ਲਿਖੀਆਂ ਜਾਂਦੀਆਂ ਸੀ। ਉਹ ਵੀ ਪੁਰਾਣਾ ਵਿਰਸਾ ਹੀ ਸੀ ਕਲਮਾ ਨਾਲ ਫੱਟੀਆਂ ਦੇ ਉੱਤੇ ਕੰਮ ਕਰਨਾ ਡੰਕ ਦੀ ਵਰਤੋਂ ਕਰਨੀ। ਹੁਣ ਉਹ ਵਿਰਸਾ ਅਲੋਪ ਹੋ ਗਿਆ ਹੈ। ਪੁਰਾਣੇ ਸਮੇਂ ਦੇ ਵਿੱਚ ਸਾਹੇ ਦੀਆਂ ਚਿੱਠੀਆਂ ਲਿਖੀਆਂ ਜਾਂਦੀਆਂ ਸਨ, ਮੈਰਿਜ ਕਾਰਡ ਨਹੀਂ ਬਣਾਏ ਜਾਂਦੇ ਸੀ, ਸਗੋਂ ਹੱਥ ਲਿਖਤਾਂ ਲਿਖ ਕੇ ਸਗਨ ਦੇ ਤੌਰ ਤੇ ਲੈ ਕੇ ਜਾਏ ਜਾਂਦੇ ਸਨ ਅਤੇ ਉਸ ਵਿਰਸੇ ਨੂੰ ਫਿਰ ਤੋਂ ਦੁਬਾਰਾ ਸੁਰਜੀਤ ਕਰਨ ਦਾ ਇਹ ਉਪਰਾਲਾ ਹੈ ਅੱਖਰਕਾਰੀ।
ਸੁੰਦਰ ਲਿਖਾਈ ਵਧੀਆ ਹੋਵੇਗੀ ਤੇ ਕੈਲੀਗ੍ਰਾਫੀ ਬਹੁਤ ਵਧੀਆ ਹੋਵੇਗੀ:ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਲਗਭਗ ਲੋਕਡਾਊਨ ਤੋਂ 2020 'ਚ ਪਰਮਾਤਮਾ ਨੇ ਕਿਰਪਾ ਕੀਤੀ ਸੀ। ਉਸ ਤੋਂ ਬਾਅਦ ਹੁਣ ਤੱਕ ਅੰਦਾਜ਼ਨ ਕੋਈ ਇੱਕ ਹਜਾਰ ਤੋਂ ਉੱਪਰ ਕੈਲੀਗ੍ਰਾਫੀ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਦੇਖੋ ਸੁੰਦਰ ਲਿਖਾਈ ਤੇ ਕੈਲੀਗ੍ਰਾਫੀ ਇੱਕ ਅਲੱਗ-ਅਲੱਗ ਵਿਸ਼ਾ ਹੈ। ਜਦੋਂ ਕੋਈ ਬੱਚਾ ਸੁੰਦਰ ਲਿਖਾਈ ਦੇ ਵਿੱਚ ਮਹਾਰਤ ਹਾਸਲ ਕਰ ਲੈਂਦਾ ਹੈ ਤਾਂ ਫਿਰ ਉਹ ਵਧੀਆ ਕੈਲੀਗ੍ਰਾਫਰ ਬਣ ਸਕਦਾ। ਮੰਨ ਲਓ ਕਿਸੇ ਨੇ +2 ਕੀਤੀ ਹੈ, ਜੇ ਉਹਦੀ +2 ਚੰਗੇ ਨੰਬਰਾਂ ਤੇ ਨਾ ਪਾਸ ਕੀਤੀ ਹੋਵੇ ਪਰ ਉਸਦੀ ਲਿਖਾਈ ਸੁੰਦਰ ਹੋਵੇ ਤਾਂ ਵੀ ਉਹ ਵਧੀਆ ਕੈਲੀਗ੍ਰਾਫਰ ਬਣ ਸਕਦਾ ਹੈ। ਇਸ ਤਰ੍ਹਾਂ ਸੁੰਦਰ ਲਿਖਾਈ ਵਧੀਆ ਹੋਵੇਗੀ ਤੇ ਕੈਲੀਗ੍ਰਾਫੀ ਬਹੁਤ ਵਧੀਆ ਹੋਵੇਗੀ। ਬਾਹਰ ਜਦੋਂ ਸਾਡੇ ਸਕੂਲਾਂ ਵਿੱਚ ਪ੍ਰਵਾਸੀ ਬੱਚੇ ਆਉਦੇ ਹਨ ਤਾਂ ਉਨ੍ਹਾਂ ਵਿੱਚ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ। ਯੂਪੀ ਅਤੇ ਬਿਹਾਰ ਦੇ ਬੱਚੇ ਵੀ ਪੰਜਾਬੀਆਂ ਦੇ ਨਾਲ ਬਹਿ ਕੇ ਬਰਾਬਰ ਹੀ ਸਿੱਖਦੇ ਹਨ। ਉਹ ਉਨ੍ਹਾਂ ਤੋਂ ਸਿੱਖ ਕੇ ਬਹੁਤ ਵਧੀਆ ਤਰੀਕੇ ਨਾਲ ਅੱਖਰਕਾਰੀ ਕਰਦੇ ਹਨ। ਮੇਰੇ ਸਕੂਲ ਦੇ ਬਹੁਤ ਬੱਚੇ ਜਿਹੜੇ ਕਿ ਅੱਖਰਕਾਰੀ ਪੰਜਾਬੀ ਇੰਗਲਿਸ਼ ਦੀ ਕਰਦੇ ਹਨ, ਉਨ੍ਹਾਂ ਦੀ ਈ ਮੈਗਜੀਨ ਤੇ ਬੁੱਕ ਵੀ ਤਿਆਰ ਕੀਤੀ ਗਈ ਹੈ ਜਿਹੜੀ ਕਿ ਸਾਡੇ ਕੋਲ ਇਸ ਵੇਲੇ ਮੌਜੂਦ ਹੈ।
10 ਸਾਲ ਦੀ ਉਮਰ ਵਿੱਚ ਦੁਬਾਰਾ ਐਕਸੀਡੈਂਟ ਹੋ ਗਿਆ:ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬਚਪਨ ਤੋਂ ਪੋਲੀਓ ਸੀ, ਇੱਕ ਸਾਲ ਦੇ ਸੀ ਜਦੋਂ ਉਨ੍ਹਾਂ ਨੂੰ ਪੋਲੀਓ ਹੋ ਗਿਆ ਸੀ। ਉਸ ਤੋਂ ਬਾਅਦ ਮਾਤਾ-ਪਿਤਾ ਨੇ ਕਾਫੀ ਇਲਾਜ ਕਰਵਾਇਆ। ਲੁਧਿਆਣੇ ਤੋਂ ਮੁੱਲਾਪੁਰ ਦਾਖਾ ਦੇ ਲਾਗੇ ਹਸਨਪੁਰ ਪਿੰਡ 'ਚ ਵੈਦ ਸੀ ਉਨ੍ਹਾਂ ਕੋਲ ਇਲਾਜ ਹੋਇਆ। ਉਨ੍ਹਾਂ ਨੇ ਪੋਲੀਓ ਨੂੰ ਬਿਲਕੁਲ ਠੀਕ ਕਰ ਦਿੱਤਾ। 90% ਪੋਲੀਓ ਲਗਭਗ ਠੀਕ ਹੋ ਗਿਆ ਸੀ, ਮੈਂ ਉੱਠ ਕੇ ਚੱਲਣ ਲੱਗ ਪਿਆ, ਹੱਥ ਵੀ ਛੁੱਟ ਗਿਆ। ਜਿਵੇਂ ਕਰਮਾਂ 'ਚ ਮਾਲਕ ਨੂੰ ਕੁਝ ਹੋਰ ਮਨਜ਼ੂਰ ਸੀ। ਮੇਰਾ 10 ਸਾਲ ਦੀ ਉਮਰ 'ਚ ਦੁਬਾਰਾ ਐਕਸੀਡੈਂਟ ਹੋ ਗਿਆ ਅਤੇ ਮੇਰੀਆਂ ਲੱਤਾਂ ਦੁਬਾਰਾ ਫ੍ਰੈਕਚਰ ਹੋ ਗਈਆਂ ਜਿਹਦੇ ਨਾਲ ਪਲਾਸਟਰ ਲੱਗਿਆ ਤੇ ਉਸਦੇ ਨਾਲ ਲੱਤਾਂ ਦੁਬਾਰਾ ਕਮਜੋਰ ਹੋ ਗਈਆਂ। ਮੈਂ ਫਿਰ ਉਸੇ ਹਲਾਤ 'ਚ ਦੁਬਾਰਾ ਆ ਗਿਆ ਪਰ ਫਿਰ ਵੀ ਵਾਹਿਗੁਰੂ ਨੇ ਕੋਈ ਕਮੀ ਨਹੀਂ ਰੱਖੀ।
ਅੱਖਰਕਾਰੀ ਅਜਿਹੀ ਹੈ ਜੋ ਇੱਕ ਰੂਹ ਦੀ ਖੁਰਾਕ:ਉਨ੍ਹਾਂ ਨੇ ਅੱਜ ਤੱਕ ਅਤੇ ਅੱਗੇ ਵੀ ਬਹੁਤ ਹੀ ਵਧਾਇਆ ਕੋਈ ਨਾ ਕੋਈ ਨਵੀਂ ਚੀਜ਼ ਹੀ ਸਿਖਾਈ ਹੈ। ਪੰਜਾਬ ਦੇ ਨੌਜਵਾਨਾਂ ਨੂੰ ਪਹਿਲਾਂ ਮੈਸੇਜ ਇਹ ਹੈ ਕਿ ਕੋਈ ਵੀ ਸਰੀਰਕ ਮਾਨਸਿਕ ਤੁਹਾਡੀ ਜਿਹੜੀ ਕਮਜ਼ੋਰੀ ਤੁਹਾਨੂੰ ਪਿੱਛੇ ਨਹੀਂ ਹਟਾ ਸਕਦੀ। ਨਸ਼ਿਆਂ ਦੇ ਵਿੱਚ ਪੈਣ ਦੀ ਜਰੂਰਤ ਨਹੀਂ ਹੈ, ਨਸ਼ਿਆਂ ਨੂੰ ਵੀ ਛੱਡ ਕੇ ਆਪਣੇ ਗੁਣ ਨੂੰ ਪਹਿਚਾਣ ਕੇ ਮਿਹਨਤ ਕਰੋ। ਕੋਈ ਵੀ ਕੰਮ ਕਰੋ, ਭਾਵੇਂ ਥੋੜਾ ਖਾਓ, ਬਹੁਤਾ ਖਾਓ ਬਸ ਮਿਹਨਤ ਕਰੋ। ਅੱਖਰਕਾਰੀ ਅਜਿਹੀ ਹੈ ਜੋ ਇੱਕ ਰੂਹ ਦੀ ਖੁਰਾਕ ਹੈ। ਜਦੋਂ ਬੰਦਾ ਰੂਹ ਦੇ ਨਾਲ ਕਲਮ ਨੂੰ ਨਾਲ ਦੇਖਣਾ ਸ਼ੁਰੂ ਕਰਦਾ ਤਾਂ ਬਹੁਤ ਸੋਹਣੇ ਅੱਖਰ ਪੈਂਦੇ ਹਨ ਤੇ ਇਹ ਤੁਹਾਡੇ ਆਉਣ ਵਾਲੇ ਸਮੇਂ ਵਿੱਚ ਕਿੱਤੇ ਦਾ ਕਾਰਨ ਵੀ ਬਣਦੇ ਹਨ ਤੁਹਾਨੂੰ ਪੈਸੇ ਵੀ ਕਮਾ ਕੇ ਦਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਪੁਰਾਣੇ ਸਮੇਂ ਵਿੱਚ ਹੱਥ ਲਿਖਤਾਂ ਹੀ ਬਣਦੀਆਂ ਸਨ, ਕੰਪਿਊਟਰ ਨਹੀਂ ਹੁੰਦਾ ਸੀ। ਹੁਣ ਵੀ ਸਾਹੇ ਚਿੱਠੀਆਂ ਦੇ ਦੁਬਾਰਾ ਵਿਆਹ ਦੇ ਕਾਰਡ ਦੇ ਆਰਡਰ ਆਉਂਦੇ ਹਨ, ਪਰ ਉਹ ਕਹਿੰਦੇ ਹਨ ਕਿ ਕੰਪਿਊਟਰ ਚੋਂ ਨਾ ਕੱਢ ਕੇ ਦਿੱਤੀ ਜਾਵੇ ਹੈ, ਸਗੋਂ ਹੱਥ ਨਾਲ ਲਿਖ ਕੇ ਹੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ 'ਚੋਂ, ਵਿਦੇਸ਼ਾਂ ਤੋਂ ਵੀ ਜਿਹੜੇ ਚਾਹੁੰਦੇ ਹਨ ਵੀ ਸਾਨੂੰ ਸਾਹੇ ਦੀ ਚਿੱਠੀ ਤਿਆਰ ਕਰਕੇ ਦੋ ਦਿਓ ਫਿਰ ਉਨ੍ਹਾਂ ਨੂੰ ਤਿਆਰ ਕਰਕੇ ਦੇ ਦਈਏ।
ਪੰਜਾਬ ਸਾਹਿਤ ਅਕੈਡਮੀ ਵੱਲੋਂ ਸਨਮਨਿਤ:ਇਹ ਪੁਰਾਣਾ ਵਿਰਸਾ ਦੁਬਾਰਾ ਸੁਰਜੀਤ ਹੋ ਰਿਹਾ ਹੈ ਕਿਉਂਕਿ ਹੱਥ ਲਿਖਤਾਂ ਨੂੰ ਪ੍ਰੈਫਰ ਕਰਦੇ ਹਾਂ ਕਹਿੰਦੇ ਹਨ ਕਿ ਹੀਰੇ ਦੀ ਪਰਖ ਇਕੱਲਾ ਜੋਹਰੀ ਕਰੇਗਾ, ਹਰ ਕੋਈ ਇਸਦੀ ਪਰਖ ਨਹੀਂ ਕਰ ਸਕਦਾ। ਜਿਸਨੂੰ ਇਸਦੀ ਪਰਖ ਹੈ ਇਹ ਉਹ ਹੀ ਕਰਾਉਂਦਾ ਹੈ। ਪੰਜਾਬ ਸਾਹਿਤ ਅਕੈਡਮੀ ਵੱਲੋਂ 2023 ਦੇ ਵਿੱਚ ਸਾਨੂੰ ਸਨਮਨਿਤ ਕੀਤਾ ਗਿਆ ਸੀ। ਚੰਡੀਗੜ੍ਹ ਵਿੱਚ ਉਨ੍ਹਾਂ ਨੇ ਪ੍ਰੋਗਰਾਮ ਕਰਾਇਆ ਸੀ ਤੇ ਉੱਥੇ ਮੈਡੀਕਲ ਸਨਮਾਨਿਤ ਕੀਤਾ। ਉਸ ਤੋਂ ਇਲਾਵਾ ਖਾਲਸਾ ਕਾਲਜ ਅੰਮ੍ਰਿਤਸਰ ਭਾਸ਼ਾ ਵਿਭਾਗ, ਕਪੂਰਥਲਾ ਭਾਸ਼ਾ ਵਿਭਾਗ, ਪਠਾਨਕੋਟ ਭਾਸ਼ਾ ਵਿਭਾਗ ਨੇ ਸਮੇਂ-ਸਮੇਂ ਤੇ ਪ੍ਰਦਰਸ਼ਨੀਆਂ ਲਗਵਾਈਆਂ ਤੇ ਨਾਲ ਸਨਮਾਨਿਤ ਵੀ ਕੀਤਾ।