ਅੰਮ੍ਰਿਤਸਰ: ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਹੁਣ ਰੱਬ ਸਹਾਰੇ ਹੀ ਜਾਪਦੀ ਹੈ ਕਿਉਂਕਿ ਗੈਂਗਸਟਰਾਂ ਵੱਲੋਂ ਜਿੱਥੇ ਫਰੌਤੀਆਂ ਮੰਗੀਆਂ ਜਾ ਰਹੀਆਂ ਨੇ ਉੱਥੇ ਗੋਲੀਆਂ ਵੀ ਚਲਾਈਆਂ ਜਾ ਰਹੀਆਂ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਜੋੜਾ ਫਾਟਕ ਤੋਂ ਸਾਹਮਣੇ ਆਇਆ ਹੈ। ਜਿੱਥੇ ਗੈਂਗਸਟਰ ਦੀ ਪਤਨੀ ਵੱਲੋਂ ਆਪਣੇ ਗੈਂਗਸਟਰ ਪਤੀ 'ਤੇ ਵੱਡੇ ਇਲਜ਼ਾਮ ਲਗਾਏ ਜਾ ਰਹੇ ਹਨ।
ਮੇਰੇ ਗੈਂਗਸਟਰ ਪਤੀ ਨੂੰ ਕਾਬੂ ਕਰੋ
ਇਹ ਪੀੜਤ ਔਰਤ ਆਪਣੇ ਹੀ ਪਤੀ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਨੂੰ ਆਖ ਰਹੀ ਹੈ। ਦਰਅਸਲ ਇਸ ਨੇ ਇਲਜ਼ਾਮ ਲਗਾਇਆ ਕਿ "ਮੇਰਾ ਪਤੀ ਗੈਂਗਸਟਰ ਹੈ ਅਤੇ ਮੇਰੇ ਤੋਂ ਨਸ਼ਾ ਵਿਕਵਾਉਣਾ ਚਾਹੁੰਦਾ ਹੈ। ਜਦੋਂ ਮੈਂ ਇਸ ਤੋਂ ਇਨਕਾਰ ਕੀਤਾ ਤਾਂ ਮੇਰੇ ਕੈਂਚੀਆਂ ਮਾਰੀਆਂ ਅਤੇ ਨਸ਼ੇ 'ਚ ਟੱਲੀ ਹੋ ਕੇ ਬੁਰੀ ਤਰ੍ਹਾਂ ਕੁੱਟਮਾਰ ਕਰਦਾ ਹੈ। ਪੀੜਤ ਨੇ ਦੱਸਿਆ ਕਿ ਹੁਣ ਤਾਂ ਉਸ ਨੇ ਮੇਰੇ ਪੇਕੇ ਘਰ ਆ ਕੇ ਗੋਲੀਂਆਂ ਚਲਾਈਆਂ ਅਤੇ ਇੱਟਾਂ ਨਾਲ ਹਮਲਾ ਕਰਕੇ ਸਾਰੀਆਂ ਹੀ ਹੱਦਾਂ ਪਾਰ ਕਰਦੀਆਂ। ਇਹ ਸਾਰੀ ਘਟਨਾ ਸੀਸੀਟੀਵੀ 'ਚ ਵੀ ਕੈਦ ਹੋ ਗਈ"।
ਰੋਕੀ 'ਤੇ ਪਰਚਾ ਦਰਜਾ ਕਰੋ
ਪੜੀਤ ਕੁੜੀ ਦੇ ਭਰਾ ਨੇ ਆਖਿਆ ਕਿ "ਗੈਂਗਸਟਰ ਰੋਕੀ ਵੱਲੋਂ ਮੇਰੀ ਭੈਣ ਨੂੰ ਬੁਰੀ ਤਰ੍ਹਾਂ ਕੁੱਟਿਆ ਜਾਂਦਾ ਸੀ। ਇਸੇ ਕਾਰਨ ਅਸੀਂ ਉਸ ਨੂੰ ਆਪਣੇ ਘਰ ਲੈ ਆਏ। ਨੌਜਵਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੈਂਗਸਟਰ ਰੋਕੀ ਵੱਲੋਂ ਸਾਡੇ ਉੱਤੇ ਜਾਣ ਬੁਝ ਕੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਮੈਨੂੰ ਨਸ਼ਾ ਵੇਚਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਉਨ੍ਹੇ ਆਖਿਆ ਨਸ਼ਾ ਵੇਚਦੇ ਵੇਚਦੇ ਮੈਨੂੰ ਆਪਣੀ ਲੱਤ ਤੱਕ ਗਵਾਉਣੀ ਪਈ ਸੀ ਪਰ ਰੋਕੀ ਅਤੇ ਉਸਦੇ ਸਾਥੀਆਂ ਵੱਲੋਂ ਸਾਡੇ ਘਰ ਆ ਕੇ ਗੋਲੀਆਂ ਚਲਾਈਆਂ ਗਈਆਂ"।