ਪੰਜਾਬ

punjab

ETV Bharat / state

ਅੰਮ੍ਰਿਤਸਰ ਪੁਲਿਸ ਨੇ 12 ਘੰਟਿਆਂ 'ਚ ਸੁਲਝਾਇਆ ਲੁੱਟ ਦਾ ਮਾਮਲਾ, ਲੁਟੇਰੇ ਕੀਤੇ ਕਾਬੂ - police solved the robbery case - POLICE SOLVED THE ROBBERY CASE

police solved the robbery case: ਅੰਮ੍ਰਿਤਸਰ ਪੁਲਿਸ ਨੇ ਥਾਣਾ ਮਕਬੂਲਪੁਰਾ ਦੇ ਇਲਾਕੇ ਵਿੱਚ ਆਟੋ ਸਵਾਰ ਨੌਜਵਾਨਾਂ ਤੋਂ ਗੋਲੀ ਚਲਾ ਕੇ ਪੈਸੇ ਲੁੱਟਣ ਵਾਲਿਆਂ ਨੂੰ 12 ਘੰਟਿਆਂ ਦੇ ਅੰਦਰ ਕਾਬੂ ਕਰ ਲਿਆ ਹੈ।

Amritsar police solved the robbery case in 12 hours, the robbers were arrested
ਅੰਮ੍ਰਿਤਸਰ ਪੁਲਿਸ ਨੇ 12 ਘੰਟਿਆਂ 'ਚ ਸੁਲਝਾਇਆ ਲੁੱਟ ਦਾ ਮਾਮਲਾ,ਲੁਟੇਰੇ ਕੀਤੇ ਕਾਬੂ

By ETV Bharat Punjabi Team

Published : Apr 14, 2024, 2:02 PM IST

ਅੰਮ੍ਰਿਤਸਰ ਪੁਲਿਸ ਨੇ 12 ਘੰਟਿਆਂ 'ਚ ਸੁਲਝਾਇਆ ਲੁੱਟ ਦਾ ਮਾਮਲਾ

ਅੰਮ੍ਰਿਤਸਰ :ਅੰਮ੍ਰਿਤਸਰ ਪੁਲਿਸ ਨੇ ਥਾਣਾ ਮਕਬੂਲਪੁਰਾ ਦੇ ਇਲਾਕੇ ਵਿੱਚ ਆਟੋ ਸਵਾਰ ਨੌਜਵਾਨਾਂ ਤੋਂ ਗੋਲੀ ਚਲਾ ਕੇ ਪੈਸੇ ਲੁੱਟਣ ਵਾਲਿਆਂ ਨੂੰ 12 ਘੰਟਿਆਂ ਦੇ ਅੰਦਰ ਕਾਬੂ ਕਰ ਲਿਆ ਹੈ। ਦੱਸ ਦਈਏ ਕਿ ਥਾਣਾ ਮਕਬੂਲਪੁਰਾ ਦੀ ਪੁਲਿਸ ਵੱਲੋਂ ਪਿਛਲੇ ਦਿਨੀਂ ਦੇਰ ਰਾਤ ਗੋਲੀ ਚਲਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਦੱਸਿਆ ਕਿ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਮਾੜੇ ਅੰਸਰਾਂ ਤੇ ਲੁੱਟਾਂ ਖੋਹਾਂ ਕਰਨ ਵਾਲਿਆਂ ਦੇ ਖਿਲਾਫ ਚਲਾਈ ਗਈ। ਇਸ ਤਹਿਤ ਥਾਣਾ ਮਕਬੂਲਪੁਰਾ ਦੀ ਪੁਲਿਸ ਵੱਲੋ ਪਿਛਲੇ ਦਿਨੀ ਦੇਰ ਰਾਤ ਗੋਲੀ ਚੱਲਣ ਦੇ ਨਾਲ ਲੁੱਟ ਦੀ ਵਾਰਦਾਤ ਸਾਹਮਣੇ ਆਈ ਸੀ। ਜਿਸਦੇ ਚਲਦੇ ਪੁਲਿਸ ਨੇ ਇਸ ਕੇਸ ਨੂੰ ਸੁਲਝਾ ਲਿਆ ਤੇ ਦੋਸ਼ੀਆਂ ਨੂੰ ਵੀ ਜਲਦ ਹੀ ਕਾਬੂ ਕਰ ਲਿਆ।

ਇਸ ਮੌਕੇ ਜਾਣਕਾਰੀ ਦਿੰਦਿਆਂ ਹੋਇਆਂ ਡੀਸੀਪੀ ਲਾਅ ਐਂਡ ਆਰਡਰ ਆਲਮ ਵਿਜੇ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਪਿੱਛਲੇ ਦਿਨੀਂ ਥਾਣਾ ਮਕਬੂਲਪੁਰਾ ਵਿਖੇ ਦੇਰ ਰਾਤ ਦੋ ਆਟੋ ਸਵਾਰ ਨੌਜਵਾਨਾਂ ਕੋਲੋਂ ਗੋਲੀ ਚਲਾ ਕੇ ਇੱਕ ਪੈਸਿਆਂ ਨਾਲ ਭਰਿਆ ਬੈਗ ਖੋਹਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਸਾਡੀ ਥਾਣਾ ਮਕਬੂਲਪੂਰਾ ਦੀ ਪੁਲਿਸ ਟੀਮ ਨੇ ਕਾਰਵਾਈ ਕਰਦਿਆਂ ਹੋਇਆਂ 12 ਘੰਟੇ ਵਿਚ ਹੀ ਇਸ ਮਾਮਲੇ ਨੂੰ ਸੁਲਝਾ ਲਿਆ।

ਹਥਿਆਰ ਅਤੇ ਨਕਦੀ ਬਰਾਮਦ : ਜਿਸਦੇ ਚਲਦੇ ਸਾਡੀ ਥਾਣਾ ਮਕਬੂਲਪੂਰਾ ਦੀ ਪੁਲੀਸ ਟੀਮ ਨੇ ਕਾਰਵਾਈ ਕਰਦੇ ਹੋਏ 12 ਘੰਟੇ ਵਿਚ ਹੀ ਇਸ ਮਾਮਲੇ ਨੂੰ ਸੁਲਝਾ ਲਿਆ ਤੇ ਚਾਰ ਦੋਸ਼ੀ ਵੀ ਕਾਬੂ ਕਰ ਲਏ ਅਤੇ ਇਨ੍ਹਾਂ ਕੋਲੋ 58000 ਰੂਪਏ ਅਤੇ ਇੱਕ ਪਿਸਟਲ 32 ਬੋਰ ਸਮੇਤ 2 ਰੋਂਦ 32 ਬੋਰ ਅਤੇ ਵਾਰਦਾਤ ਵਿੱਚ ਵਰਤਿਆ ਮੋਟਰਸਾਇਕਲ ਪਲਸਰ ਬਿਨਾਂ ਨੰਬਰ ਤੋਂ ਵੀ ਬ੍ਰਾਮਦ ਕੀਤਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਟੀਮ ਵੱਲੋਂ ਜਾਂਚ ਦੌਰਾਨ ਲੁੱਟ ਖੋਹ ਹੋਣ ਵਾਲੇ ਕਰਮਚਾਰੀਆ ਦੀ ਨਕਲੋ ਹਰਕਤ ਤੇ ਸ਼ੱਕ ਹੋਣ ਜਾਂਚ ਤੋ ਪਾਇਆ ਗਿਆ ਕਿ ਇਹ ਵਾਰਦਾਤ ਇਹਨਾਂ ਵੱਲੋ ਹਮਸਲਾਹ ਹੋ ਕੇ ਖੁੱਦ ਕੀਤੀ ਗਈ ਹੈ। ਇਸ ਲਈ ਇਹਨਾਂ ਨੇ 82,500/-ਰੁਪਏ ਹਜਮ ਕਰਨ ਖਾਤਿਰ ਲੁੱਟ ਖੋਹ ਕਰਨ ਸਬੰਧੀ ਝੂਠਾ ਬਿਆਨ ਲਿਖਵਾ ਕੇ ਆਪਣੇ ਨਜਾਇਜ ਹਥਿਆਰ ਨਾਲ ਗੱਡੀ ਤੇ ਫਾਇਰ ਕਰਕੇ ਆਪਣੇ 02 ਹੋਰ ਸਾਥੀਆ ਨਾਲ ਮਿਲੀ ਭੁੱਗਤ ਕਰਕੇ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਬਾਅਦ ਵਿੱਚ ਆਪੇ ਹੀ ਮੁੱਕਦਮਾ ਉਕਤ ਦਰਜ ਕਰਵਾਇਆ ਹੈ। ਹੁਣ ਇਨ੍ਹਾਂ ਦੇ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਗਿਰਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕਰਕੇ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ।

ABOUT THE AUTHOR

...view details