ਗਰਭਅਵਸਥਾ ਦਾ ਸਮੇਂ ਹਰ ਇੱਕ ਔਰਤ ਲਈ ਖਾਸ ਹੁੰਦਾ ਹੈ। ਇਸ ਦੌਰਾਨ ਕਈ ਸਾਵਧਾਨੀਆਂ ਦੀ ਪਾਲਣਾ ਕਰਨਾ ਜ਼ਰੂਰੀ ਹੁੰਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਗਰਭ ਧਾਰਨ ਕਰਨ ਤੋਂ ਪਹਿਲਾ ਵੀ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਅਜਿਹਾ ਕਰਕੇ ਤੁਸੀਂ ਇੱਕ ਸਿਹਤਮੰਦ ਬੱਚੇ ਨੂੰ ਜਨਮ ਦੇ ਸਕੋਗੇ ਅਤੇ ਗਰਭਅਵਸਥਾ ਦੌਰਾਨ ਜ਼ਿਆਦਾ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਜੇਕਰ ਤੁਸੀਂ ਗਰਭ ਧਾਰਨ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਨੂੰ ਹੇਠਾਂ ਦਿੱਤੇ 3 ਨੁਕਤੇ, ਜਿਨ੍ਹਾਂ ਵਿੱਚ ਸਰੀਰਕ ਸਿਹਤ, ਅਧਿਆਤਮਕ ਸਿਹਤ ਅਤੇ ਮਾਨਸਿਕ ਸਿਹਤ ਆਦਿ ਸ਼ਾਮਲ ਹਨ, ਦੀ ਪਾਲਣਾ ਕਰਨੀ ਚਾਹੀਦੀ ਹੈ।
ਗਰਭ ਧਾਰਨ ਕਰਨ ਤੋਂ ਪਹਿਲਾ ਧਿਆਨ ਰੱਖਣ ਵਾਲੀਆਂ ਗੱਲਾਂ
ਸਰੀਰਕ ਸਿਹਤ
- ਘੱਟੋ-ਘੱਟ 300 ਮਿੰਟ ਹਫ਼ਤੇ ਲਈ ਕਸਰਤ ਕਰੋ। ਸਰੀਰਕ ਤੌਰ 'ਤੇ ਤੰਦਰੁਸਤ ਰਹਿਣ ਦੀ ਕੋਸ਼ਿਸ਼ ਕਰੋ।
- ਪੈਦਲ, ਜੌਗਿੰਗ, ਰਨਿੰਗ, ਯੋਗਾ, ਸਟ੍ਰੇਚਿੰਗ, ਸਾਈਕਲਿੰਗ, ਤੈਰਾਕੀ ਕਰੋ।
- ਗਰਭ ਧਾਰਨ ਕਰਨ ਤੋਂ 3 ਮਹੀਨੇ ਪਹਿਲਾਂ ਤੰਬਾਕੂਨੋਸ਼ੀ, ਕੈਫੀਨ ਅਤੇ ਅਲਕੋਹਲ ਨੂੰ ਛੱਡ ਦਿਓ।
- ਰਾਤ ਦਾ ਖਾਣਾ ਸੌਣ ਤੋਂ ਘੱਟੋ-ਘੱਟ 2-3 ਘੰਟੇ ਪਹਿਲਾਂ ਲੈਣ ਦੀ ਕੋਸ਼ਿਸ਼ ਕਰੋ।
- ਯਕੀਨੀ ਬਣਾਓ ਕਿ ਤੁਸੀਂ ਹਰ ਰਾਤ ਘੱਟੋ-ਘੱਟ 6-8 ਘੰਟੇ ਸੌਂਦੇ ਹੋ।
- ਆਪਣੀ ਖੁਰਾਕ ਵਿੱਚ ਖਜੂਰ, ਘਿਓ, ਚੌਲ, ਦੁੱਧ, ਬਦਾਮ, ਮੂੰਗੀ ਦੀਆਂ ਫਲੀਆਂ ਵਰਗੇ ਭੋਜਨ ਸ਼ਾਮਲ ਕਰੋ ਜੋ ਤੁਹਾਡੇ ਸ਼ੁਕ੍ਰਾਣੂ ਅਤੇ ਅੰਡਕੋਸ਼ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦੇ ਹਨ।
ਅਧਿਆਤਮਿਕ ਸਿਹਤ
- ਅਧਿਆਤਮਿਕ ਸਿਹਤ ਉਦੋਂ ਪ੍ਰਾਪਤ ਹੁੰਦੀ ਹੈ ਜਦੋਂ ਤੁਸੀਂ ਇੱਕ ਦੂਜੇ ਨਾਲ ਸ਼ਾਂਤੀ ਮਹਿਸੂਸ ਕਰਦੇ ਹੋ।
- ਹਰ ਰੋਜ਼ ਇੱਕ ਦੂਜੇ ਲਈ ਸੁਚੇਤ ਤੌਰ 'ਤੇ ਪ੍ਰਾਰਥਨਾ ਕਰੋ। ਭਗਵਤ ਗੀਤਾ ਨੂੰ ਇਕੱਠੇ ਪੜ੍ਹੋ।
- ਬ੍ਰਹਿਮੰਡ ਦੇ ਸਮੇਂ ਨੂੰ ਸਮਰਪਣ ਕਰੋ।
ਮਾਨਸਿਕ ਸਿਹਤ
- 3 ਦਿਨਾਂ ਲਈ ਛੁੱਟੀਆਂ 'ਤੇ ਜਾਓ। ਵਾਤਾਵਰਨ ਦੀ ਤਬਦੀਲੀ ਤੁਹਾਨੂੰ ਤਣਾਅ ਘਟਾਉਣ ਵਿੱਚ ਮਦਦ ਕਰਦੀ ਹੈ।
- ਸੌਣ ਤੋਂ ਘੱਟੋ-ਘੱਟ 30 ਮਿੰਟ ਪਹਿਲਾਂ ਗੈਜੇਟਸ ਦੀ ਵਰਤੋ ਕਰਨ ਤੋਂ ਬਚੋ।
- ਘੱਟੋ-ਘੱਟ 3 ਦਿਨ/ਹਫ਼ਤੇ ਲਈ 30 ਮਿੰਟਾਂ ਦਾ ਕੁਆਲਿਟੀ ਟਾਈਮ ਇਕੱਠੇ ਬਿਤਾਓ।
- ਹਰ ਪੂਰਨਮਾਸ਼ੀ 'ਤੇ ਚੰਦਰਮਾ ਦੇ ਹੇਠਾਂ ਘੱਟੋ-ਘੱਟ 10-15 ਮਿੰਟਾਂ ਲਈ ਧਿਆਨ ਦਾ ਅਭਿਆਸ ਕਰੋ।
- ਓਵੂਲੇਸ਼ਨ ਵਿੰਡੋ ਦੇ ਦੌਰਾਨ ਹਰ ਦਿਨ ਜਾਂ ਹਰ ਬਦਲਵੇਂ ਦਿਨ ਪਿਆਰ ਅਤੇ ਉਮੀਦਾਂ ਦੇ ਨਾਲ ਕੋਸ਼ਿਸ਼ ਕਰਦੇ ਰਹੋ।
ਇਹ ਵੀ ਪੜ੍ਹੋ:-
- ਰਸੋਈ 'ਚ ਵਰਤਿਆ ਜਾਣ ਵਾਲਾ ਇਹ ਮਸਾਲਾ ਤੁਹਾਨੂੰ ਪੇਟ ਨਾਲ ਜੁੜੀਆਂ ਸਮੱਸਿਆਵਾਂ ਸਮੇਤ ਹੋਰ ਕਈ ਬਿਮਾਰੀਆਂ ਤੋਂ ਦਿਵਾਏਗਾ ਛੁਟਕਾਰਾ
- ਪੀਰੀਅਡਸ ਦੇ ਦਰਦ ਤੋਂ ਰਾਹਤ ਪਾਉਣ ਲਈ ਦਵਾਈਆਂ ਲੈ ਰਹੇ ਹੋ? ਕੀ ਤੁਸੀਂ ਜਾਣਦੇ ਹੋ ਅਜਿਹਾ ਕਰਨਾ ਖਤਰਨਾਕ ਹੋ ਸਕਦਾ ਹੈ?
- ਸ਼ੂਗਰ ਨੂੰ ਕੰਟਰੋਲ ਕਰਨਾ ਹੈ? ਰੋਟੀ ਬਣਾਉਦੇ ਸਮੇਂ ਵਿੱਚ ਮਿਲਾਓ ਇਹ ਪਾਊਡਰ, ਕੁਝ ਹੀ ਦਿਨਾਂ 'ਚ ਦੇਖਣ ਨੂੰ ਮਿਲੇਗਾ ਫਰਕ!