ਸ੍ਰੀ ਫਤਿਹਗੜ੍ਹ ਸਾਹਿਬ: ਬੀਤੇ ਦਿਨੀਂ (21 ਦਸੰਬਰ) ਨਗਰ ਕੌਂਸਲ ਅਮਲੋਹ ਦੀਆਂ ਚੋਣਾਂ ਦੌਰਾਨ ਇਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਸੀ ਜਿਸ ਵਿੱਚ ਕੁਝ ਪੁਲਿਸ ਮੁਲਾਜ਼ਮ ਦੋ ਨੌਜਵਾਨਾਂ ਨਾਲ ਧੱਕਾ ਮੁੱਕੀ ਕਰਦੇ ਨਜ਼ਰ ਆ ਰਹੇ ਹਨ। ਇਹ ਵੀਡੀਓ ਅਮਲੋਹ ਦੇ ਕਚਹਿਰੀ ਰੋਡ ਦੀ ਦੱਸੀ ਜਾ ਰਹੀ ਹੈ। ਜਿਸ 'ਤੇ ਪੁਲਿਸ ਵਲੋਂ ਐਕਸ਼ਨ ਲੈਂਦੇ ਹੋਏ ਵੀਡੀਓ ਵਿੱਚ ਧੱਕਾ ਮੁੱਕੀ ਕਰਨ ਵਾਲੇ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਗਿਆ ਹੈ।
ਧੱਕਾ ਮੁੱਕੀ ਕਰਨ ਵਾਲੇ ਮੁਲਾਜ਼ਮ ਸਸਪੈਂਡ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਅਮਲੋਹ ਗੁਰਦੀਪ ਸਿੰਘ ਨੇ ਦੱਸਿਆ ਕਿ ਸ਼ੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਨਗਰ ਨਿਗਮ ਚੋਣਾਂ ਦੌਰਾਨ ਕੁਝ ਪੁਲਿਸ ਮੁਲਾਜ਼ਮਾਂ ਦੇ ਵਲੋਂ ਦੋ ਨੌਜਵਾਨਾਂ ਨਾਲ ਧੱਕਾ ਮੁੱਕੀ ਕੀਤੀ ਜਾ ਰਹੀ ਹੈ। ਇਹ ਘਟਨਾ ਵਾਰਡ ਨੰਬਰ 09 ਦੇ ਦੋ ਰਾਜਨੀਤਕ ਪਾਰਟੀ ਦੇ ਬਹਿਸਬਾਜ਼ੀ ਦੌਰਾਨ ਹੋਈ ਹੈ। ਜਿਸ ਵਿੱਚ ਪੁਲਿਸ ਉਨ੍ਹਾਂ ਦੋ ਗਰੁੱਪਾਂ ਨੂੰ ਰੋਕਦੇ ਹੋਏ ਇਨ੍ਹਾਂ ਨੌਜਵਾਨ ਨਾਲ ਪੁਲਿਸ ਵਲੋਂ ਧੱਕਾਮੁੱਕੀ ਕੀਤੀ। ਇਸ ਘਟਨਾ ਨਾਲ ਪੁਲਿਸ ਨੂੰ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਅਗੇ ਤੋਂ ਅਜਿਹਾ ਨਹੀਂ ਹੋਵੇਗਾ। ਅਜਿਹਾ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਗਿਆ ਹੈ।
21 ਦਸੰਬਰ ਨੂੰ ਹੋਈਆਂ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ
ਜ਼ਿਕਰਯੋਗ ਹੈ ਕਿ 21 ਦਸੰਬਰ ਨੂੰ ਪੰਜਾਬ ਵਿੱਚ ਨਗਰ ਨਿਗਮ ਚੋਣਾਂ ਹੋਈਆਂ ਹਨ। ਇਸ ਨੂੰ ਲੈ ਕੇ ਨਗਰ ਕੌਂਸਲ ਅਮਲੋਹ ਚੋਣਾਂ ਵੀ ਉਸੇ ਦਿਨ ਮੁੰਕਮਲ ਹੋਈਆਂ। ਇਸ ਨੂੰ ਲੈ ਕੇ ਕਈ ਥਾਵਾਂ ਉੱਤੇ ਤਾਂ ਅਮਨ-ਸ਼ਾਂਤੀ ਨਾਲ ਚੋਣਾਂ ਨੇਪਰੇ ਚੜ੍ਹੀਆਂ, ਪਰ ਕਈ ਵਾਰਡਾਂ ਚੋਂ ਝੜਪਾਂ ਅਤੇ ਕਈ ਤਰ੍ਹਾਂ ਦੇ ਹੰਗਾਮੇ ਹੋਣ ਦੇ ਮਾਮਲੇ ਸਾਹਮਣੇ ਆਏ ਹਨ। ਇਸ ਨੂੰ ਲੈ ਕੇ ਮੌਕੇ ਉੱਤੇ ਪੁਲਿਸ ਵਲੋਂ ਜੋ ਬਣਦੀ ਕਾਰਵਾਈ ਕੀਤੀ ਗਈ ਅਤੇ ਹੁਣ ਪੁਲਿਸ ਐਕਸ਼ਨ ਮੋਡ ਵਿੱਚ ਹੈ।