ETV Bharat / entertainment

ਇੱਕ ਦੇ ਪਈ ਜੁੱਤੀ ਅਤੇ ਇੱਕ ਉਤੇ ਚੱਲਦੇ ਸ਼ੋਅ ਦੌਰਾਨ ਹੋਇਆ ਜਾਨਲੇਵਾ ਹਮਲਾ, ਇਸ ਸਾਲ ਇੰਨ੍ਹਾਂ ਵੱਡੇ ਵਿਵਾਦਾਂ 'ਚ ਉਲਝੇ ਰਹੇ ਪੰਜਾਬੀ ਗਾਇਕ - YEAR ENDER 2024

ਇੱਥੇ ਅਸੀਂ ਇਸ ਸਾਲ ਵਿਵਾਦਾਂ ਵਿੱਚ ਰਹੇ ਪੰਜਾਬੀ ਗਾਇਕ ਅਤੇ ਉਨ੍ਹਾਂ ਨਾਲ ਜੁੜੇ ਮਸਲਿਆਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਹੈ।

Controversy In Punjabi Industry
Controversy In Punjabi Industry (ETV Bharat)
author img

By ETV Bharat Entertainment Team

Published : 5 hours ago

ਚੰਡੀਗੜ੍ਹ: ਪੰਜਾਬੀ ਸੰਗੀਤ ਅਤੇ ਗਾਇਕੀ ਦਾ ਅਸਰ ਜਿੱਥੇ ਅੱਜ ਗਲੋਬਲੀ ਵਿਹੜਿਆਂ ਤੱਕ ਅਪਣੇ ਪ੍ਰਭਾਵ ਦਾ ਅਹਿਸਾਸ ਕਰਵਾ ਰਿਹਾ ਹੈ, ਉਥੇ ਇੰਟਰਨੈਸ਼ਨਲ ਸਿਖਰਾਂ ਛੂਹ ਰਹੇ ਗਾਇਕਾਂ ਨਾਲ ਜੁੜੇ ਰਹੇ ਵਿਵਾਦਾਂ ਦਾ ਸਿਲਸਿਲਾ ਵੀ ਰੁਕਣ ਦਾ ਨਾਂਅ ਨਹੀਂ ਲੈ ਰਿਹਾ, ਸਗੋਂ ਇਹ ਲਗਾਤਾਰ ਹੋਰ ਗਹਿਰਾਉਂਦਾ ਜਾ ਰਿਹਾ ਹੈ।

ਧਰਤੀ-ਆਸਮਾਨ ਅਤੇ ਧੁੱਪ-ਛਾਂ ਵਾਂਗ ਇੱਕ ਦੂਜੇ ਦਾ ਪੂਰਕ ਬਣ ਉੱਭਰ ਰਹੇ ਗਾਇਕ ਅਤੇ ਵਿਵਾਦ ਦੇ ਇਸੇ ਸਿਲਸਿਲੇ ਦੇ ਤਹਿਤ ਸਾਲ 2024 ਦੀਆਂ ਸੁਰਖੀਆਂ ਬਣੇ ਗਾਇਕੀ ਖੇਤਰ ਘਟਨਾਕ੍ਰਮਾਂ ਵੱਲ ਆਓ ਮਾਰਦੇ ਹਾਂ ਇੱਕ ਸਰਸਰੀ ਝਾਤ:

ਗਿੱਪੀ ਗਰੇਵਾਲ ਵਿਰੁੱਧ ਜ਼ਮਾਨਤੀ ਵਾਰੰਟ ਹੋਏ ਜਾਰੀ

ਪੰਜਾਬੀ ਸਿਨੇਮਾ ਅਤੇ ਗਾਇਕੀ ਦੇ ਖੇਤਰ ਵਿੱਚ ਸਟਾਰ ਰੁਤਬਾ ਹਾਸਿਲ ਕਰ ਚੁੱਕੇ ਗਿੱਪੀ ਗਰੇਵਾਲ ਇਸ ਸਾਲ ਉਸ ਸਮੇਂ ਸੁਰਖੀਆਂ ਦਾ ਕੇਂਦਰ ਬਿੰਦੂ ਬਣੇ, ਜਦੋਂ ਅਪਣੇ ਵੱਲੋਂ ਹੀ ਦਾਖ਼ਲ ਕਰਵਾਏ ਇੱਕ ਮਾਮਲੇ ਵਿੱਚ ਕੋਰਟ ਵਿੱਚ ਪੇਸ਼ ਨਾ ਹੋਣ ਉਤੇ ਮਾਨਯੋਗ ਮੋਹਾਲੀ ਅਦਾਲਤ ਦੁਆਰਾ ਉਨ੍ਹਾਂ ਖਿਲਾਫ਼ ਜ਼ਮਾਨਤੀ ਵਾਰੰਟ ਜਾਰੀ ਕਰਦਿਆਂ ਨਿੱਜੀ ਰੂਪ ਵਿੱਚ ਪੇਸ਼ ਹੋਣ ਦੀ ਤਾਕੀਦ ਕੀਤੀ ਗਈ।

ਗਿੱਪੀ ਗਰੇਵਾਲ
ਗਿੱਪੀ ਗਰੇਵਾਲ (ਈਟੀਵੀ ਭਾਰਤ ਪੱਤਰਕਾਰ)

ਉਕਤ ਘਟਨਾਕ੍ਰਮ ਦਿਲਪ੍ਰੀਤ ਸਿੰਘ ਬਾਬਾ ਜ਼ਬਰਨ ਵਸੂਲੀ ਮਾਮਲੇ ਵਿੱਚ ਰੁਪਿੰਦਰ ਸਿੰਘ ਉਰਫ਼ ਗਿੱਪੀ ਗਰੇਵਾਲ ਵੱਲੋਂ ਦਾਖ਼ਲ ਕਰਵਾਈ ਸ਼ਿਕਾਇਤ ਦੇ ਅਧਾਰ ਨਾਲ ਹੀ ਸੰਬੰਧਤ ਰਿਹਾ, ਜਿਸ ਵਿੱਚ ਵਾਰ-ਵਾਰ ਕਹੇ ਜਾਣ ਦੇ ਬਾਵਜ਼ੂਦ ਅਪਣਾ ਪੱਖ ਸਪੱਸ਼ਟ ਕਰਨ ਨਿੱਜੀ ਤੌਰ ਉਤੇ ਪੇਸ਼ ਨਾ ਹੋਣ ਉਤੇ ਮਾਨਯੋਗ ਅਦਾਲਤ ਵੱਲੋਂ ਉਨ੍ਹਾਂ ਵਿਰੁੱਧ ਇਹ ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ।

ਚੱਲਦੇ ਸ਼ੋਅ ਦਰਮਿਆਨ ਝਗੜੇ 'ਚ ਉਲਝੇ ਗੁਲਾਬ ਸਿੱਧੂ

ਪੰਜਾਬੀ ਗਾਇਕੀ ਜਗਤ 'ਚ ਮਜ਼ਬੂਤ ਪੈੜਾਂ ਸਿਰਜਦੇ ਜਾ ਰਹੇ ਹਨ ਗਾਇਕ ਗੁਲਾਬ ਸਿੱਧੂ, ਜੋ ਇਸੇ ਸਾਲ ਉਸ ਸਮੇਂ ਵਿਵਾਦ ਵਿੱਚ ਘਿਰੇ ਨਜ਼ਰ ਆਏ, ਜਦੋਂ ਚੱਲਦੇ ਸ਼ੋਅ ਦਰਮਿਆਨ ਉਹ ਇੱਕ ਵੱਡੇ ਝਗੜੇ ਵਿੱਚ ਉਲਝ ਗਏ। ਉਕਤ ਮਾਮਲਾ ਉਸ ਸਮੇਂ ਸਾਹਮਣੇ ਆਇਆ, ਜਦੋ ਖੰਨਾ ਦੇ ਲਲਹੇੜੀ ਰੋਡ ਉਤੇ ਚੱਲ ਰਹੇ ਉਨ੍ਹਾਂ ਦੇ ਪ੍ਰੋਗਰਾਮ ਵਿੱਚ ਭਾਰੀ ਹੰਗਾਮਾ ਹੋ ਗਿਆ, ਜਿਸ ਦੇ ਚੱਲਦਿਆਂ ਉਨ੍ਹਾਂ ਨੂੰ ਇਹ ਸ਼ੋਅ ਵਿੱਚ ਹੀ ਰੋਕਣਾ ਪਿਆ।

ਗੁਲਾਬ ਸਿੱਧੂ
ਗੁਲਾਬ ਸਿੱਧੂ (ਈਟੀਵੀ ਭਾਰਤ ਪੱਤਰਕਾਰ)

ਪੂਰੇ ਮਾਮਲੇ ਅਨੁਸਾਰ ਗਾਇਕ ਦੇ ਬਾਊਂਸਰਾਂ ਵੱਲੋਂ ਇੱਕ ਕਿਸਾਨ ਅਤੇ ਉਸ ਦੇ ਪੁੱਤਰ ਨੂੰ ਸਟੇਜ 'ਤੇ ਜਾਣ ਤੋਂ ਰੋਕਿਆ ਗਿਆ, ਜਿੰਨ੍ਹਾਂ ਅਪਣਾ ਪ੍ਰਤੀਕਰਮ ਜ਼ਾਹਿਰ ਕਰਦਿਆਂ ਦੱਸਿਆ ਸੀ ਕਿ ਜਿਸ ਖੇਤੀ ਜ਼ਮੀਨ ਉਤੇ ਪ੍ਰੋਗਰਾਮ ਕੀਤਾ ਜਾ ਰਿਹਾ ਸੀ, ਉਹ ਉਨ੍ਹਾਂ ਵੱਲੋਂ ਹੀ ਸਮਾਰੋਹ ਲਈ ਮੁਹੱਈਆਂ ਕਰਵਾਈ ਗਈ ਸੀ, ਪਰ ਇਹ ਦੱਸੇ ਜਾਣ ਦੇ ਬਾਵਜੂਦ ਬਾਊਂਸਰਾਂ ਨੇ ਕਥਿਤ ਰੂਪ ਵਿੱਚ ਉਨ੍ਹਾਂ ਨਾਲ ਗੁੰਡਾਗਰਦੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਇੱਕ ਬਜ਼ੁਰਗ ਕਿਸਾਨ ਨੂੰ ਧੱਕਾ ਵੀ ਦਿੱਤਾ ਅਤੇ ਜਦੋਂ ਉਸ ਬਜ਼ੁਰਗ ਕਿਸਾਨ ਦੇ ਪੁੱਤਰ ਨੇ ਵਿਰੋਧ ਕੀਤਾ ਤਾਂ ਉਸ ਦੀ ਵੀ ਕੁੱਟਮਾਰ ਕੀਤੀ ਗਈ, ਜਿਸ ਉਪਰੰਤ ਉਨ੍ਹਾਂ ਹਰਕਤ ਵਿੱਚ ਆਉਂਦਿਆਂ ਗਾਇਕ ਨੂੰ ਉੱਥੋਂ ਰੁਖ਼ਸਤ ਹੋ ਜਾਣ ਲਈ ਕਹਿ ਦਿੱਤਾ ਅਤੇ ਇਸੇ ਦੌਰਾਨ ਦੋਹਾਂ ਪਾਸਿਓ ਕਾਫ਼ੀ ਗਰਮੋ ਗਰਮੀ ਵੀ ਹੋਈ। ਅਪਣੇ ਖਿਲਾਫ਼ ਇਸ ਵੱਡੇ ਰੋਹ ਨੂੰ ਵੇਖਦਿਆਂ ਗਾਇਕ ਗੁਲਾਬ ਸਿੱਧੂ ਨੂੰ ਅੱਧ ਵਿਚਕਾਰੇ ਹੀ ਅਪਣਾ ਇਹ ਲਾਈਵ ਸ਼ੋਅ ਛੱਡ ਉੱਥੋ ਰਵਾਨਾ ਹੋਣਾ ਪਿਆ।

ਲੰਦਨ 'ਚ ਰੋਹ ਦਾ ਸ਼ਿਕਾਰ ਹੋਏ ਕਰਨ ਔਜਲਾ

ਗਾਇਕੀ ਨਾਲ ਜੁੜੇ ਅਤੇ ਇਸੇ ਸਾਲ ਸਾਹਮਣੇ ਆਏ ਮਾਮਲਿਆਂ ਵਿੱਚ ਇੰਟਰਨੈਸ਼ਨਲ ਗਾਇਕ ਅਤੇ 'ਤੌਬਾ ਤੌਬਾ' ਫੇਮ ਕਰਨ ਔਜਲਾ ਨਾਲ ਜੁੜਿਆ ਇੱਕ ਮਾਮਲਾ ਵੀ ਕਾਫ਼ੀ ਚਰਚਿਤ ਬਣ ਉਸ ਸਮੇਂ ਉਭਰਿਆ, ਜਦ ਲੰਦਨ ਵਿੱਚ ਚੱਲ ਰਿਹਾ ਇੱਕ ਗ੍ਰੈਂਡ ਕੰਸਰਟ ਉਨ੍ਹਾਂ ਨੂੰ ਅਚਾਨਕ ਰੋਕਣਾ ਪਿਆ, ਕਿਉਂਕਿ ਸ਼ੋਅ ਦਾ ਹਿੱਸਾ ਬਣੇ ਕਿਸੇ ਵਿਅਕਤੀ ਨੇ ਕਰੜੀ ਸੁਰੱਖਿਆ ਦੇ ਬਾਵਜੂਦ ਉਨ੍ਹਾਂ ਉਪਰ ਜੁੱਤੀ ਵਗਾਹ ਮਾਰੀ, ਹਾਲਾਂਕਿ ਹੈਰਾਨ ਪ੍ਰੇਸ਼ਾਨ ਹੋਏ ਇਸ ਗਾਇਕ ਵੱਲੋਂ ਅਪਣੇ ਸੰਗੀਤ ਸਮਾਰੋਹ ਨੂੰ ਰੋਕਦਿਆਂ ਵਿਰੋਧਕਾਰੀਆਂ, ਜਿੰਨ੍ਹਾਂ ਵਿੱਚੋਂ ਇੱਕ ਪ੍ਰਮੁੱਖ ਨੂੰ ਕਾਬੂ ਕਰ ਲਿਆ ਗਿਆ, ਉਸ ਦੇ ਤਮਾਮ ਸਾਥੀਆਂ ਨੂੰ ਚੁਣੌਤੀ ਦਿੰਦਿਆਂ ਵੰਗਾਰਿਆ ਵੀ ਗਿਆ। ਏਨਾਂ ਹੀ ਨਹੀਂ ਗੁੱਸੇ ਵਿੱਚ ਆਏ ਕਰਨ ਔਜਲਾ ਨੇ ਹਮਲੇ ਦਾ ਤਿੱਖਾ ਜਵਾਬ ਪ੍ਰਤੀਕਰਮ ਦਿੰਦੇ ਹੋਏ ਘਟਨਾਕ੍ਰਮ ਉਤੇ ਨਿਰਾਸ਼ਾ ਵੀ ਪ੍ਰਗਟ ਕੀਤੀ।

ਚੰਡੀਗੜ੍ਹ ਸ਼ੋਅ ਨੂੰ ਲੈ ਕੇ ਵੀ ਸਵਾਲਾਂ 'ਚ ਘਿਰੇ ਕਰਨ ਔਜਲਾ

ਪੰਜਾਬੀ ਗਾਇਕ ਕਰਨ ਔਜਲਾ ਆਪਣੀ ਪ੍ਰਭਾਵੀ ਅਤੇ ਸੁਰੀਲੀ ਆਵਾਜ਼ ਲਈ ਜਾਣੇ ਜਾਂਦੇ ਹਨ, ਹਾਲ ਹੀ ਦਿਨਾਂ ਵਿੱਚ ਮੁੜ ਉਸ ਸਮੇਂ ਸਵਾਲਾਂ ਦੇ ਘੇਰੇ ਵਿੱਚ ਰਹੇ, ਜਦੋਂ 07 ਦਸੰਬਰ ਨੂੰ ਚੰਡੀਗੜ੍ਹ ਵਿੱਚ ਸੰਪੰਨ ਹੋਏ ਉਨ੍ਹਾਂ ਦੇ ਸ਼ੋਅ ਤੋਂ ਪਹਿਲਾਂ ਸਥਾਨਕ ਨਿਵਾਸੀ ਪ੍ਰੋਫੈਸਰ ਪੰਡਿਤ ਰਾਓ ਧਾਰਨੇਵਰ ਦੁਆਰਾ ਔਜਲਾ ਵਿਰੁੱਧ ਪੁਲਿਸ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ, ਜਿੰਨ੍ਹਾਂ ਇਲਜ਼ਾਮ ਲਗਾਇਆ ਕਿ ਸੰਬੰਧਤ ਗਾਇਕ ਆਪਣੇ ਗਾਣਿਆ ਦੁਆਰਾ ਨੁਕਸਾਨਦੇਹ ਸਮੱਗਰੀ ਨੂੰ ਉਤਸ਼ਾਹਿਤ ਕਰ ਰਹੇ ਹਨ, ਜਿੰਨ੍ਹਾਂ ਦੇ ਗਾਣੇ ਸ਼ਰਾਬ ਦੀ ਵਰਤੋਂ, ਨਸ਼ੀਲੇ ਪਦਾਰਥਾਂ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਦੇ ਹਨ।

ਉਕਤ ਸ਼ਿਕਾਇਤਕਰਤਾ ਨੇ ਮੰਗ ਕੀਤੀ ਕਿ ਨੂੰ ਚੰਡੀਗੜ੍ਹ ਸ਼ੋਅ ਦੌਰਾਨ ਗਾਇਕ ਨੂੰ ਉਨ੍ਹਾਂ ਦੇ ਕੁਝ ਵਿਵਾਦਿਤ ਗਾਣਿਆਂ "ਚਿੱਟਾ ਕੁੜਤਾ," "ਅਧਿਆ," "ਫਿਊ ਡੇਜ਼," "ਅਲਕੋਹਲ 2," "ਗੈਂਗਸਟਰ" ਅਤੇ "ਬੰਦੂਕ" ਵਰਗੇ ਟਰੈਕ ਪੇਸ਼ ਨਾ ਕਰਨ ਦੀ ਹਿਦਾਇਤ ਕੀਤੀ ਜਾਵੇ।[

ਸਪੈਲਿੰਗ ਵਿਵਾਦ ਵਿੱਚ ਫਸੇ ਦਿਲਜੀਤ ਦੁਸਾਂਝ

ਦਿਲ ਲੂਮੀਨਾਟੀ ਵਰਲਡ ਟੂਰ ਅਧੀਨ ਬੀਤੇ ਦਿਨੀਂ ਚੰਡੀਗੜ੍ਹ ਕੰਸਰਟ ਕਰਨ ਵਾਲੇ ਦਿਲਜੀਤ ਦੁਸਾਂਝ ਵੀ ਵਿਵਾਦਾਂ ਤੋਂ ਕਦੋਂ ਅਛੂਤੇ ਨਹੀਂ ਰਹੇ, ਜਿੰਨ੍ਹਾਂ ਵੱਲੋਂ ਇਸੇ ਸ਼ੋਅ ਦੌਰਾਨ ਮੋਹਾਲੀ ਏਅਰਪੋਰਟ ਪੁੱਜਣ ਉਤੇ ਅਚਾਨਕ ਉਸ ਸਮੇਂ ਇੱਕ ਵਿਵਾਦ ਸਹੇੜ ਲਿਆ ਗਿਆ, ਜਦੋਂ ਉਨ੍ਹਾਂ Punjab ਦੀ ਬਜਾਏ Panjab ਸ਼ਬਦਾਵਲੀ ਅਧੀਨ ਆਪਣਾ ਇੱਕ ਵੀਡੀਓ ਪੋਸਟ ਕਰ ਦਿੱਤਾ ਗਿਆ।

ਦਿਲਜੀਤ ਦੁਸਾਂਝ
ਦਿਲਜੀਤ ਦੁਸਾਂਝ (ਈਟੀਵੀ ਭਾਰਤ ਪੱਤਰਕਾਰ)

ਉਪਰੰਤ ਉਨ੍ਹਾਂ ਦੀ ਇਸ ਸਪੈਲਿੰਗ ਪ੍ਰਤੀਕਿਰਿਆ ਨੂੰ ਲੈ ਕੇ ਸੋਸ਼ਲ ਮੀਡੀਆ ਉਪਰ ਉਨ੍ਹਾਂ ਦੀ ਕਾਫ਼ੀ ਟ੍ਰੋਲਿੰਗ ਹੋਈ ਅਤੇ ਉਨ੍ਹਾਂ ਉਪਰ ਭਾਰਤੀ ਝੰਡੇ ਦੇ ਇਮੋਜੀ ਨੂੰ ਹਟਾਉਣ ਦਾ ਇਲਜ਼ਾਮ ਵੀ ਲਗਾਇਆ ਗਿਆ। ਦੁਸਾਂਝ ਨੇ ਇਲਜ਼ਾਮਾਂ ਨੂੰ "ਸਾਜ਼ਿਸ਼ ਦੇ ਸਿਧਾਂਤ" ਕਹਿ ਕੇ ਜਵਾਬ ਦਿੱਤਾ। ਉਨ੍ਹਾਂ ਕਿਹਾ Punjab ਲਿਖਿਆ ਜਾਵੇ ਜਾਂ Panjab ਪਰ ਇਹ ਮੇਰੇ ਲਈ ਹਮੇਸ਼ਾ ਪੰਜਾਬ ਹੀ ਰਹੇਗਾ। ਹਾਲਾਂਕਿ ਇਸੇ ਮਾਮਲੇ ਵਿੱਚ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ Panjab ਲਿਖਣ ਦਾ ਮਕਸਦ ਅਪਣੀ ਇਸ ਦੇ ਨਾਂਅ ਦੀ ਤੋਹੀਨ ਕਰਨਾ ਨਹੀਂ, ਬਲਕਿ ਇਸ ਨੂੰ ਪੰਜ ਦਰਿਆਵਾਂ ਦੀ ਧਰਤੀ ਵਜੋਂ ਪ੍ਰਤੀਬਿੰਬ ਕਰਨਾ ਮੁੱਖ ਰਿਹਾ।

ਏਪੀ ਢਿੱਲੋਂ ਅਤੇ ਦਿਲਜੀਤ ਦੁਸਾਂਝ ਵਿਚਾਲੇ ਗਰਮਾਈ ਸ਼ਬਦੀ ਜੰਗ

ਅੱਜ ਦੇ ਸਮੇਂ ਦੇ ਦੋ ਸਭ ਤੋਂ ਵੱਧ ਹਿੱਟ ਪੰਜਾਬੀ ਗਾਇਕਾਂ ਵਜੋਂ ਜਾਣੇ ਜਾ ਰਹੇ ਹਨ ਦਿਲਜੀਤ ਦੁਸਾਂਝ ਅਤੇ ਏਪੀ ਢਿੱਲੋਂ, ਜਿੰਨ੍ਹਾਂ ਵਿਚਕਾਰ ਦੂਰੀਆਂ ਅਤੇ ਤਕਰਾਰ ਲਗਾਤਾਰ ਵੱਧ ਰਹੀ ਹੈ। ਉਕਤ ਦੋਹਾਂ ਵਿਚਾਲੇ ਕਸ਼ਮਕਸ਼ ਭਰੇ ਬਣਦੇ ਜਾ ਰਹੇ ਇਸ ਸਿਲਸਿਲੇ ਦਾ ਮੁੱਢ ਉਸ ਸਮੇਂ ਬੱਝਾ ਜਦੋਂ ਦਿਲਜੀਤ ਨੇ ਅਪਣੇ ਹਾਲੀਆ ਇੰਦੌਰ ਸ਼ੋਅ ਦੌਰਾਨ ਕਰਨ ਔਜਲਾ ਅਤੇ ਏਪੀ ਢਿੱਲੋਂ ਨੂੰ ਉਨ੍ਹਾਂ ਦੇ ਅਗਾਮੀ ਦਿਨੀਂ ਹੋਣ ਜਾ ਰਹੇ ਸ਼ੋਅਜ ਦੀ ਵਧਾਈ ਦਿੱਤੀ, ਪਰ ਦੂਜੇ ਪਾਸਿਓ ਢਿੱਲੋਂ ਨੇ ਚੰਡੀਗੜ੍ਹ ਦੇ ਅਪਣੇ ਲਾਈਵ ਸਮਾਰੋਹ ਦੌਰਾਨ ਦਿਲਜੀਤ 'ਤੇ ਟਿੱਪਣੀ ਕਰਦਿਆਂ ਕਿਹਾ ਗਿਆ ਕਿ ਪਹਿਲੋਂ ਸ਼ੋਸ਼ਲ ਪਲੇਟਫ਼ਾਰਮ ਤੋਂ ਅਨਬਲੋਕ ਤਾਂ ਕਰੋ, ਫਿਰ ਦੂਜੇ ਟੌਪਿਕ ਬਾਰੇ ਗੱਲ ਹੋ ਸਕਦੀ ਹੈ। ਸਥਿਤੀ ਉਦੋਂ ਹੋਰ ਵਿਗੜ ਗਈ ਜਦੋਂ ਦਿਲਜੀਤ ਨੇ ਵਾਪਸ ਜਵਾਬ ਦਿੰਦਿਆਂ ਆਪਣੇ ਇੰਸਟਾਗ੍ਰਾਮ 'ਤੇ ਜਾ ਕੇ ਢਿੱਲੋਂ ਦੀ ਪ੍ਰੋਫਾਈਲ ਦਾ ਸਕ੍ਰੀਨਸ਼ਾਟ ਵੀ ਸਾਂਝਾ ਕਰ ਦਿੱਤਾ ਅਤੇ ਲਿਖਿਆ ਕਿ "ਮੈਂ ਤੁਹਾਨੂੰ ਕਦੇ ਵੀ ਬਲੌਕ ਨਹੀਂ ਕੀਤਾ... ਮੈਨੂੰ ਸਰਕਾਰ ਨਾਲ ਸਮੱਸਿਆਵਾਂ ਹੋ ਸਕਦੀਆਂ ਹਨ, ਪਰ ਅਪਣੇ ਕਲਾਕਾਰਾਂ ਭਰਾਵਾਂ ਨਾਲ ਨਹੀਂ।"

ਏਪੀ ਢਿੱਲੋਂ
ਏਪੀ ਢਿੱਲੋਂ (ਈਟੀਵੀ ਭਾਰਤ ਪੱਤਰਕਾਰ)

ਗੈਰੀ ਸੰਧੂ ਉਤੇ ਹੋਏ ਹਮਲਾ ਮਾਮਲੇ ਨੇ ਵੀ ਸੰਗੀਤ ਉਦਯੋਗ 'ਚ ਫੈਲਾਈ ਦਹਿਸ਼ਤ

ਪੰਜਾਬੀ ਗਾਇਕ ਗੈਰੀ ਸੰਧੂ ਵੀ ਅਚਾਨਕ ਉਸ ਸਮੇਂ ਸੁਰਖੀਆਂ ਦਾ ਕੇਂਦਰ ਬਣੇ, ਜਦ 28 ਸਤੰਬਰ 2024 ਨੂੰ ਮੋਹਾਲੀ, ਪੰਜਾਬ ਵਿੱਚ ਇੱਕ ਸੰਗੀਤ ਸਮਾਰੋਹ ਦੌਰਾਨ ਸਟੇਜ ਪ੍ਰਦਰਸ਼ਨ ਦੌਰਾਨ ਉਨ੍ਹਾਂ ਉਪਰ ਅਣਜਾਨ ਲੋਕਾਂ ਵੱਲੋਂ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਇਸੇ ਸੰਬੰਧਤ ਸਾਹਮਣੇ ਆਏ ਵੇਰਵੇ ਅਨੁਸਾਰ ਇਹ ਘਟਨਾ ਮੋਹਾਲੀ ਦੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਆਈਐਸ ਬਿੰਦਰਾ ਸਟੇਡੀਅਮ ਵਿੱਚ ਉਸ ਸਮੇਂ ਵਾਪਰੀ, ਜਦ ਗੈਰੀ ਸੰਧੂ ਪੰਜਾਬ ਯੂਥ ਫੈਸਟੀਵਲ ਦੁਆਰਾ ਆਯੋਜਿਤ ਇੱਕ ਸੰਗੀਤ ਸਮਾਰੋਹ ਵਿੱਚ ਪ੍ਰਦਰਸ਼ਨ ਕਰ ਰਹੇ ਸਨ।

ਹਮਲਾ ਰਾਤ 10:30 ਵਜੇ ਦੇ ਕਰੀਬ ਹੋਇਆ, ਜਿਸ ਦੌਰਾਨ ਅਣਪਛਾਤੇ ਵਿਅਕਤੀਆਂ ਦੇ ਇੱਕ ਸਮੂਹ ਨੇ ਸਟੇਜ 'ਤੇ ਚੜ੍ਹ ਕੇ ਗੈਰੀ ਸੰਧੂ 'ਤੇ ਹਮਲਾ ਕੀਤਾ। ਘਟਨਾਕ੍ਰਮ ਵਿੱਚ ਸੰਧੂ ਨੂੰ ਮਾਮੂਲੀ ਸੱਟਾਂ ਲੱਗੀਆਂ, ਜਿਸ ਵਿੱਚ ਉਸਦੇ ਹੱਥ 'ਤੇ ਕੱਟ ਵੀ ਸ਼ਾਮਲ ਰਿਹਾ। ਹਾਲਾਂਕਿ ਮੌਕੇ ਸਿਰ ਸਮਾਗਮ ਵਿੱਚ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਦਖ਼ਲ ਦਿੱਤਾ ਅਤੇ ਹਮਲਾਵਰਾਂ ਨੂੰ ਕਾਬੂ ਕਰਨ ਵਿੱਚ ਕਾਮਯਾਬ ਰਹੇ।

ਗੈਰੀ ਸੰਧੂ
ਗੈਰੀ ਸੰਧੂ (ਈਟੀਵੀ ਭਾਰਤ ਪੱਤਰਕਾਰ)

ਸੰਗੀਤਕ ਖੇਤਰ ਵਿੱਚ ਦਹਿਸ਼ਤ ਪੈਦਾ ਕਰਨ ਵਾਲੇ ਉਕਤ ਮਾਮਲੇ ਵਿੱਚ ਸੰਧੂ ਨੇ ਸੋਸ਼ਲ ਮੀਡੀਆ 'ਤੇ ਹਮਲੇ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਇਹ ਉਨ੍ਹਾਂ ਦੇ ਸਮਾਗਮ ਨੂੰ ਵਿਗਾੜਨ ਅਤੇ ਉਨ੍ਹਾਂ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਸੀ। ਇਸ ਘਟਨਾ ਦੀ ਪੰਜਾਬੀ ਸੰਗੀਤ ਉਦਯੋਗ ਅਤੇ ਪ੍ਰਸ਼ੰਸਕਾਂ ਦੁਆਰਾ ਵੀ ਵਿਆਪਕ ਤੌਰ 'ਤੇ ਨਿੰਦਾ ਕੀਤੀ ਗਈ ਅਤੇ ਗੁੱਸਾ ਪ੍ਰਗਟ ਕੀਤਾ ਗਿਆ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.