ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਨਗਰ ਨਿਗਮ ਚੋਣਾਂ ਲਈ ਵੋਟਾਂ ਪਈਆਂ ਜਿਸ ਦੇ ਹੁਣ ਨਤੀਜੇ ਐਲਾਨੇ ਜਾ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੁੱਲ 841 ਬੂਥ ਬਣਾਏ ਗਏ ਸਨ। ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 4 ਵਜੇ ਤੱਕ ਚੱਲੀ। ਇਸ ਵਿਚਾਲੇ ਵਾਰਡਾਂ ਚੋਂ ਝੜਪਾਂ ਤੇ ਹੰਗਾਮੇ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ। ਵਾਰਡ ਨੰਬਰ 51 ਤੋਂ, ਤਾਂ ਮਰੇ ਬੰਦੇ ਦੀ ਵੋਟ ਭੁਗਤਾਏ ਜਾਣ ਦਾ ਮਾਮਲਾ ਵੀ ਸਾਹਮਣੇ ਆਇਆ।
ਜਾਣੋ, ਕੌਣ ਕਿੱਥੋਂ ਜਿੱਤਿਆ ?
- ਵਾਰਡ ਨੰਬਰ 28 ਤੋਂ ਕਾਂਗਰਸੀ ਉਮੀਦਵਾਰ ਮਿੱਠੂ ਮਦਾਨ ਜਿੱਤੇ।
- ਵਾਰਡ ਨੰਬਰ 66 ਤੋਂ ਆਮ ਆਦਮੀ ਪਾਰਟੀ ਦੇ ਵਿਰਾਟ ਦੇਵਗਨ ਜੇਤੂ ਰਹੇ।
- ਵਾਰਡ ਨੰਬਰ ਤੋਂ 67 ਤੋਂ ਆਜ਼ਾਦ ਉਮੀਦਵਾਰ ਅਨੀਤਾ ਰਾਣੀ ਜੇਤੂ ਰਹੀ।
- ਆਜ਼ਾਦ ਉਮੀਦਵਾਰ ਊਸ਼ਾ ਰਾਣੀ ਨੇ 63 ਵਾਰਡ ਨੰਬਰ ਤੋਂ ਜਿੱਤ ਹਾਸਲ ਕੀਤੀ।
- ਵਾਰਡ ਨੰਬਰ 65 ਤੋਂ ਕਾਂਗਰਸੀ ਉਮੀਦਵਾਰ ਨੀਰਜ ਚੌਧਰੀ ਜੇਤੂ ਰਹੇ।
- ਵਾਰਡ ਨੰਬਰ 76 ਤੋਂ ਆਜ਼ਾਦ ਉਮੀਦਵਾਰ ਜੇਤੂ।
- ਭਾਜਪਾ ਉਮੀਦਵਾਰ ਸ਼ਰੂਤੀ ਵਿੱਜ ਨੇ 10 ਨੰਬਰ ਵਾਰਡ ਤੋਂ ਜਿੱਤ ਹਾਸਲ ਕੀਤੀ।
- ਵਾਰਡ ਨੰਬਰ 64 ਤੋਂ ਆਜ਼ਾਦ ਉਮੀਦਵਾਰ ਨੀਤੂ ਤਾਂਗੜੀ ਜੇਤੂ ਰਹੀ।
- ਮਜੀਠਾ ਵਿਖੇ ਵਾਰਡ ਨੰਬਰ 4 ਤੋਂ ਅਕਾਲੀ ਦਲ ਉਮੀਦਵਾਰ ਜਿੱਤਿਆ।
- ਵਾਰਡ ਨੰਬਰ 1 ਤੋਂ ‘ਆਪ’ ਉਮੀਦਵਾਰ ਪ੍ਰਭ ਉੱਪਲ ਵਿਜੇ ਐਲਾਨੇ ਗਏ।
- ਵਾਰਡ ਨੰਬਰ 51 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕਮਲ ਪਹਿਲਵਾਨ ਨੇ ਜਿੱਤ ਹਾਸਿਲ ਕੀਤੀ।
- ਵਾਰਡ ਨੰਬਰ 26 ਤੋਂ ਆਪ ਪਾਰਟੀ ਦੇ ਉਮੀਦਵਾਰ ਜਤਿੰਦਰ ਸਿੰਘ ਮੋਤੀ ਪੱਤੀਆ ਜੇਤੂ।
- ਵਾਰਡ ਨੰਬਰ 65 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੀਰਜ ਚੌਧਰੀ ਜਿਤੇ।
- ਵਾਰਡ ਨੰਬਰ 73 ਤੋਂ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਜੇਤੂ ਐਲਾਨੇ ਗਏ।
- ਵਾਰਡ ਨੰਬਰ 9 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਡਾ: ਸ਼ੋਭਿਤ ਕੌਰ ਜੇਤੂ ਐਲਾਨੀ।
- ਵਾਰਡ ਨੰਬਰ 49 ਤੋਂ ਕਾਂਗਰਸੀ ਉਮੀਦਵਾਰ ਸੰਨੀ ਕੁੰਦਰਾ ਨੇ ਜਿੱਤੇ।
- ਵਾਰਡ ਨੰਬਰ 77 ਤੋਂ ਕਾਂਗਰਸੀ ਉਮੀਦਵਾਰ ਸੁਨੀਤਾ ਸ਼ਰਮਾ ਨੇ ਜਿੱਤੇ।
- ਵਾਰਡ ਨੰਬਰ 15 ਤੋਂ ਭਾਜਪਾ ਉਮੀਦਵਾਰ ਰਾਮ ਮਹਿਤਾ ਜੇਤੂ ਐਲਾਨੇ ਗਏ।
- ਵਾਰਡ ਨੰਬਰ 60 ਤੋਂ ਭਾਜਪਾ ਉਮੀਦਵਾਰ ਗੌਰਵ ਗਿੱਲ ਜਿੱਤੇ।
- ਵਾਰਡ ਨੰਬਰ 69 ਤੋਂ ਸਰਬਜੀਤ ਸਿੰਘ ਲਾਡੀ ਕਾਂਗਰਸ ਪਾਰਟੀ ਤੋਂ ਜਿੱਤੇ।
- ਵਾਰਡ ਨੰਬਰ 62 ਤੋਂ ਭਾਜਪਾ ਉਮੀਦਵਾਰ ਨੀਰੂ ਸਹਿਗਲ ਜਿੱਤੇ।
- ਵਾਰਡ ਨੰਬਰ 85 ਤੋਂ ਆਜ਼ਾਦ ਉਮੀਦਵਾਰ ਨਤਾਸ਼ਾ ਗਿੱਲ ਨੇ ਜਿੱਤੇ।
- ਵਾਰਡ ਨੰਬਰ 76 ਤੋਂ ‘ਆਪ’ ਉਮੀਦਵਾਰ ਸਤਵਿੰਦਰ ਸੋਨੀ ਜੇਤੂ ਐਲਾਨੇ ਗਏ।
- ਵਾਰਡ ਨੰਬਰ 18 ਤੋਂ ਕਾਂਗਰਸ ਪਾਰਟੀ ਦੇ ਨਵਦੀਪ ਸਿੰਘ ਹੁੰਦਲ ਨੇ ਜਿੱਤ ਦਾ ਐਲਾਨ ਕੀਤਾ।
- ਵਾਰਡ ਨੰਬਰ 48 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਸ਼ਵਨੀ ਕੁਮਾਰ ਕਾਲੇ ਸ਼ਾਹਵਿਜੇ ਦਾ ਐਲਾਨ।
- ਕਾਂਗਰਸ ਪਾਰਟੀ ਦੇ ਉਮੀਦਵਾਰ ਵਿਕਾਸ ਸੋਨੀ ਅਤੇ ਸਾਬਕਾ ਉਪ ਮੁੱਖ ਮੰਤਰੀ ਦੇ ਭਤੀਜੇ ਵਿਜੇ ਨੇ ਵਾਰਡ ਨੰਬਰ 52 ਤੋਂ ਜਿੱਤੇ।
- ਵਾਰਡ ਨੰਬਰ 57 ਤੋਂ ਕਾਂਗਰਸੀ ਉਮੀਦਵਾਰ ਅਰੁਣ ਕੁਮਾਰ ਪਪਲ ਜੇਤੂ ਰਹੇ।
- ਵਾਰਡ ਨੰਬਰ 16 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੰਦੀਪ ਕੁਮਾਰ ਰਿੰਕਾ ਜੇਤੂ ਐਲਾਨੇ ਗਏ।
- ਵਾਰਡ ਨੰਬਰ 54 ਤੋਂ ਕਾਂਗਰਸੀ ਉਮੀਦਵਾਰ ਅਮਿਤ ਢੀਂਗਰਾ ਨੇ ਜਿੱਤੇ।
- ਵਾਰਡ ਨੰਬਰ 81 ਤੋਂ ਕਾਂਗਰਸੀ ਉਮੀਦਵਾਰ ਨਿਸ਼ਾ ਢਿੱਲੋਂ ਜੇਤੂ ਐਲਾਨੇ ਗਏ।
- ਵਾਰਡ ਨੰਬਰ 83 ਤੋਂ ਅਕਾਲੀ ਦਲ ਦੀ ਉਮੀਦਵਾਰ ਨਗਵੰਤ ਕੌਰ ਜੇਤੂ ਐਲਾਨੀ ਗਈ।
- ਵਾਰਡ ਨੰਬਰ 80 ਤੋਂ ਕਾਂਗਰਸੀ ਉਮੀਦਵਾਰ ਰੰਮੀ ਵਿਜੇ ਜੇਤੂ।
- ਵਾਰਡ ਨੰਬਰ 42 ਤੋਂ ਕਾਂਗਰਸੀ ਉਮੀਦਵਾਰ ਗਗਨਦੀਪ ਸਿੰਘ ਸ਼ਾਹਦਰਾ ਜੇਤੂ ਐਲਾਨੇ ਗਏ।
ਕੀ ਬੋਲੇ ਗੁਰੂ ਨਗਰੀ ਦੇ ਵੋਟਰ ?
ਉੱਥੇ ਹੀ ਵੋਟਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਡੇ ਇਲਾਕੇ ਦੀ ਜੋ ਨੁਹਾਰ ਸੁਧਾਰੇਗਾ, ਸੀਵਰੇਜ ਅਤੇ ਪਾਣੀ ਦੇ ਪ੍ਰਬੰਧ ਕਰੇਗਾ, ਅਸੀਂ ਇਹੀ ਸੋਚ ਕੇ ਆਪਣਾ ਕੌਂਸਲਰ ਚੁਣਨ ਆਏ ਹਾਂ। ਇੱਕ ਮਹਿਲਾ ਵੋਟਰ ਨੇ ਕਿਹਾ ਕਿ ਪਹਿਲੇ ਵੀ ਜਿਹੜੇ ਸਾਡੇ ਕੌਂਸਲਰ ਸਨ, ਉਹਨਾਂ ਵੱਲੋਂ ਕੰਮ ਕੀਤੇ ਗਏ ਹਨ। ਪਰ, ਅਸੀਂ ਚਾਹੁੰਦੇ ਹਾਂ ਕਿ ਸਾਡੇ ਇਲਾਕੇ ਦੀ ਨੁਹਾਰ ਬਦਲੀ ਜਾਵੇ ਤੇ ਸਾਡੇ ਬੱਚਿਆਂ ਦੀ ਭਵਿੱਖ ਬਾਰੇ ਵੀ ਸੋਚਿਆ ਜਾਵੇ। ਉਨ੍ਹਾਂ ਕਿਹਾ ਕਿ ਗੁਰੂ ਨਗਰੀ ਵਿੱਚ ਸਫਾਈ ਨਹੀਂ ਹੈ। ਅਵਾਰਾ ਕੁੱਤਿਆਂ ਦੀ ਬਹੁਤ ਦਿੱਕਤ ਹੈ, ਉਹ ਬੱਚਿਆਂ ਨੂੰ ਕੱਟ ਦਿੰਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਅੰਮ੍ਰਿਤਸਰ ਦੇ ਵਿਕਾਸ ਦੇ ਮੁੱਦਿਆਂ ਉੱਤੇ ਵੋਟਾਂ ਪਾ ਰਹੇ ਹਾਂ, ਤਾਂ ਜੋ ਚੰਗਾ ਮੇਅਰ ਆਵੇ ਤਾਂ ਅੰਮ੍ਰਿਤਸਰ ਜੀ ਨੁਹਾਰ ਬਦਲੀ ਜਾ ਸਕੇ।
ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਆਪਣੀ ਵੋਟ ਦਾ ਇਸਤੇਮਾਲ ਕਰਨ ਪਹੁੰਚੇ
ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਵੀ ਆਪਣੀ ਵੋਟ ਭੁਗਤਾਈ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਲੋਕਤੰਤਰ ਦਾ ਤਿਉਹਾਰ ਹੈ ਅਤੇ ਵੋਟ ਪਾਉਂਦੇ ਹੋਏ ਮੈਂ ਇਸ ਦਾ ਹਿੱਸਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਆਪ ਨੇ ਤਿੰਨ ਸਾਲ ਤੋਂ ਲੋਕਾਂ ਨੂੰ ਕੌਂਸਲਰ ਚੁਣਨ ਤੋਂ ਵਾਂਝਾ ਰੱਖਿਆ। ਹੁਣ ਆਖੀਰ ਵੋਟਾਂ ਪਈਆਂ ਹਨ। ਇੱਥੋਂ ਕਾਂਗਰਸ ਦਾ ਬਿਲਕੁਲ ਸਫਾਇਆ ਹੋ ਚੁੱਕਾ ਹੈ। ਆਪ ਦੇ ਹਾਲਾਤ ਹੋਰ ਵੀ ਬਦਤਰ ਹਨ। ਉਨ੍ਹਾਂ ਕਿਹਾ ਕਿ, "ਹੁਣ ਭਾਜਪਾ ਦੀ ਹਨ੍ਹੇਰੀ ਚੱਲ ਰਹੀ ਹੈ। ਭਾਜਪਾ ਵਲੋਂ ਵਿਕਾਸ ਕਾਰਜ ਪਹਿਲਾਂ ਵੀ ਕਰਵਾਇਆ ਗਿਆ, ਜਦੋ ਮੈ ਮੇਅਰ ਸੀ।" ਉਨ੍ਹਾਂ ਨੇ ਇਸ ਵਾਰ ਮੁੜ ਭਾਜਪਾ ਦਾ ਵੋਟ ਫੀਸਦੀ ਵਧਣ ਦਾ ਦਾਅਵਾ ਕੀਤਾ।
ਦੁਪਹਿਰ 1 ਵਜੇ ਤੱਕ 26 ਫੀਸਦੀ ਵੋਟਿੰਗ ਦਰਜ
ਵਾਰਡ ਨੰਬਰ 85 'ਚ ਆਜ਼ਾਦ ਉਮੀਦਾਰ ਉੱਤੇ ਆਪ-ਕਾਂਗਰਸ ਵਰਕਰਾਂ ਵਲੋਂ ਗੰਭੀਰ ਇਲਜ਼ਾਮ
ਅੰਮ੍ਰਿਤਸਰ ਵਾਰਡ ਨੰਬਰ 85 ਵਿਖੇ ਵੋਟਾਂ ਸਮੇਂ ਅੱਡਾ ਮਾਹਲ ਵਿਖੇ ਆਜ਼ਾਦ ਉਮੀਦਵਾਰ ਨਤਾਸ਼ਾ ਗਿੱਲ ਦੇ ਪਤੀ ਕਮਲ ਕੁਮਾਰ ਵੱਲੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਮਨਮੀਤ ਕੌਰ ਨਾਲ ਧੱਕਾ ਮੁੱਕੀ ਕੀਤੀ ਗਈ। ਇਹ ਇਲਜ਼ਾਮ ਆਪ ਉਮੀਦਵਾਰ ਮਨਮੀਤ ਕੌਰ ਤੇ ਉਸ ਦੇ ਪਤੀ ਵਲੋਂ ਲਗਾਏ ਗਏ। ਉਨ੍ਹਾਂ ਦੇ ਹੱਕ ਵਿੱਚ ਨਿਤਰੇ ਕਾਂਗਰਸੀ ਵਰਕਰਾਂ ਨੇ ਆਜ਼ਾਦ ਉਮੀਦਵਾਰ ਦਾ ਵਿਰੋਧ ਕਰਦੇ ਹੋਏ ਧਰਨਾ ਪ੍ਰਦਰਸ਼ਨ ਕੀਤਾ। ਇਸ ਜਗ੍ਹਾ ਉੱਤੇ ਪਹਿਲਾਂ ਹੀ ਗੜਬੜ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਸੀ, ਜਿਸ ਕਰਕੇ ਭਾਵੇਂ ਪਹਿਲਾਂ ਵੀ ਵੱਡੀ ਗਿਣਤੀ ਵਿੱਚ ਪੁਲਿਸ ਦੀਆਂ ਡਿਊਟੀਆਂ ਲਗਾਈਆਂ ਗਈਆਂ ਸਨ।