ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਵੜਿੰਗ ਦੇ ਵਾਸੀਆਂ ਨੇ ਅੱਜ ਸ੍ਰੀ ਮੁਕਤਸਰ ਸਾਹਿਬ-ਕੋਟਕਪੂਰਾ ਮੁੱਖ ਮਾਰਗ ਤੇ ਚੱਕਾ ਜਾਮ ਕਰ ਦਿੱਤਾ। ਪਿੰਡ ਵਾਸੀਆਂ ਦਾ ਕਥਿਤ ਦੋਸ਼ ਹੈ ਕਿ ਕੁਝ ਰੋਡਵੇਜ਼ ਬੱਸਾਂ ਦੇ ਡਰਾਇਵਰ ਉਹਨਾਂ ਦੇ ਮਨਜੂਰਸ਼ੁਦਾ ਪਿੰਡ ਵਾਲੇ ਬੱਸ ਸਟੈਂਡ 'ਤੇ ਬੱਸਾਂ ਨਹੀਂ ਰੋਕ ਰਹੇ ਜਿੰਨ੍ਹਾਂ ਕਾਰਨ ਪਿੰਡ ਵਾਸੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈੈ ਰਿਹਾ ਹੈ। ਇਸ ਨੂੰ ੳਕੇ ਕੋਟਕਪੂਰਾ ਮੁੱਖ ਮਾਰਗ 'ਤੇ ਅੱਜ ਪਿੰਡ ਵੜਿੰਗ ਨੇੜੇ ਪਿੰਡ ਵਾਸੀਆਂ ਨੇ ਚੱਕਾ ਜਾਮ ਕਰ ਦਿੱਤਾ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਪਿੰਡ ਵਿਚ ਮਨਜੂਰਸ਼ੁਦਾ ਬੱਸ ਸਟੈਂਡ ਹੋਣ ਦੇ ਬਾਵਜੂਦ ਵੀ ਸ੍ਰੀ ਮੁਕਤਸਰ ਸਾਹਿਬ ਤੋਂ ਕੋਟਕਪੂਰਾ ਵਾਲੇ ਪਾਸੇ ਅਤੇ ਕੋਟਕਪੂਰਾ ਤੋਂ ਸ੍ਰੀ ਮੁਕਤਸਰ ਸਾਹਿਬ ਵਾਲੇ ਪਾਸੇ ਜਾਣ ਵਾਲੀਆਂ ਬੱਸਾਂ ਨੂੰ ਕੁਝ ਰੋਡਵੇਜ਼ ਦੇ ਡਰਾਇਵਰ ਨਹੀਂ ਰੋਕਦੇ। ਇਸ ਨਾਲ ਪਿੰਡ ਵਾਸੀਆਂ ਨੂੰ ਵੱਡੀ ਮੁਸ਼ਕਿਲ ਆਉਂਦੀ ਹੈ।
ਬੱਸ ਰੋਕਣ ਨੂੰ ਲੈਕੇ ਪਿੰਡ ਵੜਿੰਗ 'ਚ ਰੋਡਵੇਜ਼ ਡਰਾਈਵਰਾਂ ਅਤੇ ਸਵਾਰੀਆਂ 'ਚ ਹੋਈ ਬਹਿਸ, ਕੀਤਾ ਚੱਕਾ ਜਾਮ - Punjab roadways chakka jaam - PUNJAB ROADWAYS CHAKKA JAAM
ਸਰਕਾਰੀ ਬੱਸਾਂ ਦੇ ਅਚਾਨਕ ਬੰਦ ਹੋਣ ਕਾਰਨ ਸਵਾਰੀਆਂ 'ਚ ਰੋਸ ਪਾਇਆ ਜਾ ਰਿਹਾ ਹੈ।ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਬੱਸ ਡਰਾਈਵਰਾਂ ਦੀ ਮਨਮਾਨੀ ਕਾਰਨ ਉਹਨਾਂ ਨੂੰ ਖੱਜਲ ਹੋਣਾ ਪੈਂਦਾ ਹੈ।
Published : Mar 23, 2024, 5:35 PM IST
ਉਥੇ ਹੀ ਇਸ ਸਬੰਧੀ ਲਿਖਤੀ ਤੌਰ 'ਤੇ ਉੱਚ ਅਧਿਕਾਰੀਆਂ ਨੂੰ ਪਹਿਲਾ ਵੀ ਲਿੱਖ ਕੇ ਦਿੱਤਾ ਗਿਆ ਹੈ ਅਤੇ ਉਹਨਾਂ ਨੇ ਇਸ ਸਮੱਸਿਆ ਦੇ ਹੱਲ ਦਾ ਭਰੋਸਾ ਵੀ ਦਿਵਾਇਆ ਸੀ। ਉਹਨਾਂ ਕਿਹਾ ਕਿ ਕੁਝ ਦਿਨ ਪਹਿਲਾਂ ਪਿੰਡ ਵਾਸੀਆਂ ਨੇ ਬੱਸਾਂ ਦੇ ਡਰਾਇਵਰਾਂ ਨੂੰ ਰੋਕ ਕੇ ਇਸ ਸਬੰਧੀ ਸੂਚਿਤ ਵੀ ਕੀਤਾ ਸੀ, ਪਰ ਇਸਦੇ ਬਾਵਜੂਦ ਵੀ ਇਹ ਸਮੱਸਿਆ ਆ ਰਹੀ ਹੈ। ਪਿੰਡ ਦੀਆਂ ਸਵਾਰੀਆਂ ਨੂੰ ਪਿੰਡ ਦੇ ਬੱਸ ਸਟੈਂਡ 'ਤੇ ਉਤਾਰਿਆ ਹੀ ਨਹੀਂ ਜਾਂਦਾ। ਉਹਨਾਂ ਕਿਹਾ ਕਿ ਜੇਕਰ ਇਹ ਸਮੱਸਿਆ ਹੱਲ ਨਾ ਹੋਈ ਤਾਂ ਉਹ ਹੋਰ ਤੇਜ਼ ਸੰਘਰਸ਼ ਕਰਨਗੇ।
- ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨਰ ਸਖ਼ਤ, ਅੰਮ੍ਰਿਤਸਰ 'ਚ ਨਵੇਂ ਡੀਆਈਜੀ ਨੇ ਸੰਭਾਲਿਆ ਅਹੁਦਾ - Lok Sabha elections
- ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਸੁਲਝਾਇਆ ਪੈਟਰੋਲ ਪੰਪ ਦੀ ਲੁੱਟ ਦਾ ਮਾਮਲਾ, 7 ਨੂੰ ਕੀਤਾ ਕਾਬੂ - patrol pump loot solve
- ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਸ਼ਰਧਾਂਜਲੀ ਦੇਣ ਪਹੁੰਚੇ ਵੱਖ-ਵੱਖ ਪਾਰਟੀਆਂ ਦੇ ਆਗੂ ਅਤੇ ਆਮ ਲੋਕ - Martyred Warriors
ਲੋਕ ਮੁਲਾਜ਼ਮਾਂ ਨਾਲ ਕਰਦੇ ਧੱਕਾ: ਉਥੇ ਹੀ ਬੱਸ ਡਰਾਈਰਾਂ ਅਤੇ ਯੁਨੀਅਨ ਦੇ ਪਰਧਾਨ ਨੇ ਕਿਹਾ ਕਿ ਕੋਈ ਵੀ ਛੋਟੀ ਜਿਹੀ ਗੱਲ ਹੁੰਦੀ ਹੈ ਤਾਂ ਲੋਕ ਬੱਸ ਡਰਾਈਰਾਂ ਨੂੰ ਰੋਕ ਕੇ ਉਹਨਾਂ ਨਾਲ ਬੱਦਸਲੁਕੀ ਕਰਦੇ ਹਨ।ਡਰਾਈਵਰਾਂ ਅਤੇ ਕੰਡਕਟਰਾਂ ਨਾਲ ਨਿੱਤ ਹੀ ਧੱਕਾ ਹੁੰਦਾ ਹੈ।ਇਸ ਦੀ ਜ਼ਿੰਮੇਵਾਰੀ ਵੀ ਪ੍ਰਸ਼ਾਸਨ ਲਵੇ ਤਾਂ ਜੋ ਬੱਸ ਡਰਾਈਵਰ ਆਪਣੇ ਆਪ ਨੁੰ ਮਹਿਫੂਜ਼ ਰੱਖ ਸਕਣ। ਉਧਰ ਮੌਕੇ 'ਤੇ ਰੋਡਵੇਜ਼ ਡਰਾਇਵਰਾਂ ਦਾ ਕਹਿਣਾ ਹੈ ਕਿ ਅੱਜ ਉਹ ਪਿੰਡ ਬੱਸ ਰੋਕ ਰਹੇ ਸਨ ਪਰ ਕੁਝ ਅਨਸਰਾਂ ਨੇ ਉਸ ਤੋਂ ਪਹਿਲਾ ਹੀ ਹੁੱਲੜਬਾਜੀ ਸ਼ੁਰੂ ਕਰ ਦਿੱਤੀ। ਉਧਰ ਮੌਕੇ 'ਤੇ ਪਹੁੰਚੇ ਬਰੀਵਾਲਾ ਪੁਲਿਸ ਮੁਲਾਜ਼ਮਾਂ ਦੇ ਭਰੋਸੇ ਉਪਰੰਤ ਚੱਕਾ ਜਾਮ ਹਟਵਾਇਆ ਗਿਆ ਅਤੇ ਬੱਸਾਂ ਦੀ ਆਵਾਜਾਈ ਬਹਾਲ ਕੀਤੀ।