ਪੰਜਾਬ

punjab

ETV Bharat / state

ਜਿੱਤ ਤੋਂ ਬਾਅਦ ਰਾਜਾ ਵੜਿੰਗ ਦਾ ਬਿੱਟੂ ਤੇ AAP 'ਤੇ ਨਿਸ਼ਾਨਾ, ਕਿਹਾ- ਮੈਨੂੰ ਹਰਾਉਣ ਲਈ ਚੱਲੀਆਂ ਕੋਝੀਆਂ ਚਾਲਾਂ - Punjab Elections Result 2024 - PUNJAB ELECTIONS RESULT 2024

LUDHIANA ELECTION RESULT 2024: ਲੋਕ ਸਭਾ ਚੋਣਾਂ 'ਚ ਲੁਧਿਆਣਾ ਤੋਂ ਕਾਂਗਰਸ ਦੇ ਹੱਕ 'ਚ ਫ਼ਤਵਾ ਦੇ ਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲੋਕਾਂ ਨੇ ਲੋਕ ਸਭਾ ਦੀਆਂ ਪੌੜੀਆਂ ਚੜਾਇਆ ਹੈ। ਜਿੱਤ ਤੋਂ ਬਾਅਦ ਵੜਿੰਗ ਨੇ ਜਿਥੇ ਵੋਟਰਾਂ ਦਾ ਧੰਨਵਾਦ ਕੀਤਾ ਤਾਂ ਉਥੇ ਹੀ ਆਪਣੇ ਵਿਰੋਧੀ ਰਵਨੀਤ ਬਿੱਟੂ ਤੇ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਵੀ ਸਾਧਿਆ।

ਕਾਂਗਰਸ ਜੇਤੂ ਉਮੀਦਵਾਰ ਰਾਜਾ ਵੜਿੰਗ
ਕਾਂਗਰਸ ਜੇਤੂ ਉਮੀਦਵਾਰ ਰਾਜਾ ਵੜਿੰਗ (PUNJAB ELECTIONS RESULT 2024)

By ETV Bharat Punjabi Team

Published : Jun 4, 2024, 10:23 PM IST

ਕਾਂਗਰਸ ਜੇਤੂ ਉਮੀਦਵਾਰ ਰਾਜਾ ਵੜਿੰਗ (PUNJAB ELECTIONS RESULT 2024)

ਲੁਧਿਆਣਾ: ਲੋਕ ਸਭਾ ਚੋਣਾਂ ਦੇ ਨਤੀਜਿਆਂ 'ਚ ਲੁਧਿਆਣਾ ਤੋਂ ਅੱਜ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਰਾਜਾ ਵੜਿੰਗ ਨੇ ਜਿੱਤ ਦਰਜ ਕੀਤੀ ਹੈ। ਅਮਰਿੰਦਰ ਰਾਜਾ ਵੜਿੰਗ ਨੂੰ ਕੁੱਲ 3 ਲੱਖ 22 ਹਜ਼ਾਰ 224 ਵੋਟਾਂ ਪਈਆਂ। ਉਹਨਾਂ ਨੇ ਭਾਜਪਾ ਦੇ ਰਵਨੀਤ ਬਿੱਟੂ ਨੂੰ 20 ਹਜ਼ਾਰ 942 ਵੋਟਾਂ ਦੇ ਨਾਲ ਮਾਤ ਦਿੱਤੀ, ਜਦੋਂ ਕਿ ਦੂਜੇ ਪਾਸੇ ਭਾਜਪਾ ਦੇ ਉਮੀਦਵਾਰ ਰਵਨੀਤ ਬਿੱਟੂ ਨੂੰ 3 ਲੱਖ 1 ਹਜ਼ਾਰ 282 ਵੋਟਾਂ ਪਈਆਂ। ਉਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਤੀਜੇ ਨੰਬਰ 'ਤੇ ਰਹੇ। ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋ ਚੌਥੇ ਨੰਬਰ 'ਤੇ ਰਹੇ।

ਰਾਜਾ ਵੜਿੰਗ ਲੁਧਿਆਣਾ ਤੋਂ ਜਿੱਤੇ: ਅਮਰਿੰਦਰ ਸਿੰਘ ਰਾਜਾ ਵੜਿੰਗ ਲੁਧਿਆਣਾ ਤੋਂ ਲੋਕ ਸਭਾ ਸੀਟ ਜਿੱਤ ਕੇ ਪਾਰਲੀਮੈਂਟ ਪਹੁੰਚਣਗੇ। ਉਹਨਾਂ ਨੇ ਆਪਣਾ ਸਰਟੀਫਿਕੇਟ ਹਾਸਿਲ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਵਿਸ਼ੇਸ਼ ਤੌਰ 'ਤੇ ਲੁਧਿਆਣਾ ਦੇ ਲੋਕਾਂ ਦਾ ਧੰਨਵਾਦ ਕਰਦੇ ਹਾਂ। ਉਹ ਆਪਣੇ ਪਰਿਵਾਰ ਦੇ ਸਣੇ ਸਰਟੀਫਿਕੇਟ ਲੈਣ ਲਈ ਪਹੁੰਚੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਹੇ ਸਾਬਕਾ ਵਿਧਾਇਕ ਜਿਨਾਂ ਵੱਲੋਂ ਉਹਨਾਂ ਦਾ ਸਾਥ ਦਿੱਤਾ ਗਿਆ। ਉਹਨਾਂ ਕਿਹਾ ਕਿ ਸਿਮਰਜੀਤ ਬੈਂਸ ਦਾ ਖਾਸ ਕਰਕੇ ਉਹ ਧੰਨਵਾਦ ਕਰਨਗੇ, ਇਸ ਤੋਂ ਇਲਾਵਾ ਸੰਦੀਪ ਸੰਧੂ ਅਤੇ ਕੁਲਦੀਪ ਵੈਦ ਜਿੰਨਾਂ ਵੱਲੋਂ ਆਪੋ ਆਪਣੇ ਹਲਕੇ ਦੇ ਵਿੱਚ ਇੰਨਾ ਜ਼ੋਰ ਲਗਾਇਆ ਗਿਆ ਕਿ ਅੱਜ ਉਹਨਾਂ ਨੇ ਇਹ ਜਿੱਤ ਹਾਸਿਲ ਕੀਤੀ ਹੈ।

ਬਿੱਟੂ ਅਤੇ AAP 'ਤੇ ਨਿਸ਼ਾਨਾ:ਇਸ ਦੌਰਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਕੈਪਟਨ ਸੰਦੀਪ ਸੰਧੂ, ਸਿਮਰਜੀਤ ਬੈਂਸ ਵੀ ਮੌਜੂਦ ਰਹੇ। ਭਾਜਪਾ ਦੇ ਉਮੀਦਵਾਰ ਰਵਨੀਤ ਬਿੱਟੂ ਦੀ ਹਾਰ ਨੂੰ ਲੈ ਕੇ ਉਹਨਾਂ ਕਿਹਾ ਕਿ ਰਵਨੀਤ ਬਿੱਟੂ ਜਿੱਤ ਨਹੀਂ ਸਕੇ ਪਰ ਉਹਨਾਂ ਨੇ ਕਾਫੀ ਕੜੀ ਮਿਹਨਤ ਕੀਤੀ। ਉਹਨਾਂ ਕਿਹਾ ਰਵਨੀਤ ਬਿੱਟੂ ਜਿਹੜੀਆਂ ਚਾਲਾਂ ਚੱਲਦੇ ਰਹੇ, ਉਸ ਦਾ ਲੋਕਾਂ ਨੇ ਜਵਾਬ ਦਿੱਤਾ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੈਂਬਰਾਂ ਨੇ ਵੀ ਉਨ੍ਹਾਂ ਨੂੰ ਹਰਾਉਣ ਲਈ ਚਾਲਾਂ ਚੱਲੀਆਂ। ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਤਾਂ ਇਹ ਤੱਕ ਕਹਿ ਦਿੱਤਾ ਕਿ ਰਾਜਾ ਵੜਿੰਗ ਨੇ ਉਨ੍ਹਾਂ ਨੂੰ ਸਮਰਥਨ ਦੇ ਦਿੱਤਾ। ਉਹਨਾਂ ਕਿਹਾ ਕਿ ਭਗਵੰਤ ਮਾਨ ਜੋ 13-0 ਦਾ ਨਾਅਰਾ ਦੇ ਰਹੇ ਸਨ ਲੋਕਾਂ ਨੇ ਉਸ ਦਾ ਜਵਾਬ ਦੇ ਦਿੱਤਾ ਹੈ।

ABOUT THE AUTHOR

...view details