ਹੁਸ਼ਿਆਰਪੁਰ: ਹੁਸ਼ਿਆਰਪੁਰ ਦੇ ਮਸ਼ਹੂਰ ਐਕਟਰ, ਡਾਇਰੈਕਟਰ ਅਸ਼ੋਕ ਪੁਰੀ ਨੇ ਪਿਛਲੇ ਸਾਲ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ 'ਬਾਪੂ ਨੀ ਮੰਨਦਾ ਮੇਰਾ' ਦੇ ਇੱਕ ਕਮਰੇ ਦੇ ਸੀਨ ਵਿੱਚ ਲਗਾਈ ਗਈ ਇੱਕ ਪੰਡਿਤ ਦੇ ਮਰੇ ਹੋਏ ਗੁਰੂ ਦੀ ਉਨ੍ਹਾਂ ਦੀ ਫ਼ੋਟੋ ਉਨ੍ਹਾਂ ਦੀ ਇਜਾਜ਼ਤ ਤੋਂ ਬਿਨ੍ਹਾਂ ਰੱਖਣ ’ਤੇ ਪ੍ਰਸ਼ਨ ਚੁੱਕਦੇ ਹੋਏ ਫਿਲਮ ਬਣਾਉਣ ਵਾਲੀ ਸਾਰੀ ਟੀਮ ਨੂੰ ਕਟਿਹਰੇ ਵਿੱਚ ਖੜ੍ਹਾ ਕਰਨ ਦੀ ਚਿਤਾਵਨੀ ਦਿੱਤੀ ਹੈ।
ਹਾਲ ਹੀ ਵਿੱਚ ਪੱਤਰਕਾਰ ਸੰਮੇਲਨ ਦੌਰਾਨ ਅਸ਼ੋਕ ਪੁਰੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਸ ਫਿਲਮ ਵਿੱਚ ਲੈਣ ਲਈ ਉਨ੍ਹਾਂ ਨੂੰ ਫਿਲਮ ਦੇ ਡਾਇਰੈਕਟਰ ਨੇ ਕੁੱਝ ਮਹੀਨੇ ਪਹਿਲਾਂ ਨੂੰ ਫ਼ੋਨ ਕਰਕੇ ਉਨ੍ਹਾਂ ਦੀਆਂ ਫ਼ੋਟੋ ਮੰਗਵਾ ਲਈਆਂ ਸਨ ਅਤੇ ਫਿਲਮ ਵਿੱਚ ਪੰਡਿਤ ਦੇ ਰੋਲ ਦੀ ਪੇਸ਼ਕਸ਼ ਕੀਤੀ ਸੀ ਅਤੇ ਉਨ੍ਹਾਂ ਦੀਆਂ ਕਈ ਕੋਣਾਂ ਤੋਂ ਪੰਡਿਤ ਦੀ ਡਰੈੱਸ ਵਿੱਚ ਵੀ ਤਸਵੀਰਾਂ ਮੰਗਵਾਈਆਂ ਸਨ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਉਹ ਉਨ੍ਹਾਂ ਨੂੰ ਇਸ ਫਿਲਮ ਵਿੱਚ ਪੰਡਿਤ ਦਾ ਰੋਲ ਦੇਵੇਗਾ।
ਉਨ੍ਹਾਂ ਕਿਹਾ ਕਿ ਹੁਣ ਜਦੋਂ ਫਿਲਮ ਰਿਲੀਜ਼ ਹੋਈ ਅਤੇ ਲੋਕਾਂ ਨੇ ਉਨ੍ਹਾਂ ਨੂੰ ਫ਼ੋਨ ’ਤੇ ਦੱਸਿਆ ਕਿ ਫਿਲਮ ਦੇ ਪੰਡਿਤ ਵਾਲੇ ਕਿਰਦਾਰ ਦੇ ਮਰੇ ਹੋਏ ਗੁਰੂ ਵਜੋਂ ਉਨ੍ਹਾਂ ਦੀ ਤਸਵੀਰ ਫਿਲਮ ਵਿੱਚ ਦਿਖਾਈ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲੋ ਬਿਨ੍ਹਾਂ ਆਗਿਆ ਲਏ ਉਨ੍ਹਾਂ ਦੀ ਤਸਵੀਰ ਵਰਤਣ ’ਤੇ ਉਨ੍ਹਾਂ ਨੂੰ ਸਖ਼ਤ ਇਤਰਾਜ਼ ਹੈ ਅਤੇ ਜਲਦ ਹੀ ਉਹ ਇਸ ਦੀ ਸ਼ਿਕਾਇਤ ਪੰਜਾਬ ਅਤੇ ਮੁੰਬਈ ਦੀ ਕਲਾਕਾਰ ਐਸੋਸ਼ੀਏਸ਼ਨ ਅਤੇ ਫਿਲਮ ਇੰਡਰਸਟਰੀ ਦੀ ਯੂਨੀਅਨ ਵਿੱਚ ਸ਼ਿਕਾਇਤ ਕਰ ਰਹੇ ਹਨ ਅਤੇ ਉੱਥੋਂ ਵੀ ਇਨਸਾਫ਼ ਨਾਲ ਮਿਲਿਆ ਤਾਂ ਉਹ ਕਾਨੂੰਨੀ ਕਾਰਵਾਈ ਕਰਨਗੇ।
ਇਸ ਦੌਰਾਨ ਜੇਕਰ ਫਿਲਮ ਬਾਰੇ ਗੱਲ ਕਰੀਏ ਤਾਂ ਮੋਹਾਲੀ-ਰੋਪੜ੍ਹ ਆਦਿ ਇਲਾਕਿਆਂ ਵਿੱਚ ਸ਼ੂਟ ਕੀਤੀ ਗਈ ਉਕਤ ਫਿਲਮ ਦੀ ਸਟਾਰ-ਕਾਸਟ ਵਿੱਚ ਕਰਮਜੀਤ ਅਨਮੋਲ, ਮਾਡਲ ਸ਼੍ਰਿਸ਼ਟੀ ਮਾਨ ਤੋਂ ਇਲਾਵਾ ਨਿਰਮਲ ਰਿਸ਼ੀ, ਅਨੀਤਾ ਸ਼ਬਦੀਸ਼, ਗੁਰਪ੍ਰੀਤ ਭੰਗੂ, ਸੰਜੂ ਸੋਲੰਕੀ, ਰਿਮਸ਼ਨ ਕੌਰ, ਮਲਕੀਤ ਰੌਣੀ, ਲੱਕੀ ਧਾਲੀਵਾਲ, ਦੀਦਾਰ ਗਿੱਲ ਆਦਿ ਸ਼ਾਮਿਲ ਹਨ।
ਇਸ ਤੋਂ ਇਲਾਵਾ ਫਿਲਮ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਕਾਫ਼ੀ ਲੰਮੇਂ ਵਕਫ਼ੇ ਬਾਅਦ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਕਿਸੇ ਪੂਰਨ ਪੰਜਾਬੀ ਫਿਲਮ ਦੇ ਰੂਪ ਸਾਹਮਣੇ ਆ ਰਹੀ ਇਸ ਫਿਲਮ ਦੇ ਕਹਾਣੀਕਾਰ ਹਰਪ੍ਰੀਤ ਬਟਾਲਾ, ਸਕ੍ਰੀਨ ਪਲੇਅ ਅਤੇ ਡਾਇਲਾਗ ਲੇਖਕ ਕ੍ਰਮਵਾਰ ਰਣਜੀਤ ਐੱਸ ਬਲ, ਟੌਰੀ ਮੌਦਗਿੱਲ, ਦੀਦਾਰ ਗਿੱਲ-ਕਰਮਜੀਤ ਅਨਮੋਲ, ਡੀਓਪੀ ਇਕਬਾਲ ਕੰਬੋਜ਼, ਸੰਗੀਤਕਾਰ ਅਰਪਣ ਬਾਵਾ, ਹੇਅ ਵੇਅ, ਬੈਕਗਰਾਊਂਡ ਸਕੋਰਰ ਸਿਧਾਰਥ ਮੱਲਾ, ਕੋਰਿਓਗ੍ਰਾਫ਼ਰ ਦੀਪਕ, ਕਲਾ ਨਿਰਦੇਸ਼ਕ ਮਨੀ ਵਿਰਕ, ਪ੍ਰੋਡੋਕਸ਼ਨ ਡਿਜ਼ਾਈਨਰ ਉਮੀਸ਼ ਕੋਹਲੀ, ਪ੍ਰੋਡੋਕਸ਼ਨ ਮੈਨੇਜਰ ਜਸਵਿੰਦਰ ਸਿੰਘ ਹਨ।
ਇਹ ਵੀ ਪੜ੍ਹੋ:
- ਸਿੱਧੂ ਮੂਸੇਵਾਲਾ 'ਤੇ ਕਿਤਾਬ ਲਿਖਣ ਵਾਲੇ ਲੇਖਕ ਨੇ ਬਲਕੌਰ ਸਿੰਘ ਖਿਲਾਫ ਪਾਈ ਪੋਸਟ, ਕਿਹਾ- "ਅਦਾਲਤ ਨਾ ਹੋਵੇ, ਤਾਂ ਮੇਰਾ ਕਤਲ ਈ ਕਰਵਾ ਦੇਣ..."
- ਆਨਸਕ੍ਰੀਨ ਹੀ ਨਹੀਂ, ਅਸਲ ਜ਼ਿੰਦਗੀ ਵਿੱਚ ਵੀ ਇਸ਼ਕ ਲੜਾ ਬੈਠੇ ਨੇ ਇਹ ਬਾਲੀਵੁੱਡ ਸਿਤਾਰੇ, ਇੱਕ ਨੇ ਤਾਂ ਪਿਆਰ ਲਈ ਦਿੱਤੀ ਘਰਵਾਲਿਆਂ ਨੂੰ ਧਮਕੀ
- ਹਿਮਾਂਸ਼ੀ ਖੁਰਾਣਾ ਦੀ ਨਵੀਂ ਪੰਜਾਬੀ ਫਿਲਮ ਦਾ ਐਲਾਨ, ਓਟੀਟੀ ਉਤੇ ਹੋਏਗੀ ਸਟ੍ਰੀਮ