ਅੰਮ੍ਰਿਤਸਰ: ਬੀਤੇ ਦਿਨ ਬਾਲੀਵੁੱਡ ਅਦਾਕਾਰਾ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਗਿੱਲ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਕਰਦਿਆਂ ਇਹ ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਨੂੰ ਕਿਸੇ ਵਿਦੇਸ਼ੀ ਨੰਬਰ ਤੋਂ ਫੋਨ ਆ ਰਿਹਾ ਹੈ ਅਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਕਤ ਵਿਅਕਤੀ ਵੱਲੋਂ ਉਨ੍ਹਾਂ ਦੇ ਕੋਲੋਂ 50 ਲੱਖ ਰੁਪਏ ਫਿਰੌਤੀ ਦੇਣ ਦੀ ਮੰਗ ਕੀਤੀ ਗਈ ਹੈ। ਇਸ ਦੇ ਨਾਲ ਹੀ, ਉਨ੍ਹਾਂ ਨੇ ਇਹ ਵੀ ਇਲਜ਼ਾਮ ਲਾਇਆ ਸੀ ਕਿ ਉਕਤ ਵਿਅਕਤੀ ਨੇ ਕਿਹਾ ਹੈ ਕਿ ਜੇਕਰ ਉਹ ਫਿਰੌਤੀ ਦੀ ਰਕਮ ਨਹੀਂ ਦੇਣਗੇ, ਤਾਂ ਪਹਿਲਾਂ ਉਨ੍ਹਾਂ ਦੀ ਕੁੜੀ ਸ਼ਹਿਨਾਜ਼ ਗਿੱਲ ਅਤੇ ਫਿਰ ਉਨ੍ਹਾਂ ਨੂੰ ਮਾਰ ਦਿੱਤਾ ਜਾਵੇਗਾ।
ਅਦਾਕਾਰਾ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਗਿੱਲ ਨੂੰ ਨਹੀਂ ਮਿਲੀ ਕੋਈ ਧਮਕੀ, ਪੁਲਿਸ ਨੇ ਕੀਤਾ ਇਹ ਖੁਲਾਸਾ - Bollywood actress Shahnaz Gill
Police Reply to Santokh Gill Allegations: ਮਸ਼ਹੂਰ ਅਦਾਕਾਰ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਗਿੱਲ ਨੇ ਅਣਪਛਾਤੇ ਵਿਅਕਤੀਆਂ ਤੇ 50 ਲੱਖ ਰੁਪਏ ਫਰੌਤੀ ਮੰਗਣ ਦੇ ਇਲਜ਼ਾਮ ਲਗਾਏ ਗਏ ਸਨ। ਸੰਤੋਖ ਗਿੱਲ ਵੱਲੋਂ ਮੀਡੀਆ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਪੁਲਿਸ ਦਾ ਪੱਖ ਸਾਹਮਣੇ ਆਇਆ ਹੈ। ਪੁਲਿਸ ਨੇ ਕਿਹਾ ਕਿ ਅਜਿਹੀ ਕੋਈ ਕਾਲ ਡਿਟੇਲ ਫੋਨ ਵਿੱਚ ਨਹੀਂ ਮਿਲੀ ਹੈ। ਪੜ੍ਹੋ ਪੂਰੀ ਖ਼ਬਰ।
Published : Mar 11, 2024, 11:06 AM IST
|Updated : Mar 11, 2024, 11:13 AM IST
ਉਕਤ ਵੀਡੀਓ ਤੋਂ ਬਾਅਦ ਸੰਤੋਖ ਗਿੱਲ ਵੱਲੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆ ਕਾਰਵਾਈ ਨਾ ਕਰਨ ਦਾ ਇਲਜ਼ਾਮ ਲਗਾਉਂਦੇ ਹੋਏ, ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਉੱਤੇ ਸਵਾਲ ਖੜੇ ਕੀਤੇ ਸੀ। ਇਸ ਤੋਂ ਬਾਅਦ ਹੁਣ ਇਸ ਮਾਮਲੇ ਦੇ ਉੱਤੇ ਪੁਲਿਸ ਪ੍ਰਸ਼ਾਸਨ ਦਾ ਪੱਖ ਵੀ ਸਾਹਮਣੇ ਆਇਆ ਹੈ।
ਸੁਰੱਖਿਆ ਦੀ ਦੁਰਵਰਤੋਂ :ਡੀਐਸਪੀ ਬਾਬਾ ਬਕਾਲਾ ਸੁਵਿੰਦਰ ਪਾਲ ਸਿੰਘ ਵੱਲੋਂ ਇਸ ਮਾਮਲੇ ਦੇ ਉੱਤੇ ਬੋਲਦਿਆਂ ਹੋਇਆਂ ਦੱਸਿਆ ਗਿਆ ਹੈ ਕਿ ਸੰਤੋਖ ਸਿੰਘ ਗਿੱਲ 'ਤੇ ਕਥਿਤ ਤੌਰ ਉੱਤੇ 7 ਤੋਂ 8 ਅਪਰਾਧਿਕ ਮਾਮਲੇ ਦਰਜ ਹਨ। ਇਸ ਦੇ ਨਾਲ ਹੀ, ਉਨ੍ਹਾਂ ਦੱਸਿਆ ਕਿ ਇੱਕ ਸੰਸਥਾ ਦੇ ਚੇਅਰਮੈਨ ਹੋਣ ਨਾਤੇ ਇਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਚੈਕਿੰਗ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਸੰਤੋਖ ਸਿੰਘ ਗਿੱਲ ਵੱਲੋਂ ਸੁਰੱਖਿਆ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਇਸ ਗੱਲ ਲਈ ਉਨ੍ਹਾਂ ਨੂੰ ਵਰਜਿਆ ਗਿਆ ਸੀ। ਉਨ੍ਹਾਂ ਕਿਹਾ ਕਿ ਸੰਤੋਖ ਗਿੱਲ ਦੇ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਇਹ ਜਾਂਚ ਮੁਕੰਮਲ ਕਰ ਲਈ ਜਾਵੇਗੀ। ਜਿਸ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
- Oscar 2024 Winner : ਇੱਥੇ ਦੇਖੋ, 96ਵੇਂ ਆਸਕਰ ਐਵਾਰਡ ਜੇਤੂਆਂ ਦੀ ਸੂਚੀ, ਕਿਲੀਅਨ ਮਰਫੀ ਨੇ ਜਿੱਤਿਆ ਬੈਸਟ ਐਕਟਰ ਐਵਾਰਡ
- 96ਵੇਂ ਆਸਕਰ ਸਮਾਰੋਹ ਦੀ ਸ਼ੁਰੂਆਤ ਤੋਂ ਪਹਿਲਾਂ, ਜਾਣੋ ਸਭ ਤੋਂ ਵੱਡੇ ਐਵਾਰਡ ਸ਼ੋਅ ਦੀ ਪੂਰੀ ਸੂਚੀ
- ਅਮੀਸ਼ਾ ਪਟੇਲ ਧੋਖਾਧੜੀ ਮਾਮਲਾ: ਪੰਜ ਕਿਸ਼ਤਾਂ 'ਚ 2.75 ਕਰੋੜ ਦਾ ਕਰਜ਼ਾ ਚੁਕਾਏਗੀ ਅਦਾਕਾਰਾ, ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ 'ਚ ਹੋਈ ਪੇਸ਼