ਪੰਜਾਬ

punjab

ETV Bharat / state

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਮੁਤਾਬਿਕ ਸ੍ਰੀ ਦਰਬਾਰ ਸਾਹਿਬ 'ਚ ਲੱਗੇ ਨਿਸ਼ਾਨ ਸਾਹਿਬ ਦੀ ਬਦਲੀ ਗਈ ਪੋਸ਼ਾਕ, ਹੁਣ ਕੇਸਰੀ ਰੰਗ ਦੀ ਥਾਂ ਹੋਵੇਗਾ ਬਸੰਤੀ ਰੰਗ - Nishan Sahib - NISHAN SAHIB

Sri Akal Takht Sahib Nishan Sahib: ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਬਾਅਦ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਅਰਦਾਸ ਉਪਰੰਤ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਬਦਲ ਕੇ ਬਸੰਤੀ ਰੰਗ ਦੇ ਪੁਸ਼ਾਕੇ ਚੜ੍ਹਾਏ ਗਏ।

According to the orders of Sri Akal Takht Sahib, the Nishan Sahib's clothes in Sri Darbar Sahib have been changed
ਨਿਸ਼ਾਨ ਸਾਹਿਬ ਦੇ ਬਦਲੇ ਗਏ ਵਸਤਰ (ਅੰਮ੍ਰਿਤਸਰ ਪੱਤਰਕਾਰ)

By ETV Bharat Punjabi Team

Published : Aug 9, 2024, 12:51 PM IST

ਨਿਸ਼ਾਨ ਸਾਹਿਬ ਦੇ ਬਦਲੇ ਗਏ ਵਸਤਰ (ਅੰਮ੍ਰਿਤਸਰ ਪੱਤਰਕਾਰ)

ਅੰਮ੍ਰਿਤਸਰ:ਕੁਝ ਦਿਨ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨਾਂ ਨੇ ਹੁਕਮ ਜਾਰੀ ਕੀਤਾ ਸੀ ਕਿ ਗੁਰਦੁਆਰਿਆਂ ਦੇ ਅੰਦਰ ਲੱਗੇ ਨਿਸ਼ਾਨ ਸਾਹਿਬ ਤੋਂ ਕੇਸਰੀ ਪੁਸ਼ਾਕੇ ਬਦਲ ਕੇ ਬਸੰਤੀ ਅਤੇ ਸੂਰਮਈ ਪੁਸ਼ਾਕੇ ਪਹਿਨਾਏ ਜਾਣ। ਜਿਸ ਦੇ ਚਲਦੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਸਮੇਤ ਸ੍ਰੀ ਦਰਬਾਰ ਸਾਹਿਬ ਚ 13 ਸਥਾਨਾਂ 'ਤੇ ਲੱਗੇ ਨਿਸ਼ਾਨ ਸਾਹਿਬ ਨੂੰ ਬਸੰਤੀ ਪੁਸ਼ਾਕੇ ਚੜਾਏ ਗਏ ਹਨ। ਇਸ ਮੌਕੇ ਕਈ ਸਾਲਾਂ ਤੋਂ ਗੁਰੂ ਘਰ ਵਿੱਚ ਪੁਸ਼ਾਕੇ ਬਣਾਉਣ ਵਾਲੇ ਸੁਖਵਿੰਦਰ ਸਿੰਘ ਲਾਡੀ ਨੇ ਕਿਹਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਏ ਹੁਕਮ ਦਾ ਸਵਾਗਤ ਕਰਦੇ ਹਾਂ ਅੱਜ 13 ਪੁਸ਼ਾਕੇ ਬਦਲੇ ਗਏ ਹਨ ਅਤੇ ਆਉਣ ਵਾਲੇ ਸਮੇਂ 'ਚ ਹੋਰ ਵੀ ਬਦਲੇ ਜਾਣਗੇ।

ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਪ੍ਰਵਾਨ: ਦੱਸਯਯੋਗ ਹੈ ਕਿ ਸਿੱਖਾਂ ਦੀ ਸਿਰਮੌਰ ਅਦਾਲਤ, ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੁਕਮ ਹੋਇਆ ਸੀ ਕਿ ਜਲਦ ਤੋਂ ਜਲਦ ਸਾਰੇ ਹੀ ਗੁਰਦੁਆਰਾ ਸਾਹਿਬਾਨਾਂ ਅੰਦਰ ਲੱਗੇ ਨਿਸ਼ਾਨ ਸਾਹਿਬ ਉੱਪਰ ਕੇਸਰੀ ਦੀ ਥਾਂ 'ਤੇ ਸੁਰਮਈ ਅਤੇ ਬਸੰਤੀ ਪੁਸ਼ਾਕੇ ਚੜ੍ਹਾਏ ਜਾਣ। ਉਸੇ ਹੁਕਮ ਮੁਤਾਬਿਕ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਲੱਗੇ ਨਿਸ਼ਾਨ ਸਾਹਿਬ ਉੱਪਰ ਬਸੰਤੀ ਰੰਗ ਦੇ ਪੁਸ਼ਾਕੇ ਚੜਾਏ ਜਾ ਰਹੇ ਹਨ। ਇਸ ਮੌਕੇ ਸਭ ਤੋਂ ਪਹਿਲਾਂ ਅਰਦਾਸ ਕੀਤੀ ਗਈ ਅਤੇ ਅਰਦਾਸ ਕਰਨ ਉਪਰੰਤ ਸੇਵਾਦਾਰਾਂ ਵੱਲੋਂ ਨਿਸ਼ਾਨ ਸਾਹਿਬ ਉੱਤੇ ਬਸੰਤੀ ਪੁਸ਼ਾਕੇ ਚੜਾਏ ਗਏ ਇਸ ਮੌਕੇ ਸੇਵਾਦਾਰਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਹੋਰ ਵੀ ਗੁਰੂਘਰਾਂ ਦੇ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਵੀ ਬਦਲ ਦਿੱਤੇ ਜਾਣਗੇ।

ਇਸ ਸਬੰਧੀ ਐਸਜੀਪੀਸੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਪੰਜ ਸਿੰਘ ਸਾਹਿਬਾਨਾਂ ਦੇ ਹੁਕਮਾਂ ਤਹਿਤ ਹੀ ਸ਼੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਸਥਿਤ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਬਦਲੇ ਜਾ ਰਹੇ ਹਨ। ਉਹਨਾਂ ਕਿਹਾ ਕਿ ਪਹਿਲਾ ਕੇਸਰੀ ਪੁਸ਼ਾਕੀ ਨਿਸ਼ਾਨ ਸਾਹਿਬ ਨੂੰ ਚੜ੍ਹਾਏ ਗਏ ਸਨ, ਲੇਕਿਨ ਉਹਨਾਂ ਦੇ ਰੰਗ ਜਿਆਦਾ ਗੂੜੇ ਹੋਣ ਕਰਕੇ ਬਸੰਤੀ ਤੇ ਸੂਰਮਈ ਨੀਲੇ ਪੁਸ਼ਾਕੇ ਨਿਸ਼ਾਨ ਸਾਹਿਬ 'ਤੇ ਚੜਾਂਏ ਜਾਣਗੇ।

ABOUT THE AUTHOR

...view details