ਲੁਧਿਆਣਾ: ਆਮ ਆਦਮੀ ਪਾਰਟੀ ਵੱਲੋਂ ਮੌਜੂਦਾ ਕੇਂਦਰੀ ਹਲਕੇ ਤੋਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਹੈ। ਜਿਨਾਂ ਵੱਲੋਂ ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਪੂਰੇ ਪੰਜਾਬ ਦੇ ਲੋਕਾਂ ਨਾਲ ਰੂਬਰੂ ਹੋਣ ਤੋਂ ਬਾਅਦ ਅੱਜ ਇੱਕ ਵੱਡਾ ਇਕੱਠ ਲੁਧਿਆਣਾ ਦੇ ਵਿੱਚ ਕੀਤਾ ਗਿਆ। ਇਸ ਦੌਰਾਨ ਲੁਧਿਆਣਾ ਦੇ ਵੱਖ-ਵੱਖ ਹਲਕਿਆਂ ਦੇ ਐਮਐਲਏ ਵੀ ਉਹਨਾਂ ਨੂੰ ਸਮਰਥਨ ਦੇਣ ਲਈ ਨਾਲ ਪਹੁੰਚੇ ਹੋਏ ਸਨ। ਇਸ ਦੌਰਾਨ ਅਸ਼ੋਕ ਪੱਪੀ ਵੱਲੋਂ ਈਟੀਵੀ ਭਾਰਤ ਦੀ ਟੀਮ ਨਾਲ ਵਿਸ਼ੇਸ਼ ਤੌਰ ਉੱਤੇ ਗੱਲਬਾਤ ਕਰਦੇ ਹੋਏ ਦੱਸਿਆ ਗਿਆ ਕਿ ਫਿਲਹਾਲ ਉਹ ਮੁੱਲਾਪੁਰ ਦਾਖਾ ਹਲਕੇ ਦੇ ਪਿੰਡਾਂ ਦੇ ਵਿੱਚ ਦੌਰਾ ਕਰਕੇ ਆਏ ਹਨ। ਜਿੱਥੇ ਉਹਨਾਂ ਨੂੰ ਕਾਫੀ ਭਰਪੂਰ ਸਮਰਥਨ ਮਿਲ ਰਿਹਾ ਹੈ।
ਉਮੀਦਵਾਰ ਨੂੰ ਸਵਾਲ ਜਵਾਬ
ਰਵਨੀਤ ਬਿੱਟੂ ਨੇ ਦਾਅਵਾ ਕੀਤਾ ਹੈ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 1 ਲੱਖ ਵੋਟਾਂ ਨਾਲ ਹਰਾਇਆ ਜਾਵੇਗਾ ?: ਇਸ ਦਾ ਜਵਾਬ ਦਿੰਦਿਆਂ ਅਸ਼ੋਕ ਪਰਾਸ਼ਰ ਨੇ ਕਿਹਾ ਕਿ ਰਵਨੀਤ ਬਿੱਟੂ ਤਾਂ ਦਾਅਵਾ ਕਰ ਰਹੇ ਹਨ ਕਿ ਉਹ ਸਭ ਨੂੰ ਹੀ ਹਰਾ ਦੇਣਗੇ। ਉਨ੍ਹਾਂ ਕਿਹਾ ਕਿ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਲੋਕ ਇਸ ਗੱਲ ਦਾ ਜਵਾਬ ਦੇਣਗੇ। ਉਹਨਾਂ ਕਿਹਾ ਕਿ ਲੋਕਾਂ ਦਾ ਭਰਪੂਰ ਸਮਰਥਨ ਸਾਨੂੰ ਮਿਲ ਰਿਹਾ ਹੈ। ਉਹਨਾਂ ਨੂੰ ਪੂਰੀ ਉਮੀਦ ਹੈ ਕਿ ਲੋਕ ਵੱਧ ਚੜ ਕੇ ਉਹਨਾਂ ਦੇ ਹੱਕ ਚ ਭੁਗਤਣਗੇ।
ਸੀਐੱਮ ਮਾਨ ਨਾਲ ਕਿਵੇਂ ਰਹੀ ਗੱਲਬਾਤ?: ਇਸ ਦਾ ਜਵਾਬ ਦਿੰਦਿਆਂ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪੱਪੀ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਕੋਈ ਪੰਜਾਬ ਦੇ ਮੁੱਖ ਮੰਤਰੀ ਆਪਣੇ ਸਾਰੇ ਉਮੀਦਵਾਰਾਂ ਨੂੰ ਪੰਜਾਬ ਦੇ ਲੋਕਾਂ ਨਾਲ ਰੂਬਰੂ ਕਰਾ ਰਹੇ ਹਨ। ਉਹਨਾਂ ਕਿਹਾ ਕਿ ਬਹੁਤ ਹੀ ਸਕਾਰਾਤਮਕ ਮੁੱਖ ਮੰਤਰੀ ਪੰਜਾਬ ਦੀ ਇਹ ਸੋਚ ਹੈ। ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਜੋ ਮੁੱਖ ਮੰਤਰੀ ਪੰਜਾਬ ਕਰ ਰਹੇ ਹਨ, ਇਹੀ ਕਾਰਨ ਹੈ ਕਿ ਲੋਕ ਵੱਧ ਚੜ ਕੇ ਸਾਨੂੰ ਸਹਿਯੋਗ ਦੇ ਰਹੇ ਹਨ।
'ਆਪ' ਦੇ ਲੋਕ ਸਭਾ ਉਮੀਦਵਾਰ ਅਸ਼ੋਕ ਪਰਾਸ਼ਰ ਨੇ ਭਰਿਆ ਜਿੱਤ ਦਾ ਹੁੰਗਾਰਾ, ਕਿਹਾ-ਲੋਕਾਂ 'ਚ 'ਆਪ' ਲਈ ਪੂਰਾ ਉਤਸ਼ਾਹ, ਰੁੱਸਿਆਂ ਨੂੰ ਮਨਾਉਣ ਦੀ ਕਵਾਇਦ ਵੀ ਰਹੇਗੀ ਜਾਰੀ - Ashok Parashar claimed victory
ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭ ਉਮੀਦਵਾਰ ਅਸ਼ੋਕ ਪਰਾਸ਼ਰ ਨੇ ਈਟੀਵੀ ਭਾਰਤ ਨਾਲ ਗੱਲ ਕਰਦਿਆਂ ਆਪਣੀ ਜਿੱਤ ਨੂੰ ਲੋਕ ਸਭਾ ਚੋਣਾਂ ਦੌਰਾਨ ਤੈਅ ਦੱਸਿਆ ਹੈ। ਉਨ੍ਹਾਂ ਇਸ ਮੌਕੇ ਪਾਰਟੀ ਦੇ ਰੁੱਸੇ ਹੋਏ ਆਗੂਆਂ ਨੂੰ ਮਨਾਉਣ ਦੀ ਗੱਲ ਵੀ ਆਖੀ ਹੈ।
Published : Apr 19, 2024, 4:44 PM IST
|Updated : Apr 19, 2024, 7:00 PM IST
ਲੁਧਿਆਣਾ ਕੇਂਦਰੀ ਸੀਟ ਹੋ ਸਕਦੀ ਹੈ ਖਾਲੀ ?:ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਇਸ ਦਾ ਜਵਾਬ ਦਿੰਦਿਆਂ ਕਿਹਾ ਕਿ ਸਾਰੇ ਹੀ ਵਿਧਾਇਕ ਉਹਨਾਂ ਨੂੰ ਸਮਰਥਨ ਦੇ ਰਹੇ ਹਨ ਅਤੇ ਅੱਜ ਵੀ ਸਾਰੇ ਵਿਧਾਇਕ ਜਨਸਭਾ ਦੇ ਵਿੱਚ ਹਾਜ਼ਰੀ ਲਵਾGਣ ਪਹੁੰਚੇ ਹੋਏ ਹਨ। ਆਪਣੇ ਹਲਕੇ ਦੇ ਵਿੱਚ ਉਹ ਵਿਧਾਇਕ ਵਜੋਂ ਜਿੱਤੇ ਸਨ ਅਤੇ ਇਸ ਵਾਰ ਲੁਧਿਆਣਾ ਦੇ ਸਾਰੇ ਹੀ ਹਲਕਿਆਂ ਦੇ ਵਿੱਚ ਜਿੱਤ ਹਾਸਿਲ ਉਹ ਕਰਨਗੇ। ਉਹਨਾਂ ਕਿਹਾ ਕਿ ਕੋਈ ਵੱਡੀ ਗੱਲ ਨਹੀਂ ਹੈ ਜੇਕਰ ਸੀਟ ਖਾਲੀ ਹੋਵੇਗੀ ਕੋਈ ਹੋੋਰ ਯੋਗ ਆਪ ਵਰਕਰ ਸੀਟ ਭਰਨ ਲਈ ਵਿਧਾਇਕ ਵਜੋਂ ਉੱਭਰ ਆਵੇਗਾ।
- ਚੋਣਾਂ ਸਬੰਧੀ CM ਮਾਨ ਖੁਦ ਸੰਭਾਲਣਗੇ ਮੋਰਚਾ, ਅੱਜ ਫਤਿਹਗੜ੍ਹ ਸਾਹਿਬ 'ਚ ਕਰਨਗੇ ਜਨ ਸਭਾ ਅਤੇ ਰਾਜਪੁਰਾ 'ਚ ਹੋਵੇਗਾ ਰੋਡ ਸ਼ੋਅ - Lok Sabha Election 2024
- ਪੁਰਾਣੀ ਰੰਜਿਸ਼ ਕਾਰਨ ਪਠਾਨਕੋਟ 'ਚ ਨੌਜਵਾਨ ਦਾ ਕਤਲ, ਪੁਲਿਸ ਨੇ ਕੀਤੀ ਜਾਂਚ ਸ਼ੁਰੂ - young man killed in pathankot
- ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਆਪਸੀ ਸਮਝੌਤੇ ਤਹਿਤ ਲੜ ਰਹੇ ਹਨ 2024 ਦੀਆਂ ਲੋਕ ਸਭਾ ਚੋਣਾਂ: ਜੀਤ ਮਹਿੰਦਰ ਸਿੰਘ ਸਿੱਧੂ - Lok Sabha Elections
ਤੁਹਾਡੇ ਪਾਰਟੀ ਦੇ ਬੁਲਾਰੇ ਹੈ ਨਰਾਜ਼ ਚੱਲ ਰਹੇ ਨੇ ਕਿੰਨਾ ਅਸਰ ?: ਉਮੀਦਵਾਰ ਪਰਾਸ਼ ਨੇ ਨੇ ਕਿਹਾ ਕਿ ਅਹਿਬਾਬ ਗਰੇਵਾਲ ਬਹੁਤ ਸਮਝਦਾਰ ਅਤੇ ਸੁਲਝਿਆ ਹੋਇਆ ਨੌਜਵਾਨ ਲੀਡਰ ਹੈ। ਸਾਰੇ ਹੀ ਲੀਡਰ ਸਾਡੇ ਨਾਲ ਹਨ ਅਤੇ ਉਹਨਾਂ ਦੀ ਗੱਡੀ ਦੇ ਵਿੱਚ ਵੀ ਮੌਜੂਦ ਹਨ। ਮੁੱਲਾਪੁਰ ਦਾਖਾਂ ਵਿੱਚ ਉਹ ਜਾ ਕੇ ਆਏ ਹਨ, ਜਿੱਥੇ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਜਿਹੜੇ ਰੁੱਸੇ ਹੋਏ ਹਨ ਉਹਨਾਂ ਨੂੰ ਵੀ ਨਾਲ ਮਿਲਾ ਲਿਆ ਜਾਵੇਗਾ, ਉਹਨਾਂ ਦੇ ਜੋ ਗਿਲੇ ਸ਼ਿਕਵੇ ਹਨ ਦੂਰ ਕਰ ਦਿੱਤੇ ਜਾ ਰਹੇ ਹਨ।