ਪੰਜਾਬ

punjab

ETV Bharat / state

ਅੰਮ੍ਰਿਤਸਰ 'ਚ ਨੌਜਵਾਨ ਦਾ ਕਤਲ; ਨਿਹੰਗ ਸਿੰਘ 'ਤੇ ਕਤਲ ਕਰਨ ਦੇ ਲੱਗੇ ਇਲਜ਼ਾਮ, ਵਾਰਦਾਤ ਦੀ ਵਜ੍ਹਾ ਨਿੱਜੀ ਰੰਜਿਸ਼ - young man murdered by Nihang - YOUNG MAN MURDERED BY NIHANG

Murder In Amritsar : ਅੰਮ੍ਰਿਤਸਰ ਦੇ ਕਸਬਾ ਵੇਰਕਾ ਅਧੀਨ ਪੈਂਦੇ ਪਿੰਡ ਜਹਾਂਗੀਰ ਵਿੱਚ ਇੱਕ ਨਿਹੰਗ ਸਿੰਘ ਉੱਤੇ ਨੌਜਵਾਨ ਦਾ ਕਤਲ ਕਰਨ ਦੇ ਇਲਜ਼ਾਮ ਲੱਗੇ ਹਨ। ਪੁਲਿਸ ਮੁਤਾਬਿਕ ਨਿੱਜੀ ਰੰਜਿਸ਼ ਦੇ ਚੱਲਦਿਆਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।

AMRITSAR MURDER
ਅੰਮ੍ਰਿਤਸਰ ਦੇ ਪਿੰਡ ਜਹਾਂਗੀਰ 'ਚ ਨੌਜਵਾਨ ਦਾ ਕਤਲ (ETV BHARAT (ਰਿਪੋਟਰ,ਅੰਮ੍ਰਿਤਸਰ))

By ETV Bharat Punjabi Team

Published : Aug 29, 2024, 12:08 PM IST

ਨਿਹੰਗ ਸਿੰਘ 'ਤੇ ਕਤਲ ਕਰਨ ਦੇ ਲੱਗੇ ਇਲਜ਼ਾਮ (ETV BHARAT (ਰਿਪੋਟਰ,ਅੰਮ੍ਰਿਤਸਰ))

ਅੰਮ੍ਰਿਤਸਰ: ਦੇਰ ਰਾਤ ਅੰਮ੍ਰਿਤਸਰ ਦੇ ਕਸਬਾ ਵੇਰਕਾ ਅਧੀਨ ਪੈਂਦੇ ਪਿੰਡ ਜਹਾਂਗੀਰ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਕ ਨੌਜਵਾਨ ਦਾ ਘਰ ਵਿੱਚ ਦਾਖਿਲ ਹੋਕੇ ਹਮਲਾਵਰ ਵੱਲੋਂ ਕਤਲ ਕਰ ਦਿੱਤਾ ਗਿਆ। ਪਰਿਵਾਰ ਦਾ ਕਹਿਣਾ ਹੈ ਕਿ ਇਹ ਕਤਲ ਇੱਕ ਨਿਹੰਗ ਸਿੰਘ ਨੇ ਕੀਤਾ ਹੈ। ਛੋਟੀ ਜਿਹੀ ਗੱਲ ਨੂੰ ਲੈਕੇ ਮ੍ਰਿਤਕ ਨੌਜਵਾਨ ਦਾ ਨਿਹੰਗ ਸਿੰਘ ਨਾਲ ਵਿਚਕਾਰ ਵਿਵਾਦ ਹੋਇਆ ਸੀ ਜਿਸ ਤੋਂ ਬਾਅਦ ਮੁਲਜ਼ਮ ਨਿਹੰਗ ਨੇ ਮੌਕਾ ਵੇਖ ਵਾਰਦਾਤ ਨੂੰ ਅੰਜਾਮ ਦਿੱਤਾ ਹੈ।

ਘਰ ਦਾਖਿਲ ਹੋਕੇ ਕਤਲ: ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਘਰ ਦੇ ਪਿਛਲੇ ਦਰਵਾਜ਼ੇ ਰਾਹੀਂ ਮੁਲਜ਼ਮ ਨਿਹੰਗ ਸਿੰਘ ਅੰਦਰ ਦਾਖਿਲ ਹੋਇਆ ਅਤੇ ਬੇਰਹਿਮੀ ਦੀਆਂ ਹੱਦਾਂ ਪਾਰ ਕਰਦਿਆਂ ਸੁੱਤੇ ਪਏ ਨੌਜਵਾਨ ਦਾ ਕਤਲ ਕਰ ਦਿੱਤਾ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਨੇ ਨੌਜਵਾਨ ਦਾ ਕਤਲ ਕਰਨ ਲਈ ਉਸ ਨੂੰ ਕੋਠੇ ਦੀ ਛੱਤ ਤੋਂ ਹੇਠਾਂ ਸੁੱਟ ਦਿੱਤਾ। ਮ੍ਰਿਤਕ ਦੇ ਜੀਜੇ ਦਾ ਕਹਿਣਾ ਹੈ ਕਿ ਨਿਹੰਗ ਬਾਣੇ ਵਿੱਚ ਘੁੰਮਦਾ ਮੁਲਜ਼ਮ ਦਿਮਾਗੀ ਤੌਰ ਉੱਤੇ ਹੀ ਅਪਰਾਧਿਕ ਕਿਸਮ ਦਾ ਸ਼ਖ਼ਸ ਹੈ ਅਤੇ ਪਹਿਲਾਂ ਵੀ ਸਾਰਾ ਪਿੰਡ ਉਸ ਦੀਆਂ ਹਰਕਤਾਂ ਤੋਂ ਪਰੇਸ਼ਾਨ ਸੀ। ਹੁਣ ਉਸ ਨੇ ਹੱਦਾਂ ਪਾਰ ਕਰਦਿਆਂ ਘਰ ਅੰਦਰ ਦਾਖਿਲ ਹੋਕੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।

ਪੁਲਿਸ ਨੇ ਦੱਸਿਆ ਕਿਉਂ ਕੀਤਾ ਕਤਲ:ਮੌਕੇ ਉੱਤੇ ਪਹੁੰਚੇ ਪੁਲਿਸ ਡੀਐੱਸਪੀ ਮੁਤਾਬਿਕ ਮ੍ਰਿਤਕ ਨੌਜਵਾਨ ਛੋਟੇ ਕੱਦ ਦਾ ਸੀ ਅਤੇ ਇਸ ਲਈ ਮੁਲਜ਼ਮ ਨਿਹੰਗ ਸਿੰਘ ਉਸ ਦਾ ਮਜ਼ਾਕ ਉਡਾਉਂਦਾ ਸੀ। ਇਸ ਮਾਮਲੇ ਨੂੰ ਲੈਕੇ ਦੋਵਾਂ ਵਿਚਕਾਰ ਹੋਈ ਮਾਮੂਲੀ ਤਕਰਾਰ ਇੰਨੀ ਵੱਧ ਗਈ ਕਿ ਮੁਲਜ਼ਮ ਨੇ ਘਰ ਵੜ ਕੇ ਨੌਜਵਾਨ ਦਾ ਕਤਲ ਕਰ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਵਾਰਦਾਤ ਮਗਰੋਂ ਮੁਲਜ਼ਮ ਫਰਾਰ ਹੈ। ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਮੁਲਜ਼ਮ ਦੀ ਜੰਗੀ ਪੱਧਰ ਉੱਤੇ ਭਾਲ ਜਾਰੀ ਹੈ।

ABOUT THE AUTHOR

...view details