ਅੰਮ੍ਰਿਤਸਰ: ਅੰਮ੍ਰਿਤਸਰ ਸ਼ਹਿਰ ਵਿਚਾਲੇ ਪਾਸ਼ ਏਰੀਆ 'ਚ ਪੈਂਦੀ ਮਾਰਕੀਟ ਦੇ ਵਿੱਚ ਡੈਂਟਿੰਗ ਪੈਂਟਿੰਗ ਦੀ ਦੁਕਾਨ ਦੇ ਉੱਪਰ ਭਿਆਨਕ ਅੱਗ ਲੱਗ ਗਈ ਅਤੇ ਅੱਗ ਦੀਆਂ ਲਪਟਾਂ ਦੇਖ ਕੇ ਪੂਰੀ ਮਾਰਕੀਟ ਦੇ ਵਿੱਚ ਹਫੜਾ ਦਫੜੀ ਮੱਚ ਗਈ। ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੀਆਂ 7 ਦੇ ਕਰੀਬ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਤਕਰੀਬਨ ਤਿੰਨ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ਉਤੇ ਕਾਬੂ ਪਾਇਆ ਗਿਆ। ਇਸ ਸਬੰਧੀ ਦੁਕਾਨਦਾਰ ਨੇ ਦੱਸਿਆ ਕਿ ਉਹਨਾਂ ਦਾ ਡੈਂਟਿੰਗ ਪੇਂਟਿੰਗ ਦਾ ਕੰਮ ਹੈ ਤੇ ਦੁਕਾਨ ਦੇ ਅੰਦਰ ਕਾਫੀ ਮਾਤਰਾ ਦੇ ਵਿੱਚ ਕੈਮੀਕਲ ਅਤੇ ਸਿਲੰਡਰ ਵੀ ਪਏ ਹਨ ਅਤੇ ਅੰਦਰ ਕੈਮੀਕਲ ਨੂੰ ਅੱਗ ਲੱਗਣ ਕਰਕੇ ਅੱਗ ਜਿਆਦਾ ਵੱਧ ਗਈ ਹੈ।
ਤਿੰਨ ਘੰਟਿਆਂ ਦੀ ਮਸ਼ਕਤ ਬਾਅਦ ਬੁਝਾਈ ਅੱਗ: ਜਾਣਕਾਰੀ ਮੁਤਾਬਿਕ ਅੰਮ੍ਰਿਤਸਰ ਦੇ ਲਿੰਕ ਰੋਡ 'ਤੇ ਸਥਿਤ ਇੱਕ ਗੱਡੀਆਂ ਨੂੰ ਪੇਂਟ ਕਰਨ ਵਾਲੀ ਦੁਕਾਨ ਦੇ ਵਿੱਚ ਅੱਗ ਲੱਗ ਗਈ। ਇਹ ਅੱਗ ਇੰਨੀ ਭਿਆਨਕ ਸੀ ਕਿ ਉਸ ਉੱਤੇ ਜਲਦੀ ਕਾਬੂ ਨਹੀਂ ਪਾਇਆ ਗਿਆ। ਫਾਇਰ ਬ੍ਰਿਗੇਡ ਅਫਸਰ ਦੇ ਮੁਤਾਬਕ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਫਾਇਰ ਬ੍ਰਿਗੇਡ ਦੇ ਅਫਸਰ ਅਤੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੱਗ ਕਰੀਬ ਸਵਾ ਨੌ ਦੇ ਨਜ਼ਦੀਕ ਲੱਗੀ ਸੀ ਅਤੇ ਉਹਨਾਂ ਨੂੰ ਸੂਚਨਾ ਪ੍ਰਾਪਤ ਹੋਣ ਤੋਂ ਬਾਅਦ ਉਹ ਮੌਕੇ ਤੇ ਪਹੁੰਚੇ ਅਤੇ ਉਹਨਾਂ ਵੱਲੋਂ ਅੱਗ ਬੁਝਾਉਣ ਦੀ ਸ਼ੁਰੂਆਤ ਕਰ ਦਿੱਤੀ ਗਈ।
- ਮੈਂ ਦੋਗਲਾ ਨਹੀਂ ਯਾਰ', ਹੰਸ ਰਾਜ ਹੰਸ ਨੂੰ ਕਿਸਾਨਾਂ ਨੇ ਫ਼ੇਰ ਘੇਰ ਲਿਆ ਕਹਿੰਦੇ- ਅੱਜ ਤਾਂ ਮਸਲਾ ਨਿਬੇੜ ਕੇ ਹੀ ਜਾਊਂ, ਆਜੋ ਕਰੀਏ ਗੱਲ'....
- ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੀ ਹੋਂਦ ਖੁਦ ਖਤਮ ਕਰਨ ਦੀ ਕੋਸ਼ਿਸ਼, ਅੰਮ੍ਰਿਤਪਾਲ ਦੇ ਪਿਤਾ ਦਾ ਤਿੱਖਾ ਤੰਜ
- ਖਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਅੰਮ੍ਰਿਤਪਾਲ ਨੂੰ ਮਿਲਿਆ ਪੁਰਾਣੀ ਪਾਰਟੀ ਦਾ ਸਮਰਥਨ, ਇਸ ਪਾਰਟੀ ਨੇ ਆਪਣੇ ਉਮੀਦਵਾਰ ਦਾ ਨਾਮ ਲਿਆ ਵਾਪਿਸ