ਸਰਦੂਲਗੜ੍ਹ / ਮਾਨਸਾ :ਮਾਨਸਾ ਜ਼ਿਲ੍ਹੇ ਦਾ ਹਲਕਾ ਸਰਦੂਲਗੜ੍ਹ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਿਆ ਹੈ। ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਦੇ ਆਪਣੇ ਹਲਕੇ ਦੇ ਪਿੰਡਾਂ ਵਿੱਚੋਂ ਅਕਾਲੀ ਦਲ ਦੇ ਵਰਕਰ ਅਕਾਲੀ ਦਲ ਨੂੰ ਅਲਵਿਦਾ ਆਖ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਹੋ ਰਹੇ ਹਨ। ਉੱਥੇ ਹੀ ਸਰਦੂਲਗੜ੍ਹ ਹਲਕੇ ਦੇ ਪਿੰਡ ਦੁੱਲੋਵਾਲ ਵਿੱਚੋਂ 70 ਪਰਿਵਾਰ ਅਕਾਲੀ ਦਲ ਅਤੇ 'ਆਪ' ਨੂੰ ਅਲਵਿਦਾ ਆਖ ਕੇ ਬਿਕਰਮ ਮੋਫਰ ਦੀ ਅਗਵਾਈ 'ਚ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਹਨ।
ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ, ਕਾਰਜਕਾਰੀ ਪ੍ਰਧਾਨ ਦੇ ਪਿੰਡੋਂ ਕਈ ਪਰਿਵਾਰਾਂ ਨੇ ਛੱਡਿਆ ਅਕਾਲੀ ਦਲ ਤੇ ਕਾਂਗਰਸ 'ਚ ਹੋਏ ਸ਼ਾਮਿਲ
ਮਾਨਸਾ ਦੇ ਸਰਦੂਲਗੜ੍ਹ ਹਲਕੇ ਦੇ ਪਿੰਡ ਦੁੱਲੋਵਾਲ ਵਿੱਚੋਂ 70 ਪਰਿਵਾਰ ਅਕਾਲੀ ਦਲ ਅਤੇ ਆਪ ਨੂੰ ਛੱਡਕੇ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਹਨ ।
Published : Nov 3, 2024, 9:36 AM IST
ਦੱਸ ਦਈਏ ਕਿ ਇਸ ਮੌਕੇ ਹਲਕਾ ਸਰਦੂਲਗੜ੍ਹ ਦੇ ਇੰਚਾਰਜ ਬਿਕਰਮ ਮੋਫਰ ਨੇ ਕਿਹਾ ਕਿ ਅਕਾਲੀ ਦਲ ਦਾ ਪੰਜਾਬ ਦੇ ‘ਚੋਂ ਸਫਾਇਆ ਹੋ ਗਿਆ ਹੈ। ਜਿਸ ਅਕਾਲੀ ਦਲ ਦਾ ਪੰਜਾਬ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਪਾਰਟੀ ਨੂੰ ਮਜ਼ਬੂਤ ਕਰਨ ਦੀ ਗੱਲ ਕਰ ਰਿਹਾ ਅੱਜ ਉਸ ਦੇ ਆਪਣੇ ਹਲਕੇ ‘ਚੋਂ ਹੀ ਅਕਾਲੀ ਦਲ ਨੂੰ ਛੱਡ ਕੇ ਲੋਕ ਕਾਂਗਰਸ ਪਾਰਟੀ ਦਾ ਹੱਥ ਫੜ ਰਹੇ ਹਨ ।
ਮੰਡੀਆਂ ਦੇ ‘ਚ ਬੈਠੇ ਕਿਸਾਨ ਆਪਣੇ ਪਰਿਵਾਰਾਂ ਦੇ ਨਾਲ ਦੀਵਾਲੀ ਨਹੀਂ ਮਨਾ ਸਕੇ
ਹਲਕਾ ਸਰਦੂਲਗੜ੍ਹ ਦੇ ਇੰਚਾਰਜ ਬਿਕਰਮ ਮੋਫਰ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਾਅਦਿਆਂ ‘ਤੇ ਖਰੀ ਨਹੀਂ ਉੱਤਰੀ। ਉਨ੍ਹਾਂ ਕਿਹਾ ਕਿ ਅੱਜ ਮੰਡੀਆਂਦੇ ‘ਚ ਕਿਸਾਨ ਮਜ਼ਦੂਰ ਪਰੇਸ਼ਾਨ ਹਨ ਅਤੇ ਫਸਲ ਨਾ ਵਿਕਣ ਕਾਰਨ ਕਿਸਾਨ ਮੰਡੀਆਂ ਦੇ ‘ਚ ਬੈਠੇ ਰਹੇ ਅਤੇ ਆਪਣੇ ਪਰਿਵਾਰਾਂ ਦੇ ਨਾਲ ਦੀਵਾਲੀ ਨਹੀਂ ਮਨਾ ਸਕੇ । ਉਨ੍ਹਾਂ ਨੇ ਕਿਹਾ ਕਿ ਅੱਜ ਸਰਕਾਰ ਦਾ ਕੋਈ ਵੀ ਨੁਮਾਇੰਦਾ ਮੰਡੀਆਂ ਦੇ ‘ਚ ਪਹੁੰਚ ਕੇ ਕਿਸਾਨਾਂ ਦੀ ਸਮੱਸਿਆ ਨਹੀਂ ਸੁਣ ਰਿਹਾ ਹੈ । ਜਿਸ ਕਾਰਨ ਕਿਸਾਨ ਸੜਕਾਂ 'ਤੇ ਆਪਣੀ ਫਸਲ ਵੇਚਣ ਦੇ ਲਈ ਧਰਨੇ ਦੇਣ ਲਈ ਮਜਬੂਰ ਹਨ । ਬਿਕਰਮ ਮੋਫਰ ਨੇ ਕਿਹਾ ਕਿ ਸਰਦੂਲਗੜ੍ਹ ਹਲਕੇ ਦੇ ਕਈ ਪਿੰਡ ਹੋਰ ਵੀ ਅਗਲੇ ਦਿਨਾਂ ‘ਚ ਅਕਾਲੀ ਦਲ ਨੂੰ ਅਲਵਿਦਾ ਆਖ ਕਾਂਗਰਸ ਪਾਰਟੀ ਦੇ ‘ਚ ਸਮੂਲੀਅਤ ਕਰਨ ਜਾ ਰਹੇ ਹਨ ।