BSF ਦਾ ਲਗਾਇਆ 350 ਫੁੱਟ ਉੱਚਾ ਫਲੈਗ (Etv Bharat Amritsar) ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ BSF ਵੱਲੋਂ ਅਟਾਰੀ ਵਾਗਾ ਸਰਹੱਦ ਤੇ BSF ਦਾ ਅਪਣਾ ਫਲੈਗ ਲਗਾਇਆ ਗਿਆ। ਇਸ ਦਾ ਉਦਘਾਟਨ BSF ਦੇ ਡੀਜੀ ਨਿਤਨ ਅਗਰਵਾਲ ਵੱਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਦੇਸ਼ ਦੇ ਵਿੱਚ ਅਟਾਰੀ ਬਾਘਾ ਸਰਤ ਦੇ ਇਹ ਸਭ ਤੋਂ ਪਹਿਲਾਂ ਇੱਕ BSF ਦਾ ਵੱਡਾ ਫਲੈਗ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕਾਫੀ ਮਾਤਰਾ ਦੇ ਵਿੱਚ BSF ਵੱਲੋਂ ਹੈਰੋਇਨ ਦੀ ਖੇਪ ਵੀ ਪਕੜੀ ਜਾ ਰਹੀ ਹੈ। ਭਾਰਤ ਪਾਕਿਸਤਾਨ ਦੇਸ਼ਾਂ ਦੀ ਸਾਂਝੀ ਕੌਮਾਂਤਰੀ ਅਟਾਰੀ ਵਾਘਾ ਸਰਹਦ ਤੇ ਦੇਸ਼ ਦਾ ਸਭ ਤੋਂ ਵੱਡੇ BSF ਦੇ ਝੰਡੇ ਦਾ ਅੱਜ BSF ਦੇ ਡਾਇਰੈਕਟਰ ਜਨਰਲ ਨਿਤਿਨ ਅਗਰਵਾਲ ਵੱਲੋਂ ਉਦਘਾਟਨ ਕੀਤਾ ਗਿਆ।
ਅਨਿਲ ਜੋਸ਼ੀ ਵੱਲੋਂ ਆਪਣੇ ਅਖਤਿਆਰੀ ਫੰਡ ਵਿੱਚੋਂ ਲਗਾਇਆ ਗਿਆ ਸੀ 320 ਫੁੱਟ ਉੱਚਾ ਕਮਾਂਤਰੀ ਝੰਡਾ :ਦੱਸਣਯੋਗ ਹੈ ਕਿ ਅਟਾਰੀ ਸਰਹੱਦ ਤੇ ਭਾਰਤੀ ਖੇਤਰ ਵਿੱਚ ਲੱਗੀ ਕੰਡਿਆਲੀ ਤਾਰ ਤੇ ਬਣੇ ਸ਼ਾਹੀ ਕਿਲ੍ਹਾ ਰੈਸਟੋਰੈਂਟ ਦੇ ਨਜ਼ਦੀਕ ਪਿਛਲੇ ਸਮੇਂ ਦੌਰਾਨ ਅਕਾਲੀ ਭਾਜਪਾ ਸਰਕਾਰ ਸਮੇਂ ਮੰਤਰੀ ਅਨਿਲ ਜੋਸ਼ੀ ਵੱਲੋਂ ਆਪਣੇ ਅਖਤਿਆਰੀ ਫੰਡ ਵਿੱਚੋਂ 320 ਫੁੱਟ ਉੱਚਾ ਕਮਾਂਤਰੀ ਝੰਡਾ ਲਗਾਇਆ ਗਿਆ ਸੀ। ਪਾਕਿਸਤਾਨ ਵਾਲੇ ਪਾਸੇ ਵਾਗਾ ਸਰਹੱਦ ਤੇ ਲੱਗੇ ਪਾਕਿਸਤਾਨ ਦੇ ਕੌਮਾਂਤਰੀ ਝੰਡੇ ਨਾਲੋਂ ਛੋਟਾ ਆਕਾਰ ਦਾ ਸੀ। ਜਿਸ ਦੇ ਬਰਾਬਰ ਪਿਛਲੇ ਦਿਨੀਂ ਹੀ ਨੈਸ਼ਨਲ ਹਾਈਵੇ ਅਥੋਰਟੀ ਭਾਰਤ ਵੱਲੋਂ ਦੇਸ਼ ਦੀ ਕੋਮੰਤਰੀ ਅਟਾਰੀ ਸਰਹੱਦ ਤੇ ਸਥਿਤ ਸਬੰਧ ਜੰਤੀ ਗੇਟ ਦੇ ਨਜ਼ਦੀਕ ਨਵਾਂ 420 ਫੁੱਟ ਉੱਚਾ ਕੋ ਮੰਤਰੀ ਝੰਡਾ ਲਗਾਇਆ ਗਿਆ।
ਅਟਾਰੀ ਵਾਗਾ ਸਰਹੱਦ ਤੇ ਸੱਭ ਤੋਂ ਉੱਚਾ BSF ਦੇ ਲੋਗੋ:ਸਰਹੱਦ ਤੇ ਪੁਰਾਣੇ ਝੰਡੇ ਦੇ ਲੋਹੇ ਦਾ 350 ਫੁੱਟ ਲੰਬਾ ਹੋਲ ਜੋ ਕਿ ਖਾਲੀ ਪਿਆ ਸੀ ਉਸ ਤੇ ਹੁਣ BSF ਦੇ ਲੋਗੋਵਾਲਾ ਨਵਾਂ ਝੰਡਾ ਲਹਿਰਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਵਿੱਚ ਅਟਾਰੀ ਵਾਗਾ ਸਰਹੱਦ ਤੇ ਸੱਭ ਤੋਂ ਉੱਚਾ BSF ਦੇ ਲੋਗੋ ਵਾਲਾ ਇਹ ਝੰਡਾ ਲਗਾਇਆ ਗਿਆ ਹੈ। ਇਹ ਸਾਰੇ BSF ਅਧਿਕਾਰੀ ਵਧਾਈ ਦੇ ਪਾਤਰ ਹਨ ਡੀਜੀ ਨਿਤਿਨ ਅਗਰਵਾਲ ਨੇ ਕਿਹਾ ਕਿ ਸਭ ਤੋਂ ਜਿਆਦਾ ਸਹਿਯੋਗ ਸਾਡੇ ਨਾਲ ਸਰਹੱਦ ਦੇ ਲੋਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਸਾਡੇ ਵਲੋਂ ਡਰੋਨ ਹੇਠਾਂ ਸੁੱਟੇ ਜਾਂਦੇ ਹਨ ਕਈ ਵਾਰ ਫਸਲਾਂ ਪੱਕੀਆਂ ਹੁੰਦੀਆਂ ਹਨ। ਉਨ੍ਹਾਂ ਵਿੱਚ ਡੇਗ ਜਾਂਦੇ ਹਨ ਤੇ ਬਾਅਦ ਵਿੱਚ ਪਤਾ ਲੱਗਦਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਇਸ ਧੰਦੇ ਵਿੱਚ ਲੱਗੇ ਹਨ ਉਹ ਆਪਣੀ ਕੋਸ਼ਿਸ਼ ਕਰ ਰਹੇ ਹਨ। ਪਰ ਸਾਡਾ ਕੰਮ ਆਪਣੀ ਕੋਸ਼ਿਸ਼ ਕਰਨਾ ਹੈ।
'ਪਿਛਲੇ ਸਾਲ ਪੰਜਾਬ ਵਿੱਚ ਫੜੇ ਸਨ 107 ਡਰੋਨ':ਉਨ੍ਹਾਂ ਕਿਹਾ ਕਿ ਪਿਛਲੇ ਸਾਲ 107 ਡਰੋਨ ਅਸੀਂ ਪੰਜਾਬ ਦੇ ਵਿੱਚ ਫੜੇ ਸਨ। 442 ਕਿਲੋ ਹੀਰੋਇਨ ਕਾਬੂ ਕੀਤੀ ਸੀ। 23 ਹਥਿਆਰ ਫੜੇ ਸਨ ਇਹ ਸਾਲ ਅਸੀਂ 49 ਡਰੋਨ ਫੜ ਚੁੱਕੇ ਹਨ। 89 ਕਿਲੋ ਦੇ ਕਰੀਬ ਹੀਰੋਇਨ ਫੜੀ ਹੈ ਉਨ੍ਹਾਂ ਕਿਹਾ ਕਿ ਅਟਾਰੀ ਵਾਗਾ ਸਰਹੱਦ ਏਰੀਆ ਦੇ ਵਿੱਚ ਇਸ ਵਾਰ ਛੇ ਦੇ ਕਰੀਬ ਹਥਿਆਰ ਵੀ ਫੜੇ ਗਏ ਹਨ। ਉਨ੍ਹਾਂ ਕਿਹਾ ਕਿ ਭਾਰਤ ਬੰਗਲਾਦੇਸ਼ ਸਰਹੱਦ ਤੇ ਕਈ ਜਗ੍ਹਾ ਤੇ ਫੈਂਸਿੰਗ ਹੋ ਚੁੱਕੀ ਹੈ। ਜਿੱਥੇ ਫੈਂਸਿੰਗ ਨਹੀਂ ਹੋ ਸਕਦੀ, ਉੱਥੇ ਅਸੀਂ ਵੱਖਰੇ ਤਰ੍ਹਾਂ ਦੇ ਉਪਕਰਨ ਲਗਾਏ ਹਨ। ਉਨ੍ਹਾਂ ਕਿਹਾ ਕਿ ਸਿਰਫ ਪਰ ਕਰਨਾ ਇੱਕ ਗੁਨਾਹ ਮੰਨਿਆ ਗਿਆ ਹੈ। ਜੇ ਕੋਈ ਸਰਹੱਦ ਦੇ ਕੋਲ ਪਿੰਡ ਦੇ ਵਿੱਚ ਰਹਿੰਦਾ ਹੈ ਉਹ ਗਲਤੀ ਦੇ ਨਾਲ ਆ ਗਿਆ ਹੈ, ਉਹ ਇੱਕ ਵੱਖਰੀ ਚੀਜ਼ ਹੈ। ਪਰ ਜੇ ਕਿਸੇ ਨੂੰ ਪਤਾ ਹੈ ਕਿ ਇਹ ਬਾਰਡਰ ਦੀ ਲਾਈਨ ਕਿੱਥੋਂ ਤੱਕ ਜਾ ਰਹੀ ਹੈ ਉਹ ਗਲਤ ਗੱਲ ਹੈ।
'ਜਗ੍ਹਾ-ਜਗ੍ਹਾ ਤੇ ਬਣਾਈਆਂ ਗਈਆਂ BSF ਦੀ ਚੌਂਕੀਆਂ':ਉਨ੍ਹਾਂ ਕਿਹਾ ਕਿ ਕਈ ਲੋਕ ਭਾਰਤ ਵਿੱਚ ਘੁਸਭੈਠ ਕਰਨ ਦੇ ਲਈ ਦਾਖਲ ਹੁੰਦੇ ਹਨ। ਉਸ ਹਿਸਾਬ ਨਾਲ ਅਸੀਂ ਕਾਰਵਾਈ ਕਰਦੇ ਹਾਂ। ਉਨ੍ਹਾਂ ਕਹਿ ਕੇ ਵੇਖਿਆ ਗਿਆ ਕਈ ਜਗ੍ਹਾ ਤੇ ਲੋਕ ਫੈਂਸਿੰਗ ਤਾਰ ਕੱਟ ਕੇ ਵੀ ਭਾਰਤ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹਨ। ਪਰ ਸਾਡੇ ਵੱਲੋਂ ਪੂਰੀ ਚੌਕਸੀ ਵਰਤੀ ਜਾ ਰਹੀ ਹੈ ਉਹ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਨਾ ਹੋ ਸਕਣ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਵੀ ਫੈਂਸਿੰਗ ਲਗਾਈ ਗਈ ਹੈ। ਸਾਡੀਆਂ ਜਗ੍ਹਾ-ਜਗ੍ਹਾ ਤੇ BSF ਦੀ ਚੌਂਕੀਆਂ ਵੀ ਬਣਾਈਆਂ ਗਈਆਂ ਹਨ। ਅਸੀਂ ਆਪਣੇ ਉਪਕਰਨ ਵੀ ਉੱਥੇ ਲਗਾਏ ਹਨ। ਡੀਜੀ ਨਿਤਿਨ ਅਗਰਵਾਲ ਵੱਲ ਨੇ ਕਿਹਾ ਕਿ BSF ਤੇ ਸਲਾਨੀਆ ਦੀ ਆਮਦ ਨੂੰ ਵੇਚਦੇ ਹੋਏ ਹੋਰ ਵੀ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ਾਂ ਵਿਦੇਸ਼ਾਂ ਤੋਂ ਵੀ ਸੈਲਾਨੀ ਇੱਥੇ ਪਰੇਡ ਵੇਖਣ ਲਈ ਆਉਂਦੇ ਹਨ। ਜਿਸ ਦੇ ਚਲਦੇ ਸਾਡੇ ਵੱਲੋਂ ਆਉਣ ਵਾਲੇ ਸਮੇਂ 'ਚ ਉਨ੍ਹਾਂ ਦੇ ਸਹੂਲਤਾਂ ਦੇ ਪ੍ਰਬੰਧ ਕੀਤੇ ਜਾਣਗੇ।
'ਸਰਹੱਦ ਤੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਵਚਨਬੱਧ': ਉਨ੍ਹਾਂ ਕਿਹਾ ਕਿ ਅਸੀਂ ਹੁਸੈਨੀ ਵਾਲਾ ਬਾਰਡਰ ਤੇ ਵੀ ਵੇਖਿਆ ਸੀ ਕਿ ਕਾਫੀ ਸੈਲਾਨੀ ਉੱਥੇ ਪਰੇਡ ਵੇਖਣ ਲਈ ਆਉਂਦੇ ਹਨ। ਉੱਥੇ ਵੀ ਸਲਾਨੀਆਂ ਦੀ ਸਹੂਲਤਾਂ ਦੇ ਲਈ ਵਧੀਆ ਉਪਰਾਲੇ ਕੀਤੇ ਜਾ ਰਹੇ ਹਨ ਤੇ ਕਰਦੇ ਰਹਾਂਗੇ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਦੇ ਵਿੱਚ ਵੀ ਅਸੀਂ ਜਿਹੜੀ ਪਰੇਡ ਹੈ, ਉਹ ਇਕੱਲੇ ਹੀ ਕਰਦੇ ਆ ਪਰ ਕਈ ਲੋਕ ਉੱਥੇ ਵੇਖਣ ਨੂੰ ਬਹੁਤ ਉਤਾਵਲੇ ਹੁੰਦੇ ਹਨ ਤੇ ਕਈ ਵੇਖਣ ਵੀ ਉੱਥੇ ਆਉਂਦੇ ਹਨ। ਲੋਕ ਸਭਾ ਚੋਣਾਂ ਨੂੰ ਲੈ ਕੇ ਡੀਜੀ ਨਿਤਿਨ ਅਗਰਵਾਲ ਨੇ ਕਿਹਾ ਕਿ BSF ਅਧਿਕਾਰੀ ਪੂਰੀ ਤਰ੍ਹਾਂ ਸਰਹੱਦ ਤੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਵਚਨਬੱਧ ਹਨ, ਲੋਕ ਬੇਖੌਫ਼ ਹੋ ਕੇ ਚੈਨ ਦੀ ਨੀਂਦ ਸੌਂ ਸਕਦੇ ਹਨ।