ਹੈਦਰਾਬਾਦ ਡੈਸਕ: ਕੀ ਤੁਸੀਂ ਵੀ ਬਾਜ਼ਾਰ 'ਚ 10, 20 ਅਤੇ 50 ਰੁਪਏ ਨੋਟਾਂ 'ਚ ਕਮੀ ਮਹਿਸੂਸ ਕੀਤੀ ਹੈ? ਜੇ ਨਹੀਂ ਤਾਂ ਇਹ ਖ਼ਬਰ ਤੁਹਾਡੇ ਲਈ ਹੈ ਕਿਉਂਕਿ ਬਾਜ਼ਾਰ 'ਚ 10, 20 ਅਤੇ 50 ਰੁਪਏ ਦੇ ਨੋਟਾਂ ਦੀ ਕਮੀ ਦੀਆਂ ਸ਼ਿਕਾਇਤਾਂ ਵਾਰ-ਵਾਰ ਮਿਲ ਰਹੀਆਂ ਹਨ। ਹੁਣ ਕਾਂਗਰਸ ਦੇ ਸੰਸਦ ਮੈਂਬਰ ਮਾਣਿਕਮ ਟੈਗੋਰ ਨੇ ਬਾਜ਼ਾਰ ਵਿੱਚ ਛੋਟੇ ਨੋਟਾਂ ਦੀ ਘੱਟ ਉਪਲਬਧਤਾ ਦਾ ਮੁੱਦਾ ਉਠਾਇਆ ਹੈ ਅਤੇ ਇਲਜ਼ਾਮ ਲਾਇਆ ਹੈ ਕਿ ਭਾਰਤੀ ਰਿਜ਼ਰਵ ਬੈਂਕ ਨੇ ਇਨ੍ਹਾਂ ਨੋਟਾਂ ਦੀ ਛਪਾਈ ਬੰਦ ਕਰ ਦਿੱਤੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਲਿਖੇ ਪੱਤਰ 'ਚ ਟੈਗੋਰ ਨੇ ਕਿਹਾ ਕਿ ਬਾਜ਼ਾਰ 'ਚ ਇਨ੍ਹਾਂ ਨੋਟਾਂ ਦੀ ਭਾਰੀ ਕਮੀ ਹੈ। ਇਸ ਕਾਰਨ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਗਰੀਬਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਵਿੱਤ ਮੰਤਰੀ ਤੋਂ ਛੋਟੇ ਮੁੱਲ ਦੇ ਕਰੰਸੀ ਨੋਟਾਂ ਦੀ ਕਮੀ ਨੂੰ ਦੂਰ ਕਰਨ ਲਈ ਤੁਰੰਤ ਕਦਮ ਚੁੱਕਣ ਦੀ ਵੀ ਮੰਗ ਕੀਤੀ ਹੈ।
ਨੋਟ ਛਾਪਣ 'ਤੇ ਖ਼ਰਚਾ
ਬਾਜ਼ਾਰ ਚੋਂ ਗਾਇਬ 10, 20 ਅਤੇ 50 ਰੁਪਏ ਦੇ ਨੋਟ (getty image) ਦਰਅਸਲ ਵਿੱਤੀ ਸਾਲ 2023-24 ਵਿੱਚ ਮੌਜੂਦਾ ਕੁੱਲ ਮੁਦਰਾ 'ਚ 500 ਰੁਪਏ ਮੁੱਲ ਦੇ ਨੋਟਾਂ ਦਾ ਹਿੱਸਾ ਮਾਰਚ 2024 ਤੱਕ 86.5% ਸੀ। ਜਦਕਿ 31 ਮਾਰਚ 2024 ਤੱਕ 500 ਰੁਪਏ ਦੇ ਨੋਟਾਂ ਦੀ ਸਭ ਤੋਂ ਵੱਧ ਗਿਣਤੀ 5.16 ਲੱਖ 'ਤੇ ਮੌਜੂਦ ਸੀ, ਜਦੋਂ ਕਿ 10 ਰੁਪਏ ਦੇ ਨੋਟ 2.49 ਲੱਖ ਨੰਬਰਾਂ ਦੇ ਨਾਲ ਦੂਜੇ ਸਥਾਨ 'ਤੇ ਰਹੇ। ਹਾਲਾਂਕਿ ਛੋਟੇ ਨੋਟਾਂ ਦੀ ਕਮੀ ਦੀਆਂ ਸ਼ਿਕਾਇਤਾਂ ਅਕਸਰ ਆਉਂਦੀਆਂ ਰਹਿੰਦੀਆਂ ਹਨ। ਰਿਜ਼ਰਵ ਬੈਂਕ ਨੇ ਵਿੱਤੀ ਸਾਲ 2023-24 'ਚ ਨੋਟ ਛਪਾਈ 'ਤੇ 5,101 ਕਰੋੜ ਰੁਪਏ ਖਰਚ ਕੀਤੇ ਸਨ। ਇਸ ਦੇ ਨਾਲ ਹੀ, ਇੱਕ ਸਾਲ ਪਹਿਲਾਂ ਦੀ ਇਸੇ ਮਿਆਦ ਯਾਨੀ 2022-23 ਵਿੱਚ, ਆਰਬੀਆਈ ਨੇ ਨੋਟ ਛਾਪਣ 'ਤੇ 4,682 ਕਰੋੜ ਰੁਪਏ ਖਰਚ ਕੀਤੇ ਸਨ।
ਛੋਟੇ ਨੋਟ ਨਾ ਛਾਪਣ ਦਾ ਇਲਜ਼ਾਮ
ਮਾਣਿਕਮ ਟੈਗੋਰ ਤਾਮਿਲਨਾਡੂ ਦੇ ਵਿਰੁਧੁਨਗਰ ਹਲਕੇ ਤੋਂ ਕਾਂਗਰਸ ਦੇ ਸੰਸਦ ਮੈਂਬਰ ਹਨ। ਵਿੱਤ ਮੰਤਰੀ ਨੂੰ ਲਿਖੇ ਇੱਕ ਪੱਤਰ ਵਿੱਚ, ਟੈਗੋਰ ਨੇ ਲਿਖਿਆ, “ਵਿੱਤ ਮੰਤਰੀ, ਮੈਂ ਤੁਹਾਡਾ ਧਿਆਨ ਇੱਕ ਗੰਭੀਰ ਮੁੱਦੇ ਵੱਲ ਖਿੱਚਣਾ ਚਾਹੁੰਦਾ ਹਾਂ ਜੋ ਲੱਖਾਂ ਨਾਗਰਿਕਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ, ਖਾਸ ਕਰਕੇ ਪੇਂਡੂ ਖੇਤਰਾਂ ਅਤੇ ਸ਼ਹਿਰੀ ਗਰੀਬ ਭਾਈਚਾਰਿਆਂ ਵਿੱਚ। "₹10, ₹20 ਅਤੇ ₹50 ਮੁੱਲ ਦੇ ਕਰੰਸੀ ਨੋਟਾਂ ਦੀ ਭਾਰੀ ਕਮੀ ਨੇ ਬਹੁਤ ਜ਼ਿਆਦਾ ਅਸੁਵਿਧਾ ਅਤੇ ਮੁਸ਼ਕਿਲ ਪੈਦਾ ਕੀਤੀ ਹੈ।"
ਬਾਜ਼ਾਰ ਚੋਂ ਗਾਇਬ 10, 20 ਅਤੇ 50 ਰੁਪਏ ਦੇ ਨੋਟ (getty image) ਟੈਗੋਰ ਨੇ ਪੱਤਰ ਵਿੱਚ ਲਿਖਿਆ ਕਿ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ "ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਇਨ੍ਹਾਂ ਨੋਟਾਂ ਦੀ ਛਪਾਈ ਬੰਦ ਕਰ ਦਿੱਤੀ ਹੈ ਤਾਂ ਜੋ ਯੂਪੀਆਈ ਅਤੇ ਨਕਦੀ ਰਹਿਤ ਲੈਣ-ਦੇਣ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਡਿਜੀਟਲ ਭੁਗਤਾਨ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਸਮਝ ਵਿਚ ਆਉਂਦੀ ਹੈ, ਪਰ ਛੋਟੇ ਕਰੰਸੀ ਨੋਟਾਂ ਦੀ ਛਪਾਈ ਨੂੰ ਰੋਕਣ ਦਾ ਕਦਮ ਉਨ੍ਹਾਂ ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਜਿਨ੍ਹਾਂ ਕੋਲ ਡਿਜੀਟਲ ਭੁਗਤਾਨ ਬੁਨਿਆਦੀ ਢਾਂਚੇ ਤੱਕ ਪਹੁੰਚ ਨਹੀਂ ਹੈ, ਖਾਸ ਕਰਕੇ ਪੇਂਡੂ ਖੇਤਰਾਂ ਵਿਚ"।
ਬਾਜ਼ਾਰ ਚੋਂ ਗਾਇਬ 10, 20 ਅਤੇ 50 ਰੁਪਏ ਦੇ ਨੋਟ (getty image) ਹੁਣ ਵੇਖਣਾ ਅਹਿਮ ਰਹੇਗਾ ਕਿ ਵਿੱਤ ਮੰਤਰੀ ਵੱਲੋਂ ਇਸ ਦਾ ਕੀ ਜਵਾਬ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ ਇਹ ਵੀ ਦੇਖਣਾ ਹੋਵੇਗਾ ਕਿ 10,20 ਅਤੇ 50 ਦੇ ਨੋਟਾਂ ਦੀ ਛਪਾਈ'ਚ ਆਈ ਕਮੀ ਨੂੰ ਕਦੋਂ ਤੱਕ ਦੂਰ ਕੀਤਾ ਜਾਵੇਗਾ ਤਾਂ ਜੋ ਆਮ ਲੋਕਾਂ ਨੂੰ ਇਸ ਦਿੱਕਤ ਤੋਂ ਰਾਹਤ ਮਿਲ ਸਕੇ।
ਬਾਜ਼ਾਰ ਚੋਂ ਗਾਇਬ 10, 20 ਅਤੇ 50 ਰੁਪਏ ਦੇ ਨੋਟ (getty image)