ਰਾਜਕੋਟ (ਗੁਜਰਾਤ): ਭਾਰਤੀ ਮਹਿਲਾ ਕ੍ਰਿਕਟ ਟੀਮ ਅਤੇ ਆਇਰਲੈਂਡ ਵਿਚਾਲੇ ਰਾਜਕੋਟ ਦੇ ਨਿਰੰਜਨ ਸ਼ਾਹ ਸਟੇਡੀਅਮ 'ਚ ਖੇਡੇ ਜਾ ਰਹੇ ਤੀਜੇ ਵਨਡੇ ਮੈਚ 'ਚ ਭਾਰਤੀ ਕਪਤਾਨ ਸਮ੍ਰਿਤੀ ਮੰਧਾਨਾ ਨੇ ਇਤਿਹਾਸ ਰਚ ਦਿੱਤਾ ਹੈ। ਮੰਧਾਨਾ ਨੇ ਇਸ ਮੈਚ 'ਚ ਆਪਣੇ ਵਨਡੇ ਕਰੀਅਰ ਦਾ 10ਵਾਂ ਸੈਂਕੜਾ ਲਗਾਇਆ ਹੈ। ਇਸ ਦੇ ਨਾਲ ਹੀ ਭਾਰਤ ਦੀ ਇਸ ਖੱਬੇ ਹੱਥ ਦੀ ਸਟਾਰ ਬੱਲੇਬਾਜ਼ ਨੇ ਮਹਿਲਾ ਵਨਡੇ ਕ੍ਰਿਕਟ ਵਿੱਚ 3 ਵੱਡੇ ਰਿਕਾਰਡ ਆਪਣੇ ਨਾਂ ਕਰ ਲਏ ਹਨ।
ਮਹਿਲਾ ਕ੍ਰਿਕਟ ਵਿੱਚ ਭਾਰਤੀ ਬੱਲੇਬਾਜ਼ ਦੁਆਰਾ ਸਭ ਤੋਂ ਤੇਜ਼ ਵਨਡੇ ਸੈਂਕੜਾ
ਆਇਰਲੈਂਡ ਖਿਲਾਫ ਇਸ ਮੈਚ 'ਚ ਸਮ੍ਰਿਤੀ ਮੰਧਾਨਾ ਨੇ 70 ਗੇਂਦਾਂ 'ਚ ਤੂਫਾਨੀ ਸੈਂਕੜਾ ਪੂਰਾ ਕੀਤਾ ਅਤੇ ਮਹਿਲਾ ਕ੍ਰਿਕਟ ਦੇ ਇਤਿਹਾਸ 'ਚ ਸਭ ਤੋਂ ਤੇਜ਼ ਸੈਂਕੜਾ ਲਗਾਉਣ ਵਾਲੀ ਭਾਰਤੀ ਬੱਲੇਬਾਜ਼ ਬਣ ਗਈ। ਮੰਧਾਨਾ ਨੇ ਇਸ ਮੈਚ 'ਚ 80 ਗੇਂਦਾਂ 'ਤੇ 135 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਦੌਰਾਨ ਉਨ੍ਹਾਂ ਨੇ 12 ਚੌਕੇ ਅਤੇ 7 ਸਕਾਈ ਸਕਰੀਪਰ ਛੱਕੇ ਲਗਾਏ।
10 ਵਨਡੇ ਸੈਂਕੜੇ ਪੂਰੇ ਕਰਨ ਵਾਲੇ ਪਹਿਲੇ ਭਾਰਤੀ
ਸਮ੍ਰਿਤੀ ਮੰਧਾਨਾ ਨੇ ਆਇਰਲੈਂਡ ਖਿਲਾਫ ਇਸ ਮੈਚ 'ਚ ਆਪਣੇ ਵਨਡੇ ਕਰੀਅਰ ਦਾ 10ਵਾਂ ਸੈਂਕੜਾ ਲਗਾਇਆ, ਇਸ ਸੈਂਕੜੇ ਦੇ ਨਾਲ ਉਹ ਵਨਡੇ ਕ੍ਰਿਕਟ ਦੇ ਇਤਿਹਾਸ 'ਚ 10 ਸੈਂਕੜੇ ਪੂਰੇ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਕ੍ਰਿਕਟਰ ਬਣ ਗਈ ਹੈ। ਉਹ ਪਹਿਲਾਂ ਹੀ ਭਾਰਤ ਲਈ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੀ ਮਹਿਲਾ ਖਿਡਾਰੀ ਹੈ। ਇਸ ਸੂਚੀ 'ਚ ਉਨ੍ਹਾਂ ਤੋਂ ਬਾਅਦ ਸਾਬਕਾ ਕਪਤਾਨ ਮਿਤਾਲੀ ਰਾਜ ਦਾ ਨਾਂ ਹੈ, ਜਿੰਨ੍ਹਾਂ ਨੇ ਭਾਰਤ ਲਈ ਖੇਡਦੇ ਹੋਏ 7 ਵਨਡੇ ਸੈਂਕੜੇ ਲਗਾਏ ਹਨ। ਹਰਮਨਪ੍ਰੀਤ ਕੌਰ ਦੇ ਨਾਂ ਵੀ 6 ਵਨਡੇ ਸੈਂਕੜੇ ਹਨ।
ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਦੁਨੀਆ ਦੇ ਤੀਜੇ ਬੱਲੇਬਾਜ਼
ਇਸ ਸੈਂਕੜੇ ਨਾਲ ਸਮ੍ਰਿਤੀ ਮੰਧਾਨਾ ਸਾਂਝੇ ਤੌਰ 'ਤੇ ਵਨਡੇ 'ਚ ਸੈਂਕੜੇ ਲਗਾਉਣ ਵਾਲੀ ਦੁਨੀਆ ਦੀ ਤੀਜੀ ਸਭ ਤੋਂ ਵੱਧ ਮਹਿਲਾ ਬੱਲੇਬਾਜ਼ ਬਣ ਗਈ ਹੈ। ਉਨ੍ਹਾਂ ਨੇ ਇੰਗਲੈਂਡ ਦੀ ਟੈਮੀ ਬਿਊਮੋਂਟ ਦੇ 10 ਵਨਡੇ ਸੈਂਕੜਿਆਂ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਆਸਟਰੇਲੀਆ ਦੀ ਸਾਬਕਾ ਕਪਤਾਨ ਮੇਗ ਲੈਨਿੰਗ ਦੇ ਨਾਂ ਸਭ ਤੋਂ ਵੱਧ 15 ਸੈਂਕੜੇ ਹਨ। ਨਿਊਜ਼ੀਲੈਂਡ ਦੀ ਸੂਜ਼ੀ ਬੇਟਸ ਨੇ 13 ਸੈਂਕੜੇ ਲਗਾਏ ਹਨ। ਇਸ ਤਰ੍ਹਾਂ ਮੰਧਾਨਾ 10 ਸੈਂਕੜੇ ਪੂਰੇ ਕਰਨ ਵਾਲੀ ਦੁਨੀਆ ਦੀ ਸਿਰਫ ਚੌਥੀ ਬੱਲੇਬਾਜ਼ ਬਣ ਗਈ ਹੈ।
ਮਹਿਲਾ ਕ੍ਰਿਕਟ ਇਤਿਹਾਸ ਵਿੱਚ ਸਭ ਤੋਂ ਵੱਧ ਵਨਡੇ ਸੈਂਕੜੇ:-
- ਮੇਗ ਲੈਨਿੰਗ - 15
- ਸੂਜ਼ੀ ਬੇਟਸ - 13
- ਸਮ੍ਰਿਤੀ ਮੰਧਾਨਾ - 10*