ਨਵੀਂ ਦਿੱਲੀ: ਭਾਰਤੀ ਮਹਿਲਾ ਕ੍ਰਿਕਟ ਟੀਮ ਆਈਸੀਸੀ ਅੰਡਰ-19 ਮਹਿਲਾ ਟੀ-20 ਵਿਸ਼ਵ ਕੱਪ 'ਚ ਸ਼ਾਨਦਾਰ ਪ੍ਰਦਰਸ਼ਨ ਲਈ ਪਹੁੰਚੀ ਹੈ। ਨਿੱਕੀ ਪ੍ਰਸਾਦ ਦੀ ਕਪਤਾਨੀ ਵਾਲੀ ਅੰਡਰ-19 ਟੀਮ ਨੇ ਹੁਣ ਸਕਾਟਲੈਂਡ 'ਤੇ ਆਪਣੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਹੈ। ਇਸ ਦੇ ਨਾਲ ਹੀ ਸੈਮੀਫਾਈਨਲ ਦੀ ਟਿਕਟ ਵੀ ਲੱਗਭਗ ਪੱਕੀ ਹੋ ਗਈ ਹੈ।
19 ਸਾਲ ਦੀ ਗੋਂਗਾੜੀ ਤ੍ਰਿਸ਼ਾ ਅੰਡਰ-19 ਮਹਿਲਾ ਟੀ-20 ਵਿਸ਼ਵ ਕੱਪ ਦੇ ਇਤਿਹਾਸ 'ਚ ਸੈਂਕੜਾ ਲਗਾਉਣ ਵਾਲੀ ਪਹਿਲੀ ਬੱਲੇਬਾਜ਼ ਬਣ ਗਈ ਹੈ। ਤ੍ਰਿਸ਼ਾ ਮੌਜੂਦਾ ਮਹਿਲਾ ਟੀ-20 ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਬੱਲੇਬਾਜ਼ ਵੀ ਹੈ। ਤ੍ਰਿਸ਼ਾ 2023 ਵਿੱਚ ਅੰਡਰ-19 ਮਹਿਲਾ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਸੀ, ਜਿੱਥੇ ਉਨ੍ਹਾਂ ਨੇ 23.20 ਦੀ ਔਸਤ ਅਤੇ 108.41 ਦੇ ਸਟ੍ਰਾਈਕ ਰੇਟ ਨਾਲ 116 ਦੌੜਾਂ ਬਣਾਈਆਂ ਸਨ।
An unbeaten 💯
— BCCI Women (@BCCIWomen) January 28, 2025
3⃣-wicket haul 👌
For her brilliant all-round performance, G Trisha bagged the Player of the Match award as #TeamIndia sealed a 1⃣5⃣0⃣-run win over Scotland 👏 👏
Scorecard ▶️ https://t.co/feBJlxclkZ#INDvSCO | #U19WorldCup pic.twitter.com/OGOnhg1w3k
ਭਾਰਤ ਨੇ ਸਕਾਟਲੈਂਡ ਨੂੰ 150 ਦੌੜਾਂ ਨਾਲ ਹਰਾਇਆ
ਇਸ ਮੈਚ 'ਚ ਭਾਰਤ ਦੀ ਅੰਡਰ-19 ਮਹਿਲਾ ਕ੍ਰਿਕਟ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 1 ਵਿਕਟ ਗੁਆ ਕੇ 208 ਦੌੜਾਂ ਦਾ ਵੱਡਾ ਸਕੋਰ ਬਣਾਇਆ। ਭਾਰਤ ਵੱਲੋਂ ਦਿੱਤੇ 209 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਸਕਾਟਲੈਂਡ ਦੀ ਅੰਡਰ-19 ਮਹਿਲਾ ਕ੍ਰਿਕਟ ਟੀਮ 14 ਓਵਰਾਂ ਵਿੱਚ ਕੁੱਲ 58 ਦੌੜਾਂ ’ਤੇ ਆਲ ਆਊਟ ਹੋ ਗਈ। ਇਸ ਨਾਲ ਭਾਰਤ ਨੇ ਇਹ ਮੈਚ 150 ਦੌੜਾਂ ਦੇ ਵੱਡੇ ਫਰਕ ਨਾਲ ਜਿੱਤ ਲਿਆ।
ਗੋਂਗਾੜੀ ਤ੍ਰਿਸ਼ਾ ਨੇ ਸ਼ਾਨਦਾਰ ਸੈਂਕੜਾ ਲਗਾਇਆ
ਗੋਂਗੜੀ ਤ੍ਰਿਸ਼ਾ ਨੇ ਭਾਰਤ ਲਈ ਸ਼ਾਨਦਾਰ ਸੈਂਕੜਾ ਜੜਿਆ ਅਤੇ ਆਪਣੀ ਟੀਮ ਨੂੰ ਜਿੱਤ ਦਿਵਾਉਣ ਵਿਚ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਈ, ਜਿਸ ਲਈ ਉਨ੍ਹਾਂ ਨੂੰ ਪਲੇਅਰ ਆਫ ਦਿ ਮੈਚ ਦਾ ਪੁਰਸਕਾਰ ਵੀ ਦਿੱਤਾ ਗਿਆ। ਤ੍ਰਿਸ਼ਾ ਇਸ ਮੈਚ 'ਚ ਭਾਰਤ ਲਈ ਪਾਰੀ ਦੀ ਸ਼ੁਰੂਆਤ ਕਰਨ ਆਈ ਸੀ। ਉਹ ਸ਼ੁਰੂ ਤੋਂ ਲੈ ਕੇ ਅੰਤ ਤੱਕ ਅਜੇਤੂ ਰਹੀ। ਉਨ੍ਹਾਂ ਨੇ 59 ਗੇਂਦਾਂ ਦਾ ਸਾਹਮਣਾ ਕੀਤਾ ਅਤੇ 186.44 ਦੇ ਸਟ੍ਰਾਈਕ ਰੇਟ ਨਾਲ 110 ਦੌੜਾਂ ਦੀ ਧਮਾਕੇਦਾਰ ਨਾਬਾਦ ਪਾਰੀ ਖੇਡੀ। ਇਸ ਪਾਰੀ ਦੌਰਾਨ ਉਨ੍ਹਾਂ ਦੇ ਬੱਲੇ ਤੋਂ 13 ਚੌਕੇ ਅਤੇ 4 ਛੱਕਿਆਂ ਦੀ ਵੀ ਬਰਸਾਤ ਹੋਈ।
Ladies & Gentlemen, let's hear it for G Trisha, the first centurion of the ICC Women's U19 World Cup 2025. 👏👏
— BCCI Women (@BCCIWomen) January 28, 2025
Updates ▶️ https://t.co/feBJlxclkZ pic.twitter.com/6dOJFAhdBB
ਤ੍ਰਿਸ਼ਾ ਨੇ 3 ਵਿਕਟਾਂ ਵੀ ਆਪਣੇ ਨਾਂ ਕੀਤੀਆਂ
ਗੋਂਗਾੜੀ ਤ੍ਰਿਸ਼ਾ ਤੋਂ ਇਲਾਵਾ ਜੀ ਕਮਲਿਨੀ ਨੇ 42 ਗੇਂਦਾਂ 'ਚ 9 ਚੌਕਿਆਂ ਦੀ ਮਦਦ ਨਾਲ 51 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਇਸ ਦੇ ਨਾਲ ਹੀ ਸਾਨਿਕਾ ਚਾਲਕੇ ਨੇ 20 ਗੇਂਦਾਂ 'ਚ 5 ਚੌਕਿਆਂ ਦੀ ਮਦਦ ਨਾਲ 29 ਦੌੜਾਂ ਦਾ ਯੋਗਦਾਨ ਦਿੱਤਾ, ਜਿਸ ਦੀ ਬਦੌਲਤ ਭਾਰਤ ਨੇ 208 ਦੌੜਾਂ ਬਣਾਈਆਂ। ਸਕਾਟਲੈਂਡ ਦੇ ਸਿਰਫ 4 ਬੱਲੇਬਾਜ਼ ਹੀ ਦੋਹਰਾ ਅੰਕੜਾ ਪਾਰ ਕਰ ਸਕੇ। ਇਸ ਮੈਚ ਵਿੱਚ ਭਾਰਤ ਲਈ ਆਯੂਸ਼ੀ ਸ਼ੁਕਲਾ ਨੇ ਸਭ ਤੋਂ ਵੱਧ 4 ਵਿਕਟਾਂ ਲਈਆਂ। ਵੈਸ਼ਨਵੀ ਸ਼ਰਮਾ ਅਤੇ ਗੋਂਗਾੜੀ ਤ੍ਰਿਸ਼ਾ ਨੇ 3-3 ਵਿਕਟਾਂ ਲਈਆਂ।
India flex their muscles with a statement victory against Scotland ahead of the #U19WorldCup semi-final 💪
— ICC (@ICC) January 28, 2025
➡️ https://t.co/1s19nAR2sR pic.twitter.com/NCBiz56fF8
ਇਸ ਮੈਚ 'ਚ ਬੱਲੇ ਦੇ ਨਾਲ-ਨਾਲ ਗੋਂਗਾੜੀ ਤ੍ਰਿਸ਼ਾ ਨੇ ਗੇਂਦ ਨਾਲ ਵੀ ਕਮਾਲ ਕੀਤਾ ਅਤੇ ਸਿਰਫ 2 ਓਵਰਾਂ 'ਚ 6 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਹਰ ਪਾਸੇ ਉਨ੍ਹਾਂ ਦੀ ਤਾਰੀਫ ਹੋ ਰਹੀ ਹੈ। ਇਸ ਜਿੱਤ ਨਾਲ ਟੀਮ ਇੰਡੀਆ 3 ਮੈਚਾਂ 'ਚ 3 ਜਿੱਤਾਂ ਨਾਲ ਆਪਣੇ ਗਰੁੱਪ ਯਾਨੀ ਗਰੁੱਪ 1 'ਚ ਚੋਟੀ 'ਤੇ ਬਰਕਰਾਰ ਹੈ ਅਤੇ ਆਸਟ੍ਰੇਲੀਆ ਦੂਜੇ ਸਥਾਨ 'ਤੇ ਹੈ। ਹੁਣ ਉਨ੍ਹਾਂ ਦੇ ਸੈਮੀਫਾਈਨਲ 'ਚ ਪਹੁੰਚਣ ਦੀਆਂ ਮਜ਼ਬੂਤ ਸੰਭਾਵਨਾਵਾਂ ਹਨ। ਉਥੇ ਹੀ ਗਰੁੱਪ-2 'ਚ ਦੱਖਣੀ ਅਫਰੀਕਾ ਚੋਟੀ 'ਤੇ ਹੈ ਅਤੇ ਇੰਗਲੈਂਡ ਦੀ ਟੀਮ ਦੂਜੇ ਸਥਾਨ 'ਤੇ ਹੈ।