ਪੈਰਿਸ (ਫਰਾਂਸ):ਪੈਰਿਸ ਓਲੰਪਿਕ 2024 ਵਿਚ ਭਾਰਤ ਨੂੰ ਵੀਰਵਾਰ ਨੂੰ ਵੱਡਾ ਝਟਕਾ ਲੱਗਾ ਹੈ। ਭਾਰਤ ਦੀ ਸਟਾਰ ਮੁੱਕੇਬਾਜ਼ ਨਿਖਤ ਜ਼ਰੀਨ ਪ੍ਰੀ-ਕੁਆਰਟਰ ਫਾਈਨਲ ਵਿੱਚ ਹਾਰ ਕੇ ਬਾਹਰ ਹੋ ਗਈ ਹੈ। ਭਾਰਤੀ ਮੁੱਕੇਬਾਜ਼ ਨਿਖਤ ਜ਼ਰੀਨ ਨੂੰ ਪੈਰਿਸ ਓਲੰਪਿਕ 'ਚ ਔਰਤਾਂ ਦੇ 50 ਕਿਲੋਗ੍ਰਾਮ ਰਾਊਂਡ ਆਫ 16 ਦੇ ਮੁਕਾਬਲੇ 'ਚ ਚੀਨ ਦੀ ਵੂ ਯੂ ਤੋਂ 5-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਦੇ ਨਾਲ ਹੀ ਮੇਡਨ ਓਲੰਪਿਕ 'ਚ ਜ਼ਰੀਨ ਦੀ ਮੁਹਿੰਮ ਖਤਮ ਹੋ ਗਈ।
ਨਿਖਤ ਜ਼ਰੀਨ ਦੀ ਓਲੰਪਿਕ ਮੁਹਿੰਮ ਖਤਮ:ਭਾਰਤ ਦੇ 140 ਕਰੋੜ ਦੇਸ਼ ਵਾਸੀ ਪੈਰਿਸ 'ਚ ਨਿਖਤ ਜ਼ਰੀਨ ਤੋਂ ਜਿੱਤ ਦੀ ਉਮੀਦ ਕਰ ਰਹੇ ਸਨ। ਪਰ ਚੀਨੀ ਮੁੱਕੇਬਾਜ਼ ਤੋਂ ਹਾਰ ਕੇ ਉਹ ਪੈਰਿਸ ਓਲੰਪਿਕ ਤੋਂ ਬਾਹਰ ਹੋ ਗਈ। ਪਹਿਲਾ ਦਰਜਾ ਪ੍ਰਾਪਤ ਚੀਨ ਦੀ ਵੂ ਯੂ ਨੇ ਹਮਲਾਵਰ ਢੰਗ ਨਾਲ ਸ਼ੁਰੂਆਤ ਕੀਤੀ ਅਤੇ ਪਹਿਲੇ ਦੌਰ ਵਿੱਚ ਹੀ ਜ਼ਰੀਨ 'ਤੇ ਪੂਰੀ ਤਰ੍ਹਾਂ ਦਬਦਬਾ ਬਣਾ ਲਿਆ। ਹਾਲਾਂਕਿ ਦੋ ਵਾਰ ਦੀ ਵਿਸ਼ਵ ਚੈਂਪੀਅਨ ਭਾਰਤ ਦੀ ਨਿਖਤ ਜ਼ਰੀਨ ਨੇ ਦੂਜੇ ਦੌਰ 'ਚ ਸ਼ਾਨਦਾਰ ਵਾਪਸੀ ਕੀਤੀ ਪਰ ਚੀਨੀ ਮੁੱਕੇਬਾਜ਼ ਨੇ ਰਾਊਂਡ ਜਿੱਤ ਲਿਆ।