ਹੈਦਰਾਬਾਦ:ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਆਪਣੀ ਫਾਰਮ 'ਚ ਵਾਪਸੀ ਕਰਦੇ ਹੋਏ ਪਾਕਿਸਤਾਨ ਖਿਲਾਫ ਤੂਫਾਨੀ ਸੈਂਕੜਾ ਲਗਾ ਕੇ ਆਪਣੀ ਟੀਮ ਨੂੰ 6 ਵਿਕਟਾਂ ਨਾਲ ਜਿੱਤ ਦਿਵਾਈ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਮਹਾਕੁੰਭ ਤੋਂ ਬਾਅਦ ਸੁਰਖੀਆਂ 'ਚ ਆਏ IIT ਬਾਬਾ ਅਭੈ ਸਿੰਘ ਨੇ ਚੈਂਪੀਅਨਸ ਟਰਾਫੀ 'ਚ ਪਾਕਿਸਤਾਨ ਖਿਲਾਫ ਭਾਰਤ ਦੀ ਹਾਰ ਦੀ ਭਵਿੱਖਬਾਣੀ ਕੀਤੀ ਸੀ, ਪਰ ਰੋਹਿਤ ਸ਼ਰਮਾ ਦੀ ਟੀਮ ਵਿਰਾਟ ਕੋਹਲੀ ਦੇ ਸੈਂਕੜੇ ਦੀ ਮਦਦ ਨਾਲ ਜਿੱਤ ਗਈ।
ਹੁਣ, ਉਨ੍ਹਾਂ ਦੀ ਇਹ ਭਵਿੱਖਬਾਣੀ ਗ਼ਲਤ ਸਾਬਿਤ ਹੋਈ, ਤਾਂ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲ ਕੀਤਾ ਜਾ ਰਿਹਾ ਹੈ। ਉੱਥੇ ਹੀ, ਪਾਕਿਸਤਾਨ ਟੀਮ ਉੱਤੇ ਵੀ ਯੂਜ਼ਰ ਵਲੋਂ ਖੂਬ ਮੀਮਜ਼ ਸ਼ੇਅਰ ਕੀਤੇ ਜਾ ਰਹੇ ਹਨ।
ਸੋਸ਼ਲ ਮੀਡੀਆ ਉੱਤੇ ਟ੍ਰੋਲ ਹੋ ਰਹੇ IIT ਬਾਬਾ ਤੇ ਪਾਕਿਸਤਾਨ ਟੀਮ
ਭਾਰਤ ਦੀ ਜਿੱਤ ਤੋਂ ਬਾਅਦ ਯੂਜ਼ਰ ਵਲੋਂ ਜਿੱਥੇ ਪਾਕਿਸਤਾਨ ਦੀ ਹਾਰ ਨੂੰ ਲੈ ਕੇ ਮੀਮਜ਼ ਸ਼ੇਅਰ ਕੀਤੇ ਜਾ ਰਹੇ ਹਨ, ਉੱਥੇ ਹੀ ਆਈਆਈਟੀ ਬਾਬਾ ਲਈ ਵੀ ਮੀਮਜ਼ ਬਣਾਏ ਜਾ ਰਹੇ ਹਨ। ਇੱਥੇ ਇੱਕ ਯੂਜ਼ਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਇਕ ਫੋਟੋ ਸ਼ੇਅਰ ਕੀਤੀ, ਜਿਸ ਉੱਤੇ ਲਿਖਿਆ ਹੈ, IIT ਬਾਬਾ ਹੁਣ (ਮੈਚ ਜਿੱਤਣ ਤੋਂ ਬਾਅਦ) 'ਮੇਰੇ ਮੂੰਹ ਸੇ ਨਿਕਲ ਗਿਆ, ਮੇਰੀ ਜ਼ੁਬਾਨ ਟੂਟ ਗਈ।'
ਇੱਕ ਹੋਰ ਮੀਮਜ਼ ਦੇਖਣ ਨੂੰ ਮਿਲੀ, ਜੋ ਕਿ ਪਾਕਿਸਤਾਨ ਦੀ ਹਾਰ ਉੱਤੇ ਰਹੀ। ਜਿੱਥੇ ਲਿੱਖਿਆ ਗਿਆ ਕਿ, 'ਖੁਦ ਹੀ ਚੈਂਪੀਅਨ ਟਰਾਫੀ ਹੋਸਟ ਕਰਕੇ, ਸਭ ਤੋਂ ਪਹਿਲਾ ਟੂਰਨਾਮੈਂਟ ਤੋਂ ਬਾਹਰ ਹੋ ਗਏ (ਜਸਟ ਪਾਕਿਸਤਾਨ ਥਿੰਗਜ਼)'