ਰਾਂਚੀ: ਭਾਰਤ ਅਤੇ ਇੰਗਲੈਂਡ ਵਿਚਾਲੇ ਚੌਥਾ ਟੈਸਟ ਮੈਚ ਰਾਂਚੀ ਵਿੱਚ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 353 ਦੌੜਾਂ ਬਣਾਈਆਂ। ਜੋ ਰੂਟ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 122 ਦੌੜਾਂ ਦੀ ਅਜੇਤੂ ਪਾਰੀ ਖੇਡੀ। ਉਸ ਦੀ ਪਾਰੀ ਦੀ ਬਦੌਲਤ ਹੀ ਇੰਗਲੈਂਡ ਦੀ ਟੀਮ 352 ਦੌੜਾਂ ਦੇ ਸਕੋਰ ਤੱਕ ਪਹੁੰਚ ਸਕੀ ਹੈ। ਪਹਿਲੇ ਦਿਨ ਦੇ ਪਹਿਲੇ ਸੈਸ਼ਨ 'ਚ ਇੰਗਲੈਂਡ ਦਾ ਸਕੋਰ 5 ਵਿਕਟਾਂ 'ਤੇ 112 ਦੌੜਾਂ ਸੀ।
ਪਹਿਲੇ ਦਿਨ ਇੰਗਲੈਂਡ ਨੇ 7 ਵਿਕਟਾਂ ਗੁਆ ਕੇ 302 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਦੂਜੇ ਦਿਨ ਟੀਮ ਆਪਣੇ ਸਕੋਰ ਵਿੱਚ ਸਿਰਫ਼ 50 ਦੌੜਾਂ ਹੀ ਜੋੜ ਸਕੀ। ਇਸ ਸੀਰੀਜ਼ 'ਚ ਪਹਿਲੀ ਵਾਰ ਖੇਡ ਰਹੇ ਰੌਬਿਨਸਨ ਨੇ ਦੂਜੇ ਦਿਨ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਜੋ ਰੂਟ 106 ਦੌੜਾਂ ਬਣਾ ਕੇ ਅਜੇਤੂ ਪਰਤੇ। ਇੰਗਲੈਂਡ ਨੇ ਪਹਿਲੇ ਦਿਨ ਦੇ ਪਹਿਲੇ ਸੈਸ਼ਨ ਵਿੱਚ ਹੀ 5 ਵਿਕਟਾਂ ਗੁਆ ਦਿੱਤੀਆਂ ਸਨ। ਇੰਗਲੈਂਡ ਦੀ ਪਹਿਲੀ ਵਿਕਟ ਬੇਨ ਡਕੇਟ ਨੇ ਡਿੱਗੀ।