ਨਵੀਂ ਦਿੱਲੀ:ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਦੂਜਾ ਟੀ-20 ਮੈਚ ਚੇਨਈ ਦੇ ਐੱਮ.ਏ ਚਿਦੰਬਰਮ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿੱਚ ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਅਤੇ ਇੰਗਲੈਂਡ ਦੇ ਕਪਤਾਨ ਜੋਸ ਬਟਲਰ ਟਾਸ ਲਈ ਆਏ। ਇਸ ਦੌਰਾਨ ਸੂਰਿਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਮੈਦਾਨ 'ਤੇ ਪਈ ਤ੍ਰੇਲ ਬਾਰੇ ਵੀ ਗੱਲ ਕੀਤੀ।
ਭਾਰਤ ਅਤੇ ਇੰਗਲੈਂਡ ਨੇ 2-2 ਬਦਲਾਅ ਕੀਤੇ
ਸੂਰਿਆਕੁਮਾਰ ਯਾਦਵ ਨੇ ਇਸ ਮੈਚ 'ਚ ਭਾਰਤੀ ਕ੍ਰਿਕਟ ਟੀਮ ਦੇ ਪਲੇਇੰਗ-11 'ਚ 2 ਵੱਡੇ ਬਦਲਾਅ ਕੀਤੇ ਹਨ। ਇਸ ਦੇ ਨਾਲ ਹੀ ਜੋਸ ਬਟਲਰ ਨੇ ਪਿਛਲੇ ਮੈਚ ਦੇ ਆਪਣੇ ਪਲੇਇੰਗ-11 'ਚ ਵੀ 2 ਬਦਲਾਅ ਕੀਤੇ ਹਨ। ਭਾਰਤ ਲਈ ਨਿਤੀਸ਼ ਕੁਮਾਰ ਰੈੱਡੀ ਅਤੇ ਰਿੰਕੂ ਸਿੰਘ ਇਸ ਮੈਚ ਵਿੱਚ ਨਹੀਂ ਖੇਡਣਗੇ। ਉਨ੍ਹਾਂ ਦੀ ਥਾਂ 'ਤੇ ਸਥਾਨਕ ਲੜਕੇ ਵਾਸ਼ਿੰਗਟਨ ਸੁੰਦਰ ਅਤੇ ਵਿਕਟਕੀਪਰ ਬੱਲੇਬਾਜ਼ ਧਰੁਵ ਜੁਰੇਲ ਨੂੰ ਮੌਕਾ ਦਿੱਤਾ ਗਿਆ ਹੈ। ਇੰਗਲੈਂਡ ਨੇ ਜੈਕਬ ਬੈਥਲ ਅਤੇ ਗੁਸ ਐਟਕਿੰਸਨ ਨੂੰ ਛੱਡ ਦਿੱਤਾ ਹੈ। ਉਨ੍ਹਾਂ ਦੀ ਜਗ੍ਹਾ ਜੈਮੀ ਸਮਿਥ ਅਤੇ ਬ੍ਰੇਡਨ ਕਾਰਸ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ।
ਭਾਰਤ ਅਤੇ ਇੰਗਲੈਂਡ ਦੀ ਪਲੇਇੰਗ-11