ਨਵੀਂ ਦਿੱਲੀ: ਬੀਸੀਸੀਆਈ ਦੇ ਸਾਬਕਾ ਸਕੱਤਰ ਜੈ ਸ਼ਾਹ ਨੇ 1 ਦਸੰਬਰ 2024 ਤੋਂ ਆਈਸੀਸੀ ਦੇ ਨਵੇਂ ਪ੍ਰਧਾਨ ਦਾ ਅਹੁਦਾ ਸੰਭਾਲ ਲਿਆ ਹੈ। ਇਸ ਵੱਡੇ ਅਹੁਦੇ 'ਤੇ ਕਾਬਜ਼ ਹੋਣ ਤੋਂ ਬਾਅਦ ਜੈ ਸ਼ਾਹ ਦੀ ਪਹਿਲੀ ਜ਼ਿੰਮੇਵਾਰੀ ਹੀ ਉਨ੍ਹਾਂ ਲਈ ਸਭ ਤੋਂ ਵੱਡੀ ਚੁਣੌਤੀ ਬਣ ਗਈ ਹੈ।
ਪਹਿਲਾ ਵੱਡਾ ਚੈਲੰਜ
ਜਿਵੇਂ ਹੀ ਆਈਸੀਸੀ ਦੇ ਨਵੇਂ ਚੇਅਰਮੈਨ ਜੈ ਸ਼ਾਹ ਨੇ ਆਪਣਾ ਕਾਰਜ ਸੰਭਾਲਿਆ ਤਾਂ ਉਨਾਂ੍ਹ ਅੱਗੇ ਇੱਕ ਵੱਡਾ ਚੁਣੌਤੀ ਵੀ ਆ ਗਈ।ਜੈ ਸ਼ਾਹ ਦੀ ਅਗਵਾਈ 'ਚ ਆਈਸੀਸੀ ਸਾਹਮਣੇ ਇਸ ਸਮੇਂ ਵੱਡੀ ਚੁਣੌਤੀ ਚੈਂਪੀਅਨਜ਼ ਟਰਾਫੀ ਦੇ ਸਥਾਨ ਦਾ ਫੈਸਲਾ ਕਰਨਾ ਹੈ। ਇਹ ਟੂਰਨਾਮੈਂਟ ਪਾਕਿਸਤਾਨ ਵਿੱਚ ਖੇਡੇ ਜਾਣ ਦੀ ਤਜਵੀਜ਼ ਹੈ ਜੋ 19 ਫਰਵਰੀ ਤੋਂ ਸ਼ੁਰੂ ਹੋਣਾ ਹੈ। ਪਰ ਭਾਰਤੀ ਟੀਮ ਵੱਲੋਂ ਸਰਕਾਰ ਤੋਂ ਇਜਾਜ਼ਤ ਨਾ ਮਿਲਣ ਦਾ ਹਵਾਲਾ ਦਿੰਦੇ ਹੋਏ ਪਾਕਿਸਤਾਨ ਜਾਣ ਤੋਂ ਇਨਕਾਰ ਕਰਨ ਕਾਰਨ ਇਸ ਟੂਰਨਾਮੈਂਟ ਦੇ ਸ਼ਡਿਊਲ ਦਾ ਅਜੇ ਐਲਾਨ ਨਹੀਂ ਕੀਤਾ ਗਿਆ।
ਪਾਕਿਸਤਾਨ ਦੀ ਜ਼ਿੱਦ
ਹੁਣ ਤੱਕ ਪਾਕਿਸਤਾਨ ਪੂਰੇ ਟੂਰਨਾਮੈਂਟ ਨੂੰ ਆਪਣੇ ਦੇਸ਼ 'ਚ ਕਰਵਾਉਣ 'ਤੇ ਅੜੇ ਸੀ ਕਿਉਂਕਿ ਉਸ ਨੇ 2023 ਵਨਡੇ ਵਿਸ਼ਵ ਕੱਪ 'ਚ ਹਿੱਸਾ ਲੈਣ ਲਈ ਆਪਣੀ ਟੀਮ ਨੂੰ ਭਾਰਤ ਭੇਜਿਆ ਸੀ। ਹਾਲਾਂਕਿ ਇਸ ਮੁੱਦੇ 'ਤੇ ਇਕ ਸਮਝੌਤਾ ਹੋ ਸਕਦਾ ਹੈ, ਜਿਸ ਦੇ ਤਹਿਤ ਭਾਰਤ ਦੇ ਸਾਰੇ ਮੈਚ ਪਾਕਿਸਤਾਨ ਤੋਂ ਬਾਹਰ ਕਿਸੇ ਹੋਰ ਜਗ੍ਹਾ 'ਤੇ ਕਰਵਾਏ ਜਾਣਗੇ। ਇਸ 'ਤੇ ਜਲਦ ਹੀ ਅੰਤਿਮ ਫੈਸਲਾ ਲਿਆ ਜਾ ਸਕਦਾ ਹੈ।
ਜੈ ਸ਼ਾਹ ਨੇ ਆਪਣਾ ਕਾਰਜਕਾਲ ਸ਼ੁਰੂ ਕਰਨ 'ਤੇ ਕੀ ਕਿਹਾ ਸੀ?
ਤੁਹਾਨੂੰ ਦਸ ਦਈਏ ਕਿ ਨਵੇਂ ਆਈਸੀਸੀ ਪ੍ਰਧਾਨ ਵਜੋਂ ਆਪਣਾ ਕਾਰਜਕਾਲ ਸ਼ੁਰੂ ਕਰਨ ਵਾਲੇ ਜੈ ਸ਼ਾਹ ਨੇ ਕਿਹਾ ਕਿ ਉਹ ਟੈਸਟ ਕ੍ਰਿਕਟ ਦੀ ਸਾਖ ਨੂੰ ਬਰਕਰਾਰ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਜੈ ਸ਼ਾਹ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਿਹਾ, 'ਟੈਸਟ ਕ੍ਰਿਕੇਟ ਦੀ ਖੇਡ ਮੇਰੇ ਲਈ ਸਰਵਉੱਚ ਹੈ ਅਤੇ ਮੈਂ ਇਸ ਦੇ ਵੱਕਾਰ ਨੂੰ ਬਰਕਰਾਰ ਰੱਖਣ ਅਤੇ ਇਸ ਨੂੰ ਪ੍ਰਸ਼ੰਸਕਾਂ ਤੱਕ ਪਹੁੰਚਾਉਣ ਲਈ ਵਚਨਬੱਧ ਹਾਂ। ਇਸੇ ਤਰ੍ਹਾਂ ਸਾਡੀ ਅੱਗੇ ਵਧਣ ਦੀ ਰਣਨੀਤੀ ਵਿਚ ਮਹਿਲਾ ਕ੍ਰਿਕਟ ਦੀ ਅਹਿਮ ਭੂਮਿਕਾ ਹੈ ਕਿਉਂਕਿ ਅਸੀਂ ਖੇਡ ਨੂੰ ਨਵੀਆਂ ਉਚਾਈਆਂ 'ਤੇ ਲਿਜਾਣਾ ਚਾਹੁੰਦੇ ਹਾਂ।
ਨਵੇਂ ਪ੍ਰਧਾਨ ਨੇ ਇਹ ਵੀ ਕਿਹਾ, "ਅਸੀਂ ਮਿਲ ਕੇ ਕ੍ਰਿਕਟ ਨੂੰ ਬੇਮਿਸਾਲ ਉਚਾਈਆਂ 'ਤੇ ਲੈ ਕੇ ਜਾਵਾਂਗੇ, ਨਵੀਂ ਪੀੜ੍ਹੀ ਨੂੰ ਪ੍ਰੇਰਿਤ ਕਰਾਂਗੇ ਅਤੇ ਕ੍ਰਿਕਟ ਦੀ ਸਾਡੀ ਮਹਾਨ ਖੇਡ ਰਾਹੀਂ ਭਾਈਚਾਰਿਆਂ ਨੂੰ ਇਕਜੁੱਟ ਕਰਾਂਗੇ।"ਗਲੋਬਲ ਪੱਧਰ 'ਤੇ ਕ੍ਰਿਕਟ 'ਚ ਅਪਾਰ ਸੰਭਾਵਨਾਵਾਂ ਹਨ ਅਤੇ ਮੈਂ ਕ੍ਰਿਕਟ ਨੂੰ ਨਵੀਆਂ ਉਚਾਈਆਂ 'ਤੇ ਲਿਜਾਣ ਦੇ ਨਵੇਂ ਮੌਕਿਆਂ ਦਾ ਫਾਇਦਾ ਉਠਾਉਣ ਲਈ ਆਈਸੀਸੀ ਟੀਮ ਅਤੇ ਮੈਂਬਰ ਦੇਸ਼ਾਂ ਨਾਲ ਕੰਮ ਕਰਨ ਦੀ ਉਮੀਦ ਕਰਦਾ ਹਾਂ।''
ਤੁਹਾਨੂੰ ਦੱਸ ਦੇਈਏ ਕਿ 36 ਸਾਲਾ ਸ਼ਾਹ ਇਸ ਅਹੁਦੇ ਲਈ ਬਿਨਾਂ ਮੁਕਾਬਲਾ ਚੁਣੇ ਗਏ ਸਨ ਅਤੇ ਉਹ ਇਸ ਅਹੁਦੇ 'ਤੇ ਰਹਿਣ ਵਾਲੇ ਸਭ ਤੋਂ ਘੱਟ ਉਮਰ ਦੇ ਆਈਸੀਸੀ ਪ੍ਰਧਾਨ ਹਨ। ਆਈਸੀਸੀ ਪ੍ਰਧਾਨ ਬਣਨ ਤੋਂ ਪਹਿਲਾਂ ਉਹ ਬੀਸੀਸੀਆਈ ਸਕੱਤਰ ਦੀ ਭੂਮਿਕਾ ਨਿਭਾ ਰਹੇ ਸਨ। ਉਹ ਇਸ ਤੋਂ ਪਹਿਲਾਂ ਏਸ਼ੀਅਨ ਕ੍ਰਿਕਟ ਕੌਂਸਲ ਅਤੇ ਆਈਸੀਸੀ ਦੀ ਵਪਾਰਕ ਅਤੇ ਵਿੱਤੀ ਕਮੇਟੀ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ।