ਸਿਡਨੀ (ਆਸਟਰੇਲੀਆ) :ਆਸਟਰੇਲੀਆ ਨੇ ਸ਼ੁੱਕਰਵਾਰ, 3 ਜਨਵਰੀ ਤੋਂ ਭਾਰਤ ਖਿਲਾਫ ਸ਼ੁਰੂ ਹੋਣ ਵਾਲੇ 5ਵੇਂ ਅਤੇ ਆਖਰੀ ਟੈਸਟ ਮੈਚ ਲਈ ਆਪਣੇ ਪਲੇਇੰਗ-11 ਦਾ ਐਲਾਨ ਕਰ ਦਿੱਤਾ ਹੈ। ਆਲਰਾਊਂਡਰ ਮਿਸ਼ੇਲ ਮਾਰਸ਼ ਨੂੰ ਪਲੇਇੰਗ-11 'ਚੋਂ ਬਾਹਰ ਕਰ ਦਿੱਤਾ ਗਿਆ ਹੈ, ਜਦਕਿ ਬੀਓ ਵੈਬਸਟਰ ਨੂੰ ਬਾਰਡਰ-ਗਾਵਸਕਰ ਟਰਾਫੀ ਸੀਰੀਜ਼ ਦੇ ਆਖਰੀ ਟੈਸਟ 'ਚ ਡੈਬਿਊ ਕਰਨ ਦਾ ਮੌਕਾ ਮਿਲੇਗਾ।
ਬੀਓ ਵੈਬਸਟਰ ਨੂੰ ਮਾਰਸ਼ ਦੀ ਥਾਂ 'ਤੇ ਮੌਕਾ
ਵੀਰਵਾਰ ਨੂੰ ਸਿਡਨੀ ਕ੍ਰਿਕਟ ਗਰਾਊਂਡ (ਐਸਸੀਜੀ) 'ਤੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ, ਕਪਤਾਨ ਪੈਟ ਕਮਿੰਸ ਨੇ ਪੁਸ਼ਟੀ ਕੀਤੀ ਕਿ ਮੇਜ਼ਬਾਨ ਟੀਮ ਨੇ ਬਾਕਸਿੰਗ ਡੇ ਟੈਸਟ ਤੋਂ ਬਾਅਦ ਆਪਣੇ ਪਲੇਇੰਗ ਇਲੈਵਨ ਵਿੱਚ ਇੱਕ ਬਦਲਾਅ ਕੀਤਾ ਹੈ, ਵੈਬਸਟਰ ਨੂੰ ਮਾਰਸ਼ ਦੀ ਥਾਂ ਲੈ ਥਾਂ 'ਤੇ ਸ਼ਾਮਲ ਕੀਤਾ ਗਿਆ ਹੈ, ਜਿਸ ਨੇ ਸੀਰੀਜ਼ 'ਚ 10.42 ਦੀ ਔਸਤ ਨਾਲ ਸਿਰਫ 73 ਦੌੜਾਂ ਬਣਾਈਆਂ ਹਨ।
ਵੈਬਸਟਰ ਦਾ ਫਸਟ-ਕਲਾਸ ਕਰੀਅਰ
ਨੌਜਵਾਨ ਆਲਰਾਊਂਡਰ ਵੈਬਸਟਰ ਨੇ ਮਾਰਚ 2022 ਤੋਂ ਪਹਿਲੀ ਸ਼੍ਰੇਣੀ ਕ੍ਰਿਕਟ ਵਿੱਚ 57.10 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ, ਜਦਕਿ 31.70 ਦੀ ਔਸਤ ਨਾਲ 81 ਵਿਕਟਾਂ ਵੀ ਲਈਆਂ ਹਨ। ਉਸ ਨੇ ਆਪਣੇ ਪਿਛਲੇ 3 ਫਰਸਟ ਕਲਾਸ ਮੈਚਾਂ 'ਚ 12 ਵਿਕਟਾਂ ਲਈਆਂ ਹਨ, ਇਸ ਪ੍ਰਦਰਸ਼ਨ ਦੀ ਬਦੌਲਤ ਉਸ ਨੂੰ ਰਾਸ਼ਟਰੀ ਸੀਨੀਅਰ ਟੀਮ 'ਚ ਜਗ੍ਹਾ ਮਿਲੀ ਹੈ।
ਕਮਿੰਸ ਨੇ ਕਿਹਾ, 'ਸਭ ਤੋਂ ਪਹਿਲਾਂ, ਜੇਕਰ ਤੁਸੀਂ ਛੇਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਜਾ ਰਹੇ ਹੋ, ਤਾਂ ਤੁਹਾਨੂੰ ਆਪਣੀ ਬੱਲੇਬਾਜ਼ੀ ਨੂੰ ਲੈ ਕੇ ਚੁਸਤ-ਦਰੁਸਤ ਹੋਣਾ ਚਾਹੀਦਾ ਹੈ, ਜੋ ਉਸ ਨੇ ਪਿਛਲੇ ਕੁਝ ਸਾਲਾਂ ਵਿੱਚ ਦਿਖਾਇਆ ਹੈ, ਜਦੋਂ ਉਹ ਖੇਡ ਵਿਚ ਆਉਂਦਾ ਹੈ, ਉਸ ਨੇ ਸੱਚਮੁੱਚ ਖੇਡਾਂ ਨੂੰ ਬਦਲ ਦਿੱਤਾ ਹੈ। ਬੀਊ ਦੀ ਤੇਜ਼ ਗੇਂਦਬਾਜ਼ੀ ਫਾਇਦੇਮੰਦ ਸਾਬਤ ਹੋਣ ਵਾਲੀ ਹੈ।
ਮਿਸ਼ੇਲ ਸਟਾਰਕ ਫਿੱਟ ਐਲਾਨਿਆ
ਕਮਿੰਸ ਨੇ ਪੁਸ਼ਟੀ ਕੀਤੀ ਕਿ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੂੰ ਪਸਲੀ ਦੀ ਸੱਟ ਦੇ ਬਾਵਜੂਦ ਭਾਰਤ ਦੇ ਖਿਲਾਫ 5ਵੇਂ ਟੈਸਟ ਵਿੱਚ ਖੇਡਣ ਲਈ ਫਿੱਟ ਘੋਸ਼ਿਤ ਕੀਤਾ ਗਿਆ ਹੈ। ਆਸਟ੍ਰੇਲੀਆਈ ਕਪਤਾਨ ਨੇ ਕਿਹਾ, 'ਉਹ ਇਸ ਮੈਚ ਨੂੰ ਕਦੇ ਨਹੀਂ ਛੱਡੇਗਾ'। ਸਟਾਰਕ ਨੂੰ ਬੁੱਧਵਾਰ ਨੂੰ ਰਿਬ ਸਕੈਨ ਲਈ ਭੇਜਿਆ ਗਿਆ ਸੀ, ਜਿਸ ਨੂੰ ਟੀਮ ਸਟਾਫ ਨੇ ਕਿਹਾ ਕਿ ਇਹ ਇੱਕ ਆਮ ਪ੍ਰਕਿਰਿਆ ਸੀ।
ਭਾਰਤ ਦੇ ਖਿਲਾਫ 5ਵੇਂ ਟੈਸਟ ਲਈ ਆਸਟ੍ਰੇਲੀਆ ਦੀ ਪਲੇਇੰਗ-11:-ਸੈਮ ਕੌਨਸਟਾਸ, ਉਸਮਾਨ ਖਵਾਜਾ, ਮਾਰਨਸ ਲੈਬੂਸ਼ਗਨ, ਸਟੀਵ ਸਮਿਥ, ਟ੍ਰੈਵਿਸ ਹੈੱਡ, ਬੀਊ ਵੈਬਸਟਰ, ਅਲੈਕਸ ਕੈਰੀ (ਵਿਕਟਕੀਪਰ), ਪੈਟ ਕਮਿੰਸ, ਮਿਚ ਸਟਾਰਕ, ਨਾਥਨ ਲਿਓਨ, ਸਕਾਟ ਬੋਲੈਂਡ।