ਨਵੀਂ ਦਿੱਲੀ: ਏਸੀਸੀ ਪੁਰਸ਼ ਟੀ-20 ਐਮਰਜਿੰਗ ਏਸ਼ੀਆ ਕੱਪ ਵਿੱਚ ਭਾਰਤ ਨੇ ਆਪਣੇ ਕੱਟੜ ਵਿਰੋਧੀ ਪਾਕਿਸਤਾਨ ਨੂੰ 7 ਦੌੜਾਂ ਨਾਲ ਹਰਾ ਦਿੱਤਾ। ਸ਼ਨੀਵਾਰ ਨੂੰ ਦੋਵਾਂ ਦੇਸ਼ਾਂ ਦੇ ਉੱਭਰਦੇ ਹੋਏ ਟੈਲੇਂਟ ਇੱਕ-ਦੂਜੇ ਦੇ ਆਹਮੋ-ਸਾਹਮਣੇ ਸਨ, ਉੱਥੇ ਹੀ ਮਸਕਟ ਦੇ ਓਮਾਨ ਕ੍ਰਿਕਟ ਅਕੈਡਮੀ ਗਰਾਊਂਡ 'ਚ ਖੇਡੇ ਗਏ ਮੈਚ 'ਚ ਟੀਮ ਇੰਡੀਆ ਨੇ ਪਾਕਿਸਤਾਨ ਸ਼ਾਹੀਨ ਨੂੰ ਹਰਾਇਆ।
ਇਸ ਮੈਚ ਵਿੱਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ 183 ਦੌੜਾਂ ਬਣਾਈਆਂ। ਭਾਰਤ ਲਈ ਕਪਤਾਨ ਤਿਲਕ ਵਰਮਾ ਨੇ ਸਭ ਤੋਂ ਵੱਧ 43 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਭਾਰਤੀ ਟੀਮ ਦੇ ਉੱਭਰਦੇ ਸਟਾਰ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ 35, ਪ੍ਰਭਸਿਮਰਨ ਸਿੰਘ ਨੇ 36 ਅਤੇ ਨੇਹਲ ਵਢੇਰਾ ਨੇ 35 ਦੌੜਾਂ ਬਣਾਈਆਂ।
ਭਾਰਤ ਦੇ 183 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪਾਕਿਸਤਾਨ ਦੀ ਟੀਮ 176 ਦੌੜਾਂ ਹੀ ਬਣਾ ਸਕੀ। ਪਾਕਿਸਤਾਨ ਟੀਮ ਦੇ ਸਲਾਮੀ ਬੱਲੇਬਾਜ਼ ਮੁਹੰਮਦ ਹੈਰਿਸ ਨੇ ਪਹਿਲੀ ਹੀ ਗੇਂਦ 'ਤੇ ਛੱਕਾ ਜੜਿਆ, ਹਾਲਾਂਕਿ ਅਗਲੀ ਹੀ ਗੇਂਦ 'ਤੇ ਗੇਂਦਬਾਜ਼ ਕੰਬੋਜ ਨੇ ਉਨ੍ਹਾਂ ਨੂੰ ਪੈਵੇਲੀਅਨ ਦਾ ਰਸਤਾ ਦਿਖਾ ਦਿੱਤਾ। ਪਾਕਿਸਤਾਨ ਸ਼ਾਹੀਨ ਨੂੰ ਪਾਰੀ ਦੇ ਤੀਜੇ ਓਵਰ 'ਚ ਦੂਜਾ ਵੱਡਾ ਝਟਕਾ ਲੱਗਾ ਜਦੋਂ ਉਨ੍ਹਾਂ ਦਾ ਬੱਲੇਬਾਜ਼ ਉਮਰ ਯੂਸਫ ਕੰਬੋਜ ਦੀ ਗੇਂਦ 'ਤੇ ਕੈਚ ਆਊਟ ਹੋ ਗਿਆ।
ਇਸ ਤੋਂ ਬਾਅਦ ਪਾਕਿਸਤਾਨ ਸ਼ਾਹੀਨ ਦੇ ਬੱਲੇਬਾਜ਼ ਯਾਸਿਰ ਖਾਨ 33 ਦੌੜਾਂ ਬਣਾ ਕੇ ਆਊਟ ਹੋ ਗਏ। ਪਾਕਿਸਤਾਨ ਲਈ ਅਰਫਤ ਮਿਨਹਾਸ ਨੇ ਸਭ ਤੋਂ ਵੱਧ 41 ਦੌੜਾਂ ਦੀ ਪਾਰੀ ਖੇਡੀ। ਕਾਸਿਮ ਅਕਰਮ ਨੇ 27 ਦੌੜਾਂ ਅਤੇ ਅਬਦੁਲ ਸਮਦ ਨੇ 25 ਦੌੜਾਂ ਬਣਾਈਆਂ। ਸਮਦ ਦੀ ਬੱਲੇਬਾਜ਼ੀ ਨੇ ਪਾਕਿਸਤਾਨ ਨੂੰ ਆਖਰੀ ਓਵਰ ਤੱਕ ਮੈਚ 'ਚ ਰੋਕੀ ਰੱਖਿਆ।
ਆਖਰੀ ਓਵਰ ਨੇ ਭਰਿਆ ਉਤਸ਼ਾਹ