ਲੁਧਿਆਣਾ:ਈਡੀ ਵੱਲੋਂ ਕੀਤੀ ਗਈ ਛਾਪੇਮਾਰੀ ਦੀਆਂ ਖਬਰਾਂ ਸੁਰਖੀਆਂ ਬਣੀ ਰਹੀਆਂ ਹਨ। ਈਡੀ ਵੱਲੋਂ ਛਾਪੇਮਾਰੀ ਕਾਂਗਰਸ ਆਗੂ ਭਾਰਤ ਭੂਸ਼ਣ ਆਸ਼ੂ ਦੇ ਖਾਸ ਹੇਮੰਤ ਸੂਦ ਅਤੇ ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੀ ਰਿਹਾਇਸ਼ ਅਤੇ ਦਫਤਰਾਂ ਦੇ ਵਿੱਚ ਕੀਤੀ ਗਈ, ਜਿਸ ਦੀ ਸ਼ਿਕਾਇਤ ਲੁਧਿਆਣਾ ਦੇ ਹੀ ਇੱਕ ਵਕੀਲ ਅਰੁਣ ਖੁਰਮੀ ਵੱਲੋਂ ਕੀਤੀ ਗਈ ਸੀ। ਉਹਨਾਂ ਦੱਸਿਆ ਸੀ ਕਿ ਲੁਧਿਆਣਾ ਦੇ ਇੰਡਸਟਰੀਅਲ ਏਰੀਆ ਫੇਸ ਅੱਠ ਦੇ ਵਿੱਚ ਵੱਡੀ ਘਪਲੇਬਾਜ਼ੀ ਹੋਈ ਹੈ। ਇੰਡਸਟਰੀ ਦੀ ਜ਼ਮੀਨ ਉੱਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮਿਲੀਭੁਗਤ ਦੇ ਨਾਲ ਸੀਐਲਯੂ ਲੈ ਕੇ ਰਿਹਾਇਸ਼ੀ ਦੇ ਵਿੱਚ ਤਬਦੀਲ ਕਰਕੇ ਉੱਥੇ ਫਲੈਟ ਬਣਾਏ ਗਏ ਹਨ।
ਵਕੀਲ ਨੇ ਕੀਤੇ ਵੱਡੇ ਖੁਲਾਸੇ, 'ਆਪ' ਨੇ ਵੀ ਦਿੱਤਾ ਜਵਾਬ (ETV BHARAT PUNJAB (ਰਿਪੋਟਰ,ਲੁਧਿਆਣਾ)) ਹਜ਼ਾਰਾਂ ਕਰੋੜ ਦਾ ਘਪਲਾ
ਵਕੀਲ ਨੇ ਦਾਅਵਾ ਕੀਤਾ ਹੈ ਕਿ 20 ਹਜ਼ਾਰ ਕਰੋੜ ਦਾ ਹੈ ਕੁੱਲ ਘਪਲਾ ਇਸ ਮਾਮਲੇ ਵਿੱਚ ਹੋਇਆ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਦੇ ਵਿੱਚ ਹਾਈਕੋਰਟ ਦੇ ਆਰਡਰ ਹਨ। 1997 ਦੇ ਵਿੱਚ ਖੁਦ ਹਾਈਕੋਰਟ ਨੇ ਇਸ ਇੰਡਸਟਰੀਅਲ ਏਰੀਆ ਦੇ ਵਿੱਚ ਵੰਡੀਆਂ ਗਈਆਂ ਜ਼ਮੀਨਾਂ ਅੰਦਰ ਧਾਂਦਲੀ ਵਾਲੀ ਇਸ਼ਾਰਾ ਕੀਤਾ ਸੀ ਪਰ ਬਾਅਦ ਵਿੱਚ ਸ਼ਿਕਾਇਤ ਕਰਤਾ ਦੇ ਨਾਲ ਸਾਂਝ ਕਰਕੇ ਸੁਪਰੀਮ ਕੋਰਟ ਦੇ ਵਿੱਚ ਇਹ ਮਾਮਲਾ ਸੁਲਝਾ ਲਿਆ ਗਿਆ। ਉਹਨਾਂ ਕਿਹਾ ਕਿ ਇਹ ਘਪਲਾ ਬਹੁਤ ਵੱਡਾ ਹੈ, ਜਿਸ ਵਿੱਚ ਕਈ ਸਿਆਸੀ ਆਗੂਆਂ ਦੇ ਨਾਂ ਸਾਹਮਣੇ ਆ ਸਕਦੇ ਹਨ।
ਸੁਰੱਖਿਆ ਵਾਪਿਸ ਲੈ ਲਈ
ਇਸੇ ਮਾਮਲੇ ਨੂੰ ਲੈ ਕੇ ਵਕੀਲ ਅਰੁਣ ਖੁਰਮੀ ਨੇ ਭਾਰਤ ਭੂਸ਼ਣ ਆਸ਼ੂ ਦੇ ਨਾਲ ਹੇਮੰਤ ਸੂਦ ਅਤੇ ਕੁਝ ਹੋਰ ਆਗੂਆਂ ਉੱਤੇ ਸਵਾਲ ਖੜੇ ਕੀਤੇ ਹਨ। ਉਹਨਾਂ ਕਿਹਾ ਕਿ ਸਾਨੂੰ ਉਮੀਦ ਸੀ ਕਿ ਜਦੋਂ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਵੇਗੀ ਤਾਂ ਉਹ ਇਮਾਨਦਾਰੀ ਦੇ ਨਾਲ ਕੰਮ ਕਰਕੇ ਇਸ ਪੂਰੇ ਮਾਮਲੇ ਦੀ ਜਾਂਚ ਕਰਵਾਈ ਗਈ ਪਰ ਉਹਨਾਂ ਨੇ ਵੀ ਇਸ ਦੀ ਜਾਂਚ ਨਹੀਂ ਕਰਵਾਈ। ਉਹਨਾਂ ਕਿਹਾ ਕਿ ਈਡੀ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ, ਇਸ ਦੇ ਨਾਲ ਹੀ ਉਹ ਇੱਕ ਕ੍ਰਿਮੀਨਲ ਕੇਸ ਵੀ ਇਹਨਾਂ ਦੇ ਖਿਲਾਫ ਚਲਾ ਰਹੇ ਹਨ ਜੋ ਕਿ ਅਦਾਲਤ ਵਿੱਚ ਵਿਚਾਰ ਅਧੀਨ ਹੈ। ਵਕੀਲ ਖੁਰਮੀ ਨੇ ਕਿਹਾ ਕਿ ਇਸ ਸਬੰਧੀ ਉਸ ਦੀ ਰੈਕੀ ਵੀ ਕੀਤੀ ਗਈ ਅਤੇ ਉਸ ਨੂੰ ਲਗਾਤਾਰ ਧਮਕੀਆਂ ਵੀ ਮਿਲ ਰਹੀਆਂ ਹਨ। ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਵੀ ਦੇ ਚੁੱਕੇ ਹਨ। ਹਾਈਕੋਰਟ ਤੋਂ ਉਨਾਂ ਨੂੰ ਸੁਰੱਖਿਆ ਦੇ ਆਰਡਰ ਹੋਏ ਸਨ ਪਰ ਬਾਅਦ ਵਿੱਚ ਉਹਨਾਂ ਦੀ ਸੁਰੱਖਿਆ ਵਾਪਿਸ ਲੈ ਲਈ ਗਈ ਅਤੇ ਹੁਣ ਉਹਨਾਂ ਨੂੰ ਇੱਕ ਮੁਲਾਜ਼ਮ ਦਿੱਤਾ ਗਿਆ ਹੈ।
ਆਪ ਵਿਧਾਇਕ ਗੁਰਪ੍ਰੀਤ ਗੋਗੀ ਨੇ ਈਡੀ ਦੀ ਰਾਜਸਭਾ ਮੈਂਬਰ ਸੰਜੀਵ ਅਰੋੜਾ ਉੱਪਰ ਰੇਡ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਆਮ ਆਦਮੀ ਪਾਰਟੀ ਨੂੰ ਦਬਾਉਣਾ ਚਾਹੁੰਦੀ ਹੈ। ਆਉਣ ਵਾਲੇ ਦਿਨਾਂ ਵਿੱਚ ਵੱਡੇ ਲੀਡਰਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ।ਆਮ ਆਦਮੀ ਪਾਰਟੀ ਨੇ ਸੰਜੀਵ ਅਰੋੜਾ ਨੂੰ ਇਮਾਨਦਾਰ ਦੱਸਿਆ ਹੈ। ਲੁਧਿਆਣਾ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਕੇਂਦਰ ਏਜੰਸੀਆਂ ਆਪ ਨੂੰ ਦਬਾਉਣ ਲਈ ਕੇਂਦਰ ਵੱਲੋਂ ਵਰਤਈਆਂ ਜਾ ਰਹੀਆਂ ਹਨ। ਲੁਧਿਆਣਾ ਵਿੱਚ ਈਡੀ ਦੇ ਖਿਲਾਫ ਆਪ ਆਗੂਆਂ ਵੱਲੋਂ ਪ੍ਰਦਰਸ਼ਨ ਵੀ ਕੀਤਾ ਗਿਆ।