ਹੈਦਰਾਬਾਦ ਡੈਸਕ: ਹੁਸ਼ਿਆਰਪੁਰ ਦੀ ਚੱਬੇਵਾਲ ਸੀਟ ਵੀ ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਚ ਸ਼ਾਮਲ ਹੈ, ਜਿੱਥੇ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਇਸ ਸੀਟ 'ਤੇ ਮੁਕਾਬਲਾ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਵਿਚਾਲੇ ਮੰਨਿਆ ਜਾ ਰਿਹਾ ਹੈ। ਆਪ, ਕਾਂਗਰਸ ਅਤੇ ਭਾਜਪਾ ਤਿੰਨੋਂ ਪਾਰਟੀਆਂ ਦੇ ਉਮੀਦਵਾਰ ਦਲ-ਬਦਲੂ ਹਨ, ਜੋ ਕਿਸੇ ਨਾ ਕਿਸੇ ਪਾਰਟੀ ਨੂੰ ਛੱਡ ਕੇ ਹੋਰ ਪਾਰਟੀ ਵਿੱਚ ਆਏ ਹਨ।
ਚੱਬੇਵਾਲ ਜ਼ਿਮਨੀ ਚੋਣ (Etv Bharat, ਗ੍ਰਾਫਿਕਸ ਟੀਮ) ਤਿੰਨਾਂ ਉਮੀਦਵਾਰਾਂ ਬਾਰੇ
ਆਮ ਆਦਮੀ ਪਾਰਟੀ (ਆਪ) ਨੇ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਦੇ ਪੁੱਤਰ ਇਸ਼ਾਂਕ ਕੁਮਾਰ ਨੂੰ ਟਿਕਟ ਦਿੱਤੀ ਹੈ। ਕਾਂਗਰਸ ਨੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਣਜੀਤ ਕੁਮਾਰ ਅਤੇ ਭਾਜਪਾ ਨੇ ਸਾਬਕਾ ਮੰਤਰੀ ਸੋਹਣ ਸਿੰਘ ਠੰਡਲ ਨੂੰ ਮੈਦਾਨ ਵਿੱਚ ਉਤਾਰਿਆ ਹੈ।
ਇਸ਼ਾਂਕ ਹੁਣੇ-ਹੁਣੇ ਆਪਣਾ ਸਿਆਸੀ ਸਫਰ ਸ਼ੁਰੂ ਕਰ ਰਿਹਾ ਹੈ, ਜਦਕਿ ਰਣਜੀਤ ਸਿੰਘ ਬਹੁਜਨ ਸਮਾਜਵਾਦੀ ਪਾਰਟੀ (ਬਸਪਾ) ਤੋਂ ਕਾਂਗਰਸ ਅਤੇ ਠੰਡਲ ਅਕਾਲੀ ਦਲ ਤੋਂ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਅਕਾਲੀ ਦਲ ਭਾਵੇਂ ਚੋਣ ਮੈਦਾਨ ਵਿੱਚ ਨਾ ਆਵੇ, ਪਰ ਜਿੱਤ-ਹਾਰ ਵਿੱਚ ਉਨ੍ਹਾਂ ਦੇ ਵੋਟ ਬੈਂਕ ਦੀ ਭੂਮਿਕਾ ਅਹਿਮ ਹੋਵੇਗੀ। ਚੱਬੇਵਾਲ ਦੀ ਸੀਟ ਰਿਜ਼ਰਵ ਹੈ।
ਚੱਬੇਵਾਲ ਜ਼ਿਮਨੀ ਚੋਣ (Etv Bharat, ਗ੍ਰਾਫਿਕਸ ਟੀਮ) ਅਕਾਲੀ ਦਲ ਛੱਡ ਕੇ ਭਾਜਪਾ 'ਚ ਆਏ ਸੋਹਣ ਸਿੰਘ ਠੰਡਲ
ਭਾਜਪਾ ਦੇ ਉਮੀਦਵਾਰ ਦੀ ਜੇਕਰ ਗੱਲ ਕੀਤੀ ਜਾਵੇ, ਤਾਂ ਸੋਹਣ ਸਿੰਘ ਠੰਡਲ ਚੋਣ ਮੈਦਾਨ ਵਿੱਚ ਹਨ। ਸੋਹਨ ਸਿੰਘ ਠੰਡਲ 4 ਬਾਰ ਵਿਧਾਇਕ ਰਹਿ ਚੁੱਕੇ ਹਨ ਅਤੇ ਉਹ ਕੈਬਿਨੇਟ ਵਿੱਚ ਵੀ ਸ਼ਾਮਿਲ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਠੰਡਲ ਕੈਬਿਨਟ ਮੰਤਰੀ ਰਹੇ ਹਨ। ਇਨਾਂ ਹੀ ਨਹੀਂ, ਅਕਾਲੀ ਦਲ ਵੱਲੋਂ ਇਸ ਸਾਲ ਦੀ ਸ਼ੁਰੂਆਤ ਵਿੱਚ ਉਨ੍ਹਾਂ ਨੂੰ ਲੋਕ ਸਭਾ ਸੀਟ ਤੋਂ ਵੀ ਖੜਾ ਕੀਤਾ ਗਿਆ ਸੀ, ਪਰ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਕੁਝ ਦਿਨ ਪਹਿਲਾਂ ਹੀ ਸੋਹਨ ਸਿੰਘ ਖੰਡਲ ਅਕਾਲੀ ਦਲ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਏ ਜਿਸ ਤੋਂ ਬਾਅਦ ਭਾਜਪਾ ਵੱਲੋਂ ਉਸ ਨੂੰ ਚੱਬੇਵਾਲ ਤੋਂ ਆਪਣਾ ਉਮੀਦਵਾਰ ਬਣਾਇਆ ਗਿਆ ਹੈ। 67 ਸਾਲ ਦੇ ਠੰਡਣ ਕਿਸਾਨ ਪਰਿਵਾਰ ਤੋਂ ਸੰਬੰਧਿਤ ਹਨ।
ਚੱਬੇਵਾਲ ਜ਼ਿਮਨੀ ਚੋਣ (Etv Bharat, ਗ੍ਰਾਫਿਕਸ ਟੀਮ) ਸਿਆਸੀ ਸਮੀਕਰਨ
- 2017 ਤੋਂ ਚੱਬੇਵਾਲ ਸੀਟ ਡਾ. ਰਾਜਕੁਮਾਰ ਕੋਲ ਹੈ। ਹਾਲਾਂਕਿ, ਜਦੋਂ ਚੱਬੇਵਾਲ ਨੇ 2022 ਦੀਆਂ ਚੋਣਾਂ ਜਿੱਤੀਆਂ ਸਨ, ਉਦੋਂ ਫ਼ਰਕ ਸਿਰਫ 7,646 ਵੋਟਾਂ ਦਾ ਸੀ। ਇਹ ਫ਼ਰਕ 2017 ਦੀਆਂ ਚੋਣਾਂ ਨਾਲੋਂ ਲਗਭਗ 15 ਹਜ਼ਾਰ ਵੋਟਾਂ ਘੱਟ ਸੀ। ਲੋਕਾਂ ਵਿੱਚ ਵਿਚਰਨ ਵਾਲਾ ਪਰਿਵਾਰ ਹੈ, ਜਿਸ ਕਰਕੇ ਚੱਬੇਵਾਲ ਪਰਿਵਾਰ ਦਾ ਲੋਕਾਂ ਵਿੱਚ ਚੰਗਾ ਅਕਸ ਬਣਿਆ ਹੋਇਆ ਹੈ।
- ਕਾਂਗਰਸੀ ਉਮੀਦਵਾਰ ਰਣਜੀਤ ਕੁਮਾਰ ਪੇਸ਼ੇ ਤੋਂ ਵਕੀਲ ਹਨ ਅਤੇ ਹੁਸ਼ਿਆਰਪੁਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵੀ ਹਨ। ਰਣਜੀਤ ਮੂਲ ਰੂਪ ਤੋਂ ਹੁਸ਼ਿਆਰਪੁਰ ਸ਼ਹਿਰ ਦਾ ਰਹਿਣ ਵਾਲਾ ਹੈ। ਉਨ੍ਹਾਂ ਨੂੰ ਚੱਬੇਵਾਲ ਤੋਂ ਟਿਕਟ ਦਿੱਤੀ ਗਈ ਹੈ। ਇਸ ਦਾ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਫਾਇਦਾ ਹੋ ਸਕਦਾ ਹੈ।
- ਲੋਕਾਂ ਅਨੁਸਾਰ ਚੱਬੇਵਾਲ ਵਿੱਚ ਭਾਜਪਾ ਦੀ ਹਾਲਤ ਠੀਕ ਨਹੀਂ ਹੈ। ਭਾਜਪਾ ਨੂੰ ਸਿਰਫ਼ ਉਨ੍ਹਾਂ ਦੀਆਂ ਕੱਟੜ ਵੋਟਾਂ ਮਿਲ ਸਕਦੀਆਂ ਹਨ।
ਦੇਖਣਾ ਹੋਵੇਗਾ ਕਿ ਚੱਬੇਵਾਲ ਸੀਟ ਦੇ ਵੋਟਰ ਕਿਸ ਉਮੀਦਵਾਰ ਨੂੰ ਸੇਵਾ ਕਰਨ ਦਾ ਮੌਕਾ ਦੇਣਗੇ, ਜੋ ਕਿ 23 ਨਵੰਬਰ ਨੂੰ ਸਾਫ ਹੋ ਜਾਵੇਗਾ।