ਅੱਜ ਦੇ ਸਮੇਂ 'ਚ ਢਿੱਡ ਦੀ ਵਧਦੀ ਚਰਬੀ ਦੀ ਸਮੱਸਿਆ ਆਮ ਹੋ ਗਈ ਹੈ। ਇਸ ਪਿੱਛੇ ਗਲਤ ਖੁਰਾਕ ਅਤੇ ਜੀਵਨਸ਼ੈਲੀ ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਇਸ ਪਿੱਛੇ ਹੋਰ ਵੀ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ, ਜਿਨ੍ਹਾਂ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਇਨ੍ਹਾਂ ਕਾਰਨਾਂ ਬਾਰੇ ਜਾਣ ਕੇ ਤੁਸੀਂ ਆਪਣੀ ਢਿੱਡ ਦੀ ਵਧਦੀ ਚਰਬੀ ਨੂੰ ਕੰਟਰੋਲ ਕਰ ਸਕੋਗੇ। ਦੱਸ ਦੇਈਏ ਕਿ ਢਿੱਡ ਦੀ ਵਧਦੀ ਚਰਬੀ ਪਿੱਛੇ ਕਬਜ਼ ਦੀ ਸਮੱਸਿਆ ਜ਼ਿੰਮੇਵਾਰ ਹੈ। ਪੋਸ਼ਣ ਵਿਗਿਆਨੀ ਅਰਬੀ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਢਿੱਡ ਦੀ ਵਧਦੀ ਚਰਬੀ ਪਿੱਛੇ ਜ਼ਿੰਮੇਵਾਰ 10 ਹੈਰਾਨ ਕਰ ਦੇਣ ਵਾਲੇ ਕਾਰਨਾਂ ਦਾ ਖੁਲਾਸਾ ਕੀਤਾ ਹੈ, ਜਿਨ੍ਹਾਂ ਨੂੰ ਲੋਕ ਕਬਜ਼ ਦੀ ਨਾਰਮਲ ਸਮੱਸਿਆ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ।
ਢਿੱਡ ਦੀ ਚਰਬੀ ਵਧਣ ਦੇ ਕਾਰਨ
ਕਬਜ਼ ਇੱਕ ਆਮ ਸਮੱਸਿਆ ਹੈ ਜੋ ਦੁਨੀਆਂ ਭਰ ਦੇ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ ਪਰ ਢਿੱਡ ਦੀ ਚਰਬੀ 'ਤੇ ਇਸ ਦੇ ਪ੍ਰਭਾਵ ਨੂੰ ਅਕਸਰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਕਬਜ਼ ਦੌਰਾਨ ਸਰੀਰ ਨੂੰ ਕਾਫ਼ੀ ਬੇਅਰਾਮੀ ਮਹਿਸੂਸ ਕਰਨੀ ਪੈਂਦੀ ਹੈ ਪਰ ਲੋਕ ਇਹ ਨਹੀਂ ਜਾਣਦੇ ਕਿ ਕਬਜ਼ ਦੌਰਾਨ ਸਰੀਰ 'ਚ ਨਜ਼ਰ ਆਉਣ ਵਾਲੇ ਲੱਛਣ ਅਸਲ 'ਚ ਢਿੱਡ ਦੀ ਵਧਦੀ ਚਰਬੀ ਦਾ ਕਾਰਨ ਬਣਦੇ ਹਨ।
ਸੋਜ:ਪੁਰਾਣੀ ਕਬਜ਼ ਸਰੀਰ ਵਿੱਚ ਸੋਜਸ਼ ਦਾ ਕਾਰਨ ਬਣ ਸਕਦੀ ਹੈ, ਮੈਟਾਬੋਲਿਜ਼ਮ ਨੂੰ ਹੌਲੀ ਕਰ ਸਕਦੀ ਹੈ ਅਤੇ ਢਿੱਡ ਦੀ ਚਰਬੀ ਦੇ ਭੰਡਾਰ ਨੂੰ ਵਧਾ ਸਕਦੀ ਹੈ।
ਜ਼ਹਿਰੀਲਾ ਓਵਰਲੋਡ:ਕਬਜ਼ ਸਰੀਰ ਵਿੱਚ ਜ਼ਹਿਰੀਲੇ ਪਦਾਰਥਾਂ ਦੇ ਜਮ੍ਹਾਂ ਹੋਣ ਦਾ ਕਾਰਨ ਬਣ ਸਕਦੀ ਹੈ, ਜੋ ਮੈਟਾਬੋਲਿਜ਼ਮ ਨੂੰ ਹੌਲੀ ਕਰ ਸਕਦੀ ਹੈ ਅਤੇ ਭਾਰ ਘਟਾਉਣਾ ਮੁਸ਼ਕਲ ਬਣਾ ਸਕਦੀ ਹੈ।
ਪੇਟ ਫੁੱਲਣਾ: ਕਬਜ਼ ਦੌਰਾਨ ਪੇਟ ਫੁੱਲਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕਾਰਨ ਤੁਹਾਡਾ ਢਿੱਡ ਅਸਲ ਵਿੱਚ ਵੱਡਾ ਦਿਖਾਈ ਦੇਣ ਲੱਗਦਾ ਹੈ।