ਸ਼ਾਕਾਹਾਰੀ ਲੋਕਾਂ ਲਈ ਪਨੀਰ ਪ੍ਰੋਟੀਨ ਦੇ ਸਭ ਤੋਂ ਵਧੀਆ ਸਰੋਤਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਅਤੇ ਰੋਜ਼ਾਨਾ ਖੁਰਾਕ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਹਾਲਾਂਕਿ, ਮਿਲਾਵਟ ਦੀਆਂ ਖਬਰਾਂ ਕਾਰਨ ਖਪਤਕਾਰ ਪਨੀਰ ਨੂੰ ਖਰੀਦਣ ਤੋਂ ਸੁਚੇਤ ਹੋ ਰਹੇ ਹਨ। ਅਪ੍ਰੈਲ 2024 ਵਿੱਚ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ਼ ਇੰਡੀਆ (FSSAI) ਦੇ ਟੈਸਟਾਂ ਵਿੱਚ ਪਾਇਆ ਗਿਆ ਹੈ ਕਿ 168 ਵਿੱਚੋਂ 47 ਪਨੀਰ ਅਤੇ ਖੋਆ ਉਤਪਾਦ ਦੂਸ਼ਿਤ ਸਨ। ਇਸ ਸਾਲ ਦੇ ਸ਼ੁਰੂ ਵਿੱਚ ਮੁੰਬਈ-ਦਿੱਲੀ ਐਕਸਪ੍ਰੈਸਵੇਅ 'ਤੇ ਅਧਿਕਾਰੀਆਂ ਦੁਆਰਾ 1,300 ਕਿਲੋ ਨਕਲੀ ਪਨੀਰ ਦੀ ਖੋਜ ਕੀਤੀ ਗਈ ਸੀ ਅਤੇ ਇਸ ਦਾ ਨਿਪਟਾਰਾ ਕੀਤਾ ਗਿਆ ਸੀ।
ਸਾਡੇ ਵਿੱਚੋਂ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਘਰ ਵਿੱਚ ਪਨੀਰ ਤੋਂ ਬਣੇ ਵੱਖ-ਵੱਖ ਪਕਵਾਨਾਂ ਨੂੰ ਪਕਾਉਣਾ ਅਤੇ ਖਾਣਾ ਪਸੰਦ ਕਰਦੇ ਹਨ। ਇਸ ਸਭ ਵਿੱਚ ਤੁਸੀਂ ਕਿਵੇਂ ਸਮਝ ਸਕਦੇ ਹੋ ਕਿ ਤੁਸੀਂ ਜੋ ਪਨੀਰ ਖਰੀਦਿਆ ਹੈ ਉਹ ਨਕਲੀ ਹੈ ਜਾਂ ਅਸਲੀ? ਅਜਿਹੀ ਸਥਿਤੀ ਵਿੱਚ ਤੁਹਾਡੀ ਚਿੰਤਾ ਨੂੰ ਦੂਰ ਕਰਨ ਲਈ ਇੱਥੇ ਕੁਝ ਆਸਾਨ ਉਪਾਅ ਅਸੀ ਲੈ ਕੇ ਆਏ ਹਾਂ।
ਪਨੀਰ ਨਕਲੀ ਹੈ ਜਾਂ ਅਸਲੀ?:
ਪ੍ਰੈਸ਼ਰ ਟੈਸਟ: ਪਨੀਰ ਚੁੱਕ ਕੇ ਪਲੇਟ ਵਿੱਚ ਰੱਖੋ ਅਤੇ ਆਪਣੇ ਹੱਥਾਂ ਨਾਲ ਬਹੁਤ ਹੀ ਹਲਕੇ ਦਬਾਅ ਨਾਲ ਇਸ ਨੂੰ ਕੁਚਲਣ ਦੀ ਕੋਸ਼ਿਸ਼ ਕਰੋ। ਜੇਕਰ ਇਹ ਫੈਲ ਜਾਵੇ ਜਾਂ ਟੁੱਟ ਜਾਵੇ ਤਾਂ ਇਸਦਾ ਮਤਲਬ ਹੈ ਕਿ ਇਸ ਵਿੱਚ ਕੋਈ ਮਿਲਾਵਟ ਨਹੀਂ ਹੈ। ਜੇਕਰ ਅਜਿਹਾ ਨਹੀਂ ਹੈ, ਤਾਂ ਇਸ ਵਿੱਚ ਮਿਲਾਵਟ ਹੋਣ ਦੀ ਸੰਭਾਵਨਾ ਹੈ। ਅਸਲ ਵਿੱਚ ਨਕਲੀ ਪਨੀਰ ਵਿੱਚ ਪਾਏ ਜਾਣ ਵਾਲੇ ਤੱਤ ਦੁੱਧ ਦੇ ਗੁਣਾਂ ਨੂੰ ਨਸ਼ਟ ਕਰ ਦਿੰਦੇ ਹਨ ਅਤੇ ਇਸਨੂੰ ਸਖ਼ਤ ਬਣਾ ਦਿੰਦੇ ਹਨ।