ETV Bharat / state

2 ਦਿਨਾਂ 'ਚ ਕੱਟੇ 61 ਆਨਲਾਈਨ ਚਲਾਨ, ਟ੍ਰੈਫਿਕ ਨਿਯਮਾਂ ਪ੍ਰਤੀ ਸਖ਼ਤ ਲੁਧਿਆਣਾ ਪੁਲਿਸ - 61 E CHALLANS IN TWO DAYS

ਲੁਧਿਆਣਾ ਵਿਖੇ ਕੱਟੇ ਜਾ ਰਹੇ ONLINE ਚਲਾਨ ਤਹਿਤ ਮਹਿਜ਼ ਦੋ ਦਿਨਾਂ 'ਚ ਹੀ 61 ਚਲਾਨ ਕੱਟੇ ਗਏ, ਇਸ ਸਬੰਧੀ ਟ੍ਰੈਫਿਕ ਪੁਲਿਸ ਨੇ ਜਾਣਕਾਰੀ ਸਾਂਝੀ ਕੀਤੀ।

Ludhiana Traffic Police issued 61 e-challans in two days
ਲੁਧਿਆਣਾ ਵਿਖੇ ਕੱਟੇ ਜਾ ਰਹੇ ONLINE ਚਲਾਨ (Etv Bharat)
author img

By ETV Bharat Punjabi Team

Published : Jan 31, 2025, 3:56 PM IST

Updated : Jan 31, 2025, 4:58 PM IST

ਲੁਧਿਆਣਾ: ਪੰਜਾਬ ਦੇ ਪੰਜ ਜ਼ਿਲ੍ਹਿਆਂ ਦੇ ਵਿੱਚ 26 ਜਨਵਰੀ ਤੋਂ ਆਨਲਾਈਨ ਚਲਾਨ ਕੱਟਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ। ਪਹਿਲੇ ਪੜਾਅ ਦੇ ਤਹਿਤ ਲੁਧਿਆਣਾ, ਜਲੰਧਰ, ਮੋਹਾਲੀ, ਪਟਿਆਲਾ ਅਤੇ ਅੰਮ੍ਰਿਤਸਰ ਨੂੰ ਜੋੜਿਆ ਗਿਆ ਸੀ ਅਤੇ ਹੁਣ ਇਸ ਦੇ ਨਤੀਜੇ ਆਉਣੇ ਵੀ ਸ਼ੁਰੂ ਹੋ ਗਏ ਹਨ। ਲੁਧਿਆਣਾ ਵਿੱਚ 26 ਤੋਂ ਲੈ ਕੇ 28 ਜਨਵਰੀ ਤੱਕ ਟ੍ਰੈਫਿਕ ਪੁਲਿਸ ਵੱਲੋਂ 61 ਆਨਲਾਈਨ ਚਲਾਨ ਕੱਟ ਕੇ ਲੋਕਾਂ ਦੇ ਘਰਾਂ 'ਚ ਭੇਜੇ ਗਏ ਨੇ। ਜਿਸ ਨੂੰ ਲੈ ਕੇ ਲੁਧਿਆਣਾ ਟ੍ਰੈਫਿਕ ਦੇ ਏਸੀਪੀ ਜਤਿਨ ਬਾਂਸਲ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿਮ ਨੂੰ ਚੰਗਾ ਹੁੰਗਾਰਾ ਮਿਲਿਆ ਹੈ। ਪਹਿਲੇ ਪੜਾਅ ਦੇ ਤਹਿਤ ਫਿਲਹਾਲ ਰੈੱਡ ਲਾਈਟ ਜੰਪ ਕਰਨ ਦੇ ਚਲਾਨ ਕੱਟੇ ਹਨ, ਇਸ ਤੋਂ ਬਾਅਦ ਜ਼ੈਬਰਾ ਕਰੋਸਿੰਗ, ਬਿਨਾਂ ਹੈਲਮੇਟ, ਬਿਨਾਂ ਸੀਟ ਬੈਲਟ ਅਤੇ ਫਿਰ ਹੋਰ ਟ੍ਰੈਫਿਕ ਦੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟਣੇ ਸ਼ੁਰੂ ਦਿੱਤੇ ਜਾਣਗੇ, ਉਨ੍ਹਾਂ ਕਿਹਾ ਕਿ ਅਸੀਂ ਇਸ ਮਹੀਨੇ ਨੂੰ ਟ੍ਰੈਫਿਕ ਮਹੀਨੇ ਵੱਜੋਂ ਮਨਾਇਆ।

ਲੁਧਿਆਣਾ ਵਿਖੇ ਕੱਟੇ ਜਾ ਰਹੇ ONLINE ਚਲਾਨ (Etv Bharat)

ਲੁਧਿਆਣਾ ਟ੍ਰੈਫਿਕ ਪੁਲਿਸ ਵੱਲੋਂ ਬੀਤੇ ਸਾਲਾਂ ਦੇ ਮੁਕਾਬਲੇ ਰਿਕਾਰਡ ਤੋੜ ਚਲਾਨ ਕੱਟੇ ਗਏ ਹਨ, ਜਿਸ ਨੂੰ ਲੈ ਕੇ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਡਾਟਾ ਮੀਡੀਆ ਨੂੰ ਮੁਹੱਈਆ ਕਰਵਾਇਆ ਜਾਵੇਗਾ। ਏਸੀਪੀ ਟ੍ਰੈਫਿਕ ਜਤਿਨ ਬਾਂਸਲ ਨੇ ਕਿਹਾ ਕਿ ਸਾਡਾ ਮਕਸਦ ਲੋਕਾਂ ਦੇ ਚਲਾਨ ਕੱਟਣਾ ਨਹੀਂ ਹੈ। ਸਗੋਂ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕਰਨਾ ਹੈ ਤਾਂ ਜੋ ਉਹ ਅੱਗੇ ਤੋਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਜ਼ਿੰਮੇਵਾਰੀ ਨਾਲ ਜਾਰੀ ਰੱਖਣ, ਉਨ੍ਹਾਂ ਕਿਹਾ ਕਿ ਆਨਲਾਈਨ ਚਲਾਨ ਕੱਟਣ ਦਾ ਮਕਸਦ ਲੋਕਾਂ ਨੂੰ ਡਰਾਉਣਾ ਨਹੀਂ ਹੈ ਸਿਰਫ ਲੋਕਾਂ ਨੂੰ ਸਮਝਾਉਣਾ ਹੈ ਕਿ ਉਹ ਟ੍ਰੈਫਿਕ ਨਿਯਮਾਂ ਦੀ ਵੱਧ ਤੋਂ ਵੱਧ ਪਾਲਣਾ ਕਰਨ।

ਟਰੈਫਿਕ ਨਿਯਮਾਂ ਸਬੰਧੀ ਜਾਗਰੂਕਤਾ
ਏਸੀਪੀ ਜਤਿਨ ਬਾਂਸਲ ਨੇ ਦੱਸਿਆ ਕਿ ਅਸੀਂ ਸਕੂਲ ਅਤੇ ਕਾਲਜ ਪੱਧਰ ਉੱਤੇ ਮੁਹਿੰਮ ਵੀ ਚਲਾਈ ਹੈ। ਵਿਦਿਆਰਥੀਆਂ ਨੂੰ ਅਸੀਂ ਟ੍ਰੈਫਿਕ ਨਿਯਮਾਂ ਸੰਬੰਧੀ ਜਾਣੂ ਕਰਵਾ ਰਹੇ ਹਾਂ ਤਾਂ ਜੋ ਵਿਦਿਆਰਥੀਆਂ ਦੇ ਵਿੱਚ ਹੁਣ ਤੋਂ ਹੀ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕਤਾ ਪੈਦਾ ਹੋ ਸਕੇ। ਉਨ੍ਹਾਂ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਹ ਆਮ ਨਾਗਰਿਕਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ,ਜੇਕਰ ਟ੍ਰੈਫਿਕ ਨਿਯਮਾਂ ਦੀ ਲੋਕ ਪਾਲਣਾ ਨਹੀਂ ਕਰਨਗੇ ਤਾਂ ਉਨ੍ਹਾਂ ਦੇ ਘਰ ਹੁਣ ਚਲਾਨ ਪਹੁੰਚ ਜਾਣਗੇ।

Last Updated : Jan 31, 2025, 4:58 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.