ETV Bharat / state

ਹੁਣ ਮੋਗਾ 'ਚ ਨਹੀਂ ਵਿਕੇਗਾ ਨਸ਼ਾ, ਸਿਹਤ ਨਾਲ ਖਿਲਵਾੜ ਕਰਨ ਵਾਲੀਆਂ ਵਸਤਾਂ 'ਤੇ ਲੱਗੇ ਰੋਕ, ਪੰਚਾਇਤ ਨੇ ਪਾਇਆ ਮਤਾ - PANCHAYAT AGAINST DRUGS

ਮੋਗਾ ਦੇ ਪਿੰਡ ਦਾਤਾ ਦੀ ਪੰਚਾਇਤ ਵੱਲੋਂ ਸਿਹਤ ਨਾਲ ਖਿਲਵਾੜ ਕਰਨ ਵਾਲੀਆਂ ਐਨਰਜੀ ਡ੍ਰਿੰਕਸ ਉੱਤੇ ਪੂਰੀ ਤਰ੍ਹਾਂ ਰੋਕ ਲਗਾਉਣ ਦਾ ਮਤਾ ਪਾਸ ਕੀਤਾ ਗਿਆ ਹੈ।

Moga village Dani Panchayat takes big decision against drugs, bans energy and cold drinks
ਸਮਾਜ ਵਿਰੋਧੀ ਗਤੀਵਿਧੀਆਂ ਖ਼ਿਲਾਫ਼ ਪਿੰਡ ਦਾਤਾ ਦੀ ਪੰਚਾਇਤ ਦਾ ਸਖਤ ਰੁਖ (Etv Bharat)
author img

By ETV Bharat Punjabi Team

Published : Jan 31, 2025, 4:57 PM IST

Updated : Jan 31, 2025, 5:10 PM IST

ਮੋਗਾ : ਪੰਜਾਬ ਦੇ ਸ਼ਹਿਰ ਮੋਗਾ ਦੇ ਪਿੰਡ ਦਾਤਾ ਵਿੱਚ ਨਸ਼ੇ ਸਣੇ ਕਈ ਅਹਿਮ ਮੁੱਦਿਆਂ ਦੇ ਖਿਲਾਫ ਪੰਚਾਇਤ ਵੱਲੋਂ ਮਤਾ ਪਾਸ ਕੀਤਾ ਗਿਆ ਹੈ। ਮਤੇ ਅਨੁਸਾਰ ਪਿੰਡ ਦੇ ਵਿੱਚ ਹੁਣ ਨਸ਼ਾ ਨਹੀਂ ਵਿਕਣ ਦਿੱਤਾ ਜਾਵੇਗਾ। ਜੇਕਰ ਕੋਈ ਨਸ਼ਾ ਵੇਚਦਾ ਹੈ ਜਾਂ ਫਿਰ ਵੇਚਣ ਵਾਲੇ ਦਾ ਸਾਥ ਦਿੰਦਾ ਹੈ ਤਾਂ ਉਸ ਨੂੰ ਪਿੰਡ ਦੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਇਸ ਸਬੰਧੀ ਪਿੰਡ ਦੇ ਸਰਪੰਚ ਗੁਰਿੰਦਰ ਸਿੰਘ ਗੁੱਗੂ ਨੇ ਪੰਜਾਬ ਸਰਕਾਰ ਵੱਲੋਂ ਇਜਲਾਸ ਲਈ ਭੇਜੀ ਗਈ ਟੀਮ ਦੇ ਮੈਂਬਰਾਂ ਨਾਲ ਅਹਿਮ ਬੈਠਕ ਕੀਤੀ ਅਤੇ ਪੰਜਾਬ ਦੇ ਅਹਿਮ ਮੁੱਦਿਆਂ 'ਤੇ ਮਤਾ ਪਾਉਂਦੇ ਹੋਏ ਮੁਹਰ ਲਗਾਈ।

ਪਿੰਡ ਦਾਤਾ ਦੀ ਪੰਚਾਇਤ ਨੇ ਪਾਇਆ ਮਤਾ (Etv Bharat)

ਨਸ਼ਾ ਤਸਕਰਾਂ ਦਾ ਬਾਈਕਾਟ

ਪਿੰਡ ਦੇ ਸਰਪੰਚ ਗੁਰਿੰਦਰ ਸਿੰਘ ਗੁੱਗੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਚਾਇਤ ਵੱਲੋਂ ਨਸ਼ਾ ਤਸਕਰਾਂ ਦਾ ਸਮਾਜਿਕ ਬਾਈਕਾਟ ਕਰਨ ਦੇ ਫ਼ੈਸਲੇ 'ਤੇ ਮੁਹਰ ਲਾਈ ਗਈ ਹੈ। ਉਨ੍ਹਾਂ ਕਿਹਾ ਕਿ "ਪਿੰਡ ਵਿੱਚ ਗ੍ਰਾਮ ਸਭਾ ਦੇ ਆਮ ਇਜਲਾਸ ਦੌਰਾਨ ਵੱਡੇ ਸਾਰਥਿਕ ਫ਼ੈਸਲੇ ਲਏ ਹਨ, ਜਿਸ ਤਹਿਤ ਪਿੰਡ ਵਿੱਚ ਨਸ਼ਿਆਂ ਦਾ ਸੇਵਨ ਕਰਨ ਵਾਲੇ ਹੋਣ ਜਾਂ ਫਿਰ ਕਥਿਤ ਤੌਰ 'ਤੇ ਨਸ਼ੇ ਦੀ ਤਸਕਰੀ ਕਰਨ ਵਾਲੇ ਹੋਣ, ਪਿੰਡ ਦਾ ਕੋਈ ਵੀ ਜੀਅ ਉਸ ਨਾਲ ਸਬੰਧ ਨਹੀਂ ਰੱਖੇਗਾ। ਜੇਕਰ ਪੁਲਿਸ ਵੱਲੋਂ ਇਨ੍ਹਾਂ ਦੀ ਗ੍ਰਿਫਤਾਰੀ ਕੀਤੀ ਜਾਂਦੀ ਹੈ ਤਾਂ ਕੋਈ ਵੀ ਪਿੰਡ ਵਾਸੀ ਇਨ੍ਹਾਂ ਦੇ ਪਿੱਛੇ ਨਹੀਂ ਜਾਵੇਗਾ। ਇੰਨਾਂ ਹੀ ਨਹੀਂ, ਅਜਿਹੇ ਵਿਅਕਤੀ ਖਿਲਾਫ ਪਿੰਡ ਵਿੱਚ ਸਪੀਕਰਾਂ ਰਾਹੀਂ ਬੋਲਿਆ ਜਾਵੇਗਾ ਕਿ ਇਹ ਵਿਅਕਤੀ ਸਮਾਜ ਵਿਰੋਧੀ ਗਤੀਵਿਧੀ 'ਚ ਸ਼ਾਮਿਲ ਹੈ। ਜੇਕਰ ਕੋਈ ਇਸ ਮਤੇ ਦੇ ਖਿਲਾਫ ਪਾਇਆ ਗਿਆ ਤਾਂ ਉਸ ਦੇ ਵੀ ਘਰ ਅੱਗੇ ਧਰਨਾ ਦਿੱਤਾ ਜਾਵੇਗਾ ਅਤੇ ਪਿੰਡ ਵਿੱਚ ਉਸਦੇ ਪੋਸਟਰ ਲਗਾਏ ਜਾਣਗੇ ਅਤੇ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ।"

ਚੋਰਾਂ ਦੇ ਹਮਾਇਤੀਆਂ 'ਤੇ ਕਾਰਵਾਈ

ਇਸੇ ਤਰ੍ਹਾਂ ਹੀ ਪਿੰਡ ਵਿੱਚ ਵੱਧ ਰਹੀਆਂ ਚੋਰੀਆਂ ਤੋਂ ਤੰਗ ਹੋ ਕੇ ਵੀ ਪਿੰਡ ਦੀ ਪੰਚਾਇਤ ਨੇ ਫੈਸਲਾ ਕੀਤਾ ਹੈ ਕਿ ਪਿੰਡ 'ਚ ਜੇਕਰ ਕੋਈ ਚੋਰੀ ਹੁੰਦੀ ਹੈ ਅਤੇ ਇਸ ਪਿੱਛੇ ਪਿੰਡ ਦੇ ਕਿਸੇ ਵਿਅਕਤੀ ਦਾ ਹੱਥ ਹੋਇਆ ਤਾਂ ਉਸ ਮੁਲਜ਼ਮ ਦੇ ਪਿੱਛੇ ਵੀ ਕੋਈ ਨਹੀਂ ਜਾਵੇਗਾ ਨਾ ਉਸ ਦੀ ਕੋਈ ਜ਼ਮਾਨਤ ਹੋਵੇਗੀ ਅਤੇ ਨਾ ਹੀ ਕੋਈ ਉਸ ਦੇ ਹੱਕ 'ਚ ਖੜ੍ਹੇਗਾ। ਜੇਕਰ ਕੋਈ ਅਜਿਹਾ ਕਰੇਗਾ ਤਾਂ ਉਸ ਸਬੰਧੀ ਪਿੰਡ ਦੇ ਮੋਹਤਵਰਾਂ ਨਾਲ ਮਿਲ ਕੇ ਕਾਰਵਾਈ ਕੀਤੀ ਜਾਵੇਗੀ।

ਐਨਰਜੀ ਡ੍ਰਿੰਕ 'ਤੇ ਬੈਨ

ਪੰਚਾਇਤ ਵੱਲੋਂ ਪਾਏ ਗਏ ਮਤੇ ਮੁਤਾਬਿਕ ਬੱਚਿਆਂ ਨੂੰ ਸਿੰਥੈਟਿਕ ਨਸ਼ੇ ਖਿਲਾਫ ਜਾਗਰੁਕ ਕਰਦੇ ਹੋਏ ਖਤਰਨਾਕ ਐਨਰਜੀ ਡ੍ਰਿੰਕ ਬਾਰੇ ਸਮਝਾਇਆ ਜਾਵੇਗਾ ਅਤੇ ਨਾਲ ਹੀ ਦੁਕਾਨ ਵਿੱਚੋਂ ਐਨਰਜੀ ਡ੍ਰਿੰਕ ਨੂੰ ਵੀ ਨਸ਼ਟ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੋਈ ਵੀ ਦੁਕਾਨਦਾਰ 18 ਸਾਲ ਤੋਂ ਘੱਟ ਬੱਚੇ ਨੂੰ ਤੰਬਾਕੂ, ਸਿਗਰਟ ਅਤੇ ਬੀੜੀ ਨਹੀਂ ਵੇਚੇਗਾ ਨਾਲ ਹੀ ਕੋਈ ਐਨਰਜੀ ਡ੍ਰਿੰਕ ਨਹੀਂ ਦੇਵੇਗਾ। ਜੇਕਰ ਕੋਈ ਦੁਕਾਨਦਾਰ ਬੱਚਿਆਂ ਨੂੰ ਪਬੰਦੀਸ਼ੂਦਾ ਵਸਤੂ ਵੇਚਦਾ ਹੈ ਤਾਂ ਉਸ ਦੇ ਖਿਲਾਫ ਕਨੂੰਨੀ ਕਾਰਵਾਈ ਹੋਵੇਗੀ।

ਭਰੂਣ ਹੱਤਿਆ ਦੀ ਰੋਕਥਾਮ

ਸਰਪੰਚ ਨੇ ਕਿਹਾ ਕਿ ਪੰਚਾਇਤ ਨੇ ਫ਼ੈਸਲਾ ਲਿਆ ਹੈ ਕਿ ਹੁਣ ਭਰੂਣ ਹੱਤਿਆ ਦੀ ਰੋਕਥਾਮ ਲਈ ਵੀ ਪਹਿਲਕਦਮੀ ਕੀਤੀ ਜਾਵੇਗੀ। ਜੇਕਰ ਕੋਈ ਭਰੂਣ ਟੈਸਟ ਕਰਵਾਉਂਦਾ ਹੈ ਅਤੇ ਭਰੂਣ ਹੱਤਿਆ ਕਰਦਾ ਹੈ ਤਾਂ ਉਸ ਪਰਿਵਾਰ ਉੱਤੇ ਕਨੂੰਨੀ ਕਾਰਵਾਈ ਕਰਨ ਸਮੇਤ ਉਕਤ ਮੈਡੀਕਲ ਡਿਪਾਰਟਮੈਂਟ, ਉਕਤ ਡਾਕਟਰ ਖਿਲਾਫ ਵੀ ਬਣਦੀ ਕਾਰਵਾਈ ਕਰਦਿਆਂ ਸਖ਼ਤ ਐਕਸ਼ਨ ਲਏ ਜਾਣਗੇ। ਸਰਕਾਰ ਅਤੇ ਵਿਭਾਗ ਦਾ ਉਸ ਵਿਰੁੱਧ ਸਟੈਂਡ ਸਖ਼ਤ ਹੋਵੇਗਾ।

ਚਾਈਨਾ ਡੋਰ 'ਤੇ ਰੋਕਥਾਮ

ਇਸ ਤੋਂ ਇਲਾਵਾ ਚਾਈਨਾ ਡੋਰ 'ਤੇ ਰੋਕਥਾਮ ਲਈ ਵੀ ਪੰਚਾਇਤ ਨੇ ਸਖ਼ਤੀ ਕੀਤੀ ਹੈ ਅਤੇ ਕਿਹਾ ਕਿ ਭਾਵੇਂ ਸਰਪੰਚ ਅਤੇ ਪੰਚਾਇਤ ਮੈਂਬਰਾਂ ਦਾ ਹੀ ਕੋਈ ਖਾਸ ਕਿਉਂ ਨਾ ਹੋਵੇ, ਉਸ 'ਤੇ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ। ਅਜਿਹੇ ਕਿਸੇ ਵੀ ਵਿਅਕਤੀ ਨੂੰ ਸਮਰਥਨ ਨਹੀਂ ਮਿਲੇਗਾ ਜੋ ਚਾਈਨਾ ਡੋਰ ਦੀ ਵਰਤੋਂ ਕਰਕੇ ਲੋਕਾਂ ਦੀਆਂ ਕੀਮਤੀ ਜਾਨਾਂ ਨਾਲ ਖਿਲਵਾੜ ਕਰਦਾ ਹੈ।

ਸਰਪੰਚ ਗੁੱਗੂ ਦਾਤਾ ਆਖਦੇ ਹਨ ਕਿ ਪ੍ਰਦੂਸ਼ਣ ਦੀ ਰੋਕਥਾਮ ਲਈ ਵੀ ਪਿੰਡ ਵਿੱਚ ਪਲਾਸਟਿਕ ਦੀ ਵਰਤੋਂ ’ਤੇ ਮਨਾਹੀ ਕੀਤੀ ਗਈ ਹੈ ਅਤੇ ਇਸ ਤੋਂ ਇਲਾਵਾ ਅਜੋਕੇ ਦੌਰ ਵਿੱਚ ਸਭ ਤੋਂ ਭਖਦੇ ਮੁੱਦੇ ਵਿਆਹ ਮਰਨਿਆਂ ’ਤੇ ਫ਼ਜੂਲ ਖ਼ਰਚੀ ਰੋਕਣ ਲਈ ਵੀ ਪਿੰਡ ਵਾਸੀ ਆਂ ਨੂੰ ਪ੍ਰੇਰਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ‘ਦੇਖਾ-ਦੇਖੀ’ ਦੇ ਖਰਚਿਆਂ ਕਰ ਕੇ ਆਮ ਲੋਕ ਕਰਜ਼ੇ ਦੀ ਦਲਦਲ ਵਿਚ ਫ਼ਸ ਰਹੇ ਹਨ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਘਰ ਕੋਈ ਵੀ ਨੌਕਰ ਰੱਖਣ ਤੋਂ ਪਹਿਲਾ ਉਸ ਦੇ ਪੱਕੇ ਪਤੇ ਦੀ ਪਹਿਚਾਣ ਕੀਤੀ ਜਾਵੇ ਤਾਂ ਜੋਂ ਭਵਿੱਖ ਵਿਚ ਕੋਈ ਦਿੱਕਤ ਪੇਸ਼ ਨਾਂ ਆਵੇ।

Last Updated : Jan 31, 2025, 5:10 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.