ETV Bharat / state

ਪੰਜਾਬ ਦੀ ਹੌਜ਼ਰੀ ਇੰਡਸਟਰੀ ਨੂੰ ਬਜਟ ਤੋਂ ਉਮੀਦਾਂ, ਸਨਅਤਕਾਰਾਂ ਨੇ ਰੱਖੀਆਂ ਮੰਗਾਂ,ਭਲਕੇ ਹੋਵੇਗਾ ਦੇਸ਼ ਦਾ ਬਜਟ ਪੇਸ਼ - PUNJAB HOSIERY INDUSTRY

ਲੁਧਿਆਣਾ ਵਿੱਚ ਸਭ ਤੋਂ ਜ਼ਿਆਦਾ ਕਾਰੋਬਾਰੀ ਹੌਜ਼ਰੀ ਦੇ ਹਨ, ਜਿਨ੍ਹਾਂ ਨੂੰ ਭਲਕੇ ਪੇਸ਼ ਹੋਣ ਵਾਲੇ ਤੋਂ ਬਜਟ ਤੋਂ ਉਮੀਦਾਂ ਹਨ, ਪੜ੍ਹੋ ਪੂਰੀ ਖ਼ਬਰ...

PUNJAB HOSIERY INDUSTRY
PUNJAB HOSIERY INDUSTRY (Etv Bharat)
author img

By ETV Bharat Punjabi Team

Published : Jan 31, 2025, 5:50 PM IST

Updated : Jan 31, 2025, 8:05 PM IST

ਲੁਧਿਆਣਾ : ਕੇਂਦਰੀ ਖ਼ਜ਼ਾਨਾ ਮੰਤਰੀ ਨਿਰਮਲਾ ਸੀਤਾ ਰਮਨ ਵੱਲੋਂ ਇੱਕ ਫਰਵਰੀ ਨੂੰ ਆਮ ਬਜਟ ਪੇਸ਼ ਕੀਤਾ ਜਾਣਾ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇੰਡਸਟਰੀ ਨੂੰ ਬਜਟ ਤੋਂ ਵਿਸ਼ੇਸ਼ ਉਮੀਦਾਂ ਹਨ। ਲੁਧਿਆਣਾ ਨੂੰ ਪੰਜਾਬ ਦਾ ਮੈਨਚੇਸਟਰ ਮੰਨਿਆ ਜਾਂਦਾ ਹੈ, ਲੁਧਿਆਣਾ ਦੇ ਵਿੱਚ ਸਭ ਤੋਂ ਜ਼ਿਆਦਾ ਕਾਰੋਬਾਰ ਹੌਜ਼ਰੀ ਦਾ ਹੈ। ਖ਼ਾਸ ਕਰਕੇ ਲੁਧਿਆਣਾ ਦੇ ਵਿੱਚ ਟੈਕਸਟਾਈਲ ਇੰਡਸਟਰੀ ਬਹੁਤ ਵੱਡੀ ਹੈ। ਜ਼ਿਲ੍ਹੇ ਵਿੱਚ ਹਜ਼ਾਰਾਂ ਸਮਾਲ ਮੀਡੀਅਮ ਅਤੇ ਲਾਰਜ ਦੇ ਨਾਲ ਮਾਈਕਰੋ ਇੰਡਸਟਰੀ ਵੀ ਹੈ, ਜੋ ਕਿ ਲੋਕ ਘਰਾਂ ਤੋਂ ਚਲਾਉਂਦੇ ਹਨ।

ਪੰਜਾਬ ਦੀ ਹੋਜ਼ਰੀ ਇੰਡਸਟਰੀ ਨੂੰ ਬਜਟ ਤੋਂ ਉਮੀਦਾਂ (Etv Bharat)

'ਸਰਕਾਰ ਨੇ ਦਿੱਤਾ ਹੈ ਭਰੋਸਾ'

ਬਜਟ ਦੇ ਵਿੱਚ ਇਸ ਵਾਰ ਹੌਜ਼ਰੀ ਇੰਡਸਟਰੀ ਨੂੰ ਵਿਸ਼ੇਸ਼ ਉਮੀਦਾਂ ਹਨ। ਲੁਧਿਆਣਾ ਟੈਕਸਟਾਈਲ ਅਤੇ ਨੀਟਵੀਅਰ ਕਲੱਬ ਦੇ ਪ੍ਰਧਾਨ ਵਿਨੋਦ ਥਾਪਰ ਨੇ ਕਿਹਾ ਕਿ ਟੈਕਸਟਾਈਲ ਦੇ ਵਿੱਚ ਜੀਐੱਸਟੀ ਪੰਜ ਫੀਸਦੀ ਤੋਂ ਵਧਾ ਕੇ 15 ਫੀਸਦੀ ਕੀਤਾ ਜਾ ਰਿਹਾ ਸੀ ਜਿਸ ਦਾ ਸੀ ਲਗਾਤਾਰ ਵਿਰੋਧ ਕੀਤਾ ਅਤੇ ਹੁਣ ਮੁੜ ਤੋਂ ਪੰਜ ਫੀਸਦੀ ਕਰਨ ਲਈ ਸਰਕਾਰ ਨੇ ਉਹਨਾਂ ਨੂੰ ਭਰੋਸਾ ਦਿੱਤਾ ਹੈ। ਉਹਨਾਂ ਕਿਹਾ ਕਿ ਉਮੀਦ ਹੈ, ਇਸ ਬਜਟ ਦੇ ਵਿੱਚ ਇਸ ਸਬੰਧੀ ਐਲਾਨ ਵੀ ਕਰ ਦਿੱਤਾ ਜਾਵੇਗਾ।

'ਲੋਕਲ ਮਾਰਕੀਟ 'ਤੇ ਪੈ ਰਿਹਾ ਹੈ ਬਹੁਤ ਬੁਰਾ ਪ੍ਰਭਾਵ'

ਵਿਨੋਦ ਥਾਪਰ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਦੇਸ਼ ਦੇ ਨਾਲ ਲੱਗਦੇ ਗੁਆਂਢੀ ਮੁਲਕਾਂ ਦੀ ਬਹੁਤ ਵੱਡੀ ਮਾਰ ਟੈਕਸਟਾਈਲ ਇੰਡਸਟਰੀ ਨੂੰ ਪੈ ਰਹੀ ਹੈ। ਬੰਗਲਾਦੇਸ਼, ਸ਼੍ਰੀਲੰਕਾ ਆਦਿ ਮੁਲਕਾ ਤੋਂ ਟਨਾਂ ਦੇ ਹਿਸਾਬ ਦੇ ਨਾਲ ਕੱਪੜਾ ਆ ਰਿਹਾ ਹੈ, ਜੋ ਕਿ ਪੂਰੀ ਤਰ੍ਹਾਂ ਡਿਊਟੀ ਫਰੀ ਹੈ। ਉਹਨਾਂ ਕਿਹਾ ਕਿ ਉੱਥੇ ਕੱਪੜਾ ਸਸਤਾ ਅਤੇ ਚੰਗੀ ਕੁਆਲਿਟੀ ਦਾ ਬਣਦਾ ਹੈ ਜੋਕਿ ਭਾਰਤ ਵਿੱਚ ਵੱਡੀ ਗਿਣਤੀ 'ਚ ਇੰਪੋਰਟ ਹੋ ਰਿਹਾ ਹੈ। ਜਿਸ ਦਾ ਲੋਕਲ ਮਾਰਕੀਟ ਉੱਤੇ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ ਕਿਉੰਕਿ ਇੰਪੋਰਟ ਡਿਊਟੀ ਜ਼ੀਰੋ ਹੈ।

PUNJAB HOSIERY INDUSTRY
ਲੁਧਿਆਣਾ ਵਿੱਚ ਕੱਪੜਾ ਮਾਰਕਿਟ ਦੀਆਂ ਤਸਵੀਰਾਂ (Etv Bharat)

ਉਹਨਾਂ ਕਿਹਾ ਕਿ ਸਾਲ 2012 ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਸਨ, ਉਦੋਂ ਉਨ੍ਹਾਂ ਵੱਲੋਂ ਐਫਟੀਈ ਦਾ ਕਰਾਰ ਬੰਗਲਾਦੇਸ਼ ਨਾਲ ਕੀਤਾ ਸੀ ਕਿਉਂਕਿ ਉਸ ਵੇਲੇ ਬੰਗਲਾਦੇਸ਼, ਨੇਪਾਲ ਅਤੇ ਸ਼੍ਰੀਲੰਕਾ ਆਦਿ ਮੁਲਕ ਭਾਰਤ ਦੀ ਹਿਮਾਇਤ ਕਰਦੇ ਸਨ ਪਰ ਹੁਣ ਉਹਨਾਂ ਕਿਹਾ ਕਿ ਇਸ ਕਰਾਰ ਨੂੰ ਰੱਦ ਕਰਨ ਦੀ ਲੋੜ ਹੈ ਕਿਉਂਕਿ ਚੀਨ ਰਾਹੀਂ ਕੱਪੜਾ ਇਨ੍ਹਾਂ ਮੁਲਕਾਂ ਤੋਂ ਸਿੱਧਾ ਭਾਰਤ ਆ ਰਿਹਾ ਹੈ। ਇਹਨਾਂ ਮੁਲਕਾਂ ਤੋਂ ਇੰਪੋਰਟ ਕਰਵਾਉਣ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਡਿਊਟੀ ਨਹੀਂ ਲੱਗਦੀ।

'ਇੰਪੋਰਟ ਡਿਊਟੀ ਦੇ ਵਿੱਚ ਕਰਨਾ ਚਾਹੀਦਾ ਹੈ ਵਾਧਾ'

ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਜਦੋਂ ਤੱਕ ਇਸ ਦਾ ਹੱਲ ਨਹੀਂ ਹੋਵੇਗਾ, ਸਾਨੂੰ ਇਸ ਦੀ ਸਮੱਸਿਆ ਆਉਂਦੀ ਰਹੇਗੀ। ਇੰਪੋਰਟ ਡਿਊਟੀ ਦੇ ਵਿੱਚ ਵਾਧਾ ਕਰਨਾ ਚਾਹੀਦਾ ਹੈ ਤਾਂ ਜੋ ਇਸਦਾ ਰੈਵੇਨਿਊ ਸਰਕਾਰ ਨੂੰ ਮਿਲੇ ਅਤੇ ਨਾਲ ਹੀ ਲੋਕਲ ਇੰਡਸਟਰੀ ਨੂੰ ਵੀ ਵੱਧ ਤੋਂ ਵੱਧ ਮੁਨਾਫਾ ਮਿਲ ਸਕੇ। ਉਹਨਾਂ ਕਿਹਾ ਕਿ ਲੁਧਿਆਣਾ ਦੀ ਜੇਕਰ ਹੌਜ਼ਰੀ ਇੰਡਸਟਰੀ ਨੂੰ ਬਚਾਉਣਾ ਹੈ ਤਾਂ ਇੰਪੋਰਟ ਘਟਾਉਣਾ ਪਵੇਗਾ ਅਤੇ ਲੋਕਲ ਇੰਡਸਟਰੀ ਨੂੰ ਪ੍ਰਫੁੱਲਿਤ ਕਰਨਾ ਪਵੇਗਾ। ਉਹਨਾਂ ਕਿਹਾ ਕਿ ਅਜਿਹੀਆਂ ਤਜਵੀਜ਼ਾਂ ਇਸ ਵਾਰ ਬਜਟ ਦੇ ਵਿੱਚ ਸ਼ਾਮਿਲ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਇੰਡਸਟਰੀ ਨੂੰ ਰਾਹਤ ਮਿਲ ਸਕੇ।

Ludhiana Hosiery Industry

Last Updated : Jan 31, 2025, 8:05 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.