ਹਾਈਪਰਟੈਨਸ਼ਨ ਇੱਕ ਸਿਹਤ ਸਮੱਸਿਆਵਾਂ ਵਿੱਚੋਂ ਇੱਕ ਹੈ ਜੋ ਵਰਤਮਾਨ ਵਿੱਚ ਸੰਸਾਰ ਨੂੰ ਪਰੇਸ਼ਾਨ ਕਰ ਰਹੀ ਹੈ। ਇਹ ਬ੍ਰੇਨ ਸਟ੍ਰੋਕ, ਦਿਲ ਦਾ ਦੌਰਾ, ਦਿਲ ਦੀ ਅਸਫਲਤਾ, ਗੁਰਦੇ ਫੇਲ੍ਹ ਹੋਣ ਵਰਗੀਆਂ ਹੋਰ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਬਹੁਤ ਸਾਰੇ ਲੋਕ ਇਸ ਨੂੰ ਘਟਾਉਣ ਲਈ ਕਈ ਤਰ੍ਹਾਂ ਦੀਆਂ ਦਵਾਈਆਂ ਅਤੇ ਇਲਾਜ ਕਰਵਾਉਦੇ ਹਨ। ਬਹੁਤ ਸਾਰੇ ਸੁਝਾਅ ਅਤੇ ਅਭਿਆਸ ਵੀ ਹਨ। ਇਸ ਤੋਂ ਇਲਾਵਾ ਇਹ ਗੱਲ ਸਾਹਮਣੇ ਆਈ ਹੈ ਕਿ ਪੌੜੀਆਂ ਚੜ੍ਹਨ ਅਤੇ ਸਾਈਕਲ ਚਲਾਉਣ ਵਰਗੀਆਂ ਛੋਟੀਆਂ ਕਸਰਤਾਂ ਨਾਲ ਵੀ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ 'ਚ ਰੱਖਿਆ ਜਾ ਸਕਦਾ ਹੈ।
ਯੂਨੀਵਰਸਿਟੀ ਕਾਲਜ ਆਫ ਲੰਡਨ (UCL) ਅਤੇ ਯੂਨੀਵਰਸਿਟੀ ਆਫ ਸਿਡਨੀ ਦੇ ਸਾਂਝੇ ਅਧਿਐਨ 'ਚ ਇਹ ਗੱਲ ਸਾਹਮਣੇ ਆਈ ਹੈ। ਇਸ ਅਧਿਐਨ 'ਚ UCL ਸਰਜਰੀ ਅਤੇ ਇੰਟਰਵੈਂਸ਼ਨਲ ਸਾਇੰਸ ਅਤੇ ਇੰਸਟੀਚਿਊਟ ਆਫ ਸਪੋਰਟ ਐਕਸਰਸਾਈਜ਼ ਅਤੇ ਹੈਲਥ ਦੇ ਪ੍ਰੋਫੈਸਰ ਡਾ. ਜੋ ਬਲੌਜੇਟ ਨੇ ਵੀ ਭਾਗ ਲਿਆ। ਇਸ ਵਿਚ ਦੱਸਿਆ ਗਿਆ ਹੈ ਕਿ ਸਿਰਫ 5 ਮਿੰਟ ਲਈ ਅਜਿਹੀਆਂ ਛੋਟੀਆਂ-ਛੋਟੀਆਂ ਕਸਰਤਾਂ ਕਰਨ ਨਾਲ ਹਾਈਪਰਟੈਨਸ਼ਨ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿੱਚ ਰੱਖਿਆ ਜਾ ਸਕਦਾ ਹੈ। ਜੋ ਲੋਕ ਲੰਬੇ ਸਮੇਂ ਤੱਕ ਕਸਰਤ ਨਹੀਂ ਕਰ ਸਕਦੇ, ਉਹ ਸੈਰ ਅਤੇ ਸਾਈਕਲਿੰਗ ਵਰਗੀਆਂ ਗਤੀਵਿਧੀਆਂ ਕਰਕੇ ਬਲੱਡ ਪ੍ਰੈਸ਼ਰ ਦੀ ਸਮੱਸਿਆ ਨੂੰ ਘੱਟ ਕਰ ਸਕਦੇ ਹਨ।
ਖੋਜ ਵਿੱਚ ਇਹ ਕੰਮ ਕੀਤੇ ਗਏ ਸ਼ਾਮਲ
- ਪੂਰੀ ਨੀਂਦ
- ਬੈਠਣਾ
- ਖੜ੍ਹੇ ਹੋਣਾ
- ਹੌਲੀ-ਹੌਲੀ ਤੁਰਨਾ (100 ਫੁੱਟ ਪ੍ਰਤੀ ਮਿੰਟ ਹੇਠਾਂ ਚੱਲਣਾ)
- ਤੇਜ਼ ਸੈਰ (100 ਫੁੱਟ ਪ੍ਰਤੀ ਮਿੰਟ ਤੋਂ ਵੱਧ ਤੁਰਨਾ)
- ਕਸਰਤ (ਦੌੜਨਾ, ਸਾਈਕਲ ਚਲਾਉਣਾ)
- ਪੌੜੀਆਂ ਚੜ੍ਹਨਾ