ਹੈਦਰਾਬਾਦ: ਹਰ ਕੋਈ ਜਾਣਦਾ ਹੈ ਕਿ ਸੈਰ ਕਰਨਾ ਇੱਕ ਵਧੀਆ ਕਸਰਤ ਹੈ। ਇਸ ਨਾਲ ਸਿਹਤ ਨੂੰ ਕਈ ਲਾਭ ਮਿਲ ਸਕਦੇ ਹਨ। ਇੰਨਾ ਹੀ ਨਹੀਂ, ਸੈਰ ਕਰਨ ਨਾਲ ਦਿਲ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ ਅਤੇ ਕੈਲੋਰੀ ਬਰਨ ਕਰਨ ਵਿੱਚ ਵੀ ਮਦਦ ਮਿਲਦੀ ਹੈ। ਇਸ ਤੋਂ ਇਲਾਵਾ, ਸੈਰ ਕਰਨ ਨਾਲ ਭਾਰ ਕੰਟਰੋਲ ਕਰਨ 'ਚ ਵੀ ਮਦਦ ਮਿਲਦੀ ਹੈ। ਬਲੱਡ ਪ੍ਰੈਸ਼ਰ ਨੂੰ ਘਟਾਉਣ ਅਤੇ ਬਲੱਡ ਸ਼ੂਗਰ ਨੂੰ ਬਿਹਤਰ ਬਣਾਉਣ ਲਈ ਅਕਸਰ ਸੈਰ ਕਰਨਾ ਪ੍ਰਭਾਵਸ਼ਾਲੀ ਹੋ ਸਕਦਾ ਹੈ।
ਸੈਰ ਕਰਨਾ ਇੱਕ ਐਰੋਬਿਕ ਕਸਰਤ ਹੈ, ਜੋ ਤੁਹਾਡੇ ਦਿਲ ਨੂੰ ਮਜ਼ਬੂਤ ਕਰਦੀ ਹੈ। ਇਹੀ ਕਾਰਨ ਹੈ ਕਿ ਲੋਕ ਹਰ ਰੋਜ਼ ਪਾਰਕ ਵਿੱਚ ਸੈਰ ਕਰਨ ਲਈ ਜਾਂਦੇ ਹਨ। ਕੁਝ ਲੋਕ ਸਵੇਰ ਦੀ ਸੈਰ ਨੂੰ ਪਸੰਦ ਕਰਦੇ ਹਨ ਜਦਕਿ ਕੁਝ ਲੋਕ ਸ਼ਾਮ ਨੂੰ ਸੈਰ ਕਰਦੇ ਹਨ। ਹਾਲਾਂਕਿ, ਹਰ ਕਿਸੇ ਦਾ ਉਦੇਸ਼ ਸਰੀਰ ਨੂੰ ਤੰਦਰੁਸਤ ਰੱਖਣਾ ਹੈ। ਅਜਿਹੇ 'ਚ ਜੇਕਰ ਤੁਸੀਂ ਮੋਟਾਪਾ ਘੱਟ ਕਰਨ ਲਈ ਸੈਰ ਕਰਦੇ ਹੋ, ਤਾਂ ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਮੋਟਾਪਾ ਘੱਟ ਕਰਨ ਲਈ ਤੁਹਾਨੂੰ ਰੋਜ਼ਾਨਾ ਕਿੰਨੇ ਕਦਮ ਤੁਰਨੇ ਚਾਹੀਦੇ ਹਨ।
ਇਹ ਤੁਹਾਡੇ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿੰਨੇ ਕਦਮ ਤੁਰਨਾ ਚਾਹੁੰਦੇ ਹੋ। ਹੈਲਥਲਾਈਨਦੇ ਅਨੁਸਾਰ, ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਸਿਹਤਮੰਦ ਬਾਲਗਾਂ ਲਈ ਪ੍ਰਤੀ ਦਿਨ 10,000 ਕਦਮ ਤੁਰਨਾ ਉਚਿਤ ਹੈ। ਇੱਕ ਦਿਨ ਵਿੱਚ 10,000 ਕਦਮ ਤੁਰਨ ਨਾਲ ਤੁਹਾਡੀ ਸਿਹਤ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਰਿਪੋਰਟ ਅਨੁਸਾਰ, 60 ਸਾਲ ਤੱਕ ਦੀ ਉਮਰ ਦੇ ਲੋਕਾਂ ਲਈ ਰੋਜ਼ਾਨਾ 8,000-10,000 ਕਦਮ ਤੁਰਨਾ ਸਿਹਤ ਨੂੰ ਤੰਦਰੁਸਤ ਰੱਖਣ ਲਈ ਕਾਫੀ ਹੋ ਸਕਦਾ ਹੈ। 60 ਸਾਲ ਦੀ ਉਮਰ ਤੋਂ ਬਾਅਦ 6,000-8,000 ਕਦਮ ਤੁਰਨਾ ਹੀ ਕਾਫੀ ਹੁੰਦਾ ਹੈ।
- ਵੱਡੇ ਹੀ ਨਹੀਂ ਸਗੋਂ ਬੱਚੇ ਵੀ ਹੋ ਰਹੇ ਨੇ ਢਿੱਡ ਦੀ ਚਰਬੀ ਵਧਣ ਦਾ ਸ਼ਿਕਾਰ, ਜੀਵਨਸ਼ੈਲੀ 'ਚ ਸੁਧਾਰ ਕਰਕੇ ਪਿਘਲ ਜਾਵੇਗੀ ਚਰਬੀ, ਜਾਣੋ ਕੀ ਕਹਿੰਦੇ ਨੇ ਡਾਕਟਰ - weight loss Tips
- ਤੁਹਾਨੂੰ ਵੀ ਹੁੰਦਾ ਹੈ ਇਸ ਤਰ੍ਹਾਂ ਦਾ ਸਿਰਦਰਦ, ਹੋ ਜਾਓ ਸਾਵਧਾਨ, ਹੋ ਸਕਦੀ ਹੈ ਇਹ ਸਮੱਸਿਆ, ਜਾਣੋ - What is a Cluster Headache
- ਇੱਕ ਦਿਨ ਵਿੱਚ ਕਿੰਨੇ ਅੰਡੇ ਖਾਣੇ ਚਾਹੀਦੇ ਹਨ? ਕੀ ਤੁਸੀਂ ਅੰਡੇ ਦੇ ਪੀਲੇ ਹਿੱਸੇ ਨੂੰ ਖਾਣਾ ਨਹੀਂ ਕਰਦੇ ਹੋ ਪਸੰਦ, ਜਾਣੋ ਇਸ ਬਾਰੇ ਡਾਕਟਰ ਦੀ ਰਾਏ - HOW MANY EGG TO EAT DAILY